![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ](https://d2ldof4kvyiyer.cloudfront.net/media/14619/bathinda-mela-6.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ
Bathinda Kisan Mela: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਦੇ ਖੇਤਰੀ ਖੋਜ ਸਟੇਸ਼ਨ, ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ (Kharif Crops) ਲਈ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ।
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ](https://d2ldof4kvyiyer.cloudfront.net/media/14618/bathinda-mela-5.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ
‘ਆਓ ਖੇਤੀ ਖਰਚ ਘਟਾਈਏ, ਵਾਧੂ ਪਾਣੀ ਖਾਦ ਨਾ ਪਾਈਏ’ ਦੇ ਉਦੇਸ਼ ਨਾਲ ਲਗਾਏ ਇਸ ਕਿਸਾਨ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ੍ਰੀਮਤੀ ਕਿਰਨਜੀਤ ਕੌਰ ਗਿੱਲ, ਮੈਂਬਰ, ਪ੍ਰਬੰਧਕੀ ਬੋਰਡ, ਪੀ.ਏ.ਯੂ. ਨੇ ਕਿਹਾ ਕਿ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਕਰਨ ਲਈ ਸਾਨੂੰ ਖੇਤੀ ਵੰਨ-ਸੁਵੰਨਤਾ ਨੂੰ ਅਪਨਾਉਣ ਦੀ ਲੋੜ ਹੈ, ਜਿਸਦੇ ਤਹਿਤ ਸਾਨੂੰ ਦਾਲਾਂ, ਤੇਲਬੀਜ, ਕਮਾਦ, ਫਲ ਅਤੇ ਸਬਜ਼ੀਆਂ ਦੀ ਕਾਸ਼ਤ ਉੱਤੇ ਜ਼ੋਰ ਦੇਣਾ ਚਾਹੀਦਾ ਹੈ।
ਨਰਮੇ ਉੱਤੇ ਪੀ.ਏ.ਯੂ. ਵਿਗਿਆਨੀਆਂ ਵਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਖੋਜ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਰਮਾ ਪੱਟੀ ਬਠਿੰਡੇ ਦਾ ਇਹ ਖੇਤਰੀ ਖੋਜ ਕੇਂਦਰ ਨਰਮਾ ਖੋਜ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕਰ ਚੁੱਕਾ ਹੈ। ਨਰਮੇ ਹੇਠ ਰਕਬੇ ਨੂੰ ਹੋਰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੇ ਦੱਸਿਆ ਕਿ ਸਾਲ 2023 ਨੂੰ ਮੋਟੇ ਅਨਾਜਾਂ ਦਾ ਅੰਤਰ ਰਾਸ਼ਟਰੀ ਵਰ੍ਹਾ ਘੋਸ਼ਿਤ ਕੀਤਾ ਗਿਆ ਹੈ, ਜਿਸਤੇ ਚਲਦਿਆਂ ਸਾਡੇ ਕਿਸਾਨਾਂ ਨੂੰ ਵੀ ਮੋਟੇ ਅਨਾਜਾਂ ਦੀ ਕਾਸ਼ਤ ਅਧੀਨ ਰਕਬਾ ਲਿਆਉਣਾ ਚਾਹੀਦਾ ਹੈ।
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14628/bathinda-mela-15.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
ਹਰੀ ਕ੍ਰਾਂਤੀ ਉਪਰੰਤ ਚਿੱਟੀ ਕ੍ਰਾਂਤੀ ਦੀ ਲੋੜ ਮਹਿਸੂਸ ਕਰਦਿਆਂ ਉਨ੍ਹਾਂ ਨਾਰੀ ਸਸ਼ਕਤੀਕਰਨ, ਖੇਤੀ ਮੰਡੀਕਰਨ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਅਤੇ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਵਿੱਚ ਡਿਪਲੋਮਾ ਕੋਰਸ ਬਠਿੰਡਾ ਵਿਖੇ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਦੇ ਮੁੱਖ ਮਹਿਮਾਨ ਸ੍ਰੀਮਤੀ ਕਿਰਨਜੀਤ ਕੌਰ ਗਿੱਲ ਅਤੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੀ.ਏ.ਯੂ. ਨੇ ਕਿਸਾਨ ਮੇਲੇ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਨਰਮਾ ਉਤਪਾਦਨ ਵਿੱਚ ਪੰਜਾਬ ਨੇ ਪਿਛਲੇ ਲਗਾਤਾਰ ਤਿੰਨ ਸਾਲਾਂ ਦੌਰਾਨ ਬਾਕਮਾਲ ਉਤਪਾਦਨ (ਸਾਲ 2019-20 ਵਿੱਚ 651 ਕਿੱਲੋ/ਹੈਕਟੇਅਰ, ਸਾਲ 2020-21 ਵਿੱਚ 690 ਕਿੱਲੋ/ਹੈਕਟੇਅਰ ਅਤੇ ਸਾਲ 2021-22 ਵਿੱਚ 652 ਕਿੱਲੋ/ਹੈਕਟੇਅਰ) ਹਾਸਲ ਕੀਤਾ, ਜਿਸਦਾ ਸਮੁੱਚਾ ਸਿਹਰਾ ਸਾਡੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਅਣਥੱਕ ਮਿਹਨਤ ਨੂੰ ਜਾਂਦਾ ਹੈ।
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14624/bathinda-mela-11.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਨਿਰੰਤਰ ਹੋ ਰਹੀ ਗਿਰਾਵਟ ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਖੇਤੀ ਵਿਭਿੰਨਤਾ ਨੂੰ ਅਪਨਾਉਣ, ਤੁਪਕਾ ਪ੍ਰਣਾਲੀ ਦੀ ਵਰਤੋਂ ਕਰਨ, ਝੋਨੇ ਦੀ ਵੱਧ ਝਾੜ ਦੇਣ ਵਾਲੀ ਅਤੇ ਜਲਦੀ ਪੱਕ ਕੇ ਤਿਆਰ ਹੋਣ ਵਾਲੀ ਪੀ ਆਰ 126 ਕਿਸਮ ਦੀ ਕਾਸ਼ਤ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ 33 ਫੀਸਦੀ ਸਬਸਿਡੀ ਉਨ੍ਹਾਂ ਸਾਰੇ ਨਰਮਾ ਉਤਪਾਦਕਾਂ ਨੂੰ ਦਿੱਤੀ ਜਾਵੇਗੀ, ਜੋ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੇ ਹਾਈਬ੍ਰਿਡ ਨਰਮੇ ਦੇ ਬੀਜ ਵਰਤਣਗੇ।
ਇਹ ਵੀ ਪੜ੍ਹੋ : PAU ਵਿਖੇ 24-25 ਮਾਰਚ ਨੂੰ KISAN MELA, ਕਿਸਾਨਾਂ ਨੂੰ ਮਿਲਣਗੇ ਮਿਆਰੀ Seeds ਅਤੇ Fertilizers
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14623/bathinda-mela-10.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
ਨਰਮੇ ਲਈ ਪਾਣੀ ਦੀ ਘੱਟ ਲੋੜ ਬਾਰੇ ਗੱਲ ਕਰਦਿਆਂ ਉਨ੍ਹਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਨਰਮੇ ਦੇ ਸਾਰੇ ਖੇਤਾਂ ਨੂੰ ਨਹਿਰੀ ਪਾਣੀ ਛੱਡਣ ਦੀ ਸਰਕਾਰੀ ਯੋਜਨਾ ਦਾ ਭਰੋਸਾ ਦਿੱਤਾ। ਰਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਇੰਟੈਗ੍ਰੇਟਿਡ ਫਾਰਮਿੰਗ ਸਿਸਟਮ ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਸਾਨਾਂ ਨੂੰ ਵੱਧ ਤੋਂ ਵੱਧ ਪ੍ਰੋਸੈਸਿੰਗ ਯੂਨਿਟ ਲਗਾਉਣ ਅਤੇ ਖੇਤੀ ਖਰਚਿਆਂ ਨੂੰ ਘਟਾਉਣ ਲਈ ਸਹਿਕਾਰੀ ਪੱਧਰ ਤੇ ਜਾਂ ਕਿਰਾਏ ਤੇ ਖੇਤ ਮਸ਼ੀਨਰੀ ਲੈਣ ਦੀ ਅਪੀਲ ਕੀਤੀ। ਹਰੇਕ ਪਿੰਡ ਵਿੱਚ ਪੀ.ਏ.ਯੂ. ਤੋਂ ਸਿਖਲਾਈ ਪ੍ਰਾਪਤ ਕਿਸਾਨ ਮਿੱਤਰ ਲਗਾਉਣ ਦੀ ਸਰਕਾਰੀ ਦੀ ਯੋਜਨਾ ਬਾਰੇ ਚਾਣਨਾ ਪਾਉਂਦਿਆ ਉਨ੍ਹਾਂ ਦੱਸਿਆ ਕਿ ਇਸ ਨਾਲ ਸਾਡੇ ਖੇਤੀ ਖੇਤਰ ਨੂੰ ਹੋਰ ਵੀ ਬਲ ਮਿਲੇਗਾ।
ਇਹ ਵੀ ਪੜ੍ਹੋ : Paddy Stubble Management: ਹੁਸ਼ਿਆਰਪੁਰ 'ਚ ਪਰਾਲੀ ਸਾੜਨ 'ਚ 20% ਤੋਂ ਵੱਧ ਕਮੀ, ਕਿਸਾਨਾਂ ਦੀ ਸ਼ਲਾਘਾ
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14622/bathinda-mela-9.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
ਇਸ ਮੌਕੇ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਖੋਜ, ਪੀ.ਏ.ਯੂ. ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ ਕੀਤੀਆਂ ਜਾ ਚੁੱਕੀਆ ਹਨ। ਉਹਨਾਂ ਦੱਸਿਆ ਕਿ ਖੇਤਰੀ ਖੋਜ ਸਟੇਸ਼ਨ ਬਠਿੰਡਾ ਵਿਖੇ ਕਿਸਾਨਾਂ ਨੂੰ ਮੌਸਮ ਸੰਬੰਧਿਤ ਅਗਾਊਂ ਸਿਫ਼ਾਰਸ਼ਾਂ ਜਾਰੀ ਕਰਨ ਲਈ ਮੌਸਮ ਅਧਾਰਿਤ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀਆਂ ਆਲੂ ਦੀਆਂ ਕਿਸਮਾਂ ਜਿਵੇਂ ਕਿ ਪੰਜਾਬ ਪਟੈਟੋ-101 ਅਤੇ ਪੰਜਾਬ ਪਟੈਟੋ-102, ਮੱਕੀ ਦੀ ਪੀ ਐੱਮ ਐੱਚ-14, ਡਗੈਰਨ ਫਰੂਟ ਦੀ ਰੈੱਡ ਡਰੈਗਨ-1 ਅਤੇ ਵਾਈਟ ਡਰੈਗਨ-1, ਗਲਦਾਉਦੀ ਦੀ ਪੰਜਾਬ ਬਹਾਰ ਗੁਲਦਾਉਦੀ-1 ਅਤੇ ਪੰਜਾਬ ਬਹਾਰ ਗੁਲਦਾਉਦੀ-2, ਡੇਕ ਦੀ ਪੰਜਾਬ ਡੇਕ-1 ਅਤੇ ਪੰਜਾਬ ਡੇਕ-2 ਕਿਸਮ ਦੇ ਨਾਲ-ਨਾਲ ਖੀਰਾ, ਧਨੀਆ, ਭਿੰਡੀ, ਤਰਵੰਗਾ ਅਤੇ ਬੈਂਗਣ ਦੀਆਂ ਨਵੀਆਂ ਵਿਕਸਿਤ ਕੀਤੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : New Varieties: PAU ਵੱਲੋਂ ਸੇਬਾਂ ਦੀਆਂ 2 ਨਵੀਆਂ ਕਿਸਮਾਂ ਵਿਕਸਿਤ, ਗਰਮ ਇਲਾਕਿਆਂ 'ਚ ਮਿਲੇਗਾ ਚੰਗਾ ਉਤਪਾਦਨ
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14616/bathinda-mela-3.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
ਇਸ ਮੌਕੇ ਡਾ. ਗੁਰਮੀਤ ਸਿੰਘ ਬੁੱਟਰ, ਨਿਰਦੇਸ਼ਕ ਪਸਾਰ ਸਿੱਖਿਆ ਪੀ.ਏ.ਯੂ. ਨੇ ਕਿਸਾਨ ਮੇਲੇ ਵਿੱਚ ਸ਼ਿਰਕਤ ਕਰ ਰਹੇ ਕਿਸਾਨਾਂ, ਵਿਗਿਆਨੀਆਂ ਅਤੇ ਪਤਵੰਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਕਿਸਾਨ ਮੇਲਿਆਂ ਦਾ ਉਦੇਸ਼ ਖੇਤੀ ਲਾਗਤਾਂ ਨੂੰ ਘੱਟ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਖੇਤੀ ਨੂੰ ਵੱਧ ਤੋਂ ਵੱਧ ਲਾਹੇਵੰਦ ਧੰਦਾ ਬਣਾਇਆ ਜਾ ਸਕੇ।
ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੇਤੀ ਸਾਹਿਤ ਨੂੰ ਪੜ੍ਹ ਕੇ ਵਿਗਿਆਨਿਕ ਲੀਹਾਂ ਤੇ ਖੇਤੀ ਕਰਨ ਦੀ ਪ੍ਰੇਰਨਾ ਕਰਦਿਆਂ ਉਨ੍ਹਾਂ ਨੇ ਮਹੀਨਾਵਾਰ ਖੇਤੀ ਰਸਾਲੇ ‘ਚੰਗੀ ਖੇਤੀ’ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਦੇ ਵੱਧ ਤੋਂ ਵੱਧ ਮੈਂਬਰ ਬਣਨ ਲਈ ਕਿਹਾ। ਉਨ੍ਹਾਂ ਨੇ ਇਸ ਮੌਕੇ ਯੂਨੀਵਰਸਿਟੀ ਦੇ ਹਫ਼ਤਾਵਰ ਡਿਜ਼ੀਟਲ ਅਖਬਾਰ ‘ਖੇਤੀ ਸੰਦੇਸ਼’, ਪੀ.ਏ.ਯੂ. ਯੂਟਿਊਬ ਚੈਨਲ ਅਤੇ ਪੀ.ਏ.ਯੂ. ਫੇਸਬੁੱਕ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਅਪਨਾਉਣ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ : ਗੰਨੇ ਦੀਆਂ ਅਗੇਤੀ, ਪਿਛੇਤੀ ਤੇ ਨਵੀਆਂ ਕਿਸਮਾਂ ਦੇਣਗੀਆਂ 600 ਕੁਇੰਟਲ ਤੱਕ ਝਾੜ, ਫਰਵਰੀ-ਮਾਰਚ 'ਚ ਕਰੋ ਕਟਾਈ
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14621/bathinda-mela-8.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
ਡਾ. ਜਗਦੀਸ਼ ਗਰੋਵਰ, ਨਿਰਦੇਸ਼ਕ ਖੇਤਰੀ ਖੋਜ ਸਟੇਸ਼ਨ ਨੇ ਧੰਨਵਾਦ ਕਰਦਿਆਂ ਕਿਹਾ ਕਿ ਖੇਤੀ ਵਿਗਿਆਨੀਆਂ ਦੀ ਟੀਮ ਫਸਲ ਸੁਧਾਰ, ਪਾਣੀ ਪ੍ਰਬੰਧਣ, ਖੇਤ ਫ਼ਸਲਾਂ ਦੀਆਂ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਵਿਕਸਿਤ ਕਰਨ ਦੇ ਨਾਲ-ਨਾਲ ਸਬਜ਼ੀਆਂ, ਫ਼ਲਾਂ ਅਤੇ ਵਣ-ਖੇਤੀ ਉੱਪਰ ਵੀ ਪੂਰੀ ਲਗਨ ਨਾਲ ਕੰਮ ਕਰ ਰਹੀ ਹੈ।
ਮੰਚ ਦਾ ਸੰਚਾਲਨ ਡਾ. ਗੁਰਜਿੰਦਰ ਸਿੰਘ ਰੋਮਾਣਾ, ਪ੍ਰਮੁੱਖ ਵਿਗਿਆਨੀ ਨੇ ਕੀਤਾ। ਇਸ ਮੌਕੇ ਖੇਤੀ ਕਾਰਜਾਂ ਵਿੱਚ ਉੱਘਾ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨ ਸ੍ਰੀ ਰਮਨ ਸਲਾਰੀਆ ਪਿੰਡ ਜੁੰਗਲ, ਜ਼ਿਲ੍ਹਾ ਪਠਾਨਕੋਟ ਅਤੇ ਸ. ਜਰਮਨਜੀਤ ਸਿੰਘ ਪਿੰਡ ਨੂਰਪੁਰ, ਜ਼ਿਲ੍ਹਾ ਤਰਨਤਾਰਨ ਨੂੰ ਯੂਨੀਵਰਸਿਟੀ ਵੱਲੋਂ ਪਹਿਲੀ ਵਾਰ ਸ਼ੁਰੂ ਕੀਤਾ ਗਿਆ "ਜੱਥੇਦਾਰ ਗੁਰਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ" ਪ੍ਰਦਾਨ ਕੀਤਾ ਗਿਆ।
ਇਹ ਵੀ ਪੜ੍ਹੋ : New Varieties: PAU ਨੇ 18 ਨਵੀਆਂ ਕਿਸਮਾਂ ਕੀਤੀਆਂ ਵਿਕਸਿਤ, ਸਿਫ਼ਾਰਸ਼ ਕਿਸਮਾਂ ਜਾਨਣ ਲਈ ਲੇਖ ਪੜੋ
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14615/bathinda-mela-2.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
ਇਸ ਮੌਕੇ ਬੀਜਾਂ, ਪੌਦਿਆਂ, ਖੇਤੀ ਸਾਹਿਤ ਅਤੇ ਸੈੱਲਫ ਹੈਲਪ ਗਰੁੱਪਾਂ ਦੇ ਸਟਾਲਾਂ, ਖੇਤ ਮਸ਼ੀਨਰੀ ਦੀਆਂ ਨੁਮਾਇਸ਼ਾਂ ਅਤੇ ਖੇਤ ਪ੍ਰਦਰਸ਼ਨੀਆਂ ਤੇ ਵੱਡੀ ਗਿਣਤੀ ਕਿਸਾਨਾਂ ਦਾ ਇਕੱਠ ਵੇਖਣ ਨੂੰ ਮਿਲਿਆ।
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14627/bathinda-mela-14.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14626/bathinda-mela-13.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
![ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU](https://d2ldof4kvyiyer.cloudfront.net/media/14625/bathinda-mela-12.jpg)
ਵੱਖੋ-ਵੱਖ ਫ਼ਸਲਾਂ ਦੀਆਂ 900 ਤੋਂ ਵਧੇਰੇ ਕਿਸਮਾਂ ਵਿਕਸਿਤ: PAU
Summary in English: Assurance of government plan to release canal water to all Narme farms in first week of April: PAU