![Guru Angad Dev Veterinary Guru Angad Dev Veterinary](https://d2ldof4kvyiyer.cloudfront.net/media/4717/img_20210108_160516.jpg)
Guru Angad Dev Veterinary
ਵੈਟਨਰੀ ਅਤੇ ਪਸ਼ੂ ਪਾਲਣ ਪਸਾਰ ਸਿੱਖਿਆ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀ ਉੱਨਤੀ ਅਤੇ ਬੱਕਰੀ ਪਾਲਣ ਨੂੰ ਵਪਾਰਕ ਪੱਧਰ ’ਤੇ ਵਿਕਸਤ ਕਰਨ ਲਈ ਬੱਕਰੀ ਪਾਲਣ ਬਾਰੇ ਇਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ।
ਸਿਖਲਾਈ ਦੇ ਸੰਯੋਜਕ, ਡਾ. ਰਾਜੇਸ਼ ਕਸਰੀਜਾ ਅਤੇ ਡਾ. ਰਵਦੀਪ ਸਿੰਘ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਵਿੱਚ ਪੰਜਾਬ ਦੇ 8 ਸਿਖਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚ ਇਕ ਔਰਤ ਵੀ ਸੀ। ਸਿੱਖਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਜਿਵੇਂ ਨਸਲਾਂ, ਪ੍ਰਜਣਨ ਪ੍ਰਬੰਧਨ, ਸ਼ੈੱਡ ਡਿਜ਼ਾਈਨ, ਮੌਸਮ ਪ੍ਰਬੰਧਨ, ਟੀਕਾਕਰਨ, ਬਿਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ, ਮੀਟ, ਦੁੱਧ ਦੀ ਗੁਣਵੱਤਾ ਵਧਾਉਣ ਅਤੇ ਬੱਕਰੀ ਪਾਲਣ ਦੀ ਆਰਥਿਕਤਾ ਬਾਰੇ ਗਿਆਨ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਸਿਧਾਂਤਕ ਗਿਆਨ ਤੋਂ ਇਲਾਵਾ ਬੱਕਰੀਆਂ ਨੂੰ ਸੰਭਾਲਣ ਬਾਰੇ ਵਿਹਾਰਕ ਸਿਖਲਾਈ, ਤਾਪਮਾਨ ਨੂੰ ਮਾਪਣ, ਤੰਦਰੁਸਤ ਜਾਨਵਰਾਂ ਦੀ ਪਛਾਣ, ਦੰਦ ਦੇਖ ਕੇ ਉਮਰ ਨਿਰਧਾਰਣ ਅਤੇ ਖੁਰਲੀ ਪ੍ਰਬੰਧਨ ਬਾਰੇ ਜਾਣਕਾਰੀ ਵੀ ਸਿੱਖਿਆਰਥੀਆਂ ਨੂੰ ਪ੍ਰਦਾਨ ਕੀਤੀ ਗਈ।
![Animal Sciences University, Animal Sciences University,](https://d2ldof4kvyiyer.cloudfront.net/media/4716/img_20210108_160052.jpg)
Animal Sciences University,
ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਰਾਜ ਵਿੱਚ ਬੱਕਰੀ ਪਾਲਣ ਦਾ ਕਿੱਤਾ ਤੇਜ਼ੀ ਨਾਲ ਵੱਧ ਰਿਹਾ ਹੈ ਕਿਉਂਕਿ ਨੌਜਵਾਨ ਕਿਸਾਨ ਅਤੇ ਔਰਤਾਂ ਬੱਕਰੀ ਪਾਲਣ ਵਿੱਚ ਡੂੰਘੀ ਦਿਲਚਸਪੀ ਦਿਖਾ ਰਹੇ ਹਨ। ਉਨਾਂ ਨੇ ਕਿਹਾ ਕਿ ਬੱਕਰੀ ਉਤਪਾਦਾਂ ਭਾਵ ਦੁੱਧ ਅਤੇ ਮੀਟ ਰਾਹੀਂ ਕਿਸਾਨਾਂ ਦੀ ਆਮਦਨੀ ਨੂੰ ਵਧਾਇਆ ਜਾ ਸਕਦਾ ਹੈ ਕਿਉਂਕਿ ਬੱਕਰੇ ਨੂੰ ਭਵਿੱਖ ਦੇ ਖੁਰਾਕੀ ਜਾਨਵਰ ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਕਿਸਾਨੀ ਦੀ ਆਰਥਿਕ ਅਤੇ ਪੋਸ਼ਣ ਸੁਰੱਖਿਆ ਵਿੱਚ ਸਹਾਇਤਾ ਕਰ ਸਕਦਾ ਹੈ।
ਵੈਟਨਰੀ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ ਰਾਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਕਿਤਾਬ ਦੇ ਰੂਪ ਵਿੱਚ ਅਤੇ ਇੱਕ ਮੋਬਾਈਲ ਐਪ ਰਾਹੀਂ ਬੱਕਰੀ ਪਾਲਣ ਬਾਰੇ ਗਿਆਨ ਪ੍ਰਸਾਰਿਤ ਕਰ ਰਹੀ ਹੈ, ਜਿਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ।
ਯੂਨੀਵਰਸਿਟੀ ਦੀਆਂ ਪਸਾਰ ਗਤੀਵਿਧੀਆਂ ਬਾਰੇ ਜਾਂ ਹੋਰ ਪੁੱਛਗਿੱਛ ਲਈ ਹੈਲਪਲਾਈਨ ਨੰਬਰ 0161-2414005, 2414026 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਇਹ ਵੀ ਪੜ੍ਹੋ :- MNRE ਨੇ ਪੀਐਮ-ਕੁਸੁਮ ਸਕੀਮ ਦੇ ਤਹਿਤ ਅਪਲਾਈ ਕਰਨ ਵਾਲਿਆਂ ਨੂੰ ਜਾਰੀ ਕੀਤੀ ਚੇਤਾਵਨੀ, ਜਾਣੋ ਕੀ ਹੈ ਸਹੀ ਤਰੀਕਾ
Summary in English: Goat rearing - a lucrative occupation - veterinary specialist One week training completed