1. Home
  2. ਖਬਰਾਂ

ਲੋਕਾਂ ਨੂੰ ਲੱਗੇ ਮਹਿੰਗਾਈ ਦੇ 2 ਵੱਡੇ ਝਟਕੇ, AMUL ਅਤੇ Mother Dairy ਦਾ ਦੁੱਧ ਹੋਇਆ ਮਹਿੰਗਾ, ਜਾਣੋ ਨਵੇਂ ਰੇਟ

ਦੋ ਵੱਡੀਆਂ ਕੰਪਨੀਆਂ ਨੇ ਆਪਣੇ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਅਮੂਲ ਨੇ ਜਿੱਥੇ ਐਤਵਾਰ ਨੂੰ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ, ਉੱਥੇ ਹੀ ਮਦਰ ਡੇਅਰੀ ਨੇ ਵੀ ਦੁੱਧ ਦੇ ਰੇਟ ਵਧਾ ਕੇ ਦਿੱਲੀ-ਐਨਸੀਆਰ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ।

Gurpreet Kaur Virk
Gurpreet Kaur Virk
ਦੁੱਧ ਦੀਆਂ ਕੀਮਤਾਂ 'ਚ ਵਾਧਾ

ਦੁੱਧ ਦੀਆਂ ਕੀਮਤਾਂ 'ਚ ਵਾਧਾ

Milk Price Hike: ਅਮੂਲ ਤੋਂ ਬਾਅਦ ਹੁਣ ਮਦਰ ਡੇਅਰੀ ਨੇ ਵੀ ਦਿੱਲੀ-ਐੱਨਸੀਆਰ 'ਚ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਮਦਰ ਡੇਅਰੀ ਨੇ ਹਾਲ ਹੀ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਹੈ ਅਤੇ ਕੰਪਨੀ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ।

ਕੰਪਨੀ ਨੇ ਕੀਮਤ ਵਧਣ ਦਾ ਕਾਰਨ ਪਿਛਲੇ 15 ਮਹੀਨਿਆਂ 'ਚ ਲਾਗਤ 'ਚ ਹੋਏ ਵਾਧੇ ਨੂੰ ਦੱਸਿਆ ਗਿਆ ਹੈ। ਦਿੱਲੀ-ਐਨਸੀਆਰ ਦੇ ਨਾਲ-ਨਾਲ ਹੋਰ ਬਾਜ਼ਾਰਾਂ 'ਚ ਸੋਮਵਾਰ ਯਾਨੀ 3 ਜੂਨ ਤੋਂ ਹਰ ਤਰ੍ਹਾਂ ਦੇ ਦੁੱਧ ਦੀਆਂ ਕੀਮਤਾਂ 'ਚ ਵਾਧਾ ਲਾਗੂ ਹੋ ਗਿਆ ਹੈ। ਦੱਸ ਦੇਈਏ ਕਿ ਹਾਲ ਹੀ 'ਚ ਅਮੂਲ ਬ੍ਰਾਂਡ ਨੇ ਐਤਵਾਰ ਨੂੰ ਦੁੱਧ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ।

ਲੋਕਾਂ ਨੂੰ ਲੱਗੇ ਮਹਿੰਗਾਈ ਦੇ 2 ਵੱਡੇ ਝਟਕੇ

ਪਹਿਲਾਂ ਤੋਂ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਦੋ ਦਿਨਾਂ ਵਿੱਚ ਦੋ ਵੱਡੇ ਝਟਕੇ ਲੱਗੇ ਹਨ। ਪਹਿਲਾਂ ਅਮੂਲ ਕੰਪਨੀ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਅਤੇ ਹੁਣ ਮਦਰ ਡੇਅਰੀ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਮਦਰ ਡੇਅਰੀ ਨੇ ਦਿੱਲੀ-ਐਨਸੀਆਰ ਲਈ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਸਾਰੇ ਪੈਕੇਜਡ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ 3 ਜੂਨ 2024 ਤੋਂ ਲਾਗੂ ਹੋ ਗਈਆਂ ਹਨ। ਤਾਜ਼ਾ ਬਦਲਾਅ ਤੋਂ ਬਾਅਦ, ਹੁਣ ਤੁਹਾਨੂੰ ਇਹ ਦੁੱਧ ਹੇਠਾਂ ਦਿੱਤੀਆਂ ਦਰਾਂ 'ਤੇ ਮਿਲੇਗਾ।

Mother Dairy - ਦੁੱਧ ਦੇ ਨਵੇਂ ਰੇਟ

ਦੁੱਧ

ਪੁਰਾਣੀ ਕੀਮਤ ਪ੍ਰਤੀ ਲੀਟਰ

ਨਵੀਂ ਕੀਮਤ ਪ੍ਰਤੀ ਲੀਟਰ

Token Milk

52 ਰੁਪਏ

54 ਰੁਪਏ

Toned Milk

54 ਰੁਪਏ

56 ਰੁਪਏ

Cow Milk

56 ਰੁਪਏ

58 ਰੁਪਏ

Full Cream Milk

66 ਰੁਪਏ

68 ਰੁਪਏ

Buffalo Milk

70 ਰੁਪਏ

72 ਰੁਪਏ

Double Toned Milk

48 ਰੁਪਏ

50 ਰੁਪਏ

ਇਹ ਵੀ ਪੜੋ : Mahindra Tractors Sales Report: ਮਹਿੰਦਰਾ ਟਰੈਕਟਰਜ਼ ਨੇ ਮਈ ਮਹੀਨੇ ਵਿੱਚ ਵੇਚੇ 37,000 ਤੋਂ ਵੱਧ ਟਰੈਕਟਰਸ, ਘਰੇਲੂ ਵਿਕਰੀ ਵਿੱਚ 6 ਪ੍ਰਤੀਸ਼ਤ ਅਤੇ ਨਿਰਯਾਤ ਵਿਕਰੀ ਵਿੱਚ 85 ਪ੍ਰਤੀਸ਼ਤ ਵਾਧਾ

Amul - ਦੁੱਧ ਦੇ ਨਵੇਂ ਰੇਟ

ਤੁਹਾਨੂੰ ਦੱਸ ਦੇਈਏ ਕਿ ਮਦਰ ਡੇਅਰੀ ਤੋਂ ਪਹਿਲਾਂ ਐਤਵਾਰ ਨੂੰ ਅਮੂਲ ਕੰਪਨੀ ਵੱਲੋਂ ਦੁੱਧ ਦੀਆਂ ਕੀਮਤਾਂ ਵਧਾਈਆਂ ਗਈਆਂ ਸੀ। ਕੰਪਨੀ ਨੇ 2 ਜੂਨ ਤੋਂ ਦੇਸ਼ ਭਰ 'ਚ ਅਮੂਲ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਅਮੂਲ ਗੋਲਡ, ਅਮੂਲ ਸ਼ਕਤੀ, ਅਮੂਲ ਟੀ ਸਪੈਸ਼ਲ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧ 'ਚ ਅਮੂਲ ਨੇ ਕਿਹਾ ਹੈ ਕਿ ਦੁੱਧ ਦੀ ਕੀਮਤ 'ਚ 3-4 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਹੁਣ ਤਾਜ਼ਾ ਬਦਲਾਅ ਤੋਂ ਬਾਅਦ ਅਮੂਲ ਗੋਲਡ ਦੀ ਕੀਮਤ 64 ਰੁਪਏ/ਲੀਟਰ ਤੋਂ ਵੱਧ ਕੇ 66 ਰੁਪਏ/ਲੀਟਰ ਹੋ ਗਈ ਹੈ, ਜਦੋਂਕਿ ਅਮੂਲ ਟੀ ਸਪੈਸ਼ਲ ਦੀ ਕੀਮਤ 62 ਰੁਪਏ ਪ੍ਰਤੀ ਲੀਟਰ ਵੱਧ ਕੇ 64 ਰੁਪਏ/ਲੀਟਰ ਹੋ ਗਈ ਹੈ।

Summary in English: 2 big inflationary shocks to the people, milk of AMUL and Mother Dairy has become expensive, Know the new rates

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters