![Mustard And Other Vegetable Crops Mustard And Other Vegetable Crops](https://d2ldof4kvyiyer.cloudfront.net/media/8024/must-fmr.png)
Mustard And Other Vegetable Crops
ਖੇਤੀਬਾੜੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਸਰ੍ਹੋਂ ਦੀ ਖੇਤੀ (mustard farming) ਨੂੰ ਲੈਕੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ , ਤਾਂਕਿ ਉਨ੍ਹਾਂ ਦਾ ਨੁਕਸਾਨ ਨਾ ਹੋਵੇ । ਕਿਸਾਨ ਫਸਲ ਵਿਚ ਚੇਪਾ ਕੀੜੇ ਦੀ ਨਿਗਰਾਨੀ ਕਰਦੇ ਰਹਿਣ । ਰੋਗ ਲੱਗਣ ਦੀ ਸ਼ੁਰੁਆਤ ਵਿਚ ਹੀ ਖਰਾਬ ਹੋਏ ਹਿੱਸੇ ਨੂੰ ਕੱਟ ਦੇਣ । ਚੇਪਾ ਜਾਂ ਮਾਹੂ ਕੀੜੇ ਇਸ ਸਮੇਂ ਕਿਸਾਨਾਂ ਦੀ ਚਿੰਤਾ ਵਧਾ ਦਿੰਦੇ ਹਨ । ਇਸ ਦਾ ਪ੍ਰਕੋਪ ਦਸੰਬਰ ਦੇ ਅਖੀਰਲੇ ਅਤੇ ਜਨਵਰੀ ਦੇ ਪਹਿਲੇ ਹਫਤੇ ਵਿਚ ਸ਼ੁਰੂ ਹੁੰਦੀ ਹੈ ਅਤੇ ਮਾਰਚ ਦੇ ਮਹੀਨੇ ਤਕ ਬਣੀ ਰਹਿੰਦੀ ਹੈ । ਕੀੜੇ ਪੌਦਿਆਂ ਦੇ ਤਣ,ਫੁੱਲਾਂ, ਪੱਤਿਆਂ ਅਤੇ ਨਵੀ ਫਲੀਆਂ ਤੋਂ ਰੱਸ ਚੂਸਕੇ ਉਸ ਨੂੰ ਕਮਜ਼ੋਰ ਕਰ ਦਿੰਦੇ ਹਨ । ਪੌਦੇ ਦੇ ਕੁਝ ਹਿੱਸੇ ਚਿੱਪ-ਚਿਪੇ ਹੋ ਜਾਂਦੇ ਹਨ , ਕਾਲੀ ਉੱਲੀ ਲੱਗ ਜਾਂਦੀ ਹੈ । ਪੌਦੇ ਵਿਚ ਭੋਜਨ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਅਤੇ ਇਸ ਤੋਂ ਪੈਦਾਵਾਰ ਵਿਚ ਭਾਰੀ ਕੰਮੀ ਆ ਜਾਉਂਦੀ ਹੈ|ਸਰ੍ਹੋਂ ਦੀ ਖੇਤੀ ਪੰਜਾਬ ਵਿਚ ਜਿਆਦਾ ਵੇਖੀ ਜਾਂਦੀ ਹੈ ।
ਭਾਰਤੀ ਖੇਤੀ ਖੋਜ ਸੰਸਥਾਨ ਦੇ ਵਿਗਿਆਨੀਆਂ ਨੇ ਸਰ੍ਹੋਂ ਦੀ ਖੇਤੀ ਦੇ ਇਲਾਵਾ ਵੀ ਹੋਰ ਫ਼ਸਲਾਂ ਦੀ ਵੀ ਗੱਲ ਕੀਤੀ ਹੈ ਜਿਵੇਂ ਕਿ ਚੰਨੇ ਦੀ ਫ਼ਸਲ ਵਿਚ ਫਲੀ ਛੇਦਕ ਕੀੜੇ ਦੀ ਨਿਗਰਾਨੀ ਕਰਦੇ ਰਹੋ । ਕੀੜੇ ਲੱਗਣ ਤਾਂ ਹਰ ਏਕੜ 3-4 ਫੇਰੋਮੋਨ ਟਰੈਪ ਖੇਤਾਂ ਵਿਚ ਲਗਾਓ। ਗੋਭੀ ਵਰਗੀ ਫ਼ਸਲ ਵਿਚ ਹੀਰਾ ਗੀਟ ਇਲੀ , ਮਾਤਰ ਵਿਚ ਫਲੀ ਛੇਦਕ ਅਤੇ ਟਮਾਟਰ ਵਿਚ ਫਲ ਛੇਦਕ ਦਾ ਵੀ ਧਿਆਨ ਰੱਖੋ। ਕੱਦੂ ਵਰਗੀ ਸਬਜ਼ੀਆਂ ਦੀ ਅਗੇਤੀ ਫ਼ਸਲ ਦੇ ਬੀਜ ਤਿਆਰ ਕਰਨ ਲਈ ਬੀਜਾਂ ਨੂੰ ਛੋਟੇ ਪੋਲੀਥੀਨ ਬੈਗ ਵਿੱਚ ਭਰ ਕੇ ਪੌਲੀ ਹਾਊਸ ਵਿੱਚ ਰੱਖੋ। ਇਸ ਮੌਸਮ ਵਿਚ ਪਾਲਕ , ਧਨੀਆ ,ਮੇਥੀ ਦੀ ਬਿਜਾਈ ਵੀ ਕਿਸਾਨ ਕਰ ਸਕਦੇ ਹਨ ।
ਗਾਜਰ ਦੇ ਬੀਜ ਬਣਾਉਣ ਦਾ ਸਭ ਤੋਂ ਵਧੀਆ ਸਮਾਂ
ਜਿਹੜੇ ਕਿਸਾਨ ਗਾਜਰਾਂ ਦੀ ਖੇਤੀ ਕਰਦੇ ਹਨ, ਉਨ੍ਹਾਂ ਦੇ ਲਈ ਖੇਤੀਬਾੜੀ ਵਿਗਿਆਨਿਕਾਂ ਨੇ ਕਿਹਾ ਹੈ ਕਿ ਇਹ ਮੌਸਮ ਗਾਜਰ ਦਾ ਬੀਜ ਬਣਾਉਣ ਦੇ ਲਈ ਅਨੁਕੂਲ ਹੈ । ਇਸ ਲਈ ਜਿੰਨ੍ਹਾਂ ਕਿਸਾਨਾਂ ਨੇ ਫ਼ਸਲ ਦੇ ਲਈ ਉੱਨਤ ਕਿਸਮਾਂ ਦੇ ਉੱਚ ਗੁਣਵੱਤਾ ਵਾਲੇ ਬੀਜਾਂ ਦੀ ਵਰਤੋਂ ਕਿੱਤੀ ਹੈ ਅਤੇ ਫ਼ਸਲ 90 ਤੋਂ 105 ਦਿੰਨਾ ਦੀ ਹੋਣ ਵਾਲੀ ਹੈ , ਉਹ ਜਨਵਰੀ ਮਹੀਨੇ ਵਿਚ ਖੁਦਾਈ ਕਰਦੇ ਸਮੇਂ ਵਧੀਆ, ਗਾਜਰਾਂ ਦੀ ਚੋਣ ਕਰਨ , ਜਿਸ ਵਿਚ ਪੱਤੇ ਘੱਟ ਹੋਣ । ਇਨ੍ਹਾਂ ਗਾਜਰਾਂ ਦੇ ਪੱਤਿਆਂ ਨੂੰ 4 ਇੰਚੀ ਛੱਡ ਕੇ ਉੱਪਰੋਂ ਕੱਟ ਦਵੋ । ਗਾਜਰ ਦਾ ਵੀ ਉੱਪਰਲਾ 4 ਇੰਚੀ ਹਿੱਸਾ ਛੱਡ ਕੇ ਬਾਕੀ ਦਾ ਕੱਟ ਦਵੋ । ਹੁਣ ਇੰਨਾ ਬਿੱਜਾਂ ਵਾਲਿਆਂ ਗਾਜਰਾਂ ਨੂੰ 45cm ਦੀ ਦੂਰੀ ਤੇ ਕਤਾਰ ਵਿਚ 6 ਇੰਚੀ ਦੇ ਅੰਤਰ ਤੇ ਲਗਾਕਰ ਪਾਣੀ ਲਗਾਓ ।
ਪਿਆਜ ਦੀ ਬਿਜਾਈ ਕਰ ਸਕਦੇ ਹਨ ਕਿਸਾਨ
ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ ਇਸ ਮੌਸਮ ਵਿਚ ਤਿਆਰ ਖੇਤਾਂ ਵਿਚ ਪਿਆਜ (onion) ਦੀ ਬਿਜਾਈ ਕਰ ਸਕਦੇ ਹਨ । ਬਿਜਾਈ ਵਾਲ਼ੇ ਪੌਦੇ 6 ਹਫਤਿਆਂ ਤੋਂ ਜਿਆਦਾ ਪੁਰਾਣੇ ਨਹੀਂ ਹੋਂਣੇ ਚਾਹੀਦੇ । ਪੌਦਿਆਂ ਨੂੰ ਛੋਟੇ ਕਿਆਰੀਆਂ ਵਿਚ ਬਿਜਾਈ ਕਰੋ । ਬਿਜਾਈ ਤੋਂ 10-15 ਦਿਨ ਪਹਿਲਾਂ ਖੇਤ ਵਿਚ 20-25 ਟਨ ਸੜੇ ਗੋਬਰ ਦੀ ਖਾਦ ਪਾਓ । 20 ਕਿੱਲੋ ਨਾਈਟ੍ਰੋਜਨ ,60 -70 ਕਿੱਲੋ ਫਾਸਫੋਰਸ ਅਤੇ 80 -100 ਕਿੱਲੋ ਪੋਟਾਸ਼ ਅਖੀਰਲੀ ਵਾਢੀ ਵਿਚ ਪਾਓ । ਪੌਦਿਆਂ ਦੀ ਬਿਜਾਈ ਵੱਧ ਗਹਿਰਾਈ ਵਿਚ ਨਹੀਂ ਕਰਨੀ ਅਤੇ ਕਤਾਰ ਦੀ ਦੂਰੀ 15 ਸੇਂਟੀਮੀਟਰ ਰੱਖੋ ਅਤੇ ਪੌਦਿਆਂ ਦੀ ਦੂਰੀ 10 ਸੇਂਟੀਮੀਟਰ ਰੱਖਣੀ ਹੈ ।
ਇਹ ਵੀ ਪੜ੍ਹੋ : ਜਨਵਰੀ ਮਹੀਨੇ ਵਿੱਚ ਕੀਤੇ ਜਾਣ ਵਾਲੇ ਕੁਝ ਮਹੱਤਵਪੂਰਨ ਕ੍ਰਿਸ਼ੀ ਕਾਰਜ਼
Summary in English: Advice given by agronomists for mustard and other vegetable crops! should keep this in mind