![ਰਾਸ਼ਟਰਪਤੀ ਨੇ ਜੀ.ਐਨ.ਡੀ.ਯੂ ਦੇ ਵਾਈਸ ਚਾਂਸਲਰ ਨੂੰ ਸੌਂਪੀ ''ਮਾਕਾ'' ਟਰਾਫੀ ਰਾਸ਼ਟਰਪਤੀ ਨੇ ਜੀ.ਐਨ.ਡੀ.ਯੂ ਦੇ ਵਾਈਸ ਚਾਂਸਲਰ ਨੂੰ ਸੌਂਪੀ ''ਮਾਕਾ'' ਟਰਾਫੀ](https://d2ldof4kvyiyer.cloudfront.net/media/12744/maka.jpg)
ਰਾਸ਼ਟਰਪਤੀ ਨੇ ਜੀ.ਐਨ.ਡੀ.ਯੂ ਦੇ ਵਾਈਸ ਚਾਂਸਲਰ ਨੂੰ ਸੌਂਪੀ ''ਮਾਕਾ'' ਟਰਾਫੀ
ਭਾਰਤ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ `ਚ ਪੰਜਾਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਨੂੰ ''ਮਾਕਾ'' ਟਰਾਫੀ ਸੋਂਪੀ ਗਈ। ਇਹ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਪੰਜਾਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 24ਵੀਂ ਵਾਰ ਆਪਣੇ ਨਾਮ ਕੀਤੀ ਹੈ। 24ਵੀਂ ਵਾਰ ਇਹ ਟਰਾਫੀ ਹਾਸਲ ਕਰਕੇ ਜੀ.ਐਨ.ਡੀ.ਯੂ ਨੇ ਆਪਣੇ ਆਪ `ਚ ਇੱਕ ਇਤਿਹਾਸ ਸਿਰਜਿਆ ਹੈ।
![ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ](https://d2ldof4kvyiyer.cloudfront.net/media/12745/maka3.jpg)
ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ
ਦੇਸ਼ ਦੀ ਹੋਰ ਕਿਸੇ ਵੀ ਯੂਨੀਵਰਸਿਟੀ ਨੇ ''ਮਾਕਾ'' ਟਰਾਫੀ ਏਨੀ ਵਾਰ ਨਹੀਂ ਜਿੱਤੀ ਹੈ, ਜਿੰਨੀ ਵਾਰ ਜੀ.ਐਨ.ਡੀ.ਯੂ ਨੇ ਇਸਨੂੰ ਅੱਪਣੇ ਨਾਮ ਕਰ ਲਿਆ ਹੈ। ਇਸ ਟਰਾਫੀ ਦੇ ਨਾਲ ਨਾਲ ਵੀ.ਸੀ ਜਸਪਾਲ ਸਿੰਘ ਸੰਧੂ ਨੂੰ ਰਾਸ਼ਟਰਪਤੀ ਵੱਲੋਂ 15 ਲੱਖ ਰੁੱਪਏ ਦੀ ਪੁਰਸਕਾਰ ਰਾਸ਼ੀ ਵੀ ਦਿੱਤੀ ਗਈ। ਦੱਸ ਦੇਈਏ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ `ਚ ਵਧੀਆ ਪ੍ਰਦਰਸ਼ਨ ਕਰਕੇ ਇਸ ਟਰਾਫੀ ਦਾ ਹੱਕਦਾਰ ਬਣਿਆ ਹੈ।
![ਜੀ.ਐਨ.ਡੀ.ਯੂ ਨੇ 24ਵੀਂ ਵਾਰ ਜਿੱਤੀ ''ਮਾਕਾ'' ਟਰਾਫੀ ਜੀ.ਐਨ.ਡੀ.ਯੂ ਨੇ 24ਵੀਂ ਵਾਰ ਜਿੱਤੀ ''ਮਾਕਾ'' ਟਰਾਫੀ](https://d2ldof4kvyiyer.cloudfront.net/media/12746/maka1.jpg)
ਜੀ.ਐਨ.ਡੀ.ਯੂ ਨੇ 24ਵੀਂ ਵਾਰ ਜਿੱਤੀ ''ਮਾਕਾ'' ਟਰਾਫੀ
ਮੌਲਾਨਾ ਅਬਦੁਲ ਕਲਾਮ ਆਜ਼ਾਦ ਟਰਾਫੀ ਭਾਰਤ ਗਣਰਾਜ ਦਾ ਇੱਕ ਖੇਡ ਸਨਮਾਨ ਹੈ। ਇਹ ਟਰਾਫੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਟੂਰਨਾਮੈਂਟ `ਚ ਵਧੀਆ ਪ੍ਰਦਰਸ਼ਨ ਕਰਨ ਵਾਲੀ ਯੂਨੀਵਰਸਿਟੀ ਨੂੰ ਅੰਕਾਂ ਦੇ ਅਧਾਰ `ਤੇ ਦਿੱਤੀ ਜਾਂਦੀ ਹੈ। ਇਸ ਪੁਰਸਕਾਰ ਦਾ ਨਾਂ ਅਬਦੁਲ ਕਲਾਮ ਆਜ਼ਾਦ ਦੇ ਨਾਂ 'ਤੇ ਰੱਖਿਆ ਗਿਆ ਹੈ। ਇਸਨੂੰ ਆਮ ਤੌਰ 'ਤੇ ਮੌਲਾਨਾ ਆਜ਼ਾਦ ਕਿਹਾ ਜਾਂਦਾ ਹੈ, ਜੋ ਭਾਰਤੀ ਆਜ਼ਾਦੀ ਅੰਦੋਲਨ ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਅਤੇ ਆਜ਼ਾਦ ਭਾਰਤ ਵਿੱਚ ਸਿੱਖਿਆ ਦੇ ਪਹਿਲੇ ਮੰਤਰੀ ਸਨ।
ਜੀ.ਐਨ.ਡੀ.ਯੂ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਨੇ ਇਸ ਟਰਾਫੀ ਦਾ ਅਸਲੀ ਹੱਕਦਾਰ ਆਪਣੇ ਖਿਡਾਰੀਆਂ ਨੂੰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੀ.ਐਨ.ਡੀ.ਯੂਨੇ 24ਵੀਂ ਵਾਰ ਇਹ ਸਰਵਉੱਚ ਟਰਾਫੀ ਹਾਸਲ ਕਰਕੇ ਭਾਰਤ ਦੀ ਸਿਰਮੌਰ ਯੂਨੀਵਰਸਿਟੀ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ। ਟਰਾਫੀ ਪ੍ਰਾਪਤ ਕਰਨ ਮੌਕੇ ਉਨ੍ਹਾਂ ਨਾਲ ਡਾ. ਕੰਵਰ ਮਨਦੀਪ ਸਿੰਘ, ਇੰਚਾਰਜ ਸਪੋਰਟਸ/ਦਫਤਰ ਡਾਇਰੈਕਟਰ ਸਪੋਰਟਸ ਤੇ ਯੂਨੀਵਰਸਿਟੀ ਦੇ ਰਜਿਸਟਰਾਰ, ਪ੍ਰੋ: ਕਰਨਜੀਤ ਸਿੰਘ ਕਾਹਲੋਂ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : Draupadi Murmu’s Journey: ਰਾਇਰੰਗਪੁਰ ਪਿੰਡ ਤੋਂ ਰਾਸ਼ਟਰਪਤੀ ਭਵਨ ਤੱਕ ? ਜਾਣੋ ਕੌਣ ਹਨ ਦ੍ਰੋਪਦੀ ਮੁਰਮੂ
![ਆਡੀਟੋਰੀਅਮ 'ਚ ਜਿੱਤ ਦੇ ਮੌਕੇ 'ਤੇ ਇੱਕ ਵਿਸ਼ੇਸ਼ ਸਮਾਗਮ ਆਡੀਟੋਰੀਅਮ 'ਚ ਜਿੱਤ ਦੇ ਮੌਕੇ 'ਤੇ ਇੱਕ ਵਿਸ਼ੇਸ਼ ਸਮਾਗਮ](https://d2ldof4kvyiyer.cloudfront.net/media/12747/maka2.jpg)
ਆਡੀਟੋਰੀਅਮ 'ਚ ਜਿੱਤ ਦੇ ਮੌਕੇ 'ਤੇ ਇੱਕ ਵਿਸ਼ੇਸ਼ ਸਮਾਗਮ
ਵੀ.ਸੀ ਜਸਪਾਲ ਸਿੰਘ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਮਾਨ ਸਿਰਫ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹੀ ਨਹੀਂ ਮਿਲਿਆ, ਸਗੋਂ ਸਮੁੱਚੇ ਪੰਜਾਬ ਤੇ ਸਮੂਹ ਪੰਜਾਬੀਆਂ ਨੂੰ ਮਿਲਿਆ ਹੈ। ਦੱਸ ਦੇਈਏ ਕਿ ਯੂਨੀਵਰਸਿਟੀ ਨੇ ਹੁਣ ਤੱਕ 6 ਪਦਮਸ਼੍ਰੀ, 2 ਦਰੋਣਾਚਾਰੀਆ, 2 ਧਿਆਨਚੰਦ ਅਵਾਰਡੀ, 36 ਅਰਜੁਨ ਅਵਾਰਡੀ ਤੇ 44 ਮਹਾਰਾਜਾ ਰਣਜੀਤ ਸਿੰਘ ਅਵਾਰਡੀ ਦੇਸ਼ ਨੂੰ ਦਿੱਤੇ ਹਨ।
![ਟਰਾਫੀ ਦਾ ਅਸਲੀ ਹੱਕਦਾਰ ਖਿਡਾਰੀਆਂ ਨੂੰ ਦੱਸਿਆ ਟਰਾਫੀ ਦਾ ਅਸਲੀ ਹੱਕਦਾਰ ਖਿਡਾਰੀਆਂ ਨੂੰ ਦੱਸਿਆ](https://d2ldof4kvyiyer.cloudfront.net/media/12748/maka4.jpg)
ਟਰਾਫੀ ਦਾ ਅਸਲੀ ਹੱਕਦਾਰ ਖਿਡਾਰੀਆਂ ਨੂੰ ਦੱਸਿਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਰਿਕਾਰਡ 24ਵੀਂ ਵਾਰ ''ਮਾਕਾ'' ਟਰਾਫੀ ਜਿੱਤਣ 'ਤੇ ਵਾਈਸ ਚਾਂਸਲਰ ਅਤੇ ਯੂਨੀਵਰਸਿਟੀ ਭਾਈਚਾਰੇ ਨੂੰ ਵਧਾਈ ਦਿੱਤੀ। ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਹਰਭਜਨ ਸਿੰਘ ਈ.ਟੀ.ਓ., ਯੂਨੀਵਰਸਿਟੀ ਦੇ ਸਿੰਡੀਕੇਟ ਅਤੇ ਸੈਨੇਟ ਦੇ ਮੈਂਬਰਾਂ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੇ ਵੀ ਵਧਾਈ ਦਿੱਤੀ।
ਜਸ਼ਨ ਦੌਰਾਨ ਟਰਾਫੀ ਫੁੱਲਾਂ ਵਾਲੀ ਜੀਪ ਵਿੱਚ ਰੱਖੀ ਹੋਈ ਸੀ ਤੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਤਗਮੇ ਜਿੱਤਣ ਵਾਲੇ ਕੁਝ ਖਿਡਾਰੀ ਜੀਪ ਵਿੱਚ ਸਵਾਰ ਸਨ। ਇਹ ਜਲੂਸ ਮੁੱਖ ਗੇਟ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਆਡੀਟੋਰੀਅਮ ਵਿਖੇ ਸਮਾਪਤ ਹੋਇਆ। ਆਡੀਟੋਰੀਅਮ 'ਚ ਜਿੱਤ ਦੇ ਮੌਕੇ 'ਤੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
Summary in English: GNDU won the "Maka" trophy for the 24th time in the entire country.