![ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ](https://d2ldof4kvyiyer.cloudfront.net/media/17725/dsc_1151.jpg)
ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਯੁਵਕ ਮੇਲੇ ਵਿੱਚ ਸਮਾਜ ਦੀਆਂ ਕਈ ਅਧੋਗਤੀਆਂ, ਦੁਸ਼ਵਾਰੀਆਂ ਅਤੇ ਸਮੱਸਿਆਵਾਂ ਨੂੰ ਵਿਦਿਆਰਥੀਆਂ ਨੇ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਨਾਟਕਾਂ ਦੇ ਰਾਹੀਂ ਪ੍ਰਗਟਾਇਆ। ਆਓ ਜਾਣਦੇ ਹਾਂ ਕੀ ਕੁਝ ਰਿਹਾ ਖ਼ਾਸ...
![ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ](https://d2ldof4kvyiyer.cloudfront.net/media/17726/dsc_1013.jpg)
ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ
ਡਾ. ਸਤਿਆਵਾਨ ਰਾਮਪਾਲ, ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਇਸ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ। ਡਾ. ਸਰਵਪ੍ਰੀਤ ਸਿੰਘ ਘੁੰਮਣ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਇਨ੍ਹਾਂ ਨਾਟਕਾਂ ਵਿਚ ਜ਼ਿੰਦਗੀ ਦੇ ਵਿਭਿੰਨ ਸਰੋਕਾਰਾਂ ਨੂੰ ਪ੍ਰਗਟਾਇਆ ਗਿਆ।
ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ ਵਿੱਚ ਮੰਚਨ:
● ਨਾਟਕ ‘ਰੇਤ ਦੀਆਂ ਕੰਧਾਂ’ ਵਿਚ ਔਰਤ ਵੱਲੋਂ ਆਪਣੇ ਹੱਕਾਂ ਲਈ ਕੀਤੇ ਗਏ ਵਿਦਰੋਹ ਨੂੰ ਉਜਾਗਰ ਕੀਤਾ ਗਿਆ।
● ਨਾਟਕ ‘ਇਕ ਸੀ ਦਰਿਆ’ ਰਾਹੀਂ ਕਿਰਤ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ।
● ਨਾਟਕ ‘ਘੁੰਗਰੂ’ ਵਿਚ ਤੀਸਰੇ ਲਿੰਗ ਵਾਲੇ ਮਨੁੱਖ ਦੀਆਂ ਸਮਾਜਿਕ ਸਮੱਸਿਆਵਾਂ ਨੂੰ ਚਿਤਰਿਆ ਗਿਆ ਸੀ।
● ਨਾਟਕ ‘ਜੀਵਨ ਹੈ ਇਕ ਡੋਰ’ ਵਿਚ ਮਾਂ ਦੇ ਅਪੰਗ ਬੱਚੇ ਸੰਬੰਧੀ ਉਸ ਦੀ ਪਰੇਸ਼ਾਨੀ ਨੂੰ ਅਤੇ ਮਾਂ ਦੇ ਪਿਆਰ ਨੂੰ ਪ੍ਰਗਟਾਇਆ ਗਿਆ ਸੀ।
● ਨਾਟਕ ‘ਮੁਕਤੀ’ ਸਾਡੇ ਬਿਰਧ ਆਸ਼ਰਮਾਂ ਨੂੰ ਸੰਬੋਧਿਤ ਸੀ ਕਿ ਬਜ਼ੁਰਗਾਂ ਦੀ ਕਦਰ ਕਿਸ ਤਰ੍ਹਾਂ ਘੱਟ ਰਹੀ ਹੈ।
● ਨਾਟਕ ‘ਰੁਦਾਲੀਆਂ’ ਜਾਤ ਪ੍ਰਥਾ ਤੇ ਆਧਾਰਿਤ ਸਮਾਜ ਵਿਚ ਪਾਏ ਜਾਂਦੇ ਪਾੜ ਨੂੰ ਦਰਸਾਉਂਦਾ ਸੀ।
● ਨਾਟਕ ‘ਪਰਿੰਦੇ ਜਾਣ ਹੁਣ ਕਿੱਥੇ’ ਵਿਚ ਵੰਡ ਵੇਲੇ ਭਾਰਤ ਪਾਕਿਸਤਾਨ ਵਿਚ ਰਹਿ ਗਈਆਂ ਔਰਤਾਂ ਨੂੰ ਧਰਮ ਦੇ ਆਧਾਰ ’ਤੇ ਦੂਸਰੇ ਮੁਲਕ ਵਿਚ ਭੇਜਣ ਦੀ ਕਹਾਣੀ ਨੂੰ ਚਿਤਰਿਤ ਕਰਦਾ ਸੀ।
ਇਹ ਵੀ ਪੜ੍ਹੋ: ਯੁਵਕ ਮੇਲੇ ਵਿੱਚ ਸੰਗੀਤਕ ਅਤੇ ਨਾਚ ਵਿਧਾਵਾਂ ਦੀ ਸ਼ਾਨਦਾਰ ਪੇਸ਼ਕਾਰੀ
![ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ](https://d2ldof4kvyiyer.cloudfront.net/media/17724/dsc_0839.jpg)
ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ
ਨਤੀਜੇ:
ਮਮਿਕਰੀ
1. ਅਦਿਤਯਾ ਸ਼ਰਮਾ, ਕਾਲਜ ਆਫ ਵੈਟਨਰੀ ਸਾਇੰਸ, ਰਾਮਪੁਰਾ ਫੂਲ
2. ਗੌਰਵ ਡੋਗਰਾ, ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3. ਅਰਪਣ ਸਿੰਘ ਬਰਾੜ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
ਇਕਾਂਗੀ ਨਾਟਕ
1. ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ
2. ਕਾਲਜ ਆਫ ਵੈਟਨਰੀ ਸਾਇੰਸ, ਲੁਧਿਆਣਾ
3. ਕਾਲਜ ਆਫ ਫਿਸ਼ਰੀਜ਼
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
![ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ](https://d2ldof4kvyiyer.cloudfront.net/media/17727/dsc_0550.jpg)
ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ
![ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ](https://d2ldof4kvyiyer.cloudfront.net/media/17723/dsc_1091.jpg)
ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ
![ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ](https://d2ldof4kvyiyer.cloudfront.net/media/17728/dsc_0739.jpg)
ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ
![ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ](https://d2ldof4kvyiyer.cloudfront.net/media/17729/dsc_0615.jpg)
ਜ਼ਿੰਦਗੀ ਦੇ ਸਰੋਕਾਰਾਂ ਦਾ ਨਾਟਕੀ ਵਿਧਾਵਾਂ 'ਚ ਮੰਚਨ
Summary in English: In the Youth Festival, life's concerns are staged in dramatic ways