![ਇਸ ਤਰ੍ਹਾਂ ਕਰੋ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ ਇਸ ਤਰ੍ਹਾਂ ਕਰੋ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ](https://d2ldof4kvyiyer.cloudfront.net/media/15055/pink-bollworm.jpg)
ਇਸ ਤਰ੍ਹਾਂ ਕਰੋ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ
Pink Bollworm Prevention: ਝੋਨੇ ਤੋਂ ਬਾਅਦ ਨਰਮਾ ਸਾਉਣੀ ਦੀ ਦੁਸਰੀ ਪ੍ਰਮੁੱਖ ਫਸਲ ਹੈ ਅਤੇ ਇਸ ਦੀ ਕਾਸ਼ਤ ਹੇਠਲਾ ਲਗਭਗ 90 ਪ੍ਰਤੀਸ਼ਤ ਰਕਬਾ ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜਿਲ੍ਹਿਆਂ ਵਿੱਚ ਬੀਜਿਆ ਜਾਂਦਾ ਹੈ। ਦੱਸ ਦੇਈਏ ਕਿ ਨਰਮਾ ਪੱਟੀ ਵਿੱਚ ਪੈਂਦੀਆਂ ਰੂੰ ਮਿੱਲਾਂ ਵੀ ਗੁਲਾਬੀ ਸੁੰਡੀ ਦੇ ਫੈਲਾਅ ਦਾ ਮਹੱਤਵਪੂਰਨ ਸਰੋਤ ਹਨ, ਇਸ ਲਈ ਅਗਲੇ ਸੀਜ਼ਨ ਦੌਰਾਨ ਕੀੜੇ ਦੀ ਰੋਕਥਾਮ ਲਈ ਲੇਖ ਵਿੱਚ ਦਿੱਤੇ ਢੁੱਕਵੇਂ ਉਪਾਅ ਕੀਤੇ ਜਾਣੇ ਜ਼ਰੂਰੀ ਹਨ।
ਨਰਮੇ ਦੀ ਕਾਸ਼ਤ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਦੀਆਂ ਹਨ, ਜਿਹਨਾਂ ਵਿੱਚੋਂ ਕੀੜੇ ਮਕੌੜਿਆਂ ਦਾ ਹਮਲਾ ਮੁੱਖ ਸਮੱਸਿਆ ਹੈ। ਟੀਂਡੇ ਦੀਆਂ ਸੁੰਡੀਆਂ ਅਤੇ ਰਸ ਚੂਸਣ ਵਾਲੇ ਕੀੜੇ ਕਈ ਵਾਰ ਫਸਲ ਦਾ ਕਾਫੀ ਨੁਕਸਾਨ ਕਰ ਜਾਂਦੇ ਹਨ। ਗੁਲਾਬੀ ਸੁੰਡੀ ਨਰਮੇ ਦੀ ਫਸਲ ਦਾ ਮਹੱਤਵਪੂਰਨ ਕੀੜਾ ਹੈ, ਜੋ ਸਿਰਫ ਨਰਮੇ/ਕਪਾਹ ਦੀ ਫਸਲ ਉੱਪਰ ਹੀ ਪਲਦਾ ਹੈ।
1970 ਦੇ ਦਹਾਕੇ ਦੌਰਾਨ ਇਹ ਕੀੜਾ ਨਰਮੇ ਦੀ ਫਸਲ ਦੇ ਪ੍ਰਮੁੱਖ ਕੀੜਿਆਂ ਵਿੱਚੋਂ ਇੱਕ ਸੀ, ਪਰ 2005 ਵਿੱਚ ਬੀ ਟੀ ਨਰਮਾ ਆਉਣ ਤੋਂ ਬਾਅਦ ਟੀਂਡੇ ਦੀਆਂ ਸੁੰਡੀਆਂ ਦੀ ਸਮੱਸਿਆ ਲਗਭਗ ਖਤਮ ਹੋ ਗਈ ਸੀ। ਸਾਲ 2017 ਦੌਰਾਨ ਮੱਧ ਅਤੇ ਦੱਖਣੀ ਭਾਰਤ ਵਿੱਚ ਬੀ ਟੀ ਨਰਮੇ ਉੱਪਰ ਗੁਲਾਬੀ ਸੁੰਡੀ ਦਾ ਗੰਭੀਰ ਹਮਲਾ ਦੇਖਿਆ ਗਿਆ, ਜਦੋਂਕਿ ਉੱਤਰੀ ਭਾਰਤ ਵਿੱਚ ਬੀ ਟੀ ਨਰਮੇ ਉੱਪਰ ਇਸ ਦਾ ਹਮਲਾ ਸਾਲ 2018 ਦੌਰਾਨ ਹਰਿਆਣਾ ਦੇ ਜੀਂਦ ਖੇਤਰ ਵਿੱਚ ਰੂੰ ਮਿੱਲਾਂ ਦੇ ਨੇੜੇ ਕੁਝ ਖੇਤਾਂ ਵਿੱਚ ਨਜ਼ਰ ਆਇਆ। ਪੰਜਾਬ ਵਿੱਚ, ਪਹਿਲੀ ਵਾਰ 2019 ਦੌਰਾਨ ਬਠਿੰਡਾ ਜ਼ਿਲ੍ਹੇ ਦੇ ਕੁਝ ਖੇਤਾਂ ਵਿੱਚ ਹਮਲਾ ਦਰਜ ਕੀਤਾ ਗਿਆ, ਜੋ ਖੇਤ ਰੂੰ ਮਿੱਲਾਂ ਦੇ ਨੇੜੇ ਸਨ ਅਤੇ ਦੋ ਸਾਲਾਂ ਦੇ ਵਕਫੇ ਵਿੱਚ ਇਹ ਕੀੜਾ ਨਰਮਾ ਪੱਟੀ ਦੇ ਲਗਭਗ ਸਾਰੇ ਖੇਤਰਾਂ ਵਿੱਚ ਫੈਲ ਗਿਆ ਹੈ।
ਸਾਲ 2021 ਵਿੱਚ, ਬਠਿੰਡਾ ਅਤੇ ਮਾਨਸਾ ਜ਼ਿਲੇ ਵਿੱਚ ਇਸ ਕੀੜੇ ਨੇ ਬਹੁਤ ਨੁਕਸਾਨ ਕੀਤਾ, ਜਦੋਂ ਕਿ ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਜ਼ਿਲਿਆਂ ਵਿੱਚ ਨਰਮਾ ਸੀਜ਼ਨ ਦੇ ਅੰਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲਿਆ। ਪਿਛਲੇ ਸਾਲ ਦੌਰਾਨ ਇਸ ਕੀੜੇ ਦਾ ਹਮਲਾ ਸ਼ੁਰੂ ਵਿੱਚ ਕਾਫੀ ਘੱਟ ਸੀ, ਪਰ ਅਕਤੂਬਰ-ਨਵੰਬਰ ਮਹੀਨੇ ਦੌਰਾਨ ਇਸ ਦਾ ਕਾਫੀ ਹਮਲਾ ਦੇਖਿਆ ਗਿਆ।
ਫਸਲ ਦੇ ਨਰਮਾ ਉਤਪਾਦਕਾਂ ਵਿੱਚ ਜਾਣਕਾਰੀ ਦੀ ਘਾਟ ਕਾਰਨ ਗੁਲਾਬੀ ਸੁੰਡੀ ਦਾ ਹਮਲਾ ਨਰਮੇ ਦੀ ਕਾਸ਼ਤ ਲਈ ਘਾਤਕ ਸਿੱਧ ਹੋ ਸਕਦਾ ਹੈ। ਇਸ ਕੀੜੇ ਦੀ ਰੋਕਥਾਮ ਲਈ ਇਸਦਾ ਅਗੇਤਾ ਪ੍ਰਬੰਧਨ (ਨਰਮੇ ਦੀ ਬਿਜਾਈ ਤੋਂ ਪਹਿਲਾਂ) ਅਤਿ ਜਰੂਰੀ ਹੈ। ਇਸ ਲੇਖ ਰਾਹੀ ਗੁਲਾਬੀ ਸੁੰਡੀ ਦੇ ਜੀਵਨ ਚੱਕਰ, ਸੁੰਡੀ ਦਾ ਫੈਲਾਅ, ਨੁਕਸਾਨ ਅਤੇ ਅਗੇਤੀ ਰੋਕਥਾਮ ਸੰਬੰਧੀ ਜਰੂਰੀ ਨੁਕਤੇ ਸਾਂਝੇ ਕੀਤੇ ਗਏ ਹਨ।
ਇਹ ਵੀ ਪੜ੍ਹੋ : Pink Bollworm Management: ਉੱਤਰੀ ਅਤੇ ਦੱਖਣੀ ਜ਼ੋਨਾਂ 'ਚ ਨਰਮੇ ਦੀ ਗੁਲਾਬੀ ਸੁੰਡੀ ਵੱਡੀ ਚੁਣੌਤੀ: ICAR
ਜੀਵਨ ਚੱਕਰ:
ਗੁਲਾਬੀ ਸੁੰਡੀ ਦੇ ਅੰਡੇ ਸ਼ੁਰੂ ਵਿੱਚ ਚਿੱਟੇ ਹੁੰਦੇ ਹਨ, ਜੋ ਬਾਅਦ ਵਿੱਚ ਸੰਤਰੀ ਰੰਗ ਵਿੱਚ ਬਦਲ ਜਾਂਦੇ ਹਨ। ਆਂਡੇ ਦੇਣ ਤੋਂ ਬਾਅਦ ਸੁੰਡੀਆ ਨੂੰ ਨਿਕਲਣ ਵਿੱਚ ਤਕਰੀਬਨ 3-4 ਦਿਨ ਲੱਗ ਜਾਂਦੇ ਹਨ।ਨਵ-ਜੰਮੀਆਂ ਸੁੰਡੀਆਂ ਚਿੱਟੇ ਰੰਗ ਦੀਆਂ, ਜਿਨ੍ਹਾਂ ਦੇ ਸਿਰ ਕਾਲੇ ਰੰਗ ਦੇ ਹੁੰਦੇ ਹਨ। ਪੂਰੀ ਤਰਾਂ ਪਲੀ ਹੋਈ ਸੁੰਡੀ ਗੁਲਾਬੀ ਰੰਗ ਦੀ ਹੋ ਜਾਂਦੀ ਹੈ। ਸੁੰਡੀਆਂ ਫੁੱਲ ਡੋਡੀਆਂ, ਫੁੱਲਾਂ ਅਤੇ ਟੀਡਿਆਂ ਵਿੱਚ ਵੜ ਕੇ ਖਾਣਾ ਸ਼ੁਰੂ ਕਰ ਦਿੰਦੀਆਂ ਹਨ। ਕੀੜੇ ਦੀ ਇਹ ਅਵਸਥਾ ਲਗਭਗ 10 ਤੋਂ 14 ਦਿਨਾਂ ਤੱਕ ਰਹਿੰਦੀ ਹੈ ਅਤੇ ਫਿਰ ਟੀਂਡੇ ਵਿੱਚੋਂ ਬਾਹਰ ਨਿੱਕਲ ਕੇ ਖੇਤ ਵਿੱਚ ਡਿੱਗੇ ਪੱਤਿਆਂ ਵਿੱਚ ਕੋਏ (ਪਿਊਪੇ) ਬਣ ਜਾਂਦੇ ਹਨ।
ਭੂਰੇ ਰੰਗ ਦਾ ਪਿਊਪਾ ਮਿੱਟੀ ਦੀ ਉਪਰਲੀ ਪਰਤ ਵਿੱਚ 7 ਤੋਂ 10 ਦਿਨਾਂ ਤੱਕ ਸਥਿਰ ਰਹਿੰਦਾ ਹੈ। ਇਸ ਦੇ ਪਤੰਗੇ ਛੋਟੇ, ਪਤਲੇ, ਗੂੜੇ ਭੂਰੇ ਦੇ ਹੁੰਦੇ ਹਨ ਜਿਨ੍ਹਾਂ ਦੇ ਅਗਲੇ ਖੰਭਾਂ 'ਤੇ ਕਾਲੇ ਰੰਗ ਦੇ ਧੱਬੇ ਹੁੰਦੇ ਹਨ। ਪਿਛਲੇ ਖੰਭ ਚਾਂਦੀ ਰੰਗੇ ਹੁੰਦੇ ਹਨ ਅਤੇ ਉਹਨਾਂ ਦੀਆਂ ਕੰਨੀਆਂ ਉੱਪਰ ਵਾਲਾਂ ਦੀ ਝਾਲਰ ਹੁੰਦੀ ਹੈ। ਮਾਦਾ ਪਤੰਗੇ ਲਗਭਗ 2-3 ਦਿਨਾਂ ਬਾਅਦ ਅੰਡੇ ਦੇਣੇ ਸ਼ੁਰੂ ਕਰ ਦਿੰਦੇ ਹਨ ਅਤੇ ਤਕਰੀਬਨ 2 ਮਹੀਨਿਆਂ ਤੱਕ ਜਿਉਂਦੇ ਰਹਿ ਸਕਦੇ ਹਨ।
ਮੌਸਮੀ ਜੀਵਨ ਚੱਕਰ:
ਇਹ ਕੀੜਾ ਤਕਰੀਬਨ 2 ਤੋਂ 4 ਹਫ਼ਤਿਆਂ ਵਿੱਚ ਆਪਣਾ ਜੀਵਨ ਚੱਕਰ ਪੂਰਾ ਕਰ ਲੈਂਦਾ ਹੈ, ਪਰ ਸਰਦੀਆਂ ਦੇ ਮੌਸਮ ਦੌਰਾਨ ਇਸ ਦਾ ਜੀਵਨ ਚੱਕਰ ਆਮ ਨਾਲੋਂ ਬਹੁਤ ਲੰਬਾ ਹੋ ਜਾਂਦਾ ਹੈ। ਮੌਸਮ ਠੰਡਾ ਹੋਣ ਤੇ ਸੁੰਡੀਆਂ ਕੋਏ (ਪਿਊਪੇ) ਵਿੱਚ ਤਬਦੀਲ ਨਹੀਂ ਹੁੰਦੀਆਂ ਸਗੋਂ 2 ਬੀਜਾਂ ਨੂੰ ਜੋੜ ਕੇ ਉਸ ਵਿੱਚ ਸੁਸਤੀ ਦੀ ਹਾਲਤ ਵਿੱਚ ਰਹਿੰਦੀਆਂ ਹਨ ਅਤੇ ਸਰਦੀ ਦੇ ਸਾਰੇ ਮੌਸਮ ਦੌਰਾਨ ਸੁਸਤ ਅਵਸਥਾ ਵਿੱਚ ਸਮਾਂ ਬਤੀਤ ਕਰਦੀਆਂ ਹਨ।
ਬਸੰਤ ਰੁੱਤ ਦੌਰਾਨ, ਤਾਪਮਾਨ ਅਤੇ ਨਮੀ ਦੀਆਂ ਸਥਿਤੀਆਂ ਅਨੁਕੂਲ ਹੋਣ 'ਤੇ ਸੁੰਡੀਆਂ ਸਰਗਰਮ ਹੋ ਜਾਂਦੀਆਂ ਹਨ ਅਤੇ ਕੋਏ ਵਿੱਚ ਤਬਦੀਲ ਹੋ ਜਾਂਦੀਆਂ ਹਨ। ਆਮ ਤੌਰ ਤੇ ਅਪ੍ਰੈਲ ਦੇ ਅਖੀਰ ਜਾਂ ਮਈ ਦੇ ਸ਼ੁਰੂ ਵਿੱਚ ਕੋਏ ਵਿੱਚੋਂ ਪਤੰਗੇ ਨਿਕਲ ਕੇ ਨੇੜਲੀ ਨਰਮੇ ਦੀ ਫ਼ਸਲ ਉੱਤੇ ਅੰਡੇ ਦਿੰਦੇ ਹਨ। ਗੁਲਾਬੀ ਸੁੰਡੀ ਦੇ ਪਤੰਗੇ ਜ਼ਿਆਦਾ ਦੂਰੀ ਤੱਕ ਨਹੀਂ ਉੱਡਦੇ, ਖਾਸ ਕਰਕੇ ਜਦੋਂ ਨਰਮੇ ਦੀ ਫਸਲ ਨੇੜੇ ਉਪਲਬਧ ਹੋਵੇ।
ਇਹ ਵੀ ਪੜ੍ਹੋ : Pink Bollworm: ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਪੰਜਾਬ ਸਰਕਾਰ ਚੁੱਕੇ ਇਹ ਸਖ਼ਤ ਕਦਮ!
![ਇਸ ਤਰ੍ਹਾਂ ਕਰੋ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ ਇਸ ਤਰ੍ਹਾਂ ਕਰੋ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ](https://d2ldof4kvyiyer.cloudfront.net/media/15054/pink-bollworm-management.jpg)
ਇਸ ਤਰ੍ਹਾਂ ਕਰੋ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ
ਪਰੰਤੂ ਬਾਰਿਸ਼ ਦੇ ਮੌਸਮ ਵਿੱਚ ਤੇਜ ਹਵਾਵਾਂ ਨਾਲ ਇਹ ਜ਼ਿਆਦਾ ਦੂਰੀ ਤਹਿ ਕਰ ਸਕਦੇ ਹਨ। ਪਹਿਲੀ ਪੀੜ੍ਹੀ ਦੌਰਾਨ ਪਤੰਗੇ ਫ਼ੁੱਲ-ਡੋਡੀਆਂ ਦੇ ਨੇੜੇ ਜਾਂ ਉਨ੍ਹਾਂ ਦੇ ਉੱਪਰ ਅੰਡੇ ਦਿੰਦੇ ਹਨ, ਜਦਕਿ ਅਗਲੀਆਂ ਪੀੜ੍ਹੀਆਂ ਦੌਰਾਨ, ਅੰਡੇ ਆਮ ਤੌਰ 'ਤੇ ਟੀਂਡਿਆਂ ਦੇ ਹੇਠਾਂ ਦਿੱਤੇ ਜਾਂਦੇ ਹਨ।
ਨੁਕਸਾਨ: ਅੰਡੇ ਵਿੱਚੋਂ ਨਿਕਲਣ ਤੋਂ ਬਾਅਦ ਸੁੰਡੀਆਂ ਫੁੱਲ ਡੋਡੀਆਂ, ਫੁੱਲਾਂ ਜਾਂ ਛੋਟੇ ਟੀਂਡਿਆਂ ਵਿੱਚ ਵੜ ਜਾਂਦੀਆਂ ਹਨ। ਹਮਲੇ ਵਾਲੇ ਫੁੱਲ ਭੰਬੀਰੀਆਂ ਬਣ ਜਾਂਦੇ ਹਨ, ਜਿਨ੍ਹਾਂ ਵਿੱਚ ਪ੍ਰਾਗਣ ਨਾਲ ਲਥ ਪਥ ਗੁਲਾਬੀ ਸੁੰਡੀਆਂ ਨਜ਼ਰ ਆਉਂਦੀਆਂ ਹਨ।ਹਮਲੇ ਕਾਰਨ ਕਈ ਵਾਰ ਛੋਟੇ ਟੀਂਡੇ ਅਤੇ ਫ਼ੁੱਲ ਡੋਡੀਆਂ ਝੜ ਜਾਂਦੇ ਹਨ।
ਸੁੰਡੀਆਂ ਟੀਂਡਿਆਂ ਵਿੱਚ ਬਣ ਰਹੇ ਬੀਜਾਂ ਨੂੰ ਖਾਂਦੀਆਂ ਹਨ, ਜਿਸ ਕਾਰਨ ਟੀਂਡੇ ਵਿੱਚ ਬਣ ਰਹੀ ਰੂੰ ਖਰਾਬ ਹੋ ਜਾਂਦੀ ਹੈ ਅਤੇ ਹਮਲੇ ਵਾਲੇ ਟੀਂਡੇ ਪੂਰੀ ਤਰਾਂ ਨਹੀਂ ਖਿੜਦੇ। ਇਸ ਕੀੜੇ ਦੁਆਰਾ ਨੁਕਸਾਨੇ ਟੀਂਡਿਆਂ ਉੱਪਰ ਉੱਲੀਆਂ ਦੇ ਹਮਲੇ ਕਾਰਨ ਟੀਂਡੇ ਗਲ ਜਾਂਦੇ ਹਨ ਅਤੇ ਰੂੰ ਦਾਗੀ ਹੋ ਜਾਂਦੀ ਹੈ। ਕਈ ਵਾਰ ਬਾਹਰੋਂ ਤੰਦਰੁਸਤ ਨਜ਼ਰ ਆ ਰਹੇ ਟੀਂਡਿਆਂ ਵਿੱਚ ਵੀ ਇਸ ਕੀੜੇ ਦੀਆਂ ਸੁੰਡੀਆਂ ਹੋ ਸਕਦੀਆਂ ਹਨ, ਜੋ ਕਿ ਅੰਦਰੋਂ ਅੰਦਰ ਪੂਰੇ ਟੀਂਡੇ ਨੂੰ ਬੈਠ ਕੇ ਨੁਕਸਾਨ ਕਰਦੀਆਂ ਹਨ।
ਇਹ ਵੀ ਪੜ੍ਹੋ : Cotton Farming : ਕਪਾਹ ਦੀ ਖੇਤੀ ਕਰਨ ਤੋਂ ਪਹਿਲਾਂ ਇਨ੍ਹਾਂ 4 ਗੱਲਾਂ ਦਾ ਰੱਖੋ ਧਿਆਨ! ਨਹੀਂ ਹੋਵੇਗਾ ਕੋਈ ਨੁਕਸਾਨ
![ਇਸ ਤਰ੍ਹਾਂ ਕਰੋ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ ਇਸ ਤਰ੍ਹਾਂ ਕਰੋ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ](https://d2ldof4kvyiyer.cloudfront.net/media/15056/gulabi-sundi.jpg)
ਇਸ ਤਰ੍ਹਾਂ ਕਰੋ ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ
ਰੋਕਥਾਮ ਲਈ ਅਗੇਤੇ ਪ੍ਰਬੰਧ
ਛਿਟੀਆਂ ਦੀ ਸਾਂਭ ਸੰਭਾਲ:
ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਇਸ ਕੀੜੇ ਦੇ ਫ਼ੈਲਾਅ ਵਿੱਚ ਸਭ ਤੋਂ ਮੁੱਖ ਭੂਮਿਕਾ ਨਿਭਾਉਂਦੀਆਂ ਹਨ। ਪਿਛਲੇ ਸਾਉਣੀ ਦੇ ਸੀਜ਼ਨ ਦੌਰਾਨ ਪੰਜਾਬ ਦੇ ਲਗਭਗ ਸਾਰੇ ਨਰਮਾਂ ਉਤਪਾਦਕ ਖੇਤਰਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਦਰਜ ਕੀਤਾ ਗਿਆ ਸੀ, ਇਸ ਲਈ ਅਗਲੇ ਸੀਜ਼ਨ ਦੌਰਾਨ ਇਸ ਕੀੜੇ ਦੇ ਹਮਲੇ ਨੂੰ ਘੱਟ ਕਰਨ ਲਈ ਛਿਟੀਆਂ ਦਾ ਸੁਚੱਜਾ ਪ੍ਰਬੰਧਨ ਬਹੁਤ ਜਰੂਰੀ ਹੈ। ਇਸ ਲਈ ਹੇਠ ਲਿਖੇ ਨੁਕਤੇ ਧਿਆਨਯੋਗ ਹਨ:
• ਛਾਂ ਹੇਠ ਜਾਂ ਖੇਤਾਂ ਵਿੱਚ ਛਿਟੀਆਂ ਦੇ ਢੇਰ ਨਾ ਲਗਾਓ। ਖੇਤਾਂ ਵਿੱਚ ਲਗਾਏ ਛਿਟੀਆਂ ਦੇ ਢੇਰਾਂ ਨੂੰ ਪਿੰਡ ਲਿਆਓ ਅਤੇ ਮਾਰਚ ਤੱਕ ਬਾਲਣ ਦੇ ਤੌਰ ਤੇ ਵਰਤ ਲਓ ।
• ਜੇਕਰ ਛਿਟੀਆਂ ਨੂੰ ਬਾਲਣ ਲਈ ਮਾਰਚ ਤੋਂ ਬਾਅਦ ਲੰਬੇ ਸਮੇਂ ਲਈ ਰੱਖਣਾ, ਤਾਂ ਛਿਟੀਆਂ ਨੂੰ ਜ਼ਮਨਿ ਤੇ ਮਾਰ ਮਾਰ ਕੇ ਅਣਖਿੜੇ ਟੀਡੇਂ ਅਤੇ ਸਿਕਰੀਆਂ ਨੂੰ ਝਾੜ ਦਿਓ ।ਇਸ ਤਰਾਂ ਇਕੱਠੇ ਹੋਏ ਅਣਖਿੜੇ ਟੀਡੇਂ ਅਤੇ ਸਿਕਰੀਆਂ ਨੂੰ ਮਿੱਟੀ ਵਿੱਚ ਡੂੰਘੇ ਦੱਬ ਦਿਓ ਜਾਂ ਜਲਾ ਦਿਓ।ਇਸ ਪ੍ਰਥਾ ਨੂੰ ਪਿੰਡ ਪੱਧਰ 'ਤੇ ਅਪਣਾਇਆ ਜਾਣਾ ਚਾਹੀਦਾ ਹੈ।
• ਹਮਲੇ ਵਾਲੇ ਖੇਤਾਂ ਦੀਆਂ ਛਿਟੀਆਂ ਨੂੰ ਨਵੇਂ ਖੇਤਰਾਂ ਨਹੀਂ ਲੈ ਕੇ ਜਾਣਾ ਚਾਹੀਦਾ।
ਰੂੰ ਮਿੱਲਾਂ ਵਿੱਚ ਗੁਲਾਬੀ ਸੁੰਡੀ ਦਾ ਪ੍ਰਬੰਧਨ:
ਨਰਮਾ ਪੱਟੀ ਵਿੱਚ ਪੈਂਦੀਆਂ ਰੂੰ ਮਿੱਲਾਂ ਵੀ ਗੁਲਾਬੀ ਸੁੰਡੀ ਦੇ ਫੈਲਾਅ ਦਾ ਮਹੱਤਵਪੂਰਨ ਸਰੋਤ ਹਨ, ਇਸ ਲਈ ਅਗਲੇ ਸੀਜ਼ਨ ਦੌਰਾਨ ਕੀੜੇ ਦੀ ਰੋਕਥਾਮ ਲਈ ਮਿੱਲਾਂ ਵਿੱਚ ਵੀ ਹੇਠ ਲਿਖੇ ਢੁੱਕਵੇਂ ਉਪਾਅ ਕੀਤੇ ਜਾਣੇ ਚਾਹੀਦੇ ਹਨ:
• ਰੂੰ ਮਿੱਲਾਂ ਵਿੱਚ ਰੱਖੇ ਹੋਏ ਨਰਮੇ ਦੀ ਵਲਾਈ ਮਾਰਚ ਦੇ ਅੰਤ ਤੱਕ ਨਿਬੇੜ ਦੇਂਣੀ ਚਾਹੀਦੀ ਹੈ ਅਤੇ ਵਲਾਈ ਦੌਰਾਨ ਬਚੀ ਹੋਈ ਸਾਰੀ ਰਹਿੰਦ ਖੂਹੰਦ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।
• ਮਾਰਚ ਮਹੀਨੇ ਤੋਂ ਬਾਅਦ ਮਿੱਲਾਂ ਵਿੱਚ ਜਿਹੜੇ ਵੜੇਵੇਂ ਨਾ ਪੀੜੇ ਗਏ ਹੋਣ, ੳਹਨਾਂ ਨੂੰ ਸੈਲਫਾਸ ਦੀ 3 ਗ੍ਰਾਮ ਗੋਲੀ ਪ੍ਰਤੀ ਘਣ ਮੀਟਰ ਦੇ ਹਿਸਾਬ ਨਾਲ ਧੂਣੀ ਦਿਓ ।ਗੋਲੀ ਰੱਖਣ ਤੋਂ ਬਾਅਦ 48 ਘੰਟੇ ਤੱਕ ਕਮਰੇ ਨੂੰ ਹਵਾ ਬੰਦ ਰੱਖੋ।
• ਪਸ਼ੂਆਂ ਨੂੰ ਪਾਉਣ ਲਈ ਵੜੇਵਿਆਂ ਦੀ ਖੱਲ ਹੀ ਸਟੋਰ ਕਰਨੀ ਚਾਹੀਦਾੀ ਹੈ ਅਤੇ ਇਸ ਮਕਸਦ ਲਈ ਕੋਈ ਵੜੇਵੇਂ ਸਟੋਰ ਨਹੀਂ ਕਰਨੇ ਚਾਹੀਦੇ।
• ਗੁਲਾਬੀ ਸੁੰਡੀ ਦੇ ਸਰਵੇਖਣ ਲਈ, ਮਿੱਲਾਂ ਦੇ ਆਲੇ-ਦੁਆਲੇ ਸਟਿੱਕਾ/ਡੈਲਟਾ ਟਰੈਪ ਲਗਾਓ ਅਤੇ ਲਉਰ ਨੂੰ 15 ਦਿਨਾਂ ਬਾਅਦ ਬਦਲਦੇ ਰਹੋ।
ਉਪਰੋਕਤ ਤਰੀਕਿਆਂ ਨੂੰ ਅਪਣਾਕੇ ਕਿਸਾਨ ਵੀਰ ਆਉਣ ਵਾਲੀ ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਦੇ ਹਮਲੇ ਤੋਂ ਕਾਫੀ ਹੱਦ ਤੱਕ ਬਚਾਅ ਸਕਦੇ ਹਨ। ਰੂੰ ਮਿੱਲਾਂ ਵਾਲਿਆਂ ਨੂੰ ਵੀ ਆਪਣੀ ਜੁੰਮੇਵਾਰੀ ਸਮਝਦੇ ਹੋਏ ਗੁਲਾਬੀ ਸੁੰਡੀ ਦੇ ਅਗੇਤੇ ਪ੍ਰਬੰਧਨ ਲਈ ਉਪਰਾਲੇ ਕਰਨੇ ਚਾਹੀਦੇ ਹਨ। ਨਰਮੇ ਦੇ ਸੀਜ਼ਨ ਦੌਰਾਨ, ਫਸਲ ਦਾ ਨਿਯਮਤ ਤੌਰ ਤੇ ਸਰਵੇਖਣ ਕਰਨਾ ਚਾਹੀਦਾ ਅਤੇ ਸਮੇਂ ਸਮੇਂ ਤੇ ਖੇਤੀ ਮਾਹਿਰਾਂ ਦੀ ਸਲਾਹ ਲੈਣੀ ਚਾ
Summary in English: Early measures for prevention of pink bollworm