![Paddy and Maize Paddy and Maize](https://d2ldof4kvyiyer.cloudfront.net/media/5364/img_20200813_195714.jpg)
Paddy and Maize
ਕਿਸਾਨਾਂ ਨੂੰ ਕਣਕ ਦੀ ਫਸਲ ਵਿਚ ਕਟਾਈ, ਮੰਡੀਕਰਣ ਅਤੇ ਸਾਵਣ ਵਿੱਚ ਲੱਗਣ ਵਾਲਿਆਂ ਫਸਲਾਂ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ, ਖੇਤੀਬਾੜੀ ਵਿਭਾਗ 30 ਅਪ੍ਰੈਲ ਤੱਕ ਲਗਾਤਾਰ ਕਿਸਾਨ ਸਿਖਲਾਈ ਕੈਂਪ ਲਗਾਏਗਾ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਜ਼ਿਲ੍ਹੇ ਦੇ ਸਾਰੇ 11 ਬਲਾਕਾਂ ਵਿੱਚ ਕਿਸਾਨਾਂ ਨੂੰ ਸਿਖਲਾਈ ਦੇਣ ਲਈ ਇੱਕ ਮੁਹਿੰਮ ਸ਼ੁਰੂ ਕਰ ਰਹੀ ਹੈ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਕੈਂਪ ਕੋਵਿਡ ਪ੍ਰੋਟੋਕੋਲ ਨੂੰ ਧਿਆਨ ਵਿੱਚ ਰੱਖਦਿਆਂ ਵਿਸ਼ੇਸ਼ ਤੌਰ ‘ਤੇ ਲਗਾਏ ਜਾਣਗੇ, ਜਿਸ ਵਿੱਚ ਸਰੀਰਕ ਦੂਰੀ, ਮਾਸਕ ਆਦਿ ਦੇ ਨਿਯਮਾਂ ਦਾ ਵਿਸ਼ੇਸ਼ ਪਾਲਣ ਕੀਤਾ ਜਾਵੇਗਾ।
![Paddy Paddy](https://d2ldof4kvyiyer.cloudfront.net/media/5363/dhan.jpg)
Paddy
ਕੈਂਪ ਵਿਚ ਕਿਸਾਨਾਂ ਨੂੰ ਮਿਲੇਗੀ ਨਵੀਂ ਟੈਕਨਾਲੌਜੀ ਬਾਰੇ ਜਾਣਕਾਰੀ
ਸਿਖਲਾਈ ਕੈਂਪਾਂ ਵਿੱਚ, ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ, ਖੇਤੀ ਵਿਭਿਨੀਤਾ ਅਤੇ ਸਰਕਾਰ ਦੀਆਂ ਵੱਖ ਵੱਖ ਕਿਸਾਨ ਭਲਾਈ ਸਕੀਮਾਂ ਬਾਰੇ ਦੱਸਿਆ ਜਾਵੇਗਾ। ਉਨ੍ਹਾਂ ਨੇ ਜ਼ਿਲ੍ਹੇ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋ ਕੇ ਤਾਜ਼ਾ ਜਾਣਕਾਰੀ ਪ੍ਰਾਪਤ ਕਰਨ।
ਝੋਨੇ ਅਤੇ ਮੱਕੀ ਦੀ ਸਿੱਧੀ ਬਿਜਾਈ ਦੀ ਵੀ ਮਿਲੇਗੀ ਜਾਣਕਾਰੀ
ਮੁੱਖ ਖੇਤੀਬਾੜੀ ਅਫਸਰ ਡਾ: ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 1.73 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਈ ਹੈ।
ਇਸ ਨਾਲ ਕਰੀਬ 9.03 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕਿਸਾਨ ਸਿਖਲਾਈ ਕੈਂਪਾਂ ਵਿੱਚ ਜਿਥੇ ਕਿਸਾਨਾਂ ਨੂੰ ਕਣਕ ਦੇ ਬੀਜ ਅਤੇ ਅਨਾਜ ਸੰਭਾਲਣ ਬਾਰੇ ਜਾਗਰੂਕ ਕੀਤਾ ਜਾਵੇਗਾ, ਉਹਦਾ ਹੀ ਉਨ੍ਹਾਂ ਨੂੰ ਝੋਨੇ, ਮੱਕੀ ਆਦਿ ਦੀਆਂ ਕਿਸਮਾਂ ਦੀ ਸਿੱਧੀ ਬਿਜਾਈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ :- ਖਾਦ, ਬੀਜ ਜਾਂ ਕੀਟਨਾਸ਼ਕ ਵਿਕਰੇਤਾ ਬਣਨ ਲਈ, ਖੇਤੀਬਾੜੀ ਵਿਭਾਗ ਦੇ ਦਫ਼ਤਰ ਨਾਲ ਕਰੋ ਸੰਪਰਕ
Summary in English: 17 training camps to be set up in Jalandhar till April 30, information about direct sowing of paddy and maize will also be available.