1. Home
  2. ਖੇਤੀ ਬਾੜੀ

Problems and Solutions: ਜਾਣੋ ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ

ਆਮ ਤੌਰ 'ਤੇ ਸਬਜ਼ੀਆਂ ਦੀ ਕਾਸ਼ਤ ਸਰਦ ਰੁੱਤ, ਬਹਾਰ ਰੁੱਤ, ਗਰਮ ਰੁੱਤ ਅਤੇ ਬਰਸਾਤ ਰੁੱਤ ਵਿੱਚ ਕੀਤੀ ਜਾਂਦੀ ਹੈ। ਪਰ ਇਨ੍ਹਾਂ ਵਿੱਚ ਸਭ ਤੋਂ ਚੁਣੌਤੀਆਂ ਭਰਿਆ ਸਮਾਂ ਬਰਸਾਤ ਰੁੱਤ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਸਮੇਂ ਆਉਂਦਾ ਹੈ। ਲੇਖ ਵਿੱਚ ਸਾਂਝੇ ਕੀਤੇ ਗਏ ਸੁਝਾਵਾਂ ਦੀ ਪਾਲਣਾ ਕਰਕੇ, ਕਿਸਾਨ ਵੀਰ ਵਰਖਾ ਰੁੱਤ ਦੀਆਂ ਸਬਜ਼ੀਆਂ ਦੀ ਸਫ਼ਲ ਕਾਸ਼ਤ ਕਰ ਸਕਦੇ ਹਨ।

Gurpreet Kaur Virk
Gurpreet Kaur Virk
ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਫਾਇਦੇ

ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਫਾਇਦੇ

Vegetable Farming: ਅਕਸਰ ਹੀ ਦੇਖਣ ਵਿੱਚ ਆਇਆ ਹੈ ਕਿ ਮੀਂਹ ਦੇ ਮੌਸਮ ਵਿੱਚ ਜ਼ਿਆਦਾ ਬਰਸਾਤ ਹੋਣ ਨਾਲ ਖੇਤਾਂ ਵਿੱਚ ਪਾਣੀ ਭਰ ਜਾਂਦਾ ਹੈ। ਜਿਸ ਨਾਲ ਪੌਦੇ ਪੀਲੇ ਪੈ ਜਾਂਦੇ ਹਨ।ਜਿਆਦਾ ਨਮੀਂ ਅਤੇ ਉੱਚ ਤਾਪਮਾਨ ਹੋਣ ਕਰਕੇ ਬੀਮਾਰੀਆਂ ਦਾ ਪਰਕੋਪ, ਕੀੜੀਆਂ ਦਾ ਹਮਲਾ ਅਤੇ ਤੱਤਾਂ ਦੀ ਘਾਟ ਆਮ ਦੇਖਣ ਨੂੰ ਮਿਲਦੀ ਹੈ।

ਇਸ ਰੁੱਤ ਵਿੱਚ ਨਦੀਨਾ ਦੀ ਵੀ ਕਾਫੀ ਸਮੱਸਿਆ ਆਉਦੀ ਹੈ ਪਰ ਇਹ ਵੀ ਦੇਖਣ ਵਿੱਚ ਆਇਆ ਹੈ ਇਸ ਸਮੇਂ ਦੌਰਾਨ ਪੈਦਾਵਾਰ ਘੱਟ ਹੋਣ ਕਰਕੇ ਪੂਰਤੀ ਘੱਟ ਜਾਦੀ ਹੈ ਅਤੇ ਕੀਮਤ ਵੱਧ ਜਾਦੀ ਹੈ । ਜਿਸ ਨਾਲ ਜਿਮੀਦਾਰਾਂ ਨੂੰ ਚੰਗਾ ਮੁਨਾਫ਼ਾ ਮਿਲਦਾ ਹੈ।

ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਫਾਇਦੇ:

1. ਗਰਮੀ ਤੋਂ ਸਰਦੀ ਰੁੱਤ ਦੀਆਂ ਸਬਜ਼ੀਆਂ ਵਿੱਚਕਾਰ ਕੜੀ ਜੌੜਨ ਦਾ ਕੰਮ ਕਰਦੀ ਹੈ ਜਿਸ ਨਾਲ ਸਾਨੂੰ ਸਾਰਾ ਸਾਲ ਪੌਸ਼ਟਿਕ ਤੱਤ (ਵਿਟਾਮਿਨ, ਖਣਿਜ, ਰੇਸ਼ੇ ਆਦਿ) ਮਿਲਦੇ ਹਨ।

2. ਜੇਕਰ ਆਰਥਿਕਤਾ ਦੀ ਗੱਲ ਕਰੀਏ ਤਾਂ ਇਹ ਨਿੱਜੀ ਲੋੜਾਂ ਦੇ ਨਾਲ-ਨਾਲ ਸਾਨੂੰ ਚੰਗੀ ਆਮਦਨ ਵੀ ਪ੍ਰਦਾਨ ਕਰਦੀਆਂ ਹਨ।

3. ਬਰਸਾਤ ਰੁੱਤ ਦੀਆ ਸਬਜੀਆ ਫਸਲੀ ਵਿਭਿੰਨਤਾ ਵਿੱਚ ਅਹਿਮ ਰੋਲ ਅਦਾ ਕਰਦੀਆ ਹਨ।

ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ 

ਇਸ ਮੌਸਮ ਦੌਰਾਨ  ਕੱਦੂ ਜਾਤੀ ਦੀਆਂ ਸਬਜ਼ੀਆਂ ਜਿਵੇਂ ਕਿ (ਘੀਆ ਤੋਰੀ, ਪੇਠਾ, ਹਲਵਾ ਕੱਦੂ, ਕਰੇਲਾ, ਖੀਰਾ), ਭਿੰਡੀ, ਬੈਂਗਣ, ਸਾਉਣੀ ਦੇ ਪਿਆਜ਼ ਅਤੇ ਵਰਖਾ ਰੁੱਤ ਵਾਲੇ ਟਮਾਟਰ ਲਗਾ ਸਕਦੇ ਹਾਂ। ਇਹਨਾਂ ਵਿੱਚੋਂ ਕੱਦੂ ਜਾਤੀ ਵਾਲੀਆਂ ਸਬਜ਼ੀਆਂ ਜਿਵੇਂ ਕਿ ਘੀਆ ਕੱਦੂ, ਪੇਠਾ, ਹਲਵਾ ਕੱਦੂ ਅਤੇ ਘੀਆ ਤੋਰੀ ਨੂੰ (8-9 ਫੁੱਟ ਚੌੜੇ) ਬੈਂਡ ਜਾਂ ਪਟੜੀਆਂ ਬਣਾ ਕੇ ਲਗਾਉਣੀਆ ਚਾਹੀਦੀਆ ਹਨ। ਭਿਡੀ, ਬੈਗਣ, ਪਿਆਜ, ਟਮਾਟਰ ਨੂੰ ਬਾਸ ਜਾ ਸੀਮਿਟ ਦੇ ਖਭਿਆ ਦੀ ਮਦਦ ਨਾਲ ਉੱਪਰ ਵੀ ਚਾੜ ਸਕਦੇ ਹਾ ਤਾ ਜੋ ਬਰਸਾਤ ਦੌਰਾਨ ਪਾਣੀ ਦੀ ਮਾਰ ਤੋ ਬਚਿਆ ਜਾ ਸਕੇ । 

ਬਰਸਾਤ ਰੁੱਤ ਵਿੱਚ ਸਬਜ਼ੀਆਂ ਦੀ ਕਾਸ਼ਤ ਵਿੱਚ ਮੁਸ਼ਕਲਾ ਅਤੇ ਉਪਾਅ:

1. ਅਜੈਵਿਕ ਸਮੱਸਿਆਵਾਂ: 

ਮੀਂਹ ਪੈਣ ਨਾਲ ਖੇਤਾਂ ਵਿੱਚ ਪਾਣੀ ਭਰਨਾ: ਜ਼ਿਆਦਾ ਜਾਂ ਭਾਰੀ ਮੀਂਹ ਪੈਣ ਨਾਲ ਮਿੱਟੀ ਦੇ ਸੁਰਾਖ ਪਾਣੀ ਨਾਲ ਭਰ ਜਾਂਦੇ ਹਨ ਜਿਸ ਨਾਲ ਪੌਦਿਆ ਨੂੰ ਆਕਸੀਜਨ ਦੀ ਕਮੀ ਹੋ ਜਾਦੀ ਹੈ ਅਤੇ ਜੜ੍ਹਾ ਦਾ ਵਿਕਾਸ ਰੁੱਕ ਜਾਂਦਾ ਅਤੇ ਬੂਟੇ ਦਾ ਦਮ ਘੁੱਟਣ ਕਰਕੇ ਪੀਲੇ ਪੈ ਜਾਂਦੇ ਹਨ। ਇਸ ਸਮੇਂ ਦੌਰਾਨ ਮਿੱਟੀ ਵਿੱਚ ਜ਼ਿਆਦਾ ਨਮੀ ਹੋਣ ਕਾਰਨ ਕਈ ਤਰ੍ਹਾਂ ਦੇ ਉੱਲੀ ਰੋਗ ਜਿਵੇਂ ਕਿ ਪਿਥੀਅਮ ਅਤੇ ਫਿਊਜੇਰੀਅਮ ਵਿਲਟ) ਆਦਿ ਦੀ ਸਮੱਸਿਆ ਆ ਜਾਦੀ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਸਾਨੂੰ ਸਹੀ ਜਗ੍ਹਾ ਚੋਣ ਕਰਨੀ ਵੀ ਬਹੁਤ ਜਰੂਰੀ ਹੈ ।  ਜ਼ਮੀਨ ਬਾਕੀ ਖੇਤਾਂ ਨਾਲੋਂ ਉੱਚੀ ਹੋਵੇ ।ਬਿਜਾਈ/ਬੂਟੇ ਲਗਾਉਣ ਸਮੇਂ ਅੱਧੇ ਤੋਂ ਪੌਣਾ ਫੁੱਟ (15-20 ਸੈਂਟੀਮੀਟਰ) ਉੱਚੇ ਬੈਡ ਬਣਾਉਣੇ ਚਾਹੀਦੇ ਹਨ।ਖੇਤ ਵਿੱਚ ਪਾਣੀ ਖੌਜਣ ਦੀ ਹਾਲਤ ਵਿੱਚ ਵਾਧੂ ਪਾਣੀ ਨੂੰ ਕੱਢਣ ਲਈ ਢਲਾਨ ਵਾਲੇ ਪਾਸੇ ਟੋਏ ਪੁੱਟ ਕੇ ਪਾਣੀ ਨੂੰ ਕੱਢਿਆ ਜਾ ਸਕਦਾ ਹੈ।

ਪਰਾਗ ਕਿਰਿਆ ਦਾ ਘੱਟਣਾ: ਕੱਦੂ ਜਾਤੀ ਦੀਆਂ ਸਬਜ਼ੀਆਂ ਵਿੱਚ ਵਰਖਾ ਰੁੱਤ ਦੌਰਾਨ ਪਰਾਗ ਕਿਰਿਆ ਘੱਟ ਹੋ ਜਾਦੀ ਹੈ।

ਇਸ ਦਾ ਮੁੱਖ ਕਾਰਨ: ਭਾਰੀ ਬਾਰਸ਼, ਹਵਾ ਵਿੱਚ ਜਿਆਦਾ ਨਮੀ ਹੋਣਾ, ਹਵਾ ਕਾਰਨ ਮਧੂ-ਮੱਖੀਆਂ ਅਤੇ ਤਿਤਲੀਆਂ ਦੀ ਗਤੀਵਿਧੀ ਵਿਚ ਘੱਟ ਜਾਣਾ ਹੁਦਾ ਹੈ। ਸਵੇਰੇ ਸਮੇਂ ਪਰਾਗ ਕਿਰਿਆ ਵਧੇਰੇ ਹੁੰਦੀ ਹੈ। ਵਰਖਾ ਰੁੱਤ ਦੌਰਾਨ ਪਰਾਗ ਕਿਰਿਆ ਨੂੰ ਵਧਾਉਣ ਲਈ ਨਰ ਅਤੇ ਮਾਦਾ ਫੁੱਲਾ ਦਾ ਮਿਲਾਪ ਕਰਾਉ ਤਾ ਜੋ  ਇਸ ਤੋਂ ਇਲਾਵਾ ਪਰਾਗਾ ਕ੍ਰਿਆ ਵਧਾਈ ਜਾ ਸਕੇ। ਬਾਵਰ ਵਿਧੀ ਰਾਹੀ ਵੀ ਕੱਦੂ ਜਾਤੀ ਦੀਆਂ ਸਬਜ਼ੀਆਂ ਦਾ ਵਧੇਰੇ ਝਾੜ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: Punjab ਦੇ ਕੰਢੀ ਖੇਤਰ ਲਈ ਭੂਮੀ ਅਤੇ ਪਾਣੀ ਸੰਭਾਲ ਤਕਨੀਕਾਂ, ਇਨ੍ਹਾਂ 13 Techniques ਰਾਹੀਂ ਵਧਾਓ ਖੇਤੀ ਦੀ ਉਤਪਾਦਕਤਾ

ਬੱਦਲਵਾਈ ਜਾਂ ਘੱਟ ਰੌਸ਼ਨੀ ਦਾ ਫ਼ਸਲਾਂ ਉਪਰ ਪ੍ਰਭਾਵ ਅਤੇ ਹੱਲ: ਆਮ ਹੀ ਦੇਖਿਆ ਜਾਂਦਾ ਹੈ ਕਿ ਬਰਸਾਤ ਵੇਲੇ ਜ਼ਿਆਦਾ ਬਦਲਵਾਈ ਹੋਣ ਕਾਰਨ ਸੂਰਜ ਦੀ ਰੌਸ਼ਨੀ ਘੱਟ ਜਾਂਦੀ ਹੈ। ਜਿਸ ਨਾਲ ਪੌਦਿਆਂ ਨੂੰ ਭੋਜਨ ਬਣਾਉਣ, ਵਾਧਾ- ਵਿਕਾਸ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਇਸ ਤੋਂ ਬਚਣ ਲਈ ਸਾਨੂੰ ਪੌਦਿਆਂ ਨੂੰ ਸਿਫ਼ਾਰਸ਼ ਕੀਤੇ ਹੋਏ ਫ਼ਾਸਲੇ ਤੇ ਲਗਾਉਣਾ ਚਾਹੀਦਾ ਹੈ ਤਾਂ ਜੋ ਇਹਨਾਂ ਦਾ ਸਹੀ ਵਾਧਾ ਵਿਕਾਸ  ਹੋ ਸਕੇ ਅਤੇ ਆਪਸੀ ਮੁਕਾਬਲੇ ਜਾਂ ਤੱਤਾਂ ਦੀ ਪੂਰਤੀ ਹੋ ਸਕੇ ।

ਮੀਂਹ ਕਾਰਨ ਜਮੀਨ ਵਿੱਚੋ ਖੁਰਾਕੀ ਤੱਤਾ ਦੀ  ਉਪਲੱਬਧਤਾ ਘੱਟਣੀ: ਭਾਰੀ ਮੀਂਹ ਪੈਣ ਨਾਲ ਮਿੱਟੀ ਵਿੱਚ ਪਾਈ ਹੋਈ ਖਾਦ-ਖੁਰਾਕ ਧਰਤੀ ਦੀ ਹੇਠਾਂ ਸਤ੍ਹਾ ਵੱਲ ਜਾਣੀ ਸ਼ੁਰੂ ਕਰ ਦਿੰਦੀ ਹੈ ਅਤੇ ਕੁੱਝ ਤੱਤ ਪਾਣੀ ਵਿੱਚ ਘੁੱਲ ਕੇ ਖੇਤਾਂ ਤੋਂ ਬਾਹਰ ਚਲੇ ਜਾਂਦੇ ਹਨ। ਜਿਸ ਨਾਲ ਬੂਟਿਆਂ ਦਾ ਵਿਕਾਸ ਰੁੱਕ ਜਾਦਾ ਹੈ ਅਤੇ ਆਰਥਿਕ ਨੁਕਸਾਨ ਵੀ ਹੁੰਦਾ ਹੈ, ਇਸ ਤੋ ਬਚਾਅ ਲਈ ਸਾਨੂੰ ਬੈੱਡਾਂ ਦੇ ਵਿਚਕਾਰ ਬਣੀਆਂ ਖਾਲੀਆਂ, ਜਾ ਵੱਟਾ ਦੇ ਨਾਲ ਬਣੀਆਂ ਖਾਲੀਆਂ ਵਿੱਚ ਖਾਦ-ਖੁਰਾਕ ਪਾ ਕੇ ਮਿੱਟੀ ਲਗਾਉਣੀ ਚਾਹੀਦੀ ਹੈ ਤਾਂ ਜੋ ਖਾਦ-ਖੁਰਾਕ ਦੀ ਸਹੀ ਵਰਤੋਂ ਕੀਤੀ ਜਾ ਸਕੇ। ਇਸ ਨਾਲ-ਨਾਲ ਸਾਨੂੰ ਉਹਨਾਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜ਼ਿਹੜੀਆ ਖਾਦਾਂ ਹੋਲੀ-ਹੋਲੀ ਤੱਤ ਛੱਡਦੀਆਂ ਹਨ ਜਿਵੇਂ ਕਿ ਸਲਫ਼ਰ ਨਿਪਤ ਯੂਰੀਆ ਅਤੇ ਇਸ ਦੇ ਨਾਲ-ਨਾਲ ਸਾਨੂੰ ਖੇਤ ਵਿੱਚ ਪਰਾਲੀ ਜਾ ਪਲਾਸਿਕ ਮਲਚਿੰਗ ਦੀ ਵਰਤੋਂ ਕਰਨੀ ਚਾਹੀਦੀ ਹੈ। 

2. ਜੈਵਿਕ ਸਮੱਸਿਆਵਾਂ:

ਨਦੀਨ: ਨਦੀਨ ਫ਼ਸਲ ਨਾਲ-ਨਾਲ ਪਾਣੀ, ਖਾਦ-ਖੁਰਾਕ ਅਤੇ ਸੂਰਜ ਦੀ ਰੌਸ਼ਨੀ ਲਈ ਮੁਕਾਬਲਾ ਕਰਦੇ ਹਨ। ਬਾਰਿਸ਼ ਨਦੀਨਾਂ ਦੇ ਬੀਜਾਂ ਦੇ ਉਗਣ ਲਈ ਕਾਫੀ ਨਮੀ ਪ੍ਰਦਾਨ ਕਰਦੀ ਹੈ ਜਿਸ ਨਾਲ ਨਦੀਨਾਂ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਮਧਾਣਾ, ਮੱਕੜਾ, ਇਟਸਿਟ, ਲੂਣਕ, ਪੁੱਠਕੰਡਾ, ਮੋਥਾ, ਧਤੂਰਾ, ਤਾਂਦਲਾ ਅਤੇ ਪੀਲੀ ਬੂਟੀ ਆਦਿ ਕੀੜੇ ਮਕੌੜਿਆ ਨੂੰ ਵੀ ਸੱਦਾ ਦਿੰਦੇ ਹਨ। ਨਦੀਨਾਂ ਦੀ ਰੋਕਥਾਮ ਲਈ ਗੋਡੀ ਜਾਂ ਨਦੀਨ-ਨਾਸ਼ਕ ਦੀ ਵਰਤੋ ਕਰੋ ਖਾਸ ਕਰ ਸੋਣੀ ਦੇ ਪਿਆਸ ਨੂ ਨਦੀਨ ਰਹਿਤ ਕਰਨ ਲਈ ਸਿਫਾਰਸ ਕੀਤੀ ਨਦੀਨ ਨਾਸ਼ਕਾ ਦਾ  ਛਿੜਕਾਅ ਕਰੋ ।

ਕੀੜੇ-ਮਕੌੜੇ: ਹਵਾ ਵਿੱਚ  ਜਿਆਦਾ ਨਮੀਂ ਅਤੇ ਤਾਪਮਾਨ ਹੋਣ ਕਾਰਨ, ਰਸ ਚੁਸਣ ਵਾਲੇ ਕੀੜੇ ਜਿਵੇਂ ਕਿ ਚੇਪਾ, ਤੇਲਾ, ਚਿੱਟੀ ਮੱਖੀ ਦਾ ਹਮਲਾ ਬੈਂਗਣ, ਟਮਾਟਰ, ਭਿੰਡੀ ਅਤੇ ਵੇਲਾਂ ਵਾਲੀਆਂ ਸਬਜ਼ੀਆ ਵਿੱਚ ਆਮ ਦੇਖਣ ਨੂੰ ਮਿਲਦਾ ਹੈ ।ਇਹਨਾਂ ਕੀੜ੍ਹਿਆਂ ਤੋਂ ਬਚਾਉਣ ਲਈ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜੇਕਰ ਇਨ੍ਹਾਂ ਦੀ ਗਿਣਤੀ ਆਰਥਿਕ ਕਗਾਰ ਤੋਂ ਜ਼ਿਆਦਾ ਹੋ ਜਾਵੇ ਤਾਂ ਸਿਫਾਰਸ਼ ਕੀਟਨਾਸ਼ਕਾਂ ਜਿਵੇਂ ਕਿ ਪੀ.ਏ.ਯੂ. ਨਿੰਮ ਦਾ ਘੋਲ 1200 ਮਿਲੀਲੀਟਰ, 40 ਮਿਲੀਲੀਟਰ ਕੋਨਫੀਡੋਰ 17.8 ਐੱਸ.ਐੱਲ. ਨੂੰ 100 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲ ਕੇ ਛਿੜਕਾਅ ਕਰੋ । ਇਸ ਤੋਂ ਇਲਾਵਾ ਪੱਤੇ ਖਾਣ ਵਾਲੀ ਲਾਲ ਭੂੰਡੀ, ਫ਼ਲਾਂ ਅਤੇ ਲਗਰਾਂ ਦੀ ਸੂੰਡੀ ਦੇ ਹਮਲਾ ਤੋਂ ਬਚਾਅ ਲਈ ਕੋਰਾਜਨ@ 80 ਐਮ. ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। 

ਇਹ ਵੀ ਪੜ੍ਹੋ: Profitable Farming: ਬਰਸਾਤ ਰੁੱਤ ਵਿੱਚ ਕਰੋ ਭਿੰਡੀ ਦੀ ਕਾਸ਼ਤ, ਇਸ ਕਿਸਮ ਦਾ ਝਾੜ 200 ਕੁਇੰਟਲ ਪ੍ਰਤੀ ਏਕੜ

ਬਿਮਾਰੀਆਂ: ਉੱਲੀ ਰੋਗ ਅਤੇ ਝੁਲਸ ਰੋਗ: ਜਿਆਦਾ ਨਮੀਂ ਅਤੇ ਉੱਚ ਤਾਪਮਾਨ ਦੌਰਾਨ ਵੇਲਾਂ ਵਾਲੀਆਂ ਸਬਜ਼ੀਆ ਵਿੱਚ ਪੱਤਿਆਂ ਤੇ ਧੱਬਿਆਂ ਦਾ ਰੋਗ, ਚਿੱਟੋ ਦਾ ਰੋਗ, ਗਿੱਚੀ ਗਲਣਾ, ਤਣਾ ਗਲਣਾ ਅਤੇ ਝੁਲਸ ਰੋਗ ਆਮ ਦੇਖਣ ਨੂੰ ਮਿਲਦਾ ਹੈ।ਜਿਸ ਕਾਰਨ ਬੂਟਿਆਂ ਦੇ ਵਿਕਾਸ ਰੁੱਕ ਜਾਂਦਾ ਹੈ ਅਤੇ ਫ਼ਲ ਦਾ ਉਤਪਾਦਨ ਵੀ ਘੱਟਦਾ ਹੈ।ਇਸ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੇ  ਉੱਲੀਨਾਸ਼ਕਾ ਦਾ ਛਿੜਕਾਅ ਕਰੋ।

ਵਿਸ਼ਾਣੂ ਰੋਗ: ਇਹ ਸਮੱਸਿਆਵਾਂ ਆਮ ਤੌਰ ਤੇ ਕੱਦੂ ਜਾਤੀ ਦੀਆਂ ਸਬਜ਼ੀਆਂ, ਟਮਾਟਰ ਅਤੇ ਭਿੰਡੀ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਬਿਮਾਰੀ ਦੇ ਮੁੱਖ ਲੱਛਣ : ਪੱਤਿਆਂ ਉੱਪਰ ਚਟਾਖ ਪੈਣੇ, ਪੱਤੇ ਸੁੰਗੜ ਕੇ ਮੁੜ ਜਾਣੇ, ਪੱਤਿਆਂ ਦੀਆਂ ਨਾੜਾਂ ਪੀਲੀਆਂ ਪੈ ਜਾਣੀਆਂ ਆਦਿ ਹਨ। ਇਸ ਬਿਮਾਰੀ ਤੋਂ ਬਚਾਅ ਲਈ ਬੂਟੇ ਪੱਟ ਕੇ ਦੱਬ ਦੇਣੇ ਚਾਹੀਦੇ ਹਨ ਅਤੇ ਫ਼ਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ, ਕਿਉਂਕਿ ਚਿੱਟੀ ਮੱਖੀ ਇਸ ਬਿਮਾਰੀ ਨੂੰ ਫੈਲਾਉਦੀ ਹੈ।ਇਸ ਬਿਮਾਰੀ ਤੋਂ ਬਚਾਅ ਲਈ ਸਿਫਾਰਿਸ਼ ਕੀਤੀਆ ਕਿਸਮਾਂ ਦੀ ਬਿਜਾਈ ਕਰੋ।ਜਿਵੇਂ ਕਿ : ਹਲਵਾ ਕੱਦੂ ਦੀ ਪੰਜਾਬ ਨਵਾਬ  ਕਿਸਮ , ਟਮਾਟਰ ਦੀਆ ਪੰਜਾਬ ਵਰਖਾ ਬਹਾਰ  4, ਪੰਜਾਬ ਵਰਖਾ ਬਹਾਰ  1, ਪੰਜਾਬ ਵਰਖਾ ਬਹਾਰ  2, ਅਤੇ ਭਿਡੀ ਦੀਆ ਪੰਜਾਬ ਸੁਹਾਵਨੀ , ਪੰਜਾਬ 8 ਕਿਸਮਾ ਹਨ ।

ਸਰੋਤ: ਸਰਵਪ੍ਰਿਆ ਸਿੰਘ ਅਤੇ ਦਿਲਪ੍ਰੀਤ ਤਲਵਾੜ, ਪੀ.ਏ.ਯੂ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਅਤੇ ਸ਼ਬਜੀ ਵਿਗਿਆਨ ਵਿਭਾਗ, ਪੀ. ਏ. ਯੂ, ਲੁਧਿਆਣਾ

Summary in English: Know the problems and solutions encountered in the cultivation of vegetables in rainy season

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters