![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17145/1-min-2.jpg)
ਪੀਏਯੂ ਕਿਸਾਨ ਮੇਲਾ 2023
ਪੀ.ਏ.ਯੂ. ਵੱਲੋਂ ਆਉਂਦੇ ਹਾੜ੍ਹੀ ਸੀਜ਼ਨ ਲਈ ਕਿਸਾਨ ਮੇਲਿਆਂ ਦੀ ਲੜੀ ਵਿੱਚ 14 ਸਤੰਬਰ 2023 ਨੂੰ ਦੋ ਰੋਜ਼ਾ ਕਿਸਾਨ ਮੇਲਾ ਯੂਨੀਵਰਸਿਟੀ ਵਿੱਚ ਸ਼ੁਰੂ ਹੋਇਆ। ਇਸ ਮੇਲੇ ਵਿੱਚ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਭਾਰੀ ਗਿਣਤੀ ਵਿੱਚ ਕਿਸਾਨ ਪੁੱਜੇ। ਮੇਲੇ ਦੇ ਉਦਘਾਟਨੀ ਸਮਾਰੋਹ ਵਿੱਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ।
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17140/6-min-1.jpg)
ਪੀਏਯੂ ਕਿਸਾਨ ਮੇਲਾ 2023
ਖੇਤੀਬਾੜੀ ਮੰਤਰੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਮੇਲਿਆਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਇਸੇ ਧਰਤੀ ਉੱਪਰ ਕਿਸਾਨ ਮੇਲਿਆਂ ਦਾ ਲੱਗਣਾ ਵੱਖਰਾ ਅਤੇ ਸਾਡੇ ਪਿਤਾ-ਪੁਰਖੀ ਕਿੱਤੇ ਨਾਲ ਸੰਬੰਧਤ ਹੈ। ਉਹਨਾਂ ਕਿਹਾ ਕਿ ਆਪਣੇ ਆਰੰਭ ਤੋਂ ਹੀ ਪੀ.ਏ.ਯੂ. ਦੇ ਕਿਸਾਨ ਮੇਲੇ ਅਗਾਂਹਵਧੂ ਕਿਸਾਨੀ ਦੀ ਅਗਵਾਈ ਕਰਦੇ ਆ ਰਹੇ ਹਨ। ਪੀ.ਏ.ਯੂ. ਨੇ ਪਿਛਲੇ ਛੇ ਦਹਾਕਿਆਂ ਵਿਚ ਆਪਣੀਆਂ ਖੇਤੀ ਖੋਜਾਂ ਨਾਲ ਦੇਸ਼ ਦੇ ਅੰਨ-ਭੰਡਾਰ ਭਰੇ ਅਤੇ ਪੰਜਾਬ ਦੀ ਕਿਸਾਨੀ ਨੂੰ ਵਿਗਿਆਨਕ ਖੇਤੀ ਨਾਲ ਜੋੜਿਆ।
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17142/7-min-1.jpg)
ਪੀਏਯੂ ਕਿਸਾਨ ਮੇਲਾ 2023
ਮੌਜੂਦਾ ਸਮੇਂ ਦੀ ਖੇਤੀ ਬਾਰੇ ਗੱਲ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਖੇਤੀ ਹੁਣ ਤਕਨੀਕੀ ਕਿੱਤਾ ਬਣ ਗਈ ਹੈ ਅਤੇ ਖੇਤੀ ਵਿੱਚ ਚੁਣੌਤੀਆਂ ਪਹਿਲਾਂ ਨਾਲੋਂ ਜ਼ਿਆਦਾ ਹਨ। ਉਹਨਾਂ ਨੇ ਛੋਟੀ ਕਿਸਾਨੀ ਦੀ ਬਿਹਤਰੀ ਨੂੰ ਸਰਕਾਰ ਦਾ ਮੁੱਖ ਮੰਤਵ ਹੈ ਅਤੇ ਸਰਕਾਰ ਕਿਸਾਨੀ ਦੀ ਸਰਵਪੱਖੀ ਬਿਹਤਰੀ ਲਈ ਵਚਨਬੱਧ ਹੈ। ਉਹਨਾਂ ਕਿਹਾ ਕਿ ਕਿਸਾਨੀ ਨੂੰ ਲਾਹੇਵੰਦ ਧੰਦਾ ਬਨਾਉਣ ਲਈ ਕਿਸਾਨ ਬੀਬੀਆਂ ਦਾ ਸਾਥ ਬਹੁਤ ਜ਼ਰੂਰੀ ਹੈ ਅਤੇ ਸਹਾਇਕ ਧੰਦੇ ਅਪਣਾ ਕੇ ਉਹ ਪਰਿਵਾਰ ਦੀ ਆਰਥਿਕ ਸਥਿਤੀ ਸੁਖਾਵੀਂ ਬਨਾਉਣ ਲਈ ਵੱਡਮੁੱਲਾ ਯੋਗਦਾਨ ਪਾ ਸਕਦੀਆਂ ਹਨ।
ਖੇਤੀਬਾੜੀ ਮੰਤਰੀ ਨੇ ਗੁਰਬਤ ਤੋਂ ਖੁਸ਼ਹਾਲੀ ਵੱਲ ਜਾਣ ਵਿਚ ਔਰਤਾਂ ਦੀ ਅਹਿਮ ਭੂਮਿਕਾ ਨੂੰ ਵਡਿਆਇਆ। ਉਹਨਾਂ ਕਿਹਾ ਕਿ ਭਾਵੇਂ ਅੱਜ ਦਾ ਖੇਤੀ ਯੁੱਗ ਮਸ਼ੀਨ ਉੱਪਰ ਨਿਰਭਰ ਹੈ ਪਰ ਮਸ਼ੀਨਰੀ ਨੂੰ ਛੋਟੇ ਕਿਸਾਨਾਂ ਦੀ ਪਹੁੰਚ ਵਿਚ ਬਨਾਉਣ ਲਈ ਸਹਿਕਾਰੀ ਸਭਾਵਾਂ ਅਤੇ ਕਿਰਾਏ ਤੇ ਸੰਦ ਦੇਣ ਵਾਲੀਆਂ ਸੁਸਾਇਟੀਆਂ ਦੀ ਮਜ਼ਬੂਤੀ ਸਰਕਾਰ ਦੀ ਪਹਿਲਕਦਮੀ ਹੈ। ਸ. ਖੁੱਡੀਆਂ ਨੇ ਪੀ.ਏ.ਯੂ. ਦੇ ਮਾਹਿਰਾਂ ਦੀ ਮਿਹਨਤ ਦੀ ਪ੍ਰਸ਼ੰਸ਼ਾਂ ਕਰਿਦਆਂ ਕਿਹਾ ਕਿ ਪੀ.ਏ.ਯੂ. ਦੀਆਂ ਸਿਫ਼ਾਰਸ਼ਾਂ ਨੂੰ ਅਪਣਾ ਕੇ ਹੀ ਕਿਸਾਨ ਖੇਤੀਬਾੜੀ ਨੂੰ ਹੋਰ ਲਾਹੇਵੰਦ ਕਿੱਤਾ ਬਣਾ ਸਕਦੇ ਹਨ। ਉਹਨਾਂ ਨੇ ਆਉਂਦੇ ਦਿਨਾਂ ਵਿਚ ਪੰਜਾਬ ਦੀ ਖੇਤੀ ਨੀਤੀ ਲਾਗੂ ਕਰਨ ਦੀ ਸੰਭਾਵਨਾਂ ਵੀ ਪ੍ਰਗਟਾਈ।
ਇਹ ਵੀ ਪੜ੍ਹੋ: 14-15 ਸਤੰਬਰ ਨੂੰ ਲੁਧਿਆਣਾ ਵਿੱਚ Kisan Mela, CM Mann ਕਰਨਗੇ ਕਿਸਾਨਾਂ ਨੂੰ ਸੰਬੋਧਿਤ
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17141/8-min-1.jpg)
ਪੀਏਯੂ ਕਿਸਾਨ ਮੇਲਾ 2023
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨ ਸਰਕਾਰ ਮਿਲਣੀਆਂ ਤੋਂ ਬਾਅਦ ਮੇਲਿਆਂ ਵਿਚ ਕਿਸਾਨਾਂ ਦੀ ਭਾਰੀ ਆਮਦ ਦਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਕਿਸਾਨਾਂ ਅਤੇ ਯੂਨੀਵਰਸਿਟੀ ਵਿਚਕਾਰ ਨਹੁੰ-ਮਾਸ ਦਾ ਰਿਸ਼ਤਾ ਹੈ ਅਤੇ ਇਹ ਇਕ-ਦੂਸਰੇ ਤੋਂ ਸਿੱਖਣ-ਸਿਖਾਉਣ ਦਾ ਅਮਲ ਹੈ। ਡਾ. ਗੋਸਲ ਨੇ ਕਿਹਾ ਕਿ ਖੇਤੀ ਖੇਤਰ ਦੀਆਂ ਮੁਸ਼ਕਿਲਾਂ ਸੁਣ ਕੇ ਖੇਤੀ ਨੀਤੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਨਾਲ ਹੀ ਉਹਨਾਂ ਨੇ ਪੀ.ਏ.ਯੂ. ਵਿੱਚ ਪ੍ਰਵਾਸੀ ਕਿਸਾਨ ਸੰਮੇਲਨ ਦੌਰਾਨ ਵਿਦੇਸ਼ੀ ਕਿਸਾਨਾਂ ਵੱਲੋਂ ਸਾਂਝੇ ਕੀਤੇ ਤਜਰਬਿਆਂ ਦੇ ਅਧਾਰ ਤੇ ਖੇਤੀ ਨੂੰ ਕਾਰੋਬਾਰੀ ਕਿੱਤਾ ਬਨਾਉਣ ਦੀ ਹਮਾਇਤ ਕੀਤੀ। ਡਾ. ਗੋਸਲ ਨੇ ਕਿਹਾ ਕਿ ਪੰਜਾਬ ਤੋਂ ਸਧਾਰਨ ਹਾਲਾਤ ਵਿਚ ਗਏ ਵਿਦੇਸ਼ੀ ਕਿਸਾਨ ਅੱਜ ਓਪਰੀਆਂ ਧਰਤੀਆਂ ਤੇ ਆਪਣੀ ਸਫ਼ਲਤਾ ਦੀ ਕਹਾਣੀ ਲਿਖ ਰਹੇ ਹਨ। ਇਹੀ ਸਫਲਤਾ ਪੰਜਾਬ ਵਿਚ ਵੀ ਸੰਭਵ ਹੋ ਸਕਦੀ ਹੈ ਜੇਕਰ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਖੇਤੀ ਸਿੱਖਿਆ ਹਾਸਲ ਕਰਵਾ ਕੇ ਉਹਨਾਂ ਨੂੰ ਮੰਡੀਕਰਨ ਅਤੇ ਖੇਤੀ ਵਪਾਰ ਨਾਲ ਜੋੜੀਏ।
ਇਹ ਵੀ ਪੜ੍ਹੋ : ਕਿਸਾਨਾਂ ਲਈ Good News, ਹਾੜ੍ਹੀ ਦੀਆਂ ਫ਼ਸਲਾਂ ਲਈ ਵੱਡਾ ਉਪਰਾਲਾ
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17136/14-min-1.jpg)
ਪੀਏਯੂ ਕਿਸਾਨ ਮੇਲਾ 2023
ਵਿਸ਼ਵ ਬੈਂਕ ਦੇ ਖੇਤੀਬਾੜੀ ਅਤੇ ਖੁਰਾਕ ਸੰਬੰਧੀ ਖੇਤਰੀ ਪ੍ਰਬੰਧਕ ਸ਼੍ਰੀ ਓਲੀਵਰ ਬਰਡੈਟ ਨੇ ਕਿਸਾਨਾਂ ਨਾਲ ਭਾਵਪੂਰਤ ਗੱਲਬਾਤ ਦੌਰਾਨ ਕਿਹਾ ਕਿ ਇਥੇ ਆਉਣਾ ਅਤੇ ਕਿਸਾਨਾਂ ਦੇ ਭਾਰੀ ਸਮੂਹ ਨੂੰ ਦੇਖਣਾ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਜਦੋਂ ਕੋਈ ਬਾਹਰੋਂ ਪੰਜਾਬ ਦਾ ਇਤਿਹਾਸ ਜਾਣਦਾ ਹੈ ਤਾਂ ਪੰਜਾਬ ਦੇਸ਼ ਦੇ ਅੰਨਦਾਤੇ ਵਜੋਂ ਉਭਰਦਾ ਹੈ। ਇਸ ਵਿਚ ਪੀ.ਏ.ਯੂ. ਦਾ ਬਹੁਤ ਵੱਡਾ ਅਤੇ ਇਤਿਹਾਸਕ ਯੋਗਦਾਨ ਹੈ।
ਉਹਨਾਂ ਕਿਸਾਨਾਂ ਨੂੰ ਕਿਹਾ ਪੀ.ਏ.ਯੂ. ਵਰਗੀ ਸੰਸਥਾ ਨਾਲ ਜੁੜੇ ਹੋਣਾ ਤੁਹਾਡੀ ਖੁਸ਼ਕਿਸਮਤੀ ਹੈ ਅਤੇ ਸੰਸਾਰ ਦੀਆਂ ਹੋਰ ਯੂਨੀਵਰਸਿਟੀਆਂ ਨੂੰ ਇਸ ਸਾਂਝ ਤੋਂ ਸਿੱਖਣ ਦੀ ਲੋੜ ਹੈ। ਸ਼੍ਰੀ ਬਰਡੈਟ ਨੇ ਕਿਹਾ ਕਿ ਖੇਤੀ ਵਿਚ ਚੁਣੌਤੀਆਂ ਪੀੜੀਓ ਪੀੜੀ ਚਲਦੀਆਂ ਰਹੀਆਂ ਹਨ ਪਰ ਇਹਨਾਂ ਦੇ ਹੱਲ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਨਾਲ ਹੀ ਉਹਨਾਂ ਨੇ ਵਿਸ਼ਵ ਬੈਂਕ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।
ਇਹ ਵੀ ਪੜ੍ਹੋ : Surface Seeder Machine ਦਾ ਉਤਪਾਦਨ ਕਰਨ ਲਈ 4 ਫਰਮਾਂ ਨੂੰ ਲਾਈਸਿੰਸ ਜਾਰੀ
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17144/11-min.jpg)
ਪੀਏਯੂ ਕਿਸਾਨ ਮੇਲਾ 2023
ਅਗਾਂਹਵਧੂ ਕਿਸਾਨ ਅਤੇ ਉੱਘੇ ਕਿੰਨੂ ਉਤਪਾਦਕ ਸ. ਅਮਨਦੀਪ ਬਰਾੜ ਨੇ ਆਪਣੇ ਤਜਰਬੇ ਕਿਸਾਨਾਂ ਨਾਲ ਸਾਂਝੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਅੱਜ ਕਣਕ-ਝੋਨਾ ਅਤੇ ਕਪਾਹ ਦੇ ਖੇਤਰ ਵਿਚ ਕੌਮੀ ਪੱਧਰ ਤੇ ਭਰਪੂਰ ਯੋਗਦਾਨ ਪਾ ਰਿਹਾ ਹੈ ਪਰ ਇਸ ਨਾਲ ਪੰਜਾਬ ਦਾ ਵਾਤਾਰਵਨ ਨੁਕਸਾਨ ਦੀ ਮਾਰ ਹੇਠ ਹੈ। ਉਹਨਾਂ ਵਾਤਾਵਰਨ ਪੱਖੀ ਤਕਨੀਕਾਂ ਦੇ ਵਿਕਾਸ ਵਿਚ ਪੀ.ਏ.ਯੂ. ਮਾਹਿਰਾਂ ਦੇ ਯੋਗਦਾਨ ਦੀ ਗੱਲ ਕਰਦਿਆਂ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਸਿੰਚਾਈ ਲਈ ਪਾਣੀ ਦੀ ਵਰਤੋਂ ਕਰਨ, ਸੂਖਮ ਸਿੰਚਾਈ ਵਰਗੇ ਤਰੀਕੇ ਅਪਨਾਉਣ ਅਤੇ ਖੇਤੀ ਖਰਚੇ ਘਟਾਉਣ ਦੀ ਅਪੀਲ ਕੀਤੀ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਹਾੜ੍ਹੀ ਦੀਆਂ ਫਸਲਾਂ ਬਾਰੇ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਹੋਂਦ ਵਿਚ ਆਉਣ ਤੋਂ ਲੈ ਕੇ ਹੁਣ ਤਕ ਵੱਖ ਵੱਖ ਫਸਲਾਂ ਦੀਆਂ 940 ਕਿਸਮਾਂ ਦੀ ਖੋਜ ਕੀਤੀ ਹੈ ਇਨ੍ਹਾਂ ਵਿੱਚੋਂ 229 ਕਿਸਮਾਂ ਕੌਮੀ ਪੱਧਰ ਤੇ ਕਾਸਤ ਲਈ ਪਛਾਣੀਆਂ ਗਈਆਂ ਹਨ। ਇਸ ਲਿਹਾਜ ਨਾਲ ਯੂਨੀਵਰਸਿਟੀ ਪੂਰੇ ਦੇਸ ਦੇ ਕਿਸਾਨਾਂ ਦੀ ਸੇਵਾ ਕਰਦੀ ਹੈ।
ਇਹ ਵੀ ਪੜ੍ਹੋ : ਡੇਅਰੀ, ਬੱਕਰੀਆਂ, ਸੂਰ ਤੇ ਮੱਛੀ, ਇਕੋ ਫਾਰਮ ਤੇ ਆਮਦਨ ਅੱਛੀ
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17132/16-min-1.jpg)
ਪੀਏਯੂ ਕਿਸਾਨ ਮੇਲਾ 2023
ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਸਵਾਗਤ ਦੇ ਸ਼ਬਦ ਕਹੇ। ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ 1967 ਤੋਂ ਲੈ ਕੇ ਲਗਾਤਾਰ ਨਵੀਆਂ ਤਕਨੀਕਾਂ ਦੇ ਪਸਾਰ ਲਈ ਕਿਸਾਨ ਮੇਲੇ ਲਾਏ ਹਨ। ਕੋਵਿਡ ਦੌਰਾਨ ਵੀ ਇਹਨਾਂ ਮੇਲਿਆਂ ਦਾ ਆਯੋਜਨ ਆਨਲਾਈਨ ਤਰੀਕੇ ਨਾਲ ਹੁੰਦਾ ਰਿਹਾ। ਡਾ. ਬੁੱਟਰ ਨੇ ਕਿਹਾ ਕਿ ਬੀਤੇ ਦਿਨੀਂ ਪੀ.ਏ.ਯੂ. ਨੂੰ ਦੇਸ਼ ਦੀਆਂ ਪ੍ਰਮੁੱਖ ਖੇਤੀ ਯੂਨੀਵਰਸਿਟੀਆਂ ਵਿਚੋਂ ਸਿਖਰਲੀ ਰੈਂਕਿਗ ਹਾਸਲ ਹੋਈ ਹੈ। ਇਹ ਕਿਸਾਨਾਂ ਦੇ ਅਟੁੱਟ ਰਿਸ਼ਤੇ ਸਦਕਾ ਹੀ ਸੰਭਵ ਹੋਇਆ ਹੈ। ਡਾ. ਬੁੱਟਰ ਨੇ ਆਉਂਦੀ ਫਸਲ ਦੇ ਸਫਲਤਾ ਨਾਲ ਨੇਪਰੇ ਚੜ੍ਹਨ ਦੀ ਕਾਮਨਾ ਕੀਤੀ।
ਇਸ ਮੌਕੇ ਖੇਤੀਬਾੜੀ ਮੰਤਰੀ ਨੇ ਖੇਤੀ ਖੋਜ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਖੇਤੀ ਮਾਹਿਰਾਂ ਨੂੰ ਸਨਮਾਨਿਤ ਕੀਤਾ। ਅੰਤ ਵਿਚ ਧੰਨਵਾਦ ਦੇ ਸ਼ਬਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਕਹੇ। ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਦਿਆਰਥੀ ਭਲਾਈ ਅਧਿਕਾਰੀ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ।
ਇਹ ਵੀ ਪੜ੍ਹੋ : Kisan Mela: ਕਿਸਾਨਾਂ ਨੂੰ ਬੀਜਾਂ, ਸੰਦਾਂ, ਸਾਹਿਤ ਦੇ ਨਾਲ ਹੁਣ 'ਸੁੱਖ' ਵੀ ਮਿਲੇਗਾ
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17134/15-min-1.jpg)
ਪੀਏਯੂ ਕਿਸਾਨ ਮੇਲਾ 2023
ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ, ਸਵੈ ਸੇਵੀ ਸੰਸਥਾਵਾਂ, ਨਿੱਜੀ ਮਸ਼ੀਨਰੀ ਨਿਰਮਾਤਾਵਾਂ, ਖੇਤੀ ਸਾਹਿਤ ਪ੍ਰਕਾਸ਼ਕਾਂ, ਰਾਜ ਦੀਆਂ ਬਾਗਬਾਨੀ ਨਰਸਰੀਆਂ ਅਤੇ ਬੀਜ ਉਤਪਾਦਕਾਂ ਦੇ ਨਾਲ-ਨਾਲ ਪ੍ਰੋਸੈਸਿੰਗ ਸਮੂਹਾਂ ਵੱਲੋਂ ਪ੍ਰਦਰਸ਼ਨੀਆਂ ਅਤੇ ਸਟਾਲ ਲਾਏ ਗਏ ਸਨ। ਇਸਦੇ ਨਾਲ ਹੀ ਯੂਨੀਵਰਸਿਟੀ ਦੇ ਬੀਜ ਵਿਕਰੀ ਕੇਂਦਰ ਉੱਪਰ ਵੀ ਕਿਸਾਨਾਂ ਦੀਆਂ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17130/18-min-1.jpg)
ਪੀਏਯੂ ਕਿਸਾਨ ਮੇਲਾ 2023
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17131/17-min-1.jpg)
ਪੀਏਯੂ ਕਿਸਾਨ ਮੇਲਾ 2023
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17127/22-min.jpg)
ਪੀਏਯੂ ਕਿਸਾਨ ਮੇਲਾ 2023
![ਪੀਏਯੂ ਕਿਸਾਨ ਮੇਲਾ 2023 ਪੀਏਯੂ ਕਿਸਾਨ ਮੇਲਾ 2023](https://d2ldof4kvyiyer.cloudfront.net/media/17129/19-min-1.jpg)
ਪੀਏਯੂ ਕਿਸਾਨ ਮੇਲਾ 2023
Summary in English: Kisan Mela for Rabi Season 2023