ਗਡਵਾਸੂ ਵਿਖੇ ਪਸ਼ੂ ਖੁਰਾਕ ਅਤੇ ਪੌਸ਼ਟਿਕਤਾ ਸੰਬੰਧੀ ਕਰਵਾਈ ਜਾ ਰਹੀ ਅੰਤਰ-ਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਵਿਭਿੰਨ ਤਕਨੀਕੀ ਸੈਸ਼ਨਾਂ ਦਾ ਪ੍ਰਬੰਧ ਕੀਤਾ ਗਿਆ।
![ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ](https://d2ldof4kvyiyer.cloudfront.net/media/12571/thumbnail_-nov-2022-4-3.jpg)
ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ
International Conference: ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) ਵਿਖੇ ਪਸ਼ੂ ਖੁਰਾਕ ਅਤੇ ਪੌਸ਼ਟਿਕਤਾ ਸੰਬੰਧੀ ਕਰਵਾਈ ਜਾ ਰਹੀ ਅੰਤਰ-ਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ ਵਿਭਿੰਨ ਤਕਨੀਕੀ ਸੈਸ਼ਨਾਂ ਦਾ ਆਯੋਜਨ ਕੀਤਾ ਗਿਆ। ਆਓ ਜਾਣਦੇ ਹਾਂ ਹੋਰ ਕਿ ਕੁਝ ਰਿਹਾ ਖ਼ਾਸ...
![ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ](https://d2ldof4kvyiyer.cloudfront.net/media/12576/honouring-the-guest.jpg)
ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ
ਗਡਵਾਸੂ (GADVASU) ਵਿਖੇ ਪਸ਼ੂ ਪੌਸ਼ਟਿਕਤਾ ਸੋਸਾਇਟੀ, ਭਾਰਤ ਵੱਲੋਂ ਕਰਵਾਈ ਜਾ ਰਹੀ ਪਸ਼ੂ ਖੁਰਾਕ ਸੰਬੰਧੀ 19ਵੀਂ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ ਦੇ ਦੂਜੇ ਦਿਨ ਪਸ਼ੂਆਂ ਦੀਆਂ ਜਾਤੀਆਂ ’ਤੇ ਆਧਾਰਿਤ ਖੁਰਾਕ ਸੰਬੰਧੀ ਚਰਚਾ ਕੀਤੀ ਗਈ। ਇਸ ਦੌਰਾਨ ਹੋਏ ਸੈਸ਼ਨਾਂ ਵਿੱਚ ਜੁਗਾਲੀ ਕਰਨ ਵਾਲੇ ਪਸ਼ੂ, ਮੱਛੀ, ਮੁਰਗੀ ਅਤੇ ਸੂਰਾਂ ਦੀ ਖੁਰਾਕ ਦੀ ਪੌਸ਼ਟਿਕਤਾ ਅਤੇ ਇਨ੍ਹਾਂ ਦੀ ਪ੍ਰਾਸੈਸਿੰਗ ਤਕਨਾਲੋਜੀ ਸੰਬੰਧੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਵਿਗਿਆਨੀਆਂ ਨੇ ਵੱਖੋ-ਵੱਖਰੀਆਂ ਪੇਸ਼ਕਾਰੀਆਂ ਕੀਤੀਆਂ।
ਡਾ. ਉਦੇਬੀਰ ਸਿੰਘ, ਪ੍ਰਧਾਨ, ਪਸ਼ੂ ਪੌਸ਼ਟਿਕਤਾ ਸੋਸਾਇਟੀ ਅਤੇ ਮੁਖੀ, ਪਸ਼ੂ ਆਹਾਰ ਵਿਭਾਗ, ਵੈਟਨਰੀ ਯੂਨੀਵਰਸਿਟੀ ਨੇ ਦੱਸਿਆ ਕਿ ਇਨ੍ਹਾਂ ਸੈਸ਼ਨਾਂ ਵਿੱਚ ਪਸ਼ੂਆਂ ਲਈ ਲੋੜੀਂਦੀਆਂ ਸੂਖਮ ਧਾਤਾਂ, ਡੇਅਰੀ ਪਸ਼ੂਆਂ ਦੀ ਖੁਰਾਕ, ਵਧੇਰੇ ਪੌਸ਼ਟਿਕ ਚਾਰਾ ਅਤੇ ਜੈਵਿਕ ਤੇਜ਼ਾਬ ਦੀ ਮਹੱਤਤਾ ਬਾਰੇ ਵਿਚਾਰ ਰੱਖੇ ਗਏ। ਇਨ੍ਹਾਂ ਖੋਜਾਂ ਤੋਂ ਪ੍ਰਾਪਤ ਲੱਭਤਾਂ ਨੂੰ ਪਸ਼ੂ ਖੁਰਾਕ ਦੀ ਬਿਹਤਰੀ ਵਾਸਤੇ ਵਰਤੋਂ ਵਿੱਚ ਲਿਆਂਦਾ ਜਾਵੇਗਾ।
![ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ](https://d2ldof4kvyiyer.cloudfront.net/media/12573/delegate-1.jpg)
ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ
ਡਾ. ਏ.ਪੀ.ਐਸ. ਸੇਠੀ, ਸਕੱਤਰ, ਪਸ਼ੂ ਪੌਸ਼ਟਿਕਤਾ ਸੋਸਾਇਟੀ ਨੇ ਦੱਸਿਆ ਕਿ ਦੂਸਰੇ ਦਿਨ ਕੁੱਲ 6 ਤਕਨੀਕੀ ਸੈਸ਼ਨ ਕਰਵਾਏ ਗਏ ਜਿਸ ਵਿੱਚ ਵਿਗਿਆਨੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੇ ਵੀ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਗਿਆਨੀਆਂ ਦੀਆਂ ਖੋਜਾਂ ਤੋਂ ਪਸ਼ੂ ਖੁਰਾਕ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਕੰਮ ਕਰ ਰਹੇ ਮਾਹਿਰ ਆਪਣੇ ੳੇੁਤਪਾਦਾਂ ਨੂੰ ਸਮੇਂ ਦੇ ਅਨੁਕੂਲ ਅਤੇ ਪਸ਼ੂ ਪੌਸ਼ਟਿਕਤਾ ਲਈ ਮੁਫ਼ੀਦ ਬਣਾਉਣ ਵਾਸਤੇ ਸੇਧ ਲੈਣਗੇ।
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਨੇ ਮਨਾਇਆ `ਵਨ ਹੈਲਥ ਦਿਵਸ`, ਸਿਹਤ ਦੀ ਮਹੱਤਤਾ 'ਤੇ ਕੀਤਾ ਵਿਚਾਰ ਵਟਾਂਦਰਾ
![ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ](https://d2ldof4kvyiyer.cloudfront.net/media/12572/delegate-4.jpg)
ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ
ਡਾ. ਪਰਮਿੰਦਰ ਸਿੰਘ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਕਾਨਫਰੰਸ ਦੌਰਾਨ ਪਸ਼ੂ ਪੌਸ਼ਟਿਕਤਾ ਸੋਸਾਇਟੀ ਦੀ ਆਮ ਸਭਾ ਮਿਲਣੀ ਵੀ ਕੀਤੀ ਗਈ, ਜਿਸ ਵਿੱਚ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਪਸ਼ੂ ਭਲਾਈ ਦੇ ਕੰਮਾਂ ਸੰਬੰਧੀ ਨੀਤੀ ਨਿਰਧਾਰਣ ਅਤੇ ਯੋਜਨਾ ਬਨਾਉਣ ਲਈ ਵਿਚਾਰ ਚਰਚਾ ਕੀਤੀ ਗਈ।
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਵਿਖੇ ਹੋਈ ਪਸ਼ੂਆਂ ਦੀਆਂ ਬਿਮਾਰੀਆਂ ਸੰਬੰਧੀ ਰਾਸ਼ਟਰੀ ਵਰਕਸ਼ਾਪ ਤੇ ਬ੍ਰੇਨਸਟਾਰਮਿੰਗ
![ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ](https://d2ldof4kvyiyer.cloudfront.net/media/12574/delegate-2.jpg)
ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ
ਜ਼ਿਕਰਯੋਗ ਹੈ ਕਿ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University), ਲੁਧਿਆਣਾ ਵਿਖੇ ਪਸ਼ੂ ਪੌਸ਼ਟਿਕਤਾ ਸੋਸਾਇਟੀ, ਭਾਰਤ ਵੱਲੋਂ ਕਰਵਾਈ ਜਾ ਰਹੀ ਪਸ਼ੂ ਖੁਰਾਕ ਸੰਬੰਧੀ 19ਵੀਂ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ ਦਾ 16 ਨਵੰਬਰ 2022 ਨੂੰ ਆਗਾਜ਼ ਹੋਇਆ ਸੀ। ਤੁਹਾਨੂੰ ਜਾਣਕਾਰੀ ਲਈ ਦੱਸ ਦੇਈਏ ਕਿ ਇਸ ਕਾਨਫਰੰਸ ਦਾ ਵਿਸ਼ਾ ‘ਆਲਮੀ ਮੁਕਾਬਲੇ ਅਧੀਨ ਪਸ਼ੂਧਨ, ਪੋਲਟਰੀ, ਪਾਲਤੂ ਜਾਨਵਰ ਅਤੇ ਮੱਛੀ ਉਤਪਾਦਨ ਵਧਾਉਣ ਸੰਬੰਧੀ ਪੌਸ਼ਟਿਕਤਾ ਤਕਨਾਲੋਜੀਆਂ’ ਬਾਰੇ ਚਰਚਾ ਕਰਨਾ ਹੈ।
![ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ](https://d2ldof4kvyiyer.cloudfront.net/media/12575/delegate-3.jpg)
ਪਸ਼ੂ ਖੁਰਾਕ ਸੰਬੰਧੀ ਤਿੰਨ ਦਿਨਾ ਅੰਤਰ-ਕੌਮੀ ਕਾਨਫਰੰਸ
Summary in English: GADVASU International Conference: Discussion on Cattle Breed Based Nutrition