1. Home
  2. ਪਸ਼ੂ ਪਾਲਣ

Animal Care: ਗਰਮੀਆਂ ਵਿੱਚ ਇਸ ਤਰ੍ਹਾਂ ਰੱਖੋ ਆਪਣੇ ਪਸ਼ੂਆਂ ਦੀ ਸਿਹਤ ਦਾ ਖਿਆਲ, ਨਹੀਂ ਘਟੇਗਾ ਉਤਪਾਦਨ

ਗਰਮੀ ਸ਼ੁਰੂ ਹੁੰਦਿਆਂ ਹੀ ਅੰਦਰੂਨੀ ਸਿਸਟਮ ਪੂਰਾ ਤਰ੍ਹਾਂ ਨਾਲ ਵਿਗੜ ਜਾਂਦਾ ਹੈ। ਫਿਰ ਭਾਵੇਂ ਇਨਸਾਨ ਹੋਣ ਜਾਂ ਜਾਨਵਰ, ਗਰਮੀ ਨਾਲ ਹਰ ਕੋਈ ਹਾਲੋ-ਬੇਹਾਲ ਹੋ ਜਾਂਦਾ ਹੈ। ਗੱਲ ਪਸ਼ੂ ਪਾਲਕਾਂ ਦੀ ਕਰੀਏ ਤਾਂ ਉਨ੍ਹਾਂ ਲਈ ਗਰਮੀ ਦਾ ਸੀਜ਼ਨ ਕਾਫੀ ਚੁਣੌਤੀਪੂਰਨ ਰਹਿੰਦਾ ਹੈ, ਕਿਉਂਕਿ ਲੂ ਦੀ ਲਪੇਟ ਵਿੱਚ ਆਉਣ ਨਾਲ ਪਸ਼ੂ ਤੇਜ਼ੀ ਨਾਲ ਬਿਮਾਰ ਹੋਣਾ ਸ਼ੁਰੂ ਹੋ ਜਾਂਦੇ ਹਨ।

Gurpreet Kaur Virk
Gurpreet Kaur Virk
ਇਸ ਤਰ੍ਹਾਂ ਰੱਖੋ ਆਪਣੇ ਪਸ਼ੂਆਂ ਦਾ ਖਿਆਲ

ਇਸ ਤਰ੍ਹਾਂ ਰੱਖੋ ਆਪਣੇ ਪਸ਼ੂਆਂ ਦਾ ਖਿਆਲ

Animal Care: ਗਰਮੀ ਸਿਰਫ਼ ਇਨਸਾਨਾਂ ਨੂੰ ਹੀ ਪਰੇਸ਼ਾਨ ਨਹੀਂ ਕਰਦੀ। ਸਗੋਂ 24 ਘੰਟੇ ਪਾਣੀ ਵਿੱਚ ਰਹਿਣ ਵਾਲੀਆਂ ਮੱਛੀਆਂ ਨੂੰ ਵੀ ਗਰਮੀ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਹੀ ਨਹੀਂ ਮੁਰਗੀਆਂ, ਗਾਵਾਂ ਅਤੇ ਮੱਝਾਂ ਵੀ ਗਰਮੀ ਦਾ ਸ਼ਿਕਾਰ ਹੁੰਦੀਆਂ ਹਨ। ਪਰ ਜਿਵੇਂ ਹੀ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ, ਮੱਛੀਆਂ ਅਤੇ ਮੁਰਗੀਆਂ ਗਰਮੀ ਤੋਂ ਪਰੇਸ਼ਾਨ ਹੁੰਦੀਆਂ ਹਨ, ਸਭ ਤੋਂ ਪਹਿਲਾਂ ਉਨ੍ਹਾਂ ਦਾ ਉਤਪਾਦਨ ਘੱਟ ਜਾਂਦਾ ਹੈ।

ਅਜਿਹੀ ਸਥਿਤੀ ਵਿੱਚ ਪਸ਼ੂ ਪਾਲਕਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈਂਦਾ ਹੈ। ਪਹਿਲਾ, ਉਤਪਾਦਨ ਘੱਟ ਜਾਂਦਾ ਹੈ ਅਤੇ ਦੂਜਾ, ਜੇਕਰ ਜਾਨਵਰ ਜਾਂ ਪੰਛੀ ਬਿਮਾਰ ਹੋ ਜਾਂਦੇ ਹਨ, ਤਾਂ ਉਨ੍ਹਾਂ ਦੇ ਇਲਾਜ ਦੀ ਲਾਗਤ ਵੱਧ ਜਾਂਦੀ ਹੈ। ਕਈ ਵਾਰ ਜਾਨਵਰ ਅਤੇ ਪੰਛੀ ਗਰਮੀ ਦੇ ਦਬਾਅ ਕਾਰਨ ਮਰ ਵੀ ਜਾਂਦੇ ਹਨ।

ਪਸ਼ੂ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਵਿੱਚ ਪਾਣੀ ਦੀ ਘਾਟ ਕਾਰਨ ਜਾਨਵਰਾਂ ਨੂੰ ਡੀਹਾਈਡਰੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਗਰਮੀਆਂ ਵਿੱਚ ਜਾਨਵਰਾਂ ਅਤੇ ਪੰਛੀਆਂ ਲਈ ਸਾਫ਼ ਅਤੇ ਤਾਜ਼ਾ ਪਾਣੀ ਪੀਣਾ ਬਹੁਤ ਜ਼ਰੂਰੀ ਹੈ। ਪਾਣੀ ਨਾ ਪੀਣ ਨਾਲ ਕਿਸ ਤਰ੍ਹਾਂ ਦੀ ਪਰੇਸ਼ਾਨੀ ਹੋ ਸਕਦੀ ਹੈ, ਇਸਦੇ ਲੱਛਣ ਕੀ ਹਨ ਅਤੇ ਜੇਕਰ ਇਹ ਪਰੇਸ਼ਾਨੀ ਹੁੰਦੀ ਹੈ ਤਾਂ ਕਿਸ ਤਰ੍ਹਾਂ ਦਾ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਅਸੀਂ ਹੇਠਾਂ ਦਿੱਤੇ ਨੁਕਤਿਆਂ ਤੋਂ ਸਮਝਾਂਗੇ, ਪਰ ਇੱਥੇ ਇਹ ਗੱਲ ਧਿਆਨਦੇਣਯੋਗ ਹੈ ਕਿ ਜੇਕਰ ਪਾਣੀ ਦਾ ਧਿਆਨ ਰੱਖਿਆ ਜਾਵੇ, ਜਾਨਵਰਾਂ ਦੇ ਬਿਮਾਰ ਹੋਣ ਅਤੇ ਉਤਪਾਦਨ ਘਟਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਮੁਰਗੀਆਂ ਲਈ ਸਲਾਹ

ਪੋਲਟਰੀ ਮਾਹਿਰ ਦੱਸਦੇ ਨੇ ਕਿ ਜੇਕਰ ਮੁਰਗੀਆਂ ਗਰਮੀ ਦੇ ਦਬਾਅ ਵਿੱਚ ਆਉਂਦੀਆਂ ਹਨ, ਤਾਂ ਸਮਝੋ ਕਿ ਉਨ੍ਹਾਂ ਦਾ ਪੂਰਾ ਅੰਦਰੂਨੀ ਸਿਸਟਮ ਹਿੱਲ ਜਾਂਦਾ ਹੈ। ਹਰ ਚੀਜ਼, ਇੱਥੋਂ ਤੱਕ ਕਿ ਉਨ੍ਹਾਂ ਦੀ ਪਾਚਨ ਪ੍ਰਕਿਰਿਆ ਵੀ, ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਅਜਿਹੇ ਵਿੱਚ ਉਹ ਅੰਡੇ ਦੇਣ ਦੀ ਦਰ ਨੂੰ ਘਟਾ ਦਿੰਦੀਆਂ ਹਨ ਅਤੇ ਉਨ੍ਹਾਂ ਦਾ ਭਾਰ ਘਟਨਾ ਸ਼ੁਰੂ ਹੋ ਜਾਂਦਾ ਹੈ। ਇਸ ਲਈ, ਤਾਪਮਾਨ ਵਧਣ ਦੇ ਨਾਲ ਹੀ ਮੁਰਗੀਆਂ ਨੂੰ ਤਾਜ਼ਾ, ਸਾਫ਼ ਪਾਣੀ ਦੇਣਾ ਜ਼ਰੂਰੀ ਹੈ।

ਕਿਸੇ ਵੀ ਹਾਲਤ ਵਿੱਚ ਪਾਣੀ ਦਾ ਤਾਪਮਾਨ 21-22 ਡਿਗਰੀ ਤੋਂ ਘੱਟ ਨਹੀਂ ਹੋਣਾ ਚਾਹੀਦਾ। ਨਾਲ ਹੀ, ਸ਼ੈੱਡ ਦਾ ਤਾਪਮਾਨ 30-31 ਡਿਗਰੀ ਤੋਂ ਵੱਧ ਨਹੀਂ ਹੋਣਾ ਚਾਹੀਦਾ। ਜੇਕਰ ਸ਼ੈੱਡ ਵਿੱਚ ਤਾਪਮਾਨ ਬਣਾਈ ਰੱਖਿਆ ਜਾਵੇ ਅਤੇ ਪਾਣੀ ਗਰਮ ਨਾ ਹੋਵੇ, ਤਾਂ ਮੁਰਗੀਆਂ ਨੂੰ ਗਰਮੀ ਦਾ ਦਬਾਅ ਹੋਣ ਦੀ ਸੰਭਾਵਨਾ ਘੱਟ ਜਾਵੇਗੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮਾਹਿਰਾਂ ਦੀ ਸਲਾਹ ਲੈਣ ਤੋਂ ਬਾਅਦ, ਇੱਕ ਲੀਟਰ ਪਾਣੀ ਵਿੱਚ ਇੱਕ ਜਾਂ ਦੋ ਗ੍ਰਾਮ ਇਲੈਕਟ੍ਰੋਲਾਈਟ ਪਾਊਡਰ ਵੀ ਦਿੱਤਾ ਜਾ ਸਕਦਾ ਹੈ।

ਇਹ ਵੀ ਪੜੋ: ਹਰੇ ਚਾਰੇ ਦੀ ਲੋੜ ਨੂੰ ਪੂਰਾ ਕਰੇਗਾ Azolla, ਮਾਹਿਰਾਂ ਵੱਲੋਂ ਇਸ ਮਹੀਨੇ ਲਾਉਣ ਦੀ ਸਲਾਹ, Poultry Farming ਦੇ ਨਾਲ-ਨਾਲ Dairy Business ਲਈ ਵੀ ਵਰਦਾਨ

ਗਾਵਾਂ-ਮੱਝਾਂ ਲਈ ਸਲਾਹ

ਜਿੱਥੋਂ ਤੱਕ ਹੋਵੇ ਗਾਵਾਂ ਅਤੇ ਮੱਝਾਂ ਨੂੰ ਸਿਰਫ਼ ਤਾਜ਼ਾ ਅਤੇ ਠੰਡਾ ਪਾਣੀ ਹੀ ਦਿਓ। ਪਾਣੀ ਦੀ ਕਮੀ ਹੋਣ 'ਤੇ, ਜਾਨਵਰ ਨੂੰ ਨਮਕ-ਖੰਡ ਦਾ ਘੋਲ ਪਿਆਓ। ਗੁੜ ਨੂੰ ਪਾਣੀ ਵਿੱਚ ਮਿਲਾ ਕੇ ਗਾਵਾਂ ਅਤੇ ਮੱਝਾਂ ਨੂੰ ਦਿੱਤਾ ਜਾ ਸਕਦਾ ਹੈ। ਜੇਕਰ ਜਾਨਵਰਾਂ ਵਿੱਚ ਪਾਣੀ ਦੀ ਕਮੀ ਹੈ, ਤਾਂ ਉਨ੍ਹਾਂ ਨੂੰ ਇਲੈਕਟ੍ਰੋਲਾਈਟ ਪਾਊਡਰ ਪਿਆਓ। ਜਾਨਵਰਾਂ ਦੇ ਸਰੀਰ 'ਤੇ ਦਿਨ ਵਿੱਚ ਘੱਟੋ-ਘੱਟ ਤਿੰਨ ਵਾਰ ਪਾਣੀ ਛਿੜਕੋ।

ਇਸ ਦੇ ਨਾਲ ਹੀ ਜਾਨਵਰ ਦੇ ਸਾਹਮਣੇ ਹਮੇਸ਼ਾ ਲੂਣ ਰੱਖੋ, ਇਸਨੂੰ ਚੱਟਣ ਨਾਲ ਪਿਆਸ ਲੱਗ ਜਾਂਦੀ ਹੈ। ਗਰਮੀਆਂ ਵਿੱਚ ਸਵੇਰੇ ਅਤੇ ਸ਼ਾਮ ਨੂੰ ਜਾਨਵਰਾਂ ਨੂੰ ਨਹਾਉਣਾ ਬਹੁਤ ਜ਼ਰੂਰੀ ਹੈ। ਨਾਲ ਹੀ ਉਨ੍ਹਾਂ ਥਾਵਾਂ 'ਤੇ ਪਾਣੀ ਦਾ ਛਿੜਕਾਅ ਕਰੋ ਜਿੱਥੇ ਜਾਨਵਰ ਬੰਨ੍ਹੇ ਹੋਏ ਹਨ।

Summary in English: Animal Care: Protect animals from 45 degree temperature, doing this will not reduce production in summer

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters