![Punjab Cotton Farming Punjab Cotton Farming](https://d2ldof4kvyiyer.cloudfront.net/media/7481/punjab-10.jpg)
Punjab Cotton Farming
ਪੰਜਾਬ ਆਪਣੇ ਕਿਸਾਨਾਂ ਦੀ ਖੁਸ਼ਹਾਲੀ ਲਈ ਜਾਣਿਆ ਜਾਂਦਾ ਹੈ। ਹਰਿਤ ਕ੍ਰਾਂਤੀ ਵਿਚ ਪੰਜਾਬ ਮੋਹਰੀ ਸੀ , ਪਰ ਪਿਛਲੇ ਕੁਝ ਦਸ਼ਕਾਂ ਵਿਚ ਕਿਸਾਨ ਏਥੇ ਵੱਡੀ ਸਮਸਿਆ ਤੋਂ ਜੁੱਝ ਰਹੇ ਹਨ, ਅਨਾਜ ਦਾ ਕਟੋਰਾ ਕਹੇ ਜਾਣ ਵਾਲੇ ਪੰਜਾਬ ਦੇ ਕਿਸਾਨ ਹੁਣ ਕਰਜ਼ ਹੇਠਾਂ ਡੁੱਬੀ ਜਾ ਰਹੇ ਹਨ। ਪਿਛਲੇ ਇਕ ਸਾਲ ਤੋਂ ਪੰਜਾਬ ਦੇ ਦੂਜੇ ਜ਼ਿਲਿਆਂ ਦੀ ਤਰ੍ਹਾਂ ਮਾਲਵਾ ਦੇ ਕਿਸਾਨ ਵੀ ਕਾਨੂੰਨਾਂ ਖਿਲਾਫ ਅੰਦੋਲਨ ਵਿਚ ਡੱਟੇ ਰਹੇ ਤੇ ਹੁਣ ਉਹਨਾਂ ਦੇ ਸਿਰ ਤੇ ਇਕ ਹੋਰ ਨਵੀ ਆਫ਼ਤ ਆ ਪਈ ਹੈ| ਹੁਣ ਤਕ ਕਾਨੂੰਨਾਂ ਦੇ ਖਿਲਾਫ ਦੀ ਲੜਾਈ ਸੀ ਤੇ ਹੁਣ ਖੇਤਾਂ ਵਿਚ ਖੜੀ ਉਨ੍ਹਾਂ ਦੀ ਫ਼ਸਲ ਨੂੰ ਬਚਾਉਣ ਦੀ ਜੰਗ ਜਾਰੀ ਹੈ।
ਇਸ ਸਾਲ ਗੁਲਾਬੀ ਸੁੰਡੀ ਯਾਨੀ ਪਿੰਕ ਬਾਲ ਵਾਰਮ ਨੇ ਜ਼ਿੰਦਗੀ ਵਿਚ ਕੇਹਰ ਮਚਾ ਦਿੱਤਾ ਹੈ।ਕਿਸਾਨਾਂ ਦੀ ਚਿੰਤਾ ਗੁਲਾਬੀ ਸੁੰਡੀਆਂ ਅਤੇ ਉਨ੍ਹਾਂ ਜ਼ਹਿਰੀਲੀਆਂ ਕੀੜਿਆਂ ਨੂੰ ਲੈ ਕੇ ਹੈ ਜੋ ਕਪਾਹ ਦੀ ਪੂਰੀ ਫ਼ਸਲ ਨੂੰ ਖਾ ਜਾਂਦੇ ਹਨ ਅਤੇ ਕਿਸਾਨ ਦੀ ਸਾਰੀ ਮਹਿਨਤ ਤੇ ਪਾਣੀ ਫੇਰ ਦਿੰਦੇ ਹਨ। ਸਂਗਰੂਰ ਦੇ ਕੋਲ ਕਿਸਾਨਾਂ ਨੇ ਕਪਾਹ ਦੀ ਬਰਬਾਦੀ ਦੀ ਗੱਲ ਕੀਤੀ ਹੈ ਤੇ ਦੱਸਿਆ ਹੈ ਕਿ ਕਿੱਦਾ ਇਕ ਹਿੱਸਾ ਫ਼ਸਲ ਦਾ ਬਰਬਾਦ ਹੋ ਗਿਆ ਹੈ।
ਕਿਸਾਨ ਦਲਜੀਤ ਸਿੰਘ ਦੱਸਦੇ ਹਨ ਕਿ ਪ੍ਰਤੀ ਏਕੜ ਕਈ ਬਾਰ ਪੰਜ ਕੁਇੰਟਲ ਤਕ ਕਪਾਹ ਉੱਗਦਾ ਹੈ ਅਤੇ ਉਸ ਨੂੰ ਇਸ ਬਾਰ ਪ੍ਰਤੀ ਕੁਇੰਟਲ ਰੇਟ ਮਿਲਿਆ ਹੈ ਜੋ ਕਿ ਪਿਛਲੇ ਸਾਲ ਦੇ ਮੁਤਾਬਕ ਜ਼ਿਆਦਾ ਹੈ। ਦਲਜੀਤ ਸਿੰਘ ਨੂੰ ਕਈ ਸਾਲ ਪ੍ਰਤੀ ਕੁਇੰਟਲ 7000 ਰੁਪਏ ਮਿੱਲੇ ਹਨ। ਪਰ ਹੁਣ ਉਹ ਕਹਿ ਰਹੇ ਹਨ ਕਿ ਗੁਲਾਬੀ ਸੁੰਡੀਆਂ ਦੇ ਕੇਹਰ ਨਾਲ ਕਿਸਾਨ ਬਰਬਾਦ ਹੋ ਗਏ ਹਨ ਜਦੋ ਕਿ ਦਲਜੀਤ ਸਿੰਘ ਦੇ ਪੁੱਤਰ ਦਾ ਕਹਿਣਾ ਹੈ ਕਿ ਇੱਥੋਂ ਤੱਕ ਕਿ ਸਰਕਾਰ ਵੱਲੋਂ ਬਾਜ਼ਾਰ ਵਿੱਚ ਦਵਾਈਆਂ ਵੀ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ, ਇਸ ਲਈ ਉਹ ਨਿੱਜੀ ਦੁਕਾਨਦਾਰਾਂ 'ਤੇ ਭਰੋਸਾ ਕਰਦੇ ਹਨ, ਜੋ ਕਈ ਵਾਰ ਉਨ੍ਹਾਂ ਨੂੰ ਨਕਲੀ ਦਵਾਈਆਂ ਵੀ ਦੇ ਦਿੰਦੇ ਹਨ।
ਸਤਲੁਜ ਦੀ ਕੜਾਕੇ ਦੀ ਠੰਡ ਅਤੇ ਨਮੀ ਤੋਂ ਤੰਗ ਆਏ ਬਠਿੰਡੇ ਦੇ ਕਿਸਾਨਾਂ ਨੇ ਪਹਿਲਾ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਲੜੀ , ਤੇ ਹੁਣ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ। ਬਠਿੰਡੇ ਦੇ ਜਿਲਿਆਂ ਵਿਚ ਤਲਵੰਡੀ ਸਾਬੋ ਦੀ ਤਰਫ ਚਲਦਿਆਂ ਸੜਕ ਦੇ ਦੋਵੇਂ ਤਰਫ ਕਪਾਹ ਦੇ ਖੇਤ ਨਜ਼ਰ ਆਉਣਗੇ , ਦੋਹ ਸਾਲਾਂ ਤੋਂ ਉਨ੍ਹਾਂ ਦੀ ਕਪਾਹ ਦੀ ਫ਼ਸਲ ਨੂੰ ਗ੍ਰਹਿਣ ਲੱਗਿਆ ਹੋਇਆ ਹੈ। ਜਿਨ ਫ਼ਸਲਾਂ ਨੂੰ ਲਹਿਰਾਉਣਾ ਸੀ ਹੁਣ ਉਸ ਨੂੰ ਦੇਖ ਕੇ ਕਿਸਾਨਾਂ ਦਾ ਦਿਲ ਦਹਿਲ ਜਾਵੇਗਾ । ਗੁਲਾਬੀ ਸੁੰਡੀਆਂ ਨੇ ਕਿਸਾਨਾਂ ਦੀਆਂ ਖੁਸ਼ੀਆਂ ਬਰਬਾਦ ਕਰ ਦਿਤੀਆਂ ਹਨ। ਜਸਵੀਰ ਕੌਰ ਆਪਣੇ ਖੇਤਾਂ ਵਿਚ ਬੱਚਿਆ ਹੋਇਆ ਕਪਾਹ ਕੱਢਣਾ ਚਾਹੁੰਦੀ ਹੈ , ਤਾਂਕਿ ਉਹਨਾਂ ਦੇ ਹੱਥ ਕੁਝ ਚਾਰ ਪੈਸੇ ਆ ਜਾਣ। ਚਾਰ ਬੂਟਿਆਂ ਤੇ ਹੱਥ ਜਾਂਦਾ ਹੈ ਤੇ ਇਕ ਬੁੱਟੇ ਵਿਚੋਂ ਦੋਹ ਟੁਕੜੇ ਨਿਕਲਦੇ ਹਨ , ਕਿਓਂਕਿ ਬਾਕੀ ਦੀ ਫ਼ਸਲ ਨੂੰ ਕੀੜਿਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ। ਜਸਵੀਰ ਕੌਰ ਦਾ ਕਹਿਣਾ ਹੈ ਕਿ ਹੁਣ ਉਸ ਦਾ ਵਾਦੀਆਂ ਦਾਮ ਨਹੀਂ ਮਿਲੇਗਾ .ਅਤੇ ਬਹੁਤ ਜਿਆਦਾ ਨੁਕਸਾਨ ਹੋਇਆ ਹੈ।
ਪੰਜਾਬ ਵਿਚ ਕਿੰਨੇ ਹੈਕਟੇਅਰ ਚ ਹੁੰਦੀ ਹੈ ਕਪਾਹ ਦੀ ਖੇਤੀ ?
ਪੰਜਾਬ ਵਿੱਚ ਔਸਤਨ 2.5 ਲੱਖ ਹੈਕਟੇਅਰ ਰਕਬੇ ਵਿੱਚ ਕਪਾਹ ਦੀ ਖੇਤੀ ਕੀਤੀ ਜਾਂਦੀ ਹੈ, ਜਿਸ ਵਿੱਚ ਬਠਿੰਡਾ ਵਿੱਚ ਸਭ ਤੋਂ ਵੱਧ ਖੇਤੀ ਹੁੰਦੀ ਹੈ, ਜਿੱਥੇ 90000 ਤੋਂ 100,000 ਹੈਕਟੇਅਰ ਰਕਬੇ ਵਿੱਚ ਕਪਾਹ ਦੀ ਖੇਤੀ ਹੁੰਦੀ ਹੈ। ਝੋਨਾ ਕਣਕ ਦੇ ਇਲਾਵਾ ਕਪਾਹ ਕਿਸਾਨਾਂ ਦੀ ਕਮਾਈ ਦਾ ਇਕ ਵਡਾ ਜਰਿਆ ਹੈ ਕਿਉਕਿ ਇਸਦਾ ਸਮਰਥਨ ਮੁੱਲ ਪੰਜਾਬ ਤੋਂ ਵਧਿਆ ਮਿਲਦਾ ਹੈ। ਪਿਛਲੇ 2 ਸਾਲਾਂ ਤੋਂ ਕਪਾਹ ਦੇ ਕਿਸਾਨ ਬੇਹਾਲ ਹਨ ।ਕਿਸਾਨਾਂ ਦੇ ਹਲਾਤ ਇਹ ਹਨ ਉਹਨਾਂ ਨੇ ਆਪਣੀ ਖੜੀ ਫ਼ਸਲ ਤੇ ਹਲ ਚਲਾ ਦਿੱਤਾ| ਰਾਜ ਸਰਕਾਰ ਨੂੰ ਇਸ ਆਪਦਾ ਦੇ ਬਾਰੇ ਜਾਣਕਾਰੀ ਹੈ ਇਸ ਲਈ ਮੁੱਖਮੰਤਰੀ ਚੰਨੀ ਨੇ ਖੁਧ ਬਠਿੰਡਾ ਦੇ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਮੁਆਵਜ਼ੇ ਦਾ ਐਲਾਨ ਵੀ ਕੀਤਾ। ਮੁੱਖਮੰਤਰੀ ਬਣਾਏ ਜਾਣ ਤੋਂ ਬਾਅਦ ਚੰਨੀ ਸਤੰਬਰ ਮਹੀਨੇ ਵਿਚ ਖੁਧ ਬਠਿੰਡੇ ਦੇ ਦੌਰੇ ਤੇ ਆਏ ਅਤੇ ਗੁਲਾਬਗੜ੍ਹ ਵਿਚ ਕਿਸਾਨਾਂ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਗੱਲੇ ਲਗਾਇਆ ਸੀ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ | ਮੁੱਖ ਮੰਤਰੀ ਚੰਨੀ ਨੇ ਬਠਿੰਡਾ ਦੇ ਪਿੰਡ ਗੁਲਾਬਗੜ੍ਹ ਵਿੱਚ ਬਲਵਿੰਦਰ ਸਿੰਘ ਨੂੰ ਗੱਲੇ ਮਿੱਲੇ।
ਬਲਵਿੰਦਰ ਦੇ ਬੇਟੇ ਦਾ ਕਹਿਣਾ ਹੈ ਕਿ ਫ਼ਸਲ ਖਰਾਬ ਹੋਣ ਤੋਂ ਬਾਅਦ ਮੁੱਖਮੰਤਰੀ ਸਾਹਬ ਆਏ ਸੀ ਤੇ ਅਤੇ ਮੁਆਵਜ਼ੇ ਦਾ ਵਾਧਾ ਵੀ ਕੀਤਾ ਸੀ| ਪਰ ਹੁਣ ਕਿਸੇ ਨੂੰ ਆਪਣਾ ਵਾਧਾ ਯਾਦ ਨਹੀਂ ਹੈ। ਬਲਵਿੰਦਰ ਦੇ ਬੇਟੇ ਦਾ ਕਹਿਣਾ ਹੈ ਕਿ ਉਹਨਾਂ ਨੂੰ 2 ਮਹੀਨੇ ਬਾਅਦ ਵੀ ਨੁਕਸਾਨ ਹੋਈ ਫ਼ਸਲ ਦਾ ਮੁਆਵਜ਼ਾ ਨਹੀਂ ਮਿਲਿਆ ਜੋ ਕਰਜ਼ਾ ਲਿਤਾ ਸੀ ਉਸਨੂੰ ਵੀ ਚੁਕਾ ਨਹੀਂ ਸਕੇ ਅਤੇ ਉਪਰੋਂ ਕਣਕ ਦੀ ਬਿਜਾਈ ਦਾ ਸਮਾਂ ਆ ਗਿਆ ਹੈ, ਜਿਸ ਲਈ ਉਸ ਨੂੰ ਮੁੜ ਕਰਜ਼ਾ ਚੁੱਕਣਾ ਪਵੇਗਾ। ਬਲਵਿੰਦਰ ਦੇ ਬੇਟੇ ਦਾ ਇਹ ਕਹਿਣਾ ਹੈ ਕਿ ਹੁਣ ਚੋਣ ਆ ਰਹੀ ਹੈ ਤੇ ਹੁਣ ਜਦੋਂ ਲੀਡਰ ਬੂਹੇ 'ਤੇ ਆਉਣਗੇ ਤਾਂ ਸਵਾਲ ਪੁੱਛੇਗੇ ਕਿ ਮੁਆਵਜ਼ੇ ਦੇ ਵਾਧੇ ਦਾ ਕੀ ਹੋਇਆ?
ਦੋਹ ਕਿਸਮਾਂ ਵਿਚ ਉਗਾਈ ਜਾਂਦੀ ਹੈ ਕਪਾਹ
ਪੰਜਾਬ ਵਿਚ ਕਪਾਹ ਦੀ ਦੋਹ ਕਿਸਮਾਂ ਉਗਾਈ ਜਾਂਦੀ ਹੈ ਇਕ ਦੇਸੀ ਅਤੇ ਦੂਜੀ ਬੀਟੀ ਕਾਟਨ| ਕਿਸਾਨਾਂ ਦਾ ਕਹਿਣਾ ਹੈ ਕਿ ਬੀਟੀ ਕਾਟਨ ਨੂੰ ਸਭਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਬਠਿੰਡੇ ਦੀ ਮਲਕੀਤ ਕੌਰ ਨੇ ਕਈ ਏਕੜ ਖੇਤ ਵਿਚ ਕਪਾਹ ਦੀ ਫ਼ਸਲ ਉਗਾਈ ਸੀ ਅਤੇ ਹੁਣ ਉਹਨਾਂ ਦੇ ਚਿਹਰੇ ਤੇ ਨਿਰਾਸ਼ਾ ਹੈ ਕਿਓਂਕਿ ਫ਼ਸਲ ਗੁਲਾਬੀ ਸੁੰਡੀ ਦਾ ਸ਼ਿਕਾਰ ਹੋ ਗਈ ਹੈ। ਮਲਕੀਤ ਕੌਰ ਕਹਿੰਦੀ ਹੈ ਕਿ ਨੁਕਸਾਨ ਜ਼ਿਆਦਾ ਹੋਇਆ ਹੈ ਅਤੇ ਮੁਆਵਜੇ ਹੱਲੇ ਤਕ ਨਹੀਂ ਮਿਲਿਆ ਇਹਦਾ ਵਿਚ ਮਜਦੂਰਾਂ ਨੂੰ ਮਜਦੂਰੀ ਦੇਣ ਲਈ ਵੀ ਪੈਸੇ ਨਹੀਂ ਹਨ।
ਕਿ ਬਠਿੰਡੇ ਦੇ ਕਿਸਾਨਾਂ ਦੀ ਨਾਰਾਜ਼ਗੀ ਚੋਣ ਵਿਚ ਦਿਖਾਈ ਦੇਵੇਗੀ ?
ਨੌਜਵਾਨ ਕਿਸਾਨ ਪ੍ਰਸ਼ਨ ਸਿੰਘ ਦਾ ਕਹਿਣਾ ਹੈ ਕਿ ਜਦੋਂ ਕੋਈ ਸਾਡਾ ਸ਼ੁੱਧ ਨਹੀਂ ਲਵੇਗਾ ਤਾਂ ਚੋਣਾਂ ਵਿੱਚ ਅਸੀਂ ਉਨ੍ਹਾਂ ਨੂੰ ਵੀ ਪੁੱਛਾਂਗੇ ਕਿ ਵੋਟ ਕਿਉਂ ਪਾਈਏ| ਸਿਰਫ ਮੁੱਖਮੰਤਰੀ ਤੋਂ ਹੀ ਨਹੀਂ , ਬਲਕਿ ਬਠਿੰਡਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਖ਼ਿਲਾਫ਼ ਵੀ ਸਖ਼ਤ ਨਾਰਾਜ਼ਗੀ ਹੈ। ਪ੍ਰਸ਼ਨ ਸਿੰਘ ਕਹਿੰਦੇ ਹਨ ਕਿ ਬਲਜਿੰਦਰ ਕੌਰ ਦੇ ਚੋਣ ਵਿਚ ਅੱਸੀ ਆਪਣੀ ਗੱਡੀਆਂ ਵਿਚ ਡੀਜ਼ਲ ਪੈਟਰੋਲ ਦੀ ਵਰਤੋਂ ਕੀਤੀ ਅਤੇ ਉਹਨਾਂ ਲਈ ਚੋਣ ਪ੍ਰਚਾਰ ਕੀਤੇ ਤੇ ਹੁਣ ਜਦੋ ਸਾਨੂੰ ਉਹਨਾਂ ਦੀ ਲੋੜ ਹੈ ਤੇ ਇਕ ਵਾਰ ਵੀ ਪਲਟ ਕੇ ਸਾਡੇ ਵੱਲ ਦੇਖਿਆ ਵੀ ਨਹੀਂ।
ਮਲਕੀਤ ਕੌਰ ਦੇ ਬੇਟੇ ਅਤੇ ਦੂਸਰੇ ਕਿਸਾਨਾਂ ਵਿਚ ਵੀ ਨਾਰਾਜਗੀ ਇਸ ਗੱਲ ਨੂੰ ਲੈਕੇ ਹੈ ਕਿ ਨਾ ਤਾਂ ਕੋਈ ਨੇਤਾ ਉਹਨਾਂ ਦੀ ਮਦਦ ਲੇਈ ਆਉਂਦੇ ਹਨ ਤੇ ਨਾ ਹੀ ਪੰਜਾਬ ਸਰਕਾਰ ਉਹਨਾਂ ਦੀ ਸੁਣਵਾਈ ਕਰਦੀ ਹੈ। ਜਦਕਿ ਉਹਨਾਂ ਦੀ ਮਹੀਨੇ ਦੀ ਗੱਡੀ ਪਸੀਨੇ ਦੀ ਕਮਾਈ ਖੜੀ ਫ਼ਸਲ ਕੀੜਿਆਂ ਦੀ ਚਪੇਟ ਵਿਚ ਆ ਚੁਕੀ ਹੈ। ਜਿਆਦਾ ਮੁਨਾਫ਼ੇ ਲਈ ਬੀਟੀ ਕਪਾਹ ਦੀ ਬਿਜਾਈ ਦਵਾਈ ਦਾ ਛਿੜਕਾਅ ਵੀ ਕੀਤਾ ਗਿਆ, ਰੂੜੀ ਵੀ ਦਿੱਤੀ ਗਈ ਪਰ ਜਦੋਂ ਵਾਢੀ ਦਾ ਸਮਾਂ ਆਇਆ ਤਾਂ ਕਾਲੀ ਕਪਾਹ ਹੱਥ ਲੱਗੀ। ਜਦੋਂ ਇਸ ਦਾ ਕੋਈ ਫਾਇਦਾ ਨਹੀਂ ਹੁੰਦਾ। ਬੇਬੇ ਮਨਕੀਰਤ ਕੌਰ ਦੇ ਬੇਟੇ ਦਾ ਕਹਿਣਾ ਹੈ ਕਿ ਕਈ ਕਿਸਾਨਾਂ ਨੇ ਤੰਗ ਆ ਕੇ ਆਪਣੀਆਂ ਖੜ੍ਹੀਆਂ ਫਸਲਾਂ 'ਤੇ ਟਰੈਕਟਰ ਚਲਾ ਦਿੱਤੇ ਕਿਉਂਕਿ ਹੋਰ ਕੋਈ ਰਸਤਾ ਨਹੀਂ ਸੀ, ਨੁਕਸਾਨ ਜ਼ਿਆਦਾ ਹੋ ਗਿਆ। ਸਥਾਨਕ ਵਿਧਾਇਕਾ ਰੁਪਿੰਦਰ ਕੌਰ ਖਿਲਾਫ ਨਾਰਾਜ਼ਗੀ ਦਿਖਾਈ ਦਿਤੀ ਹੈ।
ਹਾਲ ਹੀ 'ਚ ਰੁਪਿੰਦਰ ਕੌਰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਕਾਂਗਰਸ 'ਚ ਸ਼ਾਮਲ ਹੋ ਗਈ ਹੈ। 2017 ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੀਟਾਂ ਜਿੱਤ ਕੇ ਮੁੱਖ ਵਿਰੋਧੀ ਬਣ ਗਈ ਸੀ, ਜਿਨ੍ਹਾਂ ਵਿੱਚੋਂ ਇੱਕ ਬਠਿੰਡਾ ਵੀ ਸ਼ਾਮਲ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਾਗਰੂਕ ਹਨ ਅਤੇ ਜਿਨ੍ਹਾਂ ਆਗੂਆਂ ਕੋਲ ਅੱਜ ਕਿਸਾਨਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ, ਉਹ ਇਸ ਮੁਹਿੰਮ ਦੌਰਾਨ ਨਾ ਸਿਰਫ਼ ਸਵਾਲ ਪੁੱਛਣਗੇ ਸਗੋਂ ਆਪਣੇ ਹੱਕ ਵੀ ਮੰਗਣਗੇ। ਕਪਾਹ ਕਿਸਾਨਾਂ ਦਾ ਮੁੱਦਾ ਵੀ ਚੋਣਾਂ ਵਿੱਚ ਜ਼ਰੂਰ ਗੂੰਜੇਗਾ।
ਇਹ ਵੀ ਪੜ੍ਹੋ : ਚਰਨਜੀਤ ਸਿੰਘ ਚੰਨੀ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ, ਕਿਹਾ- ਕੋਵਿਡ-19 ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਦਿਓ 4 ਲੱਖ ਦਾ ਮੁਆਵਜ਼ਾ
Summary in English: A new trouble arose on the head of the farmers of Punjab, the pink worm created a furore in the cultivation of cotton