![ਮੱਕੀ, ਦਾਲਾਂ ਅਤੇ ਅਨਾਜ ਵਾਲੀਆਂ ਫ਼ਸਲਾਂ 'ਚ ਨਦੀਨਾਂ ਦੀ ਰੋਕਥਾਮ ਮੱਕੀ, ਦਾਲਾਂ ਅਤੇ ਅਨਾਜ ਵਾਲੀਆਂ ਫ਼ਸਲਾਂ 'ਚ ਨਦੀਨਾਂ ਦੀ ਰੋਕਥਾਮ](https://d2ldof4kvyiyer.cloudfront.net/media/17327/weed-control-in-rabi-crops.jpg)
ਮੱਕੀ, ਦਾਲਾਂ ਅਤੇ ਅਨਾਜ ਵਾਲੀਆਂ ਫ਼ਸਲਾਂ 'ਚ ਨਦੀਨਾਂ ਦੀ ਰੋਕਥਾਮ
Weed Control in Rabi Crops: ਹਾੜ੍ਹੀ ਦੀ ਰੁੱਤ ਵਿੱਚ ਪੰਜਾਬ ਵਿੱਚ ਵੱਖ-ਵੱਖ ਫ਼ਸਲਾਂ ਉਗਾਈਆਂ ਜਾਂਦੀਆਂ ਹਨ, ਜਿਹਨਾਂ ਵਿੱਚੋਂ ਅਨਾਜ ਵਾਲੀਆਂ ਫ਼ਸਲਾਂ ਵਿੱਚ ਕਣਕ, ਜੌਂ ਅਤੇ ਬਹਾਰ ਰੁੱਤ ਦੀ ਮੱਕੀ; ਦਾਲਾਂ ਵਾਲੀਆਂ ਫ਼ਸਲਾਂ ਵਿੱਚ ਛੋਲੇ ਅਤੇ ਮਸਰ ਅਤੇ ਤੇਲ ਬੀਜ ਵਾਲੀਆਂ ਫ਼ਸਲਾਂ ਵਿੱਚ ਸਰ੍ਹੋਂ, ਗੋਭੀ ਸਰ੍ਹੋਂ, ਰਾਇਆ, ਅਲਸੀ ਅਤੇ ਸੂਰਜਮੁੱਖੀ ਆਦਿ ਫ਼ਸਲਾਂ ਮੁੱਖ ਹਨ। ਇਹਨਾਂ ਫ਼ਸਲਾਂ ਦਾ ਪੂਰਾ ਝਾੜ ਲੈਣ ਲਈ ਕਾਸ਼ਤਕਾਰੀ ਦੇ ਬਾਕੀ ਢੰਗਾਂ ਦੇ ਨਾਲ ਨਾਲ ਨਦੀਨਾਂ ਦੀ ਰੋਕਥਾਮ ਕਰਨੀ ਵੀ ਬਹੁਤ ਜ਼ਰੂਰੀ ਹੁੰਦੀ ਹੈ।
ਨਦੀਨ ਫ਼ਸਲ ਦਾ ਝਾੜ ਘਟਾਉਣ ਦੇ ਨਾਲ-ਨਾਲ ਫ਼ਸਲਾਂ ਦੇ ਮਿਆਰ ਅਤੇ ਮੰਡੀਕਰਨ 'ਤੇ ਵੀ ਬੁਰਾ ਪ੍ਰਭਾਵ ਪਾਉਂਦੇ ਹਨ। ਇਸ ਤੋਂ ਇਲਾਵਾ ਨਦੀਨ ਬਹੁਤ ਸਾਰੇ ਕੀੜੇ ਮਕੌੜਿਆਂ ਨੂੰ ਪਨਾਹ ਦੇ ਕੇ ਫ਼ਸਲ ਵਿੱਚ ਇਹਨਾਂ ਦੇ ਹਮਲਾ ਵਧਾਉਣ ਵਿੱਚ ਵੀ ਭੂਮਿਕਾ ਨਿਭਾਉਂਦੇ ਹਨ। ਹਾੜ੍ਹੀ ਦੀਆਂ ਫ਼ਸਲਾਂ ਵਿੱਚ ਹੋਣ ਵਾਲੇ ਨਦੀਨਾਂ ਵਿੱਚੋਂ ਘਾਹ ਵਾਲੇ ਨਦੀਨ ਜਿਵੇਂ ਕਿ ਗੁੱਲੀ ਡੰਡਾ, ਜੰਗਲੀ ਜਵੀਂ, ਬੂੰਈ, ਲੂੰਬੜ ਘਾਹ ਆਦਿ ਅਤੇ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਕਿ ਬਾਥੂ, ਜੰਗਲ਼ੀ ਪਾਲਕ, ਮੈਨਾ, ਮੈਨੀ, ਸੇਂਜੀ, ਬਟਨ ਬੂਟੀ, ਜੰਗਲੀ ਹਾਲੋਂ ਆਦਿ ਪ੍ਰਮੁੱਖ ਹਨ।
ਵੱਖ ਵੱਖ ਫ਼ਸਲਾਂ ਵਿੱਚ ਇਹਨਾਂ ਨਦੀਨਾਂ ਦੀ ਰੋਕਥਾਮ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਵੱਖ-ਵੱਖ ਤਰੀਕਿਆਂ ਵਾਸਤੇ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਇਹਨਾਂ ਸਿਫ਼ਾਰਸ਼ਾਂ ਅਨੁਸਾਰ ਨਦੀਨਾਂ ਦੀ ਰੋਕਥਾਮ ਕਰਕੇ ਹਾੜੀ ਦੀਆਂ ਫ਼ਸਲਾਂ ਦਾ ਵੱਧ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ।
ਅਨਾਜ ਵਾਲੀਆਂ ਫ਼ਸਲਾਂ
ਹਾੜ੍ਹੀ ਦੀਆਂ ਫ਼ਸਲਾਂ ਵਿੱਚੋਂ ਕਣਕ ਅਨਾਜ ਵਾਲੀ ਮੁੱਖ ਫ਼ਸਲ ਹੈ। ਗੁੱਲੀ ਡੰਡਾ ਕਣਕ ਦੀ ਫ਼ਸਲ ਵਿੱਚ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਨਦੀਨ ਹੈ। ਪਿਛਲੇ ਸਾਲ ਕਿਸਾਨਾ ਨੂੰ ਇਸ ਦੀ ਰੋਕਥਾਮ ਵਿੱਚ ਕਾਫ਼ੀ ਮਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਸਾਨੂੰ ਸ਼ੁਰੂ ਤੋਂ ਹੀ ਇਸ ਨਦੀਨ ਨੂੰ ਰੋਕਣ ਲਈ ਕਦਮ ਚੁਕਣੇ ਚਾਹੀਦੇ ਹਨ ਤਾਂ ਕਿ ਸਹੀ ਸਮੇਂ ਤੇ ਅਸੀਂ ਇਸ ਦੀ ਰੋਕਥਾਮ ਕਰ ਸਕੀਏ।
ਇਸਦੀ ਰੋਕਥਾਮ ਲਈ ਸਾਨੂੰ ਸਿਰਫ਼ ਨਦੀਨ ਨਾਸ਼ਕਾਂ ਤੇ ਹੀ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋਂ ਇਹਨਾਂ ਦੇ ਨਾਲ ਨਾਲ ਕੁਝ ਕਾਸ਼ਤਕਾਰੀ ਢੰਗ ਵੀ ਅਪਣਾਉਣਾ ਚਾਹੀਦੇ ਹਨ ਤਾਂ ਕਿ ਨਦੀਨਾਂ ਦੀ ਸਹੀ ਸਮੇਂ ਤੇ ਰੋਕਥਾਮ ਹੋ ਸਕੇ। ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀਆਂ ਛੇਤੀ ਵਧਣ ਵਾਲੀਆਂ ਕਿਸਮਾਂ ਦੀ ਬਿਜਾਈ 6 ਇੰਚ ਦੂਰੀ ਦੀਆਂ ਕਤਾਰਾਂ ਵਿੱਚ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਕਰਨੀ ਚਾਹੀਦੀ ਹੈ। ਕਣਕ ਦੀ ਥਾਂ ਤੇ ਬਰਸੀਮ, ਆਲੂ, ਰਾਇਆ, ਗੋਭੀ ਸਰ੍ਹੋਂ, ਸਿਆਲੂ ਮੱਕੀ ਆਦਿ ਬੀਜਣ ਨਾਲ ਵੀ ਗੁੱਲੀ ਡੰਡੇ ਦੀ ਸਮੱਸਿਆ ਘਟਾਈ ਜਾ ਸਕਦੀ ਹੈ। ਕਣਕ ਦੀ ਬਿਜਾਈ ਵੱਤਰ ਚੜ੍ਹਾ ਕੇ ਕਰਨ ਨਾਲ ਵੀ ਗੁੱਲੀ ਡੰਡੇ ਦੇ ਪਹਿਲੇ ਲੋਅ ਨੂੰ ਕਾਬੂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : PAU ਵਿੱਚ 11 ਅਕਤੂਬਰ ਨੂੰ Employment Fair
ਨਦੀਨਾਂ ਨੂੰ ਹੇਠ ਲਿਖੇ ਨਦੀਨ ਨਾਸ਼ਕਾਂ ਦੀ ਵਰਤੋਂ ਨਾਲ ਵੀ ਕਾਬੂ ਕੀਤਾ ਜਾ ਸਕਦਾ ਹੈ:-
ਨਦੀਨ ਨਾਸ਼ਕ |
ਮਾਤਰਾ ਪ੍ਰਤੀ ਏਕੜ |
ਛਿੜਕਾਅ ਦਾ ਸਮਾਂ (ਬਿਜਾਈ ਤੋਂ) |
ਪਾਣੀ ਦੀ ਮਾਤਰਾ |
ਧਿਆਨ ਰੱਖਣਯੋਗ ਗੱਲਾਂ |
||
ਗੁੱਲੀ ਡੰਡੇ ਲਈ |
||||||
ਸਟੌਂਪ 30 ਈ.ਸੀ. (ਪੈਂਡੀਮੈਥਾਲਿਨ) |
1.5 ਲੀਟਰ |
2 ਦਿਨਾਂ ਦੇ ਅੰਦਰ |
200 ਲਿਟਰ |
· ਲ਼ੱਕੀ ਸੀਡ ਡਰਿੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ · ਖੇਤ ਵਿੱਚ ਕਾਫੀ ਨਮੀ/ਵੱਤਰ ਦਾ ਹੋਣਾ ਬਹੁਤ ਜ਼ਰੂਰੀ ਹੈ। |
||
ਪਲੇਟਫਾਰਮ 385 ਐਸ. ਈ. (ਪੈਂਡੀਮੈਥਾਲਿਨ+ ਮੈਟਰੀਬਿਊਜ਼ਿਨ ) |
1 ਲੀਟਰ |
|||||
ਅਵਕੀਰਾ/ਮੋਮੀਜੀ ਡਬਲਯੂ ਜੀ (ਪਾਈਰੌਕਸਾਸਲਫੋਨ) |
60 ਗ੍ਰਾਮ |
|||||
ਦਸ਼ਕ ਪਲ਼ੱਸ (ਪੈਂਡੀਮੈਥਾਲਿਨ+ ਮੈਟਰੀਬਿਊਜ਼ਿਨ ) |
900 ਮਿਲੀ ਲੀਟਰ |
|||||
ਆਈਸੋਪ੍ਰੋਟਯੂਰਾਨ 75 ਡਬਲਯੂ ਪੀ |
300 ਗ੍ਰਾਮ ਹਲਕੀਆਂ ਜ਼ਮੀਨਾਂ ਲਈ 400 ਗ੍ਰਾਮ ਦਰਮਿਆਨੀਆਂ ਜ਼ਮੀਨਾਂ ਲਈ 500 ਗ੍ਰਾਮ ਭਾਰੀਆਂ ਜ਼ਮੀਨਾਂ ਲਈ |
ਪਹਿਲੀ ਸਿੰਚਾਈ ਤੋਂ 2-3 ਦਿਨ ਪਹਿਲਾਂ |
150 ਲਿਟਰ |
ਜਿਥੇ ਆਈਸੋਪ੍ਰੋਟਯਰੂਾਨ ਗਰੁੱਪ ਦੇ ਰਸਾਇਣਾਂ ਦੀ ਵਰਤੋਂ ਨਾਲ ਗੁੱਲੀ ਡੰਡਾ ਨਾ ਮਰਦਾ ਹੋਵੇ ਉਥੇ ਇਸ ਰਸਾਇਣ ਦੀ ਵਰਤੋਂ ਨਾ ਕੀਤੀ ਜਾਵੇ। |
||
ਆਈਸੋਪ੍ਰੋਟਯੂਰਾਨ 75 ਡਬਲਯੂ ਪੀ |
500 ਗ੍ਰਾਮ ਸਾਰੀਆਂ ਜ਼ਮੀਨਾਂ ਲਈ |
ਬਿਜਾਈ ਤੋ 30-35 ਦਿਨਾਂ ਦੇ ਅੰਦਰ |
||||
ਸਲਫੋਸਲਫੂਰਾਨ 75 ਡਬਲਯੂ ਜੀ (ਲੀਡਰ) |
13 ਗ੍ਰਾਮ |
ਪਹਿਲੀ ਸਿੰਚਾਈ ਤੋਂ 2-3 ਦਿਨ ਪਹਿਲਾਂ ਜਾਂ ਬਿਜਾਈ ਤੋ 30-35 ਦਿਨਾਂ ਦੇ ਅੰਦਰ |
150 ਲਿਟਰ |
· ਜਿਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫ਼ਸਲ ਰਲਾ ਕੇ ਬੀਜੀ ਹੋਵੇ, ਉਹਨਾਂ ਖੇਤਾਂ ਵਿੱਚ ਇਸ ਰਸਾਇਣ ਦੀ ਵਰਤੋਂ ਨਾ ਕਰੋ। · ਇਹਨਾਂ ਖੇਤਾਂ ਵਿੱਚ ਸਾਉਣੀ ਸਮੇਂ ਚਰ੍ਹੀ (ਜਵਾਰ) ਅਤੇ ਮੱਕੀ ਨਾ ਬੀਜੋ। |
||
ਕਲੋਡੀਨਾਫੌਪ 15 ਡਬਲਯੂ ਪੀ (ਟੌਪਿਕ/ਰਕਸ਼ਕ ਪਲੱਸ/ਕੋਲੰਬਸ) |
160 ਗ੍ਰਾਮ |
ਬਿਜਾਈ ਤੋ 30-35 ਦਿਨਾਂ ਦੇ ਅੰਦਰ |
150 ਲਿਟਰ |
|
||
ਪਿਨੌਕਸਾਡਿਨ 5 ਈ ਸੀ (ਐਕਸੀਅਲ) |
400 ਮਿਲੀਲਿਟਰ |
ਬਿਜਾਈ ਤੋ 30-35 ਦਿਨਾਂ ਦੇ ਅੰਦਰ |
150 ਲਿਟਰ |
|
||
ਫਿਨੌਕਸਾਪ੍ਰੋਪ-ਪੀ-ਇਥਾਈਲ (ਪਿਊਮਾ ਪਾਵਰ) |
400 ਮਿਲੀਲਿਟਰ |
ਬਿਜਾਈ ਤੋ 30-35 ਦਿਨਾਂ ਦੇ ਅੰਦਰ |
150 ਲਿਟਰ |
|
||
ਚੌੜੇ ਪੱਤੇ ਵਾਲੇ ਨਦੀਨਾਂ ਲਈ |
ਜਿਥੇ ਕਣਕ ਵਿੱਚ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੇ ਪੱਤੀ ਵਾਲੀ ਫ਼ਸਲ ਰਲਾ ਕੇ ਬੀਜੀ ਹੋਵੇ ਤਾਂ ਇਹਨਾਂ ਦੀ ਵਰਤੋਂ ਨਾ ਕਰੋ। |
|||||
2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਜਾਂ2,4-ਡੀ ਈਥਾਈਲ ਐਸਟਰ 38 ਐੱਸ ਐੱਲ |
250 ਗ੍ਰਾਮ
250 ਮਿਲੀਲਿਟਰ |
ਸਮੇਂ ਸਿਰ ਬੀਜੀ ਕਣਕ ਵਿੱਚ 35 ਤੋਂ 45 ਅਤੇ ਪਿਛੇਤੀ (ਦਸੰਬਰ ਵਿੱਚ) ਬੀਜੀ ਫ਼ਸਲ ਲਈ 45 ਤੋਂ 55 ਦਿਨਾਂ ਵਿੱਚ |
150 ਲਿਟਰ |
|
||
ਮੈਟਸਲਫੂਰਾਨ 20 ਡਬਲਯੂ ਪੀ (ਐਲਗਰਿਪ/ ਮਾਰਕਗਰਿਪ/ਐਲਗਰਿਪ ਰਾਇਲ/ ਮਕੋਤੋ) |
10 ਗ੍ਰਾਮ |
ਬਿਜਾਈ ਤੋਂ 30 ਤੋਂ 35 ਦਿਨਾਂ ਦੇ ਅੰਦਰ |
150 ਲਿਟਰ |
ਚੌੜੇ ਪੱਤਿਆਂ ਵਾਲੇ ਨਦੀਨਾਂ ਵਿੱਚ ਖਾਸ ਤੌਰ ਤੇ ਕੰਡਿਆਲੀ ਪਾਲਕ ਹੋਵੇ |
||
ਕਾਰਫੈਨਟਰਾਜ਼ੋਨ ਈਥਾਈਲ 40 ਡੀ ਐਫ (ਏਮ/ਅਫਿਨਟੀ) |
20 ਗ੍ਰਾਮ |
ਬਿਜਾਈ ਤੋਂ 25-30 ਦਿਨਾਂ ਦੇ ਅੰਦਰ |
200 ਲਿਟਰ |
ਜੇਕਰ ਚੌੜੇ ਪੱਤੇ ਵਾਲੇ ਨਦੀਨਾਂ ਵਿੱਚ ਖਾਸ ਤੌਰ ਤੇ ਬਟਨ ਬੂਟੀ ਹੋਵੇ। |
||
ਲਾਂਫਿਡਾ 50 ਡੀ ਐਫ਼ (ਮੈਟਸਲਫੂਰਾਨ +ਕਾਰਫ਼ੈਨਟਰਾਜ਼ੋਨ) |
20 ਗ੍ਰਾਮ |
ਬਿਜਾਈ ਤੋਂ 25-30 ਦਿਨਾਂ ਦੇ ਅੰਦਰ |
200 ਲਿਟਰ |
ਜੇਕਰ ਚੌੜੇ ਪੱਤੇ ਵਾਲੇ ਨਦੀਨਾਂ ਵਿੱਚ ਖਾਸ ਤੌਰ ਤੇ ਮਕੋਹ, ਕੰਡਿਆਲੀ ਪਾਲਕ, ਰਾਰੀ/ਰਿਵਾਰੀ, ਹਿਰਨ ਖੁਰੀ ਹੋਵੇ |
||
ਘਾਹ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਦੀ ਇਕੱਠੀ ਰੋਕਥਾਮ ਲਈ |
||||||
ਟੋਟਲ/ਮਾਰਕਪਾਵਰ 75 ਡਬਲਯੂ ਜੀ(ਸਲਫੋਸਲਫੂਰਾਨ+ਮੈਟਸਲਫੂਰਾਨ) |
16 ਗ੍ਰਾਮ |
ਬਿਜਾਈ ਤੋਂ 30-35 ਦਿਨਾਂ ਦੇ ਅੰਦਰ |
150-200 ਲਿਟਰ |
ਇਹਨਾਂ ਖੇਤਾਂ ਵਿਚੱ ਸਾਉਣੀ ਸਮੇਂ ਚਰ੍ਹੀ (ਜਵਾਰ) ਅਤੇ ਮੱਕੀ ਨਾ ਬੀਜੋ। |
||
ਐਟਲਾਂਟਿਸ 3.6 ਡਬਲਯੂ ਡੀ ਜੀ (ਮਿਜ਼ੋਸਲਫੂਰਾਨ+ਆਇਡੋਸਲਫੂਰਾਨ) |
160 ਗ੍ਰਾਮ |
ਬਿਜਾਈ ਤੋਂ 30-35 ਦਿਨਾਂ ਦੇ ਅੰਦਰ |
150-200 ਲਿਟਰ |
ਇਹਨਾਂ ਖੇਤਾਂ ਵਿਚੱ ਸਾਉਣੀ ਸਮੇਂ ਚਰ੍ਹੀ (ਜਵਾਰ) ਅਤੇ ਮੱਕੀ ਨਾ ਬੀਜੋ। |
||
ਅਕੌਰਡ ਪਲੱਸ 22 ਈ ਸੀ (ਫਿਨੋਕਸਾਪ੍ਰੋਪ + ਮੈਟਰੀਬਿਊਜ਼ਿਨ) |
500 ਮਿਲੀਲਿਟਰ |
ਬਿਜਾਈ ਤੋਂ 30-35 ਦਿਨਾਂ ਦੇ ਅੰਦਰ |
150-200 ਲਿਟਰ |
ਅਕੌਰਡ ਪਲੱਸ ਨੂੰ ਕਣਕ ਦੀ ਕਿਸਮ ਪੀ ਬੀ ਡਬਲਯੂ 550 ਅਤੇ ਉੱਨਤ ਪੀ ਬੀ ਡਬਲਯੂ 550 ਉੱਤੇ ਨਾ ਛਿੜਕੋ ਜਿਸ ਉੱਪਰ ਇਸ ਦਾ ਮਾੜਾ ਅਸਰ ਹੁੰਦਾ ਹੈ। |
||
ਸ਼ਗਨ 21-11 (ਕਲੋਡੀਨਾਫੌਪ + ਮੈਟਰੀਬਿਊਜ਼ਿਨ) |
200 ਗ੍ਰਾਮ |
ਬਿਜਾਈ ਤੋਂ 30-35 ਦਿਨਾਂ ਦੇ ਅੰਦਰ |
150-200 ਲਿਟਰ |
· ਜਿੱਥੇ ਪ੍ਰਚਲਿਤ ਨਦੀਨਨਾਸ਼ਕਾਂ ਨਾਲ ਗੁੱਲੀ ਡੰਡਾ ਨਾ ਮਰਦਾ ਹੋਵੇ ਉੱਥੇ ਸ਼ਗਨ 21-11 ਦੀ ਵਰਤੋਂ ਕਰੋ। · ਸ਼ਗਨ 21-11 ਨੂੰ ਕਣਕ ਦੀ ਕਿਸਮ ਪੀ ਬੀ ਡਬਲਯੂ 550 ਅਤੇ ਉੱਨਤ ਪੀ ਬੀ ਡਬਲਯੂ 550 ਉੱਤੇ ਨਾ ਛਿੜਕੋ ਜਿਸ ਉੱਪਰ ਇਸ ਦਾ ਮਾੜਾ ਅਸਰ ਹੁੰਦਾ ਹੈ। · ਹਲਕੀਆਂ ਜ਼ਮੀਨਾਂ ਵਿੱਚ ਇਸ ਨਦੀਨਨਾਸ਼ਕ ਦੀ ਵਰਤੋਂ ਨਾ ਕਰੋ । |
||
ਏ ਸੀ ਐਮ 9 ਜਾਂ ਏਮੈਕ (ਕਲੋਡੀਨਾਫੌਪ + ਮੈਟਰੀਬਿਊਜ਼ਿਨ) |
240 ਗ੍ਰਾਮ |
ਬਿਜਾਈ ਤੋਂ 30-35 ਦਿਨਾਂ ਦੇ ਅੰਦਰ |
150-200 ਲਿਟਰ |
· ਜਿੱਥੇ ਪ੍ਰਚਲਿਤ ਨਦੀਨਨਾਸ਼ਕਾਂ ਨਾਲ ਗੁੱਲੀ ਡੰਡਾ ਨਾ ਮਰਦਾ ਹੋਵੇ ਉੱਥੇ ਏ ਸੀ ਐਮ 9 ਜਾਂ ਏਮੈਕ ਦੀ ਵਰਤੋਂ ਕਰੋ। · ਏ ਸੀ ਐਮ 9 ਜਾਂ ਏਮੈਕ ਨੂੰ ਕਣਕ ਦੀ ਕਿਸਮ ਪੀ ਬੀ ਡਬਲਯੂ 550 ਅਤੇ ਉੱਨਤ ਪੀ ਬੀ ਡਬਲਯੂ 550 ਉੱਤੇ ਨਾ ਛਿੜਕੋ ਜਿਸ ਉੱਪਰ ਇਸ ਦਾ ਮਾੜਾ ਅਸਰ ਹੁੰਦਾ ਹੈ। · ਹਲਕੀਆਂ ਜ਼ਮੀਨਾਂ ਵਿੱਚ ਇਸ ਨਦੀਨਨਾਸ਼ਕ ਦੀ ਵਰਤੋਂ ਨਾ ਕਰੋ । |
||
ਟੌਪਿਕ/ ਰਕਸ਼ਕ ਪਲੱਸ/ ਕੋਲੰਬਸ/ ਪਿਊਮਾ ਪਾਵਰ ਨੂੰ 2,4 ਡੀ/ ਐਲਗਰਿਪ/ ਐਲਗਰਿਪ ਰਾਇਲ / ਮਾਰਕਗਰਿਪ/ ਮਕੋਤੋ ਨਾਲ ਟੈਂਕ ਮਿਕਸ ਕਰਕੇ। |
ਗੁੱਲੀ ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ ਵਿੱਚ ਸਿਫਾਰਸ਼ ਕੀਤੀ ਮਾਤਰਾ ਛਿੜਕੋ। |
ਬਿਜਾਈ ਤੋਂ 35-45 ਦਿਨਾਂ ਵਿੱਚ |
150 ਲਿਟਰ |
ਜੇਕਰ ਕਣਕ ਵਿੱਚ ਗੋਭੀ ਸਰੋਂ /ਰਾਇਆ/ਛੋਲੇ ਜਾਂ ਕੋਈ ਹੋਰ ਚੌੜੇ ਪੱਤੀ ਵਾਲੀ ਫ਼ਸਲ ਬੀਜੀ ਹੋਵੇ ਤਾਂ ਇਹਨਾਂ ਨਦੀਨਨਾਸ਼ਕਾਂ/ਮਿਸ਼ਰਣ ਦੀ ਵਰਤੋਂ ਨਾ ਕਰੋ। |
||
ਆਈਸੋਪ੍ਰੋਟਯੂਰਾਨ ਗਰੁੱਪ ਦੇ ਕਿਸੇ ਰਸਾਇਣ ਨੂੰ 2,4-ਡੀ (ਸੋਡੀਅਮ/ ਐਸਟਰ) ਨਾਲ ਟੈਂਕ ਮਿਕਸ ਕਰਕੇ। |
ਇਹ ਵੀ ਪੜ੍ਹੋ : New Mustard Variety: ਸਰ੍ਹੋਂ ਦੀ ਨਵੀਂ ਕਿਸਮ RH-1975 ਵਿਕਸਤ
![ਮੱਕੀ, ਦਾਲਾਂ ਅਤੇ ਅਨਾਜ ਵਾਲੀਆਂ ਫ਼ਸਲਾਂ 'ਚ ਨਦੀਨਾਂ ਦੀ ਰੋਕਥਾਮ ਮੱਕੀ, ਦਾਲਾਂ ਅਤੇ ਅਨਾਜ ਵਾਲੀਆਂ ਫ਼ਸਲਾਂ 'ਚ ਨਦੀਨਾਂ ਦੀ ਰੋਕਥਾਮ](https://d2ldof4kvyiyer.cloudfront.net/media/17328/weeds.png)
ਮੱਕੀ, ਦਾਲਾਂ ਅਤੇ ਅਨਾਜ ਵਾਲੀਆਂ ਫ਼ਸਲਾਂ 'ਚ ਨਦੀਨਾਂ ਦੀ ਰੋਕਥਾਮ
ਬਹਾਰ ਰੁੱਤ ਦੀ ਮੱਕੀ
ਬਹਾਰ ਰੁੱਤ ਦੀ ਮੱਕੀ ਵਿੱਚ 3-4 ਗੋਡੀਆਂ ਇੱਕ-ਇੱਕ ਮਹੀਨੇ ਦੇ ਫ਼ਰਕ ਨਾਲ ਕਰਕੇ ਨਦੀਨਾਂ ਦੀ ਰੋਕਥਾਮ ਲਈ ਕੀਤੀ ਜਾ ਸਕਦੀ ਹੈ। ਪਹੀਏ ਵਾਲੀ ਸੁਧਰੀ ਹੋਈ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ। ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ 800 ਗ੍ਰਾਮ ਪ੍ਰਤੀ ਏਕੜ ਐਟਰਾਟਾਫ਼ 50 ਡਬਲਯੂ ਪੀ (ਐਟਰਾਜ਼ੀਨ) ਅਤੇ 500 ਗ੍ਰਾਮ ਹਲਕੀਆਂ ਜ਼ਮੀਨਾਂ ਵਿੱਚ ਬਿਜਾਈ ਤੋਂ 10 ਦਿਨਾਂ ਦੇ ਅੰਦਰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਜਾਂ 250 ਗ੍ਰਾਮ ਫ਼ਸਲ ਦੀਆਂ ਕਤਾਰਾਂ ਤੇ 20 ਸੈਂਟੀਮੀਟਰ ਚੌੜੀ ਪੱਟੀ ਵਿੱਚ ਛਿੜਕਾਅ ਕਰੋ ਅਤੇ ਕਤਾਰਾਂ ਵਿੱਚ ਬਾਕੀ ਰਹਿੰਦੀ ਜਗ੍ਹਾ ਦੀ 15-30 ਦਿਨਾਂ ਬਾਅਦ ਗੋਡੀ ਕਰ ਦਿਉ। ਇਹ ਨਦੀਨ ਨਾਸ਼ਕ ਖਾਸ ਤੌਰ ਤੇ ਇਟਸਿਟ ਅਤੇ ਹੋਰ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਕਰਦੀ ਹੈ।
ਦਾਲਾਂ ਵਾਲੀਆਂ ਫ਼ਸਲਾਂ
ਛੋਲੇ ਅਤੇ ਮਸਰ ਵਿੱਚ ਦੋ ਗੋਡੀਆਂ ਨਾਲ ਹੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਇਹ ਗੋਡੀਆਂ ਬਿਜਾਈ ਕਰਨ ਤੋਂ 30 ਅਤੇ 60 ਦਿਨਾਂ ਬਾਅਦ ਕੀਤੀਆਂ ਜਾ ਸਕਦੀਆਂ ਹਨ। ਗਰਮ ਰੁੱਤ ਦੀ ਮੂੰਗੀ ਵਿੱਚ ਨਦੀਨਾਂ ਤੇ ਕਾਬੂ ਪਾਉਣ ਲਈ ਇੱਕ ਜਾਂ ਦੋ ਗੋਡੀਆਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਪਹਿਲੀ ਗੋਡੀ ਬਿਜਾਈ ਤੋਂ 4 ਹਫ਼ਤੇ ਪਿੱਛੋਂ ਅਤੇ ਦੂਜੀ (ਜੇ ਲੋੜ ਪਵੇ ਤਾਂ) ਪਹਿਲੀ ਗੋਡੀ ਤੋਂ 2 ਹਫ਼ਤੇ ਪਿੱਛੋਂ ਕਰੋ। ਗਰਮ ਰੁੱਤ ਦੇ ਮਾਂਹ ਵਿੱਚ ਬਿਜਾਈ ਤੋਂ ਇੱਕ ਮਹੀਨਾ ਬਾਅਦ ਗੋਡੀ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।ਇਸ ਤੋਂ ਬਾਅਦ ਫ਼ਸਲ ਦੇ ਬੂਟੇ ਮਿਲ ਕੇ ਜ਼ਮੀਨ ਨੂੰ ਢੱਕ ਲੈਂਦੇ ਹਨ, ਜਿਸ ਕਰਕੇ ਨਦੀਨ ਉੱਪਰ ਨਹੀਂ ਉੱਠ ਪਾਉਂਦੇ।
ਇਹ ਵੀ ਪੜ੍ਹੋ : ਆਲੂ ਦਾ ਮਿਆਰੀ ਬੀਜ ਤਿਆਰ ਕਰਨ ਲਈ New Technique
ਤੇਲਬੀਜ ਵਾਲੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਰੋਕਥਾਮ:
ਤੇਲ ਬੀਜ ਵਾਲੀਆਂ ਫ਼ਸਲਾਂ
ਤੋਰੀਏ ਨੂੰ ਬਿਜਾਈ ਤੋਂ 3 ਹਫ਼ਤੇ ਪਿੱਛੋਂ ਇੱਕ ਗੋਡੀ ਅਤੇ ਰਾਇਆ, ਗੋਭੀ ਸਰ੍ਹੋਂ ਅਤੇ ਤਾਰਾਮੀਰਾ ਨੂੰ ਹੈਂਡ-ਹੋ ਨਾਲ ਇੱਕ ਜਾਂ ਦੋ ਗੋਡੀਆਂ ਕਾਫ਼ੀ ਹਨ। ਅਲਸੀ ਦੀ ਫ਼ਸਲ ਨੂੰ ਦੋ ਗੋਡੀਆਂ, ਪਹਿਲੀ ਗੋਡੀ ਬਿਜਾਈ ਤੋਂ ਤਿੰਨ ਹਫ਼ਤੇ ਪਿੱਛੋਂ ਅਤੇ ਦੂਜੀ ਬਿਜਾਈ ਤੋਂ ਛੇ ਹਫ਼ਤੇ ਪਿੱਛੋਂ ਕਰਨੀ ਚਾਹੀਦੀ ਹੈ। ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਗੋਡੀ ਸਸਤੀ ਪੈਂਦੀ ਹੈ। ਸੂਰਜ ਮੁੱਖੀ ਵਿੱਚ ਪਹਿਲੀ ਗੋਡੀ ਨਦੀਨ ਉੱਗਣ ਤੋਂ 2-3 ਹਫਤੇ ਪਿੱਛੋਂ ਅਤੇ ਦੂਜੀ ਉਸ ਤੋਂ 3 ਹਫ਼ਤੇ ਪਿੱਛੋਂ ਕਰੋ। ਫ਼ਸਲ 60-70 ਸੈਂਟੀਮੀਟਰ ਉੱਚੀ ਹੋਣ ਤੋਂ ਪਹਿਲਾਂ ਮਸ਼ੀਨ ਨਾਲ ਵੀ ਗੋਡੀ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ ਸੰਬੰਧੀ ਧਿਆਨ ਯੋਗ ਗੱਲਾਂ
• ਨਦੀਨਾਂ ਦੀ ਰੋਕਥਾਮ ਲਈ ਇਕੱਲੇ ਰਸਾਇਣਾ ਦੀ ਵਰਤੋਂ ਦੀ ਥਾਂ ਤੇ ਸਰਪਪੱਖੀ ਪ੍ਰਬੰਧਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
• ਨਦੀਨ ਨਾਸ਼ਕਾਂ ਦਾ ਛਿੜਕਾਅ ਸਾਫ ਮੌਸਮ ਵਿੱਚ ਅਤੇ ਇਕਸਾਰ ਕਰਨਾ ਚਾਹੀਦਾ ਹੈ।
• ਨਦੀਨ ਨਾਸ਼ਕਾਂ ਦੇ ਛਿੜਕਾਅ ਤੋਂ ਬਾਅਦ ਸਪਰੇਅ ਪੰਪ ਨੂੰ ਪਾਣੀ ਨਾਲ ਧੋ ਕੇ ਅਤੇ ਫਿਰ ਕੱਪੜੇ ਧੋਣ ਵਾਲੇ ਸੋਡੇ ਦੇ 0.5 ਪ੍ਰਤੀਸ਼ਤ ਘੋਲ ਨਾਲ ਚੰਗੀ ਤਰ੍ਹਾਂ ਧੋ ਲੈਣਾ ਚਾਹੀਦਾ ਹੈ।
• ਨਦੀਨਾਂ ਦੀ ਰੋਕਥਾਮ ਲਈ ਬਿਜਾਈ ਸਮੇਂ ਫਲੈਟਫੈਨ ਜਾਂ ਫਲੱਡ ਜੈਟ ਅਤੇ ਖੜੀ ਫਸਲ ਵਿੱਚ ਸਿਰਫ਼ ਫ਼ਲੈਟਫ਼ੈਨ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ।
• ਜਿਹਨਾਂ ਖੇਤਾਂ ਵਿੱਚ ਰਾਇਆ/ਸਰੋਂ/ਗੋਭੀ ਸਰ੍ਹੋਂ ਕਣਕ ਦੇ ਨਾਲ ਰਲਾ ਕੇ ਬੀਜੀ ਹੋਵੇ ਉਥੇ ਸਿਰਫ ਆਈਸੋਪ੍ਰੋਟਯੂਰਾਨ/ਕਲੋਡੀਨਾਫੌਪ/ਫਿਨੌਕਸਾਪ੍ਰੋਪ ਗਰੁੱਪ ਦੇ ਨਦੀਨ ਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ।
• ਨਦੀਨ ਨਾਸ਼ਕਾਂ ਦੀ ਵਰਤੋਂ ਤੋਂ ਬਾਅਦ ਨਦੀਨਾਂ ਦੇ ਜਿਹੜੇ ਬੂਟੇ ਬਚ ਜਾਂਦੇ ਹਨ ਉਹਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਦੇਣਾ ਚਾਹੀਦਾ ਹੈ ਤਾਂ ਕਿ ਅਗਲੀ ਫ਼ਸਲ ਵਿੱਚ ਨਦੀਨਾਂ ਦੀ ਸਮੱਸਿਆ ਘਟ ਸਕੇ। ਹਰ ਸਾਲ ਇਸ ਤਰ੍ਹਾਂ ਕਰਨ ਨਾਲ ਨਦੀਨਾਂ ਦੀ ਸਮੱਸਿਆ ਕਾਫ਼ੀ ਹੱਦ ਤੱਕ ਘਟਾਈ ਜਾ ਸਕਦੀ ਹੈ।
ਫਤਿਹਜੀਤ ਸਿੰਘ ਸੇਖੌਂ
ਜਿਲ਼ਾ ਪਸਾਰ ਵਿਗਿਆਨੀ (ਫਸਲ ਵਿਗਿਆਨ), ਫਾਰਮ ਸਲਾਹਕਾਰ ਸੇਵਾ ਕੇਂਦਰ, ਫਰੀਦਕੋਟ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: weed control in rabi crops