![June - July ਮਹੀਨੇ ਦੇ ਪ੍ਰਮੁੱਖ ਫ਼ਲ June - July ਮਹੀਨੇ ਦੇ ਪ੍ਰਮੁੱਖ ਫ਼ਲ](https://d2ldof4kvyiyer.cloudfront.net/media/15974/fruits-2.jpeg)
June - July ਮਹੀਨੇ ਦੇ ਪ੍ਰਮੁੱਖ ਫ਼ਲ
ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਦੇਸ਼ ਵਿੱਚ ਖੇਤੀ ਤਿੰਨ ਮੌਸਮਾਂ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਪਹਿਲਾ ਸਾਉਣੀ ਸੀਜ਼ਨ, ਦੂਜਾ ਹਾੜੀ ਦਾ ਸੀਜ਼ਨ ਅਤੇ ਤੀਜਾ ਜ਼ਾਇਦ ਸੀਜ਼ਨ। ਇਸ ਅਨੁਸਾਰ ਕਿਸਾਨ ਜੂਨ ਤੇ ਜੁਲਾਈ ਦੇ ਮਹੀਨੇ `ਚ ਜੇਕਰ ਫਲਾਂ ਦੀ ਕਾਸ਼ਤ ਕਰਦੇ ਹਨ ਤਾਂ ਉਨ੍ਹਾਂ ਨੂੰ ਚੰਗਾ ਮੁਨਾਫ਼ਾ ਮਿਲ ਸਕਦਾ ਹੈ।
ਸਾਡੇ ਦੇਸ਼ ਦੇ ਜ਼ਿਆਦਾਤਰ ਕਿਸਾਨ ਪਹਿਲਾਂ ਤੋਂ ਹੀ ਵੱਧ ਉਤਪਾਦਨ ਦੇ ਨਾਲ-ਨਾਲ ਘੱਟ ਸਮੇਂ ਵਿੱਚ ਚੰਗਾ ਮੁਨਾਫਾ ਪ੍ਰਾਪਤ ਕਰਨ ਲਈ ਮੌਸਮ ਦੇ ਆਧਾਰ 'ਤੇ ਫ਼ਸਲਾਂ ਦੀ ਕਾਸ਼ਤ ਕਰ ਰਹੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਕੇ ਵੱਧ ਆਮਦਨ ਕਮਾਉਣ ਦੇ ਇੱਛੁਕ ਹੋ ਤਾਂ ਅੱਜ ਦਾ ਲੇਖ ਤੁਹਾਡੇ ਲਈ ਹੀ ਲਿਖਿਆ ਗਿਆ ਹੈ। ਤਾਂ ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿ ਇਸ ਸਮੇਂ ਦੌਰਾਨ ਕਿਸਾਨਾਂ ਨੂੰ ਕਿਹੜੇ ਫਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਨੂੰ ਵੱਧ ਤੋਂ ਵੱਧ ਮੁਨਾਫ਼ਾ ਮਿਲੇਗਾ।
ਅੰਬ (Mango)
ਅੰਬ ਨੂੰ ਗਰਮੀਆਂ ਦੇ ਮੌਸਮ ਦਾ ਪਸੰਦੀਦਾ ਫ਼ਲ ਮੰਨਿਆ ਜਾਂਦਾ ਹੈ। ਇਹ ਫ਼ਲ ਖਾਣ ਵਿੱਚ ਜਿਨ੍ਹਾਂ ਸਵਾਦਿਸ਼ਟ ਹੁੰਦਾ ਹੈ, ਉਨ੍ਹਾਂ ਹੀ ਇਹ ਸਿਹਤ ਲਈ ਫਾਇਦੇਮੰਦ ਵੀ ਮੰਨਿਆ ਜਾਂਦਾ ਹੈ। ਇਸ ਮੌਸਮ `ਚ ਕਿਸਾਨਾਂ ਲਈ ਅੰਬ ਦੀ ਖੇਤੀ ਇੱਕ ਲਾਹੇਵੰਦ ਵਿਕਲਪ ਸਾਬਤ ਹੋ ਸਕਦਾ ਹੈ। ਇਸਦੇ ਲਈ ਕਿਸਾਨਾਂ ਨੂੰ ਅੰਬਾਂ ਦੇ ਬਾਗ ਲਗਾਉਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਜੇਕਰ ਅੰਬ ਦੀ ਕਾਸ਼ਤ `ਚ ਸਹੀ ਤਰੀਕੇ ਅਤੇ ਸੁਧਰੀਆਂ ਕਿਸਮਾਂ ਦੀ ਵਰਤੋਂ ਕੀਤੀ ਜਾਵੇ ਤਾਂ ਕਿਸਾਨ ਭਰਾ ਹਰ ਮਹੀਨੇ ਅੰਬਾਂ ਦੀ ਕਾਸ਼ਤ ਤੋਂ ਮੋਟੀ ਕਮਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ: ਅੰਬਾਂ ਦੀਆਂ ਇਨ੍ਹਾਂ ਉੱਨਤ ਕਿਸਮਾਂ ਨਾਲ ਕਿਸਾਨ ਖੱਟ ਸਕਦੇ ਹਨ ਚੰਗਾ ਲਾਹਾ!
![ਅੰਬ ਦੀ ਕਾਸ਼ਤ ਅੰਬ ਦੀ ਕਾਸ਼ਤ](https://d2ldof4kvyiyer.cloudfront.net/media/15975/pexels-messala-ciulla-2895712.jpg)
ਅੰਬ ਦੀ ਕਾਸ਼ਤ
ਕੇਲਾ (Banana)
ਅੰਬ ਤੋਂ ਬਾਅਦ ਕੇਲਾ ਭਾਰਤ ਦੀ ਦੂਜਾ ਸਭ ਤੋਂ ਮਹੱਤਵਪੂਰਨ ਫਲ ਹੈ। ਇਹ ਸਾਲ ਭਰ ਉਪਲਬਧ ਰਹਿੰਦਾ ਹੈ ਅਤੇ ਇਸਦੇ ਸੁਆਦ, ਪੌਸ਼ਟਿਕ ਤੇ ਚਿਕਿਤਸਕ ਮੁੱਲ ਦੇ ਕਾਰਨ ਇਸਦੀ ਸਾਰਾ ਸਾਲ ਮੰਗ ਰਹਿੰਦੀ ਹੈ। ਏਹੀ ਕਾਰਨ ਹੈ ਕਿ ਕਿਸਾਨ ਭਰਾ ਕੇਲੇ ਦੀ ਕਾਸ਼ਤ ਰਾਹੀਂ ਚੰਗਾ ਮੁਨਾਫ਼ਾ ਕਮਾ ਸਕਦੇ ਹਨ। ਕੇਲੇ ਦੀ ਕਾਸ਼ਤ ਕਈ ਤਰ੍ਹਾਂ ਦੀਆਂ ਮਿੱਟੀਆਂ ਜਿਵੇ ਕਿ ਚੀਕਣੀ ਮਿੱਟੀ ਅਤੇ ਉੱਚ ਦੋਮਟ ਮਿੱਟੀ `ਚ ਵਧੀਆ ਕੀਤੀ ਜਾਂਦੀ ਹੈ।
![ਕੇਲੇ ਦੀ ਕਾਸ਼ਤ ਕੇਲੇ ਦੀ ਕਾਸ਼ਤ](https://d2ldof4kvyiyer.cloudfront.net/media/15976/pexels-arminas-raudys-802783.jpg)
ਕੇਲੇ ਦੀ ਕਾਸ਼ਤ
ਅਮਰੂਦ (Guava)
ਕਿਸਾਨਾਂ ਲਈ ਅਮਰੂਦ ਦੀ ਕਾਸ਼ਤ ਵੀ ਕਮਾਈ ਦਾ ਇੱਕ ਚੰਗਾ ਸਾਧਨ ਹੈ। ਇਸ ਮੌਸਮ `ਚ ਅਮਰੂਦ ਦੀ ਖੇਤੀ ਕਿਸਾਨਾਂ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ। ਜੇਕਰ ਅਮਰੂਦ ਦੇ ਦਰੱਖਤ ਬੀਜਾਂ ਤੋਂ ਉਗਾਏ ਜਾਣ ਤਾਂ ਉਹ ਹੌਲੀ-ਹੌਲੀ ਵਧਦੇ ਹਨ ਤੇ ਫਲ ਦੇਣ ਵਿੱਚ 2 ਤੋਂ 6 ਸਾਲ ਲੱਗ ਸਕਦੇ ਹਨ। ਪਰ ਗ੍ਰਾਫਟਿੰਗ ਜਾਂ ਕਟਿੰਗਜ਼ ਦੁਆਰਾ ਉਗਾਏ ਗਏ ਪੌਦੇ ਤੇਜ਼ੀ ਨਾਲ ਫਲ ਪੈਦਾ ਕਰ ਸਕਦੇ ਹਨ। ਇਸ ਦੇ ਫਲ ਵਿੱਚ ਇੱਕ ਮਿੱਠਾ, ਨਿਰਵਿਘਨ ਸੁਆਦ ਹੁੰਦਾ ਹੈ। ਇਸਦੀ ਖੁਸ਼ਬੂ ਤਾਜ਼ੀ ਹੁੰਦੀ ਹੈ। ਇੱਹ ਬਾਹਰੋਂ ਹਰੇ ਰੰਗ ਦਾ ਤੇ ਅੰਦਰੋਂ ਗੁਲਾਬੀ ਤੋਂ ਚਿੱਟੇ ਰੰਗ ਦਾ ਹੁੰਦਾ ਹੈ।
ਇਹ ਵੀ ਪੜ੍ਹੋ : ਰੋਜ਼ਾਨਾ ਕਰੋ ਅਮਰੂਦ ਦਾ ਸੇਵਨ ਕਈ ਬੀਮਾਰੀਆਂ ਹੋ ਜਾਣਗੀਆਂ ਦੂਰ, ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ
![ਅਮਰੂਦ ਦੀ ਕਾਸ਼ਤ ਅਮਰੂਦ ਦੀ ਕਾਸ਼ਤ](https://d2ldof4kvyiyer.cloudfront.net/media/15977/pexels-rajesh-s-balouria-4105727.jpg)
ਅਮਰੂਦ ਦੀ ਕਾਸ਼ਤ
ਲੀਚੀ (Litchi)
ਲੀਚੀ ਫ਼ਲ ਦੇ ਆਕਰਸ਼ਕ ਰੰਗ ਅਤੇ ਵਿਲੱਖਣ ਸੁਆਦ ਕਾਰਨ ਲੀਚੀ ਦੀ ਦੇਸ਼-ਵਿਦੇਸ਼ `ਚ ਭਾਰੀ ਮੰਗ ਹੈ। ਖੇਤੀ ਮਾਹਿਰਾਂ ਅਨੁਸਾਰ ਜੇਕਰ ਕਿਸਾਨ ਲੀਚੀ ਦੀ ਕਾਸ਼ਤ ਲਈ ਵਿਗਿਆਨਕ ਢੰਗ ਅਪਣਾਉਣ ਤਾਂ ਉਹ ਵੱਧ ਮੁਨਾਫ਼ਾ ਪ੍ਰਾਪਤ ਕਰ ਸਕਦੇ ਹਨ। ਲੀਚੀ ਦੀ ਬਿਜਾਈ ਲਈ ਦੋ ਸਾਲ ਪੁਰਾਣੇ ਪੌਦੇ ਚੁਣੇ ਜਾਂਦੇ ਹਨ। ਇਹ ਹੌਲੀ-ਹੌਲੀ ਵਧਣ ਵਾਲੀ ਫ਼ਸਲ ਹੈ ਅਤੇ ਇਸ ਨੂੰ ਵਧਣ ਲਈ 7-10 ਸਾਲ ਲੱਗਦੇ ਹਨ। ਪੌਦਿਆਂ ਦੇ ਵਾਧੇ ਤੋਂ 3-4 ਪਹਿਲਾਂ ਲੀਚੀ ਦੇ ਖੇਤ `ਚ ਆੜੂ, ਆਲੂ ਬੁਖਾਰਾ, ਦਾਲਾਂ ਜਾਂ ਸਬਜ਼ੀਆਂ ਵਰਗੀਆਂ ਅੰਤਰ ਫ਼ਸਲਾਂ ਆਸਾਨੀ ਨਾਲ ਉਗਾਈਆਂ ਜਾ ਸਕਦੀਆਂ ਹਨ।
ਇਹ ਵੀ ਪੜ੍ਹੋ: Lychee Fruit: ਗਰਮੀਆਂ 'ਚ ਲੀਚੀ ਨੂੰ ਭਾਰੀ ਨੁਕਸਾਨ ਤੋਂ ਕਿਵੇਂ ਬਚਾਈਏ! ਜਾਣੋ ਸਹੀ ਤਰੀਕਾ!
![ਲੀਚੀ ਦੀ ਕਾਸ਼ਤ ਲੀਚੀ ਦੀ ਕਾਸ਼ਤ](https://d2ldof4kvyiyer.cloudfront.net/media/15978/pexels-pixabay-46518.jpg)
ਲੀਚੀ ਦੀ ਕਾਸ਼ਤ
Summary in English: Cultivation of these fruits in the coming month of June-July is beneficial