![ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ](https://d2ldof4kvyiyer.cloudfront.net/media/10614/insects.png)
ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ
Pest Management: ਫਸਲਾਂ ਉਪਰ ਕਈ ਪ੍ਰਕਾਰ ਦੇ ਕੀੜੇ-ਮਕੌੜੇ ਹਮਲਾ ਕਰਦੇ ਹਨ ਅਤੇ ਕੀੜਿਆਂ ਦੀ ਰੋਕਥਾਮ ਲਈ ਨਾ ਸਿਰਫ ਕੀਟਨਾਸ਼ਕ ਸਗੋਂ ਹੋਰ ਵੀ ਰੋਕਥਾਮ ਦੇ ਤਰੀਕੇ ਅਪਣਾ ਕੇ ਖਰਚਾ ਅਤੇ ਵਾਤਾਵਰਣ ਦਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ ਅਤੇ ਮਨੁੱਖੀ ਸਿਹਤ ਦਾ ਧਿਆਨ ਵੀ ਰੱਖਿਆ ਜਾ ਸਕਦਾ ਹੈ।
![ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ](https://d2ldof4kvyiyer.cloudfront.net/media/10615/kheti-sandesh-1.png)
ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ
Eco-friendly PAU neem Solution: ਵਾਤਾਵਰਣ ਪੱਖੀ ਅਤੇ ਟਿਕਾਊ ਕੀਟ ਪ੍ਰਬੰਧ ਲਈ ਨਿੰਮ ਇੱਕ ਢੁੱਕਵਾਂ ਵਿਕਲਪ ਹੈ। ਜੀ ਹਾਂ, ਕੀੜਿਆਂ ਦੀ ਰੋਕਥਾਮ ਲਈ ਨਾ ਸਿਰਫ ਕੀਟਨਾਸ਼ਕ ਸਗੋਂ ਹੋਰ ਵੀ ਰੋਕਥਾਮ ਦੇ ਤਰੀਕੇ ਅਪਣਾ ਕੇ ਖਰਚਾ ਅਤੇ ਵਾਤਾਵਰਣ ਦਾ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ ਅਤੇ ਮਨੁੱਖੀ ਸਿਹਤ ਦਾ ਧਿਆਨ ਵੀ ਰੱਖਿਆ ਜਾ ਸਕਦਾ ਹੈ। ਇਨਾਂ ਗੈਰਰਸਾਇਣਕ ਤਰੀਕਿਆਂ ਵਿਚੋਂ ਨਿੰਮ ਅਧਾਰਿਤ ਕੀਟਨਾਸ਼ਕਾਂ ਦਾ ਅਹਿਮ ਸਥਾਨ ਹੈ। ਨਿੰਮ ਅਧਾਰਤ ਕੀਟਨਾਸ਼ਕ ਫਸਲਾਂ ਵਿੱਚ ਕੀੜਿਆਂ ਦੇ ਨੁਕਸਾਨ ਨੂੰ ਘਟਾਉਣ ਲਈ ਉਨ੍ਹਾਂ ਦੇ ਵਿਹਾਰ ਨੂੰ ਬਦਲ ਸਕਦੇ ਹਨ ਅਤੇ ਉਨ੍ਹਾਂ ਦੀ ਜਣਨ ਸ਼ਕਤੀ ਵੀ ਘਟਾੳਂਦੇ ਹਨ।
![ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ](https://d2ldof4kvyiyer.cloudfront.net/media/10616/kheti-sandesh-2.png)
ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ
ਨਿੰਮ ਅਧਾਰਿਤ ਕੀਟਨਾਸ਼ਕ ਬਜ਼ਾਰ ਵਿੱਚ ਵੀ ਉਪਲਬਧ ਹਨ, ਪਰ ਇਨਾਂ ਨੂੰ ਘਰੇਲੂ ਪੱਧਰ 'ਤੇ ਵੀ ਘੱਟ ਕੀਮਤ ਅਤੇ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਘਰ ਵਿੱਚ ਤਿਆਰ ਕੀਤੇ ਇਹ ਨਿੰਮ ਅਧਾਰਿਤ ਕੀਟਨਾਸ਼ਕ ਸਰਵਪੱਖੀ ਕੀਟ ਪ੍ਰਬੰਧਣ ਲਈ ਕਾਫ਼ੀ ਢੁਕਵੇਂ ਹਨ ਕਿਉਂਕਿ ਇਹ ਕੀਟਨਾਸ਼ਕ ਮਿੱਤਰ ਕੀੜਿਆਂ ਨੂੰ ਬਹੁਤਾ ਨੁਕਸਾਨ ਨਹੀਂ ਪਹੁੰਚਾਉਂਦੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਘਰੇਲੂ ਪੱਧਰ 'ਤੇ ਨਿੰਮ ਅਧਾਰਿਤ ਕੀਟਨਾਸ਼ਕ ਬਣਾਉਣ ਲਈ ਸਿਫਾਰਸ਼ ਕੀਤੀ ਗਈ ਹੈ, ਜਿਸਦੀ ਤਿਆਰੀ ਅਤੇ ਵੱਖ-ਵੱਖ ਫ਼ਸਲਾਂ ਵਿੱਚ ਵਰਤੋ ਦਾ ਢੰਗ ਹੇਠ ਲਿਖੇ ਅਨੁਸਾਰ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਔਰਤਾਂ ਬਣੀਆਂ ਸਵੈ-ਨਿਰਭਰ, ਹਰ ਮਹੀਨੇ 50 ਤੋਂ 60 ਹਜ਼ਾਰ ਰੁਪਏ ਦੀ ਬਚਤ
ਪੀ.ਏ.ਯੂ. ਨਿੰਮ ਦਾ ਘੋਲ ਤਿਆਰ ਕਰਨ ਦੀ ਵਿਧੀ
● ਚਾਰ ਕਿਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ।
● ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਤਰਲ ਨੂੰ ਹੇਠ ਲਿਖੇ ਅਨੁਸਾਰ ਸਿਫਾਰਸ਼ ਕੀਤੀ ਮਾਤਰਾ ਵਿੱਚ ਛਿੜਕਾਅ ਕਰੋ।
![ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ](https://d2ldof4kvyiyer.cloudfront.net/media/10617/kheti-sandesh.png)
ਵਾਤਾਵਰਣ ਪੱਖੀ ਪੀ.ਏ.ਯੂ. ਨਿੰਮ ਘੋਲ
ਰਵਿੰਦਰ ਸਿੰਘ ਚੰਦੀ, ਕਮਲਜੀਤ ਸਿੰਘ ਸੂਰੀ ਅਤੇ ਡੀ.ਕੇ. ਸ਼ਰਮਾ, ਕੀਟ ਵਿਗਆਨ ਵਿਭਾਗ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ
ਮੋਬਾਇਲ: 81460-39400
Summary in English: Adopt eco-friendly PAU neem solution for pest management