![Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ](https://d2ldof4kvyiyer.cloudfront.net/media/17347/mariano-5.jpeg)
Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ
Krishi Jagran Chaupal: ਸਤਿ ਸ੍ਰੀ ਅਕਾਲ, ਖੇਤੀਬਾੜੀ ਨਾਲ ਜੁੜੇ ਖਾਸ ਪ੍ਰੋਗਰਾਮ ਕ੍ਰਿਸ਼ੀ ਜਾਗਰਣ ਚੌਪਾਲ ਵਿੱਚ ਸਾਰਿਆਂ ਦਾ ਸੁਆਗਤ ਹੈ। ਆਓ ਜਾਣਦੇ ਹਾਂ ਅੱਜ ਕ੍ਰਿਸ਼ੀ ਜਾਗਰਣ ਦੀ ਚੌਪਾਲ ਵਿੱਚ ਕੀ ਕੁਝ ਖ਼ਾਸ ਰਿਹਾ।
![Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ](https://d2ldof4kvyiyer.cloudfront.net/media/17348/mariano-3.jpeg)
Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ
ਕ੍ਰਿਸ਼ੀ ਜਾਗਰਣ `ਚ ਸਮੇਂ ਸਮੇਂ `ਤੇ ਕੇਜੇ ਚੌਪਾਲ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਦੇਸ਼-ਦੁਨੀਆਂ `ਚ ਆਪਣੇ ਵਿਸ਼ੇਸ਼ ਕੰਮਾਂ ਦੀ ਛਾਪ ਛੱਡਣ ਵਾਲੇ ਮਹਾਨ ਸ਼ਖਸੀਅਤ ਬਤੌਰ ਮਹਿਮਾਨ ਵਜੋਂ ਹਾਜ਼ਰ ਹੁੰਦੇ ਹਨ। ਇਸੇ ਲੜੀ `ਚ ਇਸ ਵਾਰ Embassy of Argentina, Agriculture Attache Mariano Beheran ਨੇ ਖਾਸ ਤੌਰ 'ਤੇ ਸ਼ਿਰਕਤ ਕੀਤੀ ਅਤੇ ਕਿਸਾਨਾਂ ਨਾਲ ਜੁੜੇ ਕਈ ਅਹਿਮ ਮੁੱਦੇ ਵਿਚਾਰੇ।
![Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ](https://d2ldof4kvyiyer.cloudfront.net/media/17349/mariano-7.jpeg)
Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ
ਕ੍ਰਿਸ਼ੀ ਜਾਗਰਣ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਪਹੁੰਚਣ 'ਤੇ ਮਾਰੀਆਨੋ ਬੇਹਰਨ ਦਾ ਸ਼ਾਨਦਾਰ ਸਵਾਗਤ ਕੀਤਾ। ਚੌਪਾਲ ਸ਼ੁਰੂ ਹੋਣ ਤੋਂ ਪਹਿਲਾਂ ਮਾਰੀਆਨੋ ਬੇਹਰਨ ਨੇ ਕ੍ਰਿਸ਼ੀ ਜਾਗਰਣ ਆਫ਼ਿਸ ਦਾ ਦੌਰਾ ਕੀਤਾ ਅਤੇ ਸਟਾਫ ਨਾਲ ਗੱਲਬਾਤ ਕੀਤੀ। ਇਸ ਮੌਕੇ ਉਹ ਕ੍ਰਿਸ਼ੀ ਜਾਗਰਣ ਦੇ ਯੂਟਿਊਬ, ਕੰਟੇੰਟ, ਐਡੀਟਿੰਗ, ਮਾਰਕੀਟਿੰਗ ਸਮੇਤ ਸਾਰੇ ਡਿਪਾਰਟਮੈਂਟ ਨਾਲ ਰੂਬਰੂ ਹੋਏ। ਸਮਾਂ ਹੋਇਆ ਕੇਜੇ ਚੌਪਾਲ ਪਹੁੰਚਣ ਦਾ ਤਾਂ ਕ੍ਰਿਸ਼ੀ ਜਾਗਰਣ ਦੇ ਸਟਾਫ ਵੱਲੋਂ ਮਾਰੀਆਨੋ ਬੇਹਰਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਅਤੇ ਕ੍ਰਿਸ਼ੀ ਜਾਗਰਣ ਦੀ ਮੈਨੇਜਿੰਗ ਡਾਇਰੈਕਟਰ ਸ਼ਾਇਨੀ ਡੋਮਿਨਿਕ ਨੇ ਐਗਰੀਕਲਚਰ ਅਟੈਚੇ ਮਾਰੀਆਨੋ ਨੂੰ ਜੀ ਆਇਆਂ ਆਖਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਪਿਆਰ-ਪ੍ਰਸ਼ੰਸਾ ਦਾ ਚਿੰਨ੍ਹ ਇੱਕ ਹਰੇ ਬੂਟੇ ਦੇ ਰੂਪ ਵਿੱਚ ਭੇਟ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮਾਰੀਆਨੋ ਬੇਹਰਨ ਜੀ ਨੂੰ ਇੱਕ ਵੀਡੀਓ ਰਾਹੀਂ ਕ੍ਰਿਸ਼ੀ ਜਾਗਰਣ ਅਦਾਰੇ ਨਾਲ ਜਾਣੂ ਕਰਵਾਇਆ ਗਿਆ, ਜਿਸ ਦੀ ਉਨ੍ਹਾਂ ਨੇ ਸ਼ਲਾਘਾ ਕੀਤੀ। ਚੌਪਾਲ `ਚ ਸ਼ਾਮਲ ਹੋ ਕੇ ਉਨ੍ਹਾਂ ਨੇ ਆਪਣੇ ਕੰਮਾਂ ਅਤੇ ਪ੍ਰਾਪਤੀਆਂ ਦੀ ਜਾਣਕਾਰੀ ਕ੍ਰਿਸ਼ੀ ਜਾਗਰਣ ਨਾਲ ਸਾਂਝੀ ਕੀਤੀ। ਇੰਨਾ ਹੀ ਨਹੀਂ ਇਸ ਖਾਸ ਮੌਕੇ `ਤੇ ਉਨ੍ਹਾਂ ਨਾਲ ਖੇਤੀ ਵਿਗਿਆਨੀ ਕਮਲੇਸ਼ ਮਿਸ਼ਰਾ ਵੀ ਕੇਜੇ ਚੌਪਾਲ `ਚ ਸ਼ਾਮਲ ਹੋਏ।
ਇਹ ਵੀ ਪੜ੍ਹੋ : KJ Chaupal: ਰੂਸੀ ਵਿਧਾਇਕ ਅਭੈ ਸਿੰਘ ਬਣੇ ਕੇਜੇ ਚੌਪਾਲ ਦਾ ਹਿੱਸਾ
![Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ](https://d2ldof4kvyiyer.cloudfront.net/media/17350/mariano-1.jpeg)
Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ
ਮਾਰੀਆਨੋ ਬੇਹਰਨ ਨੇ ਕੇਜੇ ਚੌਪਾਲ `ਚ ਆਪਣੇ ਤਜ਼ਰਬੇ ਸਾਂਝੇ ਕਰਨ ਦੇ ਨਾਲ-ਨਾਲ ਕ੍ਰਿਸ਼ੀ ਜਾਗਰਣ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਉਹ ਇੱਕ ਵਾਰ ਪਹਿਲਾਂ ਵੀ ਭਾਰਤ ਦੇ ਖੇਤੀਬਾੜੀ ਸੈਕਟਰ ਬਾਰੇ ਜਾਨਣ ਲਈ ਦੇਸ਼ ਦੇ ਦੌਰੇ `ਤੇ ਆਏ ਹਨ, ਜਦੋਂ ਉਹ ਇਥੋਂ ਦੇ ਖੇਤੀਬਾੜੀ ਕੰਮਾਂ ਤੋਂ ਕਾਫ਼ੀ ਪ੍ਰਭਾਵਿਤ ਹੋਏ ਸਨ। ਇਸਦੇ ਨਾਲ ਹੀ ਉਨ੍ਹਾਂ ਨੇ ਕ੍ਰਿਸ਼ੀ ਜਾਗਰਣ ਦੀ ਸ਼ਲਾਘਾਂ ਕੀਤੀ ਜੋ ਮਹਿਲਾ ਸਸ਼ਕਤੀਕਰਨ ਨੂੰ ਬਹੁਤ ਤਰਜੀਹ ਦਿੰਦਾ ਹੈ। ਉਨ੍ਹਾਂ ਨੂੰ ਕ੍ਰਿਸ਼ੀ ਜਾਗਰਣ `ਚ ਮਹਿਲਾਵਾਂ ਦੀ ਵਾਧੂ ਗਿਣਤੀ ਵੇਖ ਕੇ ਵੀ ਬਹੁਤ ਵਧੀਆ ਲੱਗਾ।
ਮਾਰੀਆਨੋ ਬੇਹਰਨ ਖੇਤੀਬਾੜੀ ਦੇ ਕਾਰੋਬਾਰ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਹਨ ਅਤੇ ਖੇਤੀ ਦੀ ਦੁਨੀਆ ਵਿੱਚ ਇੱਕ ਉਤਸ਼ਾਹੀ ਵਿਅਕਤੀ ਹਨ। ਬੇਮਿਸਾਲ ਸੰਚਾਰ ਅਤੇ ਅੰਦਰੂਨੀ-ਬਾਹਰੀ ਸਬੰਧ ਬਣਾਉਣ ਦੇ ਹੁਨਰ ਦੇ ਨਾਲ, ਉਹ ਬਹੁਤ ਸਾਰੇ ਖੇਤੀਬਾੜੀ ਪ੍ਰੋਜੈਕਟਾਂ ਵਿੱਚ ਸ਼ਾਮਲ ਰਹੇ ਹਨ ਅਤੇ ਅਰਜਨਟੀਨਾ ਅਤੇ ਹੋਰ ਬਾਜ਼ਾਰਾਂ ਵਿੱਚ ਉਤਪਾਦਕ ਖੇਤੀ ਕਾਰੋਬਾਰ ਦੇ ਕਈ ਪਹਿਲੂਆਂ ਵਿੱਚ ਉਨ੍ਹਾਂ ਨੂੰ ਖ਼ਾਸ ਅਨੁਭਵ ਹੈ। ਉਨ੍ਹਾਂ ਕੋਲ ਰਵਾਇਤੀ ਫਸਲਾਂ, ਗਾਵਾਂ ਦੇ ਜੈਨੇਟਿਕਸ ਪ੍ਰਜਨਨ ਅਤੇ ਡੇਅਰੀ ਉਦਯੋਗ ਵਿੱਚ ਖੇਤੀ ਸਮੇਤ ਕਈ ਵਪਾਰਕ ਗਤੀਵਿਧੀਆਂ ਵਿੱਚ ਠੋਸ ਤਜਰਬਾ ਹੈ।
![Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ](https://d2ldof4kvyiyer.cloudfront.net/media/17351/mariano-9.jpeg)
Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ
![Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ](https://d2ldof4kvyiyer.cloudfront.net/media/17352/mariano-12.jpeg)
Mariano Beheran ਨੇ ਕ੍ਰਿਸ਼ੀ ਜਾਗਰਣ `ਚ ਕੀਤੀ ਸ਼ਿਰਕਤ
Summary in English: Agriculture Attache Mariano Beheran at KJ Chaupal of Krishi Jagran