![ਆਓ ਕਰੀਏ ਪਰਾਲੀ ਨਾਲ ਖੁੰਬਾਂ ਦੀ ਕਾਸ਼ਤ ਆਓ ਕਰੀਏ ਪਰਾਲੀ ਨਾਲ ਖੁੰਬਾਂ ਦੀ ਕਾਸ਼ਤ](https://d2ldof4kvyiyer.cloudfront.net/media/15775/mushroom-cultivation.jpg)
ਆਓ ਕਰੀਏ ਪਰਾਲੀ ਨਾਲ ਖੁੰਬਾਂ ਦੀ ਕਾਸ਼ਤ
Mushroom Cultivation: ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਘੱਟ ਜ਼ਮੀਨ ਵਾਲੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖੁੰਬਾਂ ਦੀ ਖੇਤੀ ਇੱਕ ਵਧੀਆ ਸਾਧਨ ਹੋ ਸਕਦੀ ਹੈ। ਪੰਜਾਬ ਵਿੱਚ 5 ਕਿਸਮਾਂ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਇੱਕ ਸਰਦੀਆਂ ਦੀ ਖੁੰਬ ਅਤੇ ਦੂਜੀ ਗਰਮੀਆਂ ਦੀ ਖੁੰਬ। ਪਰ ਅੱਜ ਅਸੀਂ ਤੁਹਾਨੂੰ ਅਪ੍ਰੈਲ ਤੋਂ ਅਗਸਤ ਮਹੀਨੇ ਵਿੱਚ ਕਾਸ਼ਤ ਕੀਤੀ ਜਾਣ ਵਾਲੀ ਪਰਾਲੀ ਖੁੰਬ ਬਾਰੇ ਦੱਸਾਂਗੇ, ਜੋ ਨਾ ਸਿਰਫ਼ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਸਹਾਈ ਹੈ, ਸਗੋਂ ਇਹ ਬੇਰੁਜ਼ਗਾਰਾਂ, ਛੋਟੇ ਕਿਸਾਨਾਂ ਅਤੇ ਨੌਜਵਾਨਾਂ ਲਈ ਇੱਕ ਵਧੀਆ ਸਹਾਇਕ ਧੰਦੇ ਵਜੋਂ ਵੀ ਉਭਰੀ ਹੈ।
ਕਿਸਾਨਾਂ ਲਈ ਖੁੰਬਾਂ ਦੀ ਕਾਸ਼ਤ ਬਹੁਤ ਲਾਭਦਾਇਕ ਸਾਬਿਤ ਹੋ ਸਕਦੀ ਹੈ ਕਿਉਂਕਿ ਇਸ ਦੀ ਕਾਸ਼ਤ ਹਵਾਦਾਰ ਕਮਰਿਆਂ ਵਿੱਚ ਕੀਤੀ ਜਾਂਦੀ ਹੈ, ਜਿਸ ਲਈ ਕਿਸਾਨਾਂ ਨੂੰ ਕਾਸ਼ਤ ਕਰਨ ਲਈ ਜ਼ਿਆਦਾ ਜ਼ਮੀਨ ਦੀ ਲੋੜ ਨਹੀਂ ਪੈਂਦੀ। ਜੇਕਰ ਅਸੀਂ ਪਰਾਲੀ ਖੁੰਬ ਦੀ ਗੱਲ ਕਰੀਏ ਤਾਂ ਇਸ ਨੂੰ ਚੀਨੀ ਖੂੰਬ ਵੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਪਰਾਲੀ ਖੂੰਬ ਅਪ੍ਰੈਲ ਤੋਂ ਅਗਸਤ ਤੱਕ ਉਗਾਈ ਜਾਂਦੀ ਹੈ। ਇਹ ਖਾਣ 'ਚ ਜਿੰਨ੍ਹੀ ਸਵਾਦਿਸ਼ਟ ਹੁੰਦੀ ਹੈ, ਉਨ੍ਹੀ ਹੀ ਇਹ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ।
ਔਸ਼ਧੀ ਗੁਣਾਂ ਵਾਲੇ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਮਸ਼ਰੂਮ ਸ਼ਾਕਾਹਾਰੀ ਲੋਕਾਂ ਲਈ ਪੌਸ਼ਟਿਕ ਖੁਰਾਕ ਵਜੋਂ ਜਾਣੇ ਜਾਂਦੇ ਹਨ। ਖੁੰਬਾਂ ਵਿੱਚ ਕੈਲੋਰੀ, ਚਰਬੀ, ਸੋਡੀਅਮ, ਕੋਲੈਸਟ੍ਰੋਲ ਮੁਕਤ ਅਤੇ ਐਂਟੀ-ਆਕਸੀਡੈਂਟ ਘੱਟ ਹੁੰਦੇ ਹਨ। ਖੁੰਬਾਂ ਪੋਟਾਸ਼ੀਅਮ, ਰਿਬੋਫਲੇਵਿਨ, ਵਿਟਾਮਿਨ ਡੀ ਅਤੇ ਫਾਈਬਰ ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮਸ਼ਰੂਮ ਖਾਣ ਨਾਲ ਇਮਿਊਨਿਟੀ ਵਧਦੀ ਹੈ।
ਇਹ ਵੀ ਪੜ੍ਹੋ : ਕਕੜੀ ਦੀ ਕਾਸ਼ਤ ਤੋਂ 100 ਦਿਨਾਂ ਵਿੱਚ ਲੱਖਾਂ ਦਾ ਮੁਨਾਫ਼ਾ, ਪ੍ਰਤੀ ਹੈਕਟੇਅਰ 200 ਕੁਇੰਟਲ ਤੋਂ ਵੱਧ ਝਾੜ
ਆਓ ਕਰੀਏ ਪਰਾਲੀ ਨਾਲ ਖੁੰਬਾਂ ਦੀ ਕਾਸ਼ਤ:
● ਸਮਾਂ/ਫਸਲਾਂ
ਅਪ੍ਰੈਲ ਤੋਂ ਅਗਸਤ ਤੱਕ ਚਾਰ ਫ਼ਸਲਾਂ ਲਈ ਪਰਾਲੀ ਖੁੰਬ ਦੀ ਕਾਸ਼ਤ
● ਲੋੜੀਂਦੇ ਤੱਤ
ਪਰਾਲੀ ਖੁੰਬ ਦੀ ਕਾਸ਼ਤ ਲਈ ਲੋੜੀਂਦੇ ਤੱਤ: ਪਰਾਲੀ, ਬੀਜ (ਸਪਾਨ), ਬਾਂਸ, ਸੇਬ ਆਦਿ।
● ਪਰਾਲੀ ਦੇ ਪੂਲੇ
ਝੌਨੇ ਦੀ ਪਰਾਲੀ ਦੇ ਇੱਕ ਇੱਕ ਕਿਲੋ ਦੇ ਪੂਲੇ ਦੋਨੋ ਸਿਰਿਆਂ ਤੋਂ ਸੇਬੇ ਨਾਲ ਬੰਨ੍ਹ ਕੇ ਤਿਆਰ ਕੀਤੇ ਜਾਂਦੇ ਹਨ। ਪੂਲੇ ਦੇ ਸਿਰੇ ਕੱਟ ਕੇ ਇੱਕ ਬਰਾਬਰ ਕਰ ਲਏ ਜਾਂਦੇ ਹਨ।
● ਪੂਲਿਆਂ ਦੀ ਕਿਆਰੀ ਲਗਾਉਣਾ
ਪਰਾਲੀ ਦੇ ਪੂਲਿਆਂ ਨੂੰ ਸਾਫ ਪਾਣੀ ਵਿੱਚ 16-20 ਘੰਟੇ ਲਈ ਡਬੋ ਦਿਉ। ਗਿੱਲੇ ਪੂਲਿਆਂ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨੂੰ ਨਿਕਲਣ ਦਿਉ। ਕਮਰੇ ਵਿੱਚ ਇੱਟਾਂ ਤੇ ਬਾਂਸ ਦਾ ਇੱਕ ਢੁਕਵਾਂ ਪਲੇਟਫਾਰਮ ਬਣਾਉ। ਇਸ ਪਲੇਟਫਾਰਮ ਤੇ 5 ਪੂਲਿਆਂ ਦੀ ਇੱਕ ਤਹਿ ਲਗਾਉ ਜਿਸ ਉਪਰ ਲਗਭਗ 75 ਗਰਾਮ ਬੀਜ ਪਾਉ। ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ । ਇਸ ਤਰ੍ਹਾਂ ਪੰਜ ਪੰਜ ਪੂਲਿਆਂ ਦੀਆਂ ਚਾਰ ਤਹਿਆਂ ਵਿੱਚ 300 ਗਰਾਮ ਬੀਜ ਪਾ ਕੇ ਇੱਕ ਕਿਆਰੀ ਤਿਆਰ ਕੀਤੀ ਜਾਂਦੀ ਹੈ। ਸਭ ਤੋਂ ਉਪਰ ਦੋ ਪੂਲੇ ਖੋਲ ਕੇ ਰੱਖ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : ਪਰਵਲ ਦੀ ਖੇਤੀ ਕਿਸਾਨਾਂ ਲਈ ਵਰਦਾਨ, ਘੱਟ ਨਿਵੇਸ਼ ਵਿੱਚ ਲੱਖਾਂ ਦੀ ਕਮਾਈ
● ਖੁੰਬਾਂ ਦਾ ਫੁੱਟਣਾ:
ਬਿਜਾਈ ਤੋਂ 7-9 ਦਿਨਾਂ ਬਾਅਦ, ਮਸ਼ਰੂਮ ਉਗਣੇ ਸ਼ੁਰੂ ਹੋ ਜਾਂਦੇ ਹਨ।
● ਪਾਣੀ ਅਤੇ ਹਵਾ ਦਾ ਸੰਚਾਰ:
ਬਿਜਾਈ ਤੋਂ ਦੋ ਦਿਨ ਬਾਅਦ ਹਰ ਕਤਾਰ ਵਿੱਚ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਖੁੰਬਾਂ ਫੁੱਟਣ ਤੋਂ ਬਾਅਦ, ਹਵਾਦਾਰੀ 6-8 ਘੰਟਿਆਂ ਲਈ ਰੋਜ਼ਾਨਾ ਕੀਤੀ ਜਾਂਦੀ ਹੈ।
● ਖੁੰਬਾਂ ਦੀ ਤੁੜਾਈ:
ਪੁੰਗਰਨ ਤੋਂ ਬਾਅਦ, ਮਸ਼ਰੂਮ 1-2 ਦਿਨਾਂ ਦੇ ਅੰਦਰ-ਅੰਦਰ ਤੋੜਨ ਯੋਗ ਹੋ ਜਾਂਦਾ ਹੈ। ਮਸ਼ਰੂਮ ਦੀ ਕਟਾਈ 15-20 ਦਿਨਾਂ ਤੱਕ ਰਹਿੰਦੀ ਹੈ।
● ਖੁੰਬਾਂ ਦਾ ਮੰਡੀਕਰਨ:
200 ਗ੍ਰਾਮ ਖੁੰਬਾਂ ਦੇ ਮੋਮੀ ਲਿਫਾਫੇ ਦੇ ਪੈਕੇਟ ਤਿਆਰ ਕਰਕੇ ਬਾਜ਼ਾਰ ਵਿੱਚ ਭੇਜੇ ਜਾਂਦੇ ਹਨ।
● ਝਾੜ
ਇੱਕ ਪਰਾਲੀ ਦੀ ਕਿਆਰੀ ਤੋਂ ਲਗਭਗ 2.5-3.0 ਕਿਲੋ ਤਾਜ਼ੇ ਖੁੰਬਾਂ ਨੂੰ ਕੱਢਿਆ ਜਾ ਸਕਦਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
Summary in English: Profitable Farming: Cultivation of straw mushroom in kharif season