![ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ](https://d2ldof4kvyiyer.cloudfront.net/media/16738/whatsapp-image-2023-08-04-at-53043-pm-2.jpeg)
ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ
Krishi Jagran Chaupal: ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਇੱਕ ਵਾਰ ਫਿਰ ਕ੍ਰਿਸ਼ੀ ਜਾਗਰਣ ਦੀ ਚੌਪਾਲ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਵਿਕਾਸ ਸਬੰਧੀ ਵਿਚਾਰ ਚਰਚਾ ਕੀਤੀ ਗਈ। ਆਓ ਜਾਣਦੇ ਹਾਂ ਇਸ ਵਾਰ ਚੌਪਾਲ ਵਿੱਚ ਕੀ ਕੁਝ ਖ਼ਾਸ ਰਿਹਾ ਅਤੇ ਮੁੱਖ ਮਹਿਮਾਨ ਵੱਲੋਂ ਕਿਸਾਨਾਂ ਨੂੰ ਕੀ ਸੰਦੇਸ਼ ਦਿੱਤਾ ਗਿਆ।
![ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ](https://d2ldof4kvyiyer.cloudfront.net/media/16733/whatsapp-image-2023-08-04-at-53047-pm.jpeg)
ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ
ਕ੍ਰਿਸ਼ੀ ਜਾਗਰਣ `ਚ ਸਮੇਂ ਸਮੇਂ `ਤੇ ਕੇਜੇ ਚੌਪਾਲ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ ਵਿੱਚ ਦੇਸ਼-ਦੁਨੀਆਂ `ਚ ਆਪਣੇ ਵਿਸ਼ੇਸ਼ ਕੰਮਾਂ ਦੀ ਛਾਪ ਛੱਡਣ ਵਾਲੇ ਮਹਾਨ ਸ਼ਖਸੀਅਤ ਬਤੌਰ ਮਹਿਮਾਨ ਵਜੋਂ ਹਾਜ਼ਰ ਹੁੰਦੇ ਹਨ। ਇਸੇ ਲੜੀ `ਚ ਇਸ ਵਾਰ ਮੁੱਖ ਮਹਿਮਾਨ ਵਜੋਂ ਨਰਿੰਦਰ ਮਿੱਤਲ, ਸੀਐਨਐਚ ਇੰਡਸਟਰੀਅਲ ਇੰਡੀਆ ਅਤੇ ਸਾਰਕ ਖੇਤੀਬਾੜੀ ਕਾਰੋਬਾਰ ਦੇ ਕੰਟਰੀ ਮੈਨੇਜਰ ਅਤੇ ਐਮਡੀ ਨੇ ਸ਼ਿਰਕਤ ਕੀਤੀ।
![ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ](https://d2ldof4kvyiyer.cloudfront.net/media/16740/whatsapp-image-2023-08-04-at-53043-pm.jpeg)
ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ
ਕ੍ਰਿਸ਼ੀ ਜਾਗਰਣ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਪਹੁੰਚਣ 'ਤੇ ਨਰਿੰਦਰ ਮਿੱਤਲ ਦਾ ਸ਼ਾਨਦਾਰ ਸਵਾਗਤ ਕੀਤਾ। ਚੌਪਾਲ ਸ਼ੁਰੂ ਹੋਣ ਤੋਂ ਪਹਿਲਾਂ ਨਰਿੰਦਰ ਮਿੱਤਲ ਨੇ ਕ੍ਰਿਸ਼ੀ ਜਾਗਰਣ ਆਫ਼ਿਸ ਦਾ ਦੌਰਾ ਕੀਤਾ ਅਤੇ ਸਟਾਫ ਨਾਲ ਗੱਲਬਾਤ ਕੀਤੀ। ਇਸ ਮੌਕੇ ਨਰਿੰਦਰ ਮਿੱਤਲ ਕ੍ਰਿਸ਼ੀ ਜਾਗਰਣ ਦੇ ਯੂਟਿਊਬ, ਕੰਟੇੰਟ, ਐਡੀਟਿੰਗ, ਮਾਰਕੀਟਿੰਗ ਸਮੇਤ ਸਾਰੇ ਡਿਪਾਰਟਮੈਂਟ ਨਾਲ ਰੂਬਰੂ ਹੋਏ। ਸਮਾਂ ਹੋਇਆ ਕੇਜੇ ਚੌਪਾਲ ਪਹੁੰਚਣ ਦਾ ਤਾਂ ਕ੍ਰਿਸ਼ੀ ਜਾਗਰਣ ਦੇ ਸਟਾਫ ਵੱਲੋਂ ਨਰਿੰਦਰ ਮਿੱਤਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮ.ਸੀ. ਡੋਮਿਨਿਕ ਅਤੇ ਕ੍ਰਿਸ਼ੀ ਜਾਗਰਣ ਦੀ ਮੈਨੇਜਿੰਗ ਡਾਇਰੈਕਟਰ ਸ਼ਾਇਨੀ ਡੋਮਿਨਿਕ ਨੇ ਸੀਐਨਐਚ ਇੰਡਸਟਰੀਅਲ ਇੰਡੀਆ ਅਤੇ ਸਾਰਕ ਖੇਤੀਬਾੜੀ ਕਾਰੋਬਾਰ ਦੇ ਕੰਟਰੀ ਮੈਨੇਜਰ ਅਤੇ ਐਮਡੀ ਨਰਿੰਦਰ ਮਿੱਤਲ ਨੂੰ ਜੀ ਆਇਆਂ ਆਖਦੇ ਹੋਏ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਪਿਆਰ-ਪ੍ਰਸ਼ੰਸਾ ਦਾ ਚਿੰਨ੍ਹ ਇੱਕ ਹਰੇ ਬੂਟੇ ਦੇ ਰੂਪ ਵਿੱਚ ਭੇਟ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਨਰਿੰਦਰ ਮਿੱਤਲ ਨੂੰ ਇੱਕ ਵੀਡੀਓ ਰਾਹੀਂ ਕ੍ਰਿਸ਼ੀ ਜਾਗਰਣ ਅਦਾਰੇ ਨਾਲ ਜਾਣੂ ਕਰਵਾਇਆ ਗਿਆ, ਜਿਸ ਦੀ ਨਰਿੰਦਰ ਮਿੱਤਲ ਨੇ ਸ਼ਲਾਘਾ ਕੀਤੀ। ਚੌਪਾਲ `ਚ ਸ਼ਾਮਲ ਹੋ ਕੇ ਨਰਿੰਦਰ ਮਿੱਤਲ ਨੇ ਆਪਣੇ ਕੰਮਾਂ ਅਤੇ ਪ੍ਰਾਪਤੀਆਂ ਦੀ ਜਾਣਕਾਰੀ ਕ੍ਰਿਸ਼ੀ ਜਾਗਰਣ ਨਾਲ ਸਾਂਝੀ ਕੀਤੀ।
ਇਹ ਵੀ ਪੜ੍ਹੋ: Krishi Jagran Chaupal: ਖੇਤੀਬਾੜੀ ਕਮਿਸ਼ਨ ਦੇ ਸਾਬਕਾ ਸਲਾਹਕਾਰ ਡਾ. ਸਦਾਮਤੇ ਵੱਲੋਂ ਸ਼ਿਰਕਤ! ਕਿਸਾਨਾਂ ਨੂੰ ਦਿੱਤੀ ਸਲਾਹ!
![ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ](https://d2ldof4kvyiyer.cloudfront.net/media/16734/whatsapp-image-2023-08-04-at-53046-pm.jpeg)
ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ
ਨਰਿੰਦਰ ਮਿੱਤਲ ਨੇ ਖੇਤੀਬਾੜੀ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੱਸਿਆ ਕਿ ਕਿਸਾਨ ਕਿਵੇਂ ਆਪਣਾ ਖੇਤੀ ਦਾ ਤਰੀਕਾ ਵਧੀਆ ਕਰਕੇ ਚੰਗੀ ਕਮਾਈ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਸੀਐਨਐਚ ਇੰਡਸਟਰੀਅਲ ਇੰਡੀਆ ਨੇ ਨਰਿੰਦਰ ਮਿੱਤਲ ਦੀ ਸੀਐਨਐਚ ਇੰਡਸਟਰੀਅਲ ਇੰਡੀਆ ਅਤੇ ਸਾਰਕ ਖੇਤੀਬਾੜੀ ਕਾਰੋਬਾਰ ਦੇ ਕੰਟਰੀ ਮੈਨੇਜਰ ਅਤੇ ਐਮਡੀ ਵੱਜੋਂ 1 ਜਨਵਰੀ, 2023 ਤੋਂ ਨਿਯੁਕਤੀ ਲਾਗੂ ਕੀਤੀ ਸੀ।
ਕੋਲੰਬੀਆ ਬਿਜ਼ਨਸ ਸਕੂਲ, ਨਿਊਯਾਰਕ ਦੇ ਸਾਬਕਾ ਵਿਦਿਆਰਥੀ ਅਤੇ NIT ਕਾਲੀਕਟ ਤੋਂ ਇੱਕ ਇੰਜੀਨੀਅਰਿੰਗ ਗ੍ਰੈਜੂਏਟ ਮਿੱਤਲ ਨੂੰ ਉਦਯੋਗਿਕ ਸੰਚਾਲਨ APAC ਦੇ VP ਵਜੋਂ ਵਧਦੀ ਮਹੱਤਤਾ ਦੀਆਂ ਭੂਮਿਕਾਵਾਂ ਦਾ ਅਨੁਭਵ ਹੈ। ਉਹ 2016 ਵਿੱਚ ਭਾਰਤ ਨਿਰਮਾਣ ਕਾਰਜਾਂ ਦੇ ਕਾਰਜਕਾਰੀ ਨਿਰਦੇਸ਼ਕ ਵਜੋਂ ਕੰਪਨੀ ਵਿੱਚ ਸ਼ਾਮਲ ਹੋਏ ਅਤੇ 2020 ਵਿੱਚ ਚੀਨ, ਭਾਰਤ, ਰੂਸ, ਤੁਰਕੀ, ANZ ਅਤੇ ਉਜ਼ਬੇਕਿਸਤਾਨ ਵਿੱਚ ਨਿਰਮਾਣ ਕਾਰਜਾਂ ਦੀ ਜ਼ਿੰਮੇਵਾਰੀ ਦੇ ਨਾਲ AMEA (ਏਸ਼ੀਆ, ਮੱਧ ਪੂਰਬ ਅਤੇ ਅਫਰੀਕਾ) ਦੇ VP ਵਜੋਂ ਤਰੱਕੀ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਸੀਐਨਐਚ ਇੰਡਸਟਰੀਅਲ ਇੰਡੀਆ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਨਰਿੰਦਰ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰਜ਼ ਦੇ ਪ੍ਰਧਾਨ ਅਤੇ ਕਾਰਪੋਰੇਟ ਮੁਖੀ ਸਨ। ਉਨ੍ਹਾਂ ਨੇ ਕਲਾਸ, ਫੈਡਰਲ-ਮੋਗਲ ਅਤੇ ਹੋਰ ਆਟੋਮੋਟਿਵ ਕੰਪਨੀਆਂ ਵਿੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਨਿਭਾਈਆਂ ਹਨ।
ਇਹ ਵੀ ਪੜ੍ਹੋ: KJ Chaupal: ਰੂਸੀ ਵਿਧਾਇਕ ਅਭੈ ਸਿੰਘ ਬਣੇ ਕੇਜੇ ਚੌਪਾਲ ਦਾ ਹਿੱਸਾ
![ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ](https://d2ldof4kvyiyer.cloudfront.net/media/16736/whatsapp-image-2023-08-04-at-53044-pm-1.jpeg)
ਨਰਿੰਦਰ ਮਿੱਤਲ ਨੇ ਕੀਤੀ ਕੇ.ਜੇ ਚੌਪਾਲ ਵਿੱਚ ਸ਼ਿਰਕਤ
ਸੀਐਨਐਚ ਇੰਡਸਟਰੀਅਲ ਇੰਡੀਆ ਬਾਰੇ ਜਾਣਕਾਰੀ
ਸੀਐਨਐਚ ਇੰਡਸਟਰੀਅਲ ਇੰਡੀਆ ਖੇਤੀਬਾੜੀ ਉਤਪਾਦਕਤਾ ਅਤੇ ਕੁਸ਼ਲਤਾ ਨੂੰ ਵਧਾਉਣ ਲਈ ਨਵੇਂ ਰੁਝਾਨਾਂ ਅਤੇ ਤਕਨਾਲੋਜੀਆਂ 'ਤੇ ਕੇਂਦ੍ਰਿਤ ਹੈ ਅਤੇ ਨਰਿੰਦਰ ਮਿੱਤਲ, ਆਪਣੀ ਅਗਵਾਈ ਅਤੇ ਤਜ਼ਰਬੇ ਨਾਲ, ਵਿਕਾਸ ਦੇ ਨਵੇਂ ਮੌਕਿਆਂ ਦਾ ਲਾਭ ਉਠਾਉਣ ਅਤੇ ਭਾਰਤ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਸਭ ਤੋਂ ਵਧੀਆ ਸਥਾਨ ਹੈ। ਸੀਐਨਐਚ ਇੰਡਸਟਰੀਅਲ ਇੰਡੀਆ ਆਪਣੇ ਕੇਸ IH, ਨਿਊ ਹਾਲੈਂਡ ਐਗਰੀਕਲਚਰ ਅਤੇ CASE ਕੰਸਟ੍ਰਕਸ਼ਨ ਉਪਕਰਣ ਬ੍ਰਾਂਡਾਂ ਰਾਹੀਂ ਦੇਸ਼ ਦੀ ਸੇਵਾ ਕਰਦਾ ਆਇਆ ਹੈ।
Summary in English: CNH Industrial India Country Manager and MD Narinder Mittal reached KJ Chaupal