![](https://d2ldof4kvyiyer.cloudfront.net/media/2709/kisan-credit-card-1-1.jpg)
ਕਿਸਾਨ ਕ੍ਰੈਡਿਟ ਕਾਰਡ ਜਾਂ ਕੇ.ਸੀ.ਸੀ, ਭਾਰਤ ਸਰਕਾਰ ਦੁਆਰਾ ਕਿਸਾਨਾਂ ਲਈ ਇੱਕ ਪਹਿਲਕਦਮੀ ਹੈ ਤਾਂ ਜੋ ਦੇਸ਼ ਦੇ ਕਿਸਾਨ ਵਾਜਬ ਰੇਟ 'ਤੇ ਕਰਜ਼ਾ ਪ੍ਰਾਪਤ ਕਰ ਸਕਣ। ਭਾਰਤ ਸਰਕਾਰ ਦੁਆਰਾ ਇਹ ਯੋਜਨਾ ਅਗਸਤ 1998 ਵਿੱਚ ਸ਼ੁਰੂ ਕੀਤੀ ਗਈ ਸੀ ਅਤੇ ਇਹ ਕਰਜਾ, ਖੇਤੀਬਾੜੀ ਭਲਾਈ ਤੇ ਇਨਪੁਟ ਲਈ ਬਣਾਈ ਗਈ ਇੱਕ ਵਿਸ਼ੇਸ਼ ਕਮੇਟੀ ਦੀ ਸਿਫਾਰਸ਼ਾਂ ਤੇ ਕੀਤੀ ਗਈ ਸੀ। ਕੇ ਸੀ ਸੀ ਲੋਨ ਕਿਸਾਨਾਂ ਨੂੰ ਖੇਤੀਬਾੜੀ ਦੀ ਲਾਗਤ, ਫਸਲ ਅਤੇ ਖੇਤ ਦੇ ਰੱਖ ਰਖਾਵ ਲਈ ਕਰਜਾ ਪ੍ਰਦਾਨ ਕਰਦਾ ਹੈ | ਜਿਸ ਕਿਸੇ ਕੋਲ ਜ਼ਮੀਨ ਹੈ ਅਤੇ ਖੇਤੀ ਨਾਲ ਸਬੰਧਤ ਕੋਈ ਕੰਮ ਕਰਨਾ ਚਾਹੁੰਦਾ ਹੈ, ਉਹ ਆਸਾਨੀ ਨਾਲ ਕਿਸਾਨ ਕਰੈਡਿਟ ਕਾਰਡ ਲੋਨ ਲੈ ਸਕਦਾ ਹੈ | ਕਿਸਾਨ ਕਰੈਡਿਟ ਸਰਕਾਰ ਕਿਸਾਨਾਂ ਨੂੰ 7 ਪ੍ਰਤੀਸ਼ਤ ਦੀ ਬਜਾਏ 4 ਪ੍ਰਤੀਸ਼ਤ ਵਿਆਜ ਦਰ ‘ਤੇ ਕਰਜ਼ਾ ਦਿੰਦੀ ਹੈ।
![](https://d2ldof4kvyiyer.cloudfront.net/media/2710/kisan-credit-card-1.jpg)
ਕਿਸਾਨ ਕ੍ਰੈਡਿਟ ਕਾਰਡ ਲੋਨ ਲਈ ਯੋਗਤਾ ਕੀ ਹੈ ?
- ਘੱਟੋ ਘੱਟ ਉਮਰ - 18 ਸਾਲ
- ਵੱਧ ਤੋਂ ਵੱਧ ਉਮਰ - 75 ਸਾਲ
- ਜੇਕਰ ਕਰਜਾ ਲੈਣ ਵਾਲਾ ਵਿਅਕਤੀ ਬਜ਼ੁਰਗ ਨਾਗਰਿਕ (60 ਸਾਲ ਤੋਂ ਵੱਧ ਉਪਰ) ਦਾ ਹੈ, ਤਾਂ ਉਸਦੇ ਨਾਲ ਇਕ ਸਹਿ-ਕਰਜ਼ਾ ਲੈਣ ਵਾਲਾ ਲਾਜ਼ਮੀ ਹੈ | ਸਹਿ-ਕਰਜ਼ਾ ਲੈਣ ਵਾਲੇ ਨੂੰ ਕਾਨੂੰਨੀ ਤੌਰ 'ਤੇ ਜ਼ਮੀਨ ਦੇ ਵਾਰਸ ਹੋਣੇ ਚਾਹੀਦੇ ਹਨ |
- ਸਾਰੇ ਕਿਸਾਨ - ਵਿਅਕਤੀਗਤ ਜਾਂ ਸਾਂਝੇ ਕਿਸਾਨ
- ਕਿਰਾਏਦਾਰ ਕਿਸਾਨਾਂ ਸਮੇਤ SHG / ਸੰਯੁਕਤ ਜ਼ਿੰਮੇਵਾਰੀ ਸਮੂਹ
- ਭਾੜੇਦਾਰ ਕਿਸਾਨ, ਮੌਖਿਕ ਅਦਾਇਗੀ ਅਤੇ ਫਸਲਾਂ ਨੂੰ ਸਾਂਝਾ ਕਰਦੇ ਹਨ
ਹਾਲਾਂਕਿ ਅਕਸਰ ਹੀ ਕਿਸਾਨਾਂ ਦੇ ਦਿਮਾਗ ਵਿਚ ਇਹ ਸਵਾਲ ਉੱਠਦਾ ਹੈ ਕਿ ਉਹ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਧੀਨ 6 ਹਜ਼ਾਰ ਰੁਪਏ ਦੀ ਸਾਲਾਨਾ ਕਿਸ਼ਤ ਪ੍ਰਾਪਤ ਤਾ ਕਰ ਰਹੇ ਹਨ, ਪਰ ਇਹ ਸੋਚਦੇ ਹਨ ਕਿ ਕਿਸ ਤਰ੍ਹਾਂ ਕਿਸਾਨ ਕ੍ਰੈਡਿਟ ਕਾਰਡ ਪ੍ਰਾਪਤ ਕੀਤਾ ਜਾਵੇ?
ਅਸਲ ਵਿੱਚ ਕਿਸਾਨ ਕਰੈਡਿਟ ਕਾਰਡ ਸਕੀਮ ਦੇ ਅਨੁਸਾਰ, ਇਹ ਕਾਰਡ ਆਸਾਨੀ ਨਾਲ ਕਿਸੇ ਵੀ ਸਹਿਕਾਰੀ ਬੈਂਕ, ਖੇਤਰੀ ਦਿਹਾਤੀ ਬੈਂਕ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ | ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਰੁਪਿਆ ਕਾਰਡ ਜਾਰੀ ਕਰਦਾ ਹੈ | ਇਹ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ, ਬੈਂਕ ਆਫ਼ ਇੰਡੀਆ ਅਤੇ ਆਈਡੀਬੀਆਈ ਬੈਂਕ ਤੋਂ ਵੀ ਆਸਾਨੀ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ |
![](https://d2ldof4kvyiyer.cloudfront.net/media/2711/pm_kisan_kcc.jpg)
7 ਦੀ ਬਜਾਏ 4% ਵਿਆਜ 'ਤੇ ਕਰਜ਼ਾ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਹੈ
ਕਿਸਾਨ ਕਰੈਡਿਟ ਕਾਰਡ ਤਹਿਤ 3 ਲੱਖ ਰੁਪਏ ਤੱਕ ਦੇ ਕਰਜ਼ੇ ਬਿਨਾਂ ਕਿਸੇ ਗਰੰਟੀ ਦੇ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ। ਇਸ ਦੇ ਨਾਲ ਹੀ 5 ਸਾਲਾਂ ਵਿੱਚ 3 ਲੱਖ ਰੁਪਏ ਤੱਕ ਦਾ ਥੋੜ੍ਹੇ ਸਮੇਂ ਦਾ ਕਰਜ਼ਾ ਵੀ ਦਿੱਤਾ ਜਾਂਦਾ ਹੈ। ਜਿਸ ਦੀ ਵਿਆਜ ਦਰ ਸਿਰਫ 4 ਪ੍ਰਤੀਸ਼ਤ ਹੁੰਦੀ ਹੈ | ਹਾਲਾਂਕਿ ਕਰਜ਼ਾ ਆਮ ਤੌਰ 'ਤੇ 9 ਪ੍ਰਤੀਸ਼ਤ ਦੀ ਦਰ' ਤੇ ਮਿਲਦਾ ਹੈ, ਪਰ ਸਰਕਾਰ ਇਸ 'ਤੇ 2 ਪ੍ਰਤੀਸ਼ਤ ਦੀ ਸਬਸਿਡੀ ਦਿੰਦੀ ਹੈ | ਇਸ ਲਿਹਾਜ ਵਿਚ ਇਹ 7 ਪ੍ਰਤੀਸ਼ਤ ਬਣ ਜਾਂਦਾ ਹੈ | ਦੂਜੇ ਪਾਸੇ, ਜੇ ਕਿਸਾਨ ਇਹ ਕਰਜ਼ਾ ਸਮੇਂ ਸਿਰ ਵਾਪਸ ਕਰ ਦਿੰਦਾ ਹੈ, ਤਾਂ ਉਸਨੂੰ 3 ਪ੍ਰਤੀਸ਼ਤ ਦੀ ਹੋਰ ਛੋਟ ਮਿਲ ਜਾਂਦੀ ਹੈ | ਯਾਨੀ ਕਿ, ਕਿਸਾਨ ਨੂੰ ਸਿਰਫ 4 ਪ੍ਰਤੀਸ਼ਤ ਦੀ ਦਰ ਨਾਲ ਵਿਆਜ ਵਾਪਸ ਕਰਨਾ ਪੈਂਦਾ ਹੈ | ਉਹਦਾ ਹੀ ਜੇ ਕਿਸਾਨ ਕਰੈਡਿਟ ਕਾਰਡ ਰਾਹੀਂ ਰਿਣ ਨਹੀਂ ਲੈ ਕੇ ਦੂਜੇ ਬੈਂਕ ਤੋਂ ਕਰਜ਼ਾ ਲੈਂਦੇ ਹਨ, ਤਾਂ ਉਨ੍ਹਾਂ ਨੂੰ 8 ਤੋਂ 9 ਪ੍ਰਤੀਸ਼ਤ ਤੱਕ ਦਾ ਵਿਆਜ ਦੇਣਾ ਪੈਂਦਾ ਹੈ |
Summary in English: know from where farmers can get loans @ 4% instead of 7%