![ਜਾਣੋ ਦਹੀਂ ਕਦੋਂ ਬਣ ਜਾਂਦਾ ਹੈ 'ਜ਼ਹਿਰ'? ਜਾਣੋ ਦਹੀਂ ਕਦੋਂ ਬਣ ਜਾਂਦਾ ਹੈ 'ਜ਼ਹਿਰ'?](https://d2ldof4kvyiyer.cloudfront.net/media/17111/top-view-woman-holding-yogurt-bowl-with-wooden-spoon-cucumbers-black-olives-gray-background.jpg)
ਜਾਣੋ ਦਹੀਂ ਕਦੋਂ ਬਣ ਜਾਂਦਾ ਹੈ 'ਜ਼ਹਿਰ'?
Curd: ਦਹੀਂ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਆਪਣੇ ਭੋਜਨ ਵਿੱਚ ਦਹੀਂ ਲੈਣ ਜ਼ਰੂਰੀ ਸਮਝਦੇ ਹਨ। ਇਸ ਲਈ ਕਈ ਘਰਾਂ 'ਚ ਦਹੀਂ ਦੀ ਵਰਤੋਂ ਨਿਯਮਿਤ ਤੌਰ 'ਤੇ ਕੀਤੀ ਜਾਂਦੀ ਹੈ। ਗਰਮੀਆਂ ਦੇ ਮੌਸਮ 'ਚ ਇਸ ਦੀ ਵਰਤੋਂ ਜ਼ਿਆਦਾ ਹੋ ਜਾਂਦੀ ਹੈ।
ਸਿਹਤ ਮਹਿਰਾਂ ਮੁਤਾਬਕ ਦਹੀਂ ਵਿੱਚ ਪ੍ਰੋਟੀਨ, ਕੈਲਸ਼ੀਅਮ, ਰਿਬੋਫਲੇਵਿਨ, ਲੈਕਟੋਜ਼, ਆਇਰਨ, ਫਾਸਫੋਰਸ, ਵਿਟਾਮਿਨ ਬੀ6 ਤੇ ਵਿਟਾਮਿਨ ਬੀ12 ਆਦਿ ਪਾਏ ਜਾਂਦੇ ਹਨ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਹਾਲਾਂਕਿ, ਦਹੀਂ ਦਾ ਸੇਵਨ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ ਕਿਉਂਕਿ ਕੁਝ ਸਥਿਤੀਆਂ ਵਿੱਚ ਇਹ ਤੁਹਾਡੀ ਸਿਹਤ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਇਸ ਲੇਖ ਰਾਹੀਂ ਜਾਣੋ ਕਿ ਕਦੋਂ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ...
ਜਾਣੋ ਕਦੋਂ ਦਹੀਂ ਨਹੀਂ ਖਾਣਾ ਚਾਹੀਦਾ
ਅਕਸਰ ਲੋਕਾਂ ਦੇ ਮਨ ਵਿੱਚ ਇਹ ਦੁਬਿਧਾ ਬਣੀ ਰਹਿੰਦੀ ਹੈ ਕਿ ਕਿਸ ਮੌਸਮ ਵਿੱਚ ਦਹੀਂ ਖਾਣਾ ਚਾਹੀਦਾ ਹੈ ਤੇ ਕਦੋਂ ਨਹੀਂ ਖਾਣਾ ਚਾਹੀਦਾ। ਇਸ ਤੋਂ ਇਲਾਵਾ ਕਿਸ ਬਿਮਾਰੀ ਵਿੱਚ ਇਸ ਨੂੰ ਨਹੀਂ ਖਾਣਾ ਚਾਹੀਦਾ। ਆਓ ਜਾਣਦੇ ਹਾਂ ਦਹੀਂ ਖਾਣ ਬਾਰੇ ਕੁਝ ਅਹਿਮ ਗੱਲਾਂ-
ਇਹ ਵੀ ਪੜ੍ਹੋ: ਤੇਜ਼ੀ ਨਾਲ ਘੱਟ ਰਹੇ ਹਨ Platelets ਤਾਂ ਅਪਣਾਓ ਇਹ ਰਾਮਬਾਣ ਉਪਾਅ
1. ਸਵੇਰੇ ਖਾਲੀ ਪੇਟ ਦਹੀਂ ਨਹੀਂ ਖਾਣਾ ਚਾਹੀਦਾ, ਇਸ ਨਾਲ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।
2. ਖਾਲੀ ਪੇਟ ਜਾਂ ਸੌਣ ਤੋਂ ਪਹਿਲਾਂ ਦਹੀਂ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ।
3. ਮਾਸਾਹਾਰੀ ਭੋਜਨ ਦੇ ਨਾਲ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ।
4. ਕਬਜ਼ ਦੀ ਸਥਿਤੀ ਵਿੱਚ ਦਹੀਂ ਦੀ ਥਾਂ ਲੱਸੀ ਦੀ ਵਰਤੋਂ ਕਰਨੀ ਚਾਹੀਦੀ ਹੈ।
5. ਜ਼ੁਕਾਮ, ਖੰਘ ਜਾਂ ਬਲਗਮ ਦੀ ਸਥਿਤੀ ਵਿਚ ਦਹੀਂ ਨਾ ਖਾਓ।
6. ਜੇਕਰ ਤੁਹਾਨੂੰ ਅਸਥਮਾ ਜਾਂ ਸਾਹ ਦੀ ਸਮੱਸਿਆ ਹੈ ਤਾਂ ਸਾਵਧਾਨੀ ਨਾਲ ਦਹੀਂ ਦਾ ਸੇਵਨ ਕਰੋ।
7. ਜੇਕਰ ਸਰੀਰ 'ਚ ਕਿਤੇ ਵੀ ਸੋਜ ਹੈ ਤਾਂ ਦਹੀਂ ਨਾ ਖਾਓ, ਨਹੀਂ ਤਾਂ ਸੋਜ ਵਧ ਸਕਦੀ ਹੈ।
8. ਬਾਸੀ ਜਾਂ ਖੱਟਾ ਦਹੀਂ ਨਹੀਂ ਖਾਣਾ ਚਾਹੀਦਾ।
9. ਦਹੀਂ ਨੂੰ ਗਰਮ ਕਰਕੇ ਨਹੀਂ ਖਾਣਾ ਚਾਹੀਦਾ।
10. ਜੇਕਰ ਤੁਹਾਨੂੰ ਚਮੜੀ ਸੰਬੰਧੀ ਰੋਗ ਹਨ ਤਾਂ ਦਹੀਂ ਦੀ ਵਰਤੋਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕਰੋ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: At What Time We Should Not Eat Curd?