ਕਲੀਨ ਐਂਡ ਗ੍ਰੀਨ ਪੀਏਯੂ ਕੈਂਪਸ' ਮੁਹਿੰਮ ਨੂੰ ਹੁਲਾਰਾ, ਬੈਂਕ ਆਫ ਬੜੌਦਾ ਨੇ ਮੁਹਿੰਮ ਲਈ 5 ਲੱਖ ਰੁਪਏ ਦਾ ਯੋਗਦਾਨ ਪਾਇਆ।
![ਇਸ ਮੁਹਿੰਮ ਲਈ ਬੈਂਕ ਵੱਲੋਂ 5 ਲੱਖ ਦਾ ਯੋਗਦਾਨ ਇਸ ਮੁਹਿੰਮ ਲਈ ਬੈਂਕ ਵੱਲੋਂ 5 ਲੱਖ ਦਾ ਯੋਗਦਾਨ](https://d2ldof4kvyiyer.cloudfront.net/media/13071/bank-pau.jpg)
ਇਸ ਮੁਹਿੰਮ ਲਈ ਬੈਂਕ ਵੱਲੋਂ 5 ਲੱਖ ਦਾ ਯੋਗਦਾਨ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 'ਕਲੀਨ ਐਂਡ ਗ੍ਰੀਨ ਪੀਏਯੂ ਕੈਂਪਸ' ਮੁਹਿੰਮ ਨੂੰ ਹੁਲਾਰਾ ਮਿਲਿਆ ਹੈ। ਦਰਅਸਲ, ਮੁਹਿੰਮ ਦੀ ਮਹੱਤਤਾ ਨੂੰ ਸਮਝਦੇ ਹੋਏ ਬੈਂਕ ਆਫ ਬੜੌਦਾ, ਲੁਧਿਆਣਾ ਦੇ ਖੇਤਰੀ ਮੁਖੀ ਸ਼੍ਰੀ ਤਰਨਜੀਤ ਸਿੰਘ ਨੇ ਬੈਂਕ ਵੱਲੋਂ ਯੂਨੀਵਰਸਿਟੀ ਨੂੰ 5 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ। ਆਓ ਜਾਣਦੇ ਹਾਂ ਪੂਰੀ ਖ਼ਬਰ...
ਤੁਹਾਨੂੰ ਦੱਸ ਦੇਈਏ ਕਿ ਲੁਧਿਆਣਾ ਦੇ ਬੈਂਕ ਆਫ ਬੜੌਦਾ ਦੇ ਖੇਤਰੀ ਮੁਖੀ ਸ਼੍ਰੀ ਤਰਨਜੀਤ ਸਿੰਘ ਨੇ ਯੂਨੀਵਰਸਿਟੀ ਦੇ ‘ਗੋਲਡਨ ਜੁਬਲੀ ਸਮਾਰਕ’ ਦੇ 10 ਸਾਲਾ ਸਮਾਗਮ ਦੀ ਪੂਰਵ ਸੰਧਿਆ ’ਤੇ ਵਾਈਸ-ਚਾਂਸਲਰ, ਡਾ. ਸਤਿਬੀਰ ਸਿੰਘ ਗੋਸਲ ਨੂੰ ਚੈੱਕ ਭੇਂਟ ਕੀਤਾ। ਪੀਏਯੂ ਦਾ ਡਾਇਮੰਡ ਜੁਬਲੀ ਸਾਲ ਮਨਾਉਣ ਦੇ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਦੀ ਲੜੀ ਵਿੱਚ ਇਹ ਹੋਣ ਵਾਲੇ ਸਮਾਗਮਾਂ ਵਿੱਚੋਂ ਇੱਕ ਹੈ।
ਪੀਏਯੂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਦੀ ਯੋਜਨਾ ਬਾਰੇ ਵਿਸਥਾਰ ਵਿੱਚ ਦੱਸਦਿਆਂ, ਡਾ. ਗੋਸਲ ਨੇ ਪਹਿਲਾਂ ਹੀ ਚੱਲ ਰਹੇ ਕੰਮਾਂ ਦੀ ਸੂਚੀ ਦਿੱਤੀ। ਉਨ੍ਹਾਂ ਦੱਸਿਆ ਕਿ ਨਰਸਰੀ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਢਾਂਚਾਗਤ ਸਜੀਵਤਾ ਅਤੇ ਸੁੰਦਰਤਾ ਲਈ ਕੈਂਪਸ ਦੇ ਅੰਦਰ ਅਤੇ ਘੇਰੇ ਵਿੱਚ ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਅਤੇ ਸਟੂਡੈਂਟਸ ਹੋਮ ਨੂੰ ਮਜ਼ਬੂਤ ਕਰਨ ਦੀ ਯੋਜਨਾ ਲਾਗੂ ਹੈ ਅਤੇ ਐਂਟਰੀ ਗੇਟਾਂ ‘ਤੇ ਬੂਮ ਬੈਰੀਅਰ ਲਗਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ।
ਯੂਨੀਵਰਸਿਟੀ ਦੇ ਐੱਨਐੱਸਐੱਸ ਵਲੰਟੀਅਰਾਂ ਵੱਲੋਂ ਕੀਤੀ ਸਖ਼ਤ ਮਿਹਨਤ ਦੀ ਸ਼ਲਾਘਾ ਕਰਦਿਆਂ ਡਾ. ਗੋਸਲ ਨੇ ਦੱਸਿਆ ਕਿ ਇਹ ਵਿਦਿਆਰਥੀ ਹਰ ਸ਼ਨੀਵਾਰ ਛੇ ਘੰਟੇ ਕੰਮ ਕਰਦੇ ਹਨ ਤਾਂ ਜੋ ਨਿਰਧਾਰਤ ਖੇਤਰਾਂ ਨੂੰ ਸਾਫ਼ ਕੀਤਾ ਜਾ ਸਕੇ, ਪਲਾਸਟਿਕ ਦਾ ਕੂੜਾ ਇਕੱਠਾ ਕੀਤਾ ਜਾ ਸਕੇ, ਸੜਕਾਂ ਦੇ ਕਿਨਾਰਿਆਂ ਨੂੰ ਸਾਫ਼ ਕੀਤਾ ਜਾ ਸਕੇ। ਜਲਦੀ ਹੀ ਪੰਜਾਬ ਦੇ ਸਮਾਜਿਕ ਇਤਿਹਾਸ ਅਤੇ ਪੇਂਡੂ ਜੀਵਨ ਦੇ ਅਜਾਇਬ ਘਰ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਪੀਏਯੂ ਮਾਰਕੀਟ ਨੂੰ ਨਵਾਂ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੀਤੇ ਜਾਣ ਵਾਲੇ ਹੋਰ ਬਹੁਤ ਸਾਰੇ ਕੰਮਾਂ ਦੀ ਸੂਚੀ ਵਿੱਚ ਢੁਕਵੇਂ ਸਾਈਨ ਬੋਰਡਾਂ ਦੀ ਸਥਾਪਨਾ ਇੱਕ ਹੋਰ ਲੋੜ ਹੈ।
ਡਾ. ਗੋਸਲ ਨੇ ਕਿਹਾ ਕਿ ਇਸ ਦੇ ਅਪਗ੍ਰੇਡ ਅਤੇ ਸੰਭਾਲ ਲਈ ਇੱਕ ਸੰਪੂਰਨ ਕੈਂਪਸ ਯੋਜਨਾ ਨੂੰ ਲਾਗੂ ਕਰਨ ਲਈ ਪੀਏਯੂ ਭਾਈਚਾਰੇ, ਸਿਵਲ ਸੁਸਾਇਟੀ, ਹਿੱਸੇਦਾਰਾਂ, ਸਾਬਕਾ ਵਿਦਿਆਰਥੀਆਂ ਅਤੇ ਪਰਉਪਕਾਰੀ ਲੋਕਾਂ ਵਿਚਕਾਰ ਤਾਲਮੇਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਇਸ ਪ੍ਰਮੁੱਖ ਸੰਸਥਾ ਵੱਲੋਂ 60 ਸਾਲਾਂ ਦੀ ਸ਼ਾਨਦਾਰ ਸੇਵਾ ਲਈ ਢੁਕਵੀਂ ਇਮਦਾਦ ਹੋਵੇਗੀ। ਉਨ੍ਹਾਂ ਨੇ ਯੂਨੀਵਰਸਿਟੀ ਦੀਆਂ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੋਣ ਲਈ ਬੈਂਕ ਆਫ਼ ਬੜੌਦਾ ਦਾ ਧੰਨਵਾਦ ਕੀਤਾ ਅਤੇ ਹੋਰ ਦਾਨੀਆਂ ਨੂੰ ਸੱਦਾ ਦਿੱਤਾ।
ਇਹ ਵੀ ਪੜ੍ਹੋ: ਖੇਤੀਬਾੜੀ ਪ੍ਰੋਸੈਸਿੰਗ ਲਈ ਸਿਖਲਾਈ ਕੈਂਪ ਦਾ ਆਯੋਜਨ, ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇਣ 'ਤੇ ਜ਼ੋਰ
ਬੈਂਕ ਆਫ ਬੜੌਦਾ ਦੁਆਰਾ ਕੀਤੇ ਗਏ ਪਰਉਪਕਾਰੀ ਕਾਰਜਾਂ ਦਾ ਵਿਸਥਾਰ ਕਰਦੇ ਹੋਏ, ਸ਼੍ਰੀ ਤਰਨਜੀਤ ਸਿੰਘ ਨੇ ਸਮਾਜ ਨੂੰ ਵਾਪਸ ਦੇਣ ਦੀ ਬੈਂਕ ਦੀ ਵਿਚਾਰਧਾਰਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਬੈਂਕ ਵੱਡੇ ਪੱਧਰ ‘ਤੇ ਭਾਈਚਾਰੇ ਦੀ ਭਲਾਈ ਅਤੇ ਵਿਕਾਸ ਕਾਰਜ ਲਈ ਸਮਾਜਕ ਤੌਰ ‘ਤੇ ਭਲਾਈ ਪ੍ਰੋਗਰਾਮਾਂ ਵਿਚ ਸਹਾਇਤਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਯੂਨੀਵਰਸਿਟੀ ਵੱਲੋਂ ਦੇਸ਼ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।
Summary in English: Bank of Baroda Contributes Rs 5 Lakh To PAU’s ‘Clean and Green Campus Drive