![ਕੀ ਹੈ ਪੰਜਾਬ ਦਿਵਸ ਦਾ ਇਤਿਹਾਸ ਅਤੇ ਮਹੱਤਤਾ? ਕੀ ਹੈ ਪੰਜਾਬ ਦਿਵਸ ਦਾ ਇਤਿਹਾਸ ਅਤੇ ਮਹੱਤਤਾ?](https://d2ldof4kvyiyer.cloudfront.net/media/17496/punjab-day.jpg)
ਕੀ ਹੈ ਪੰਜਾਬ ਦਿਵਸ ਦਾ ਇਤਿਹਾਸ ਅਤੇ ਮਹੱਤਤਾ?
Punjab Day 2023: ਹਰ ਸਾਲ 1 ਨਵੰਬਰ ਨੂੰ ਪੰਜਾਬ ਦਿਵਸ (Punjab Day) ਵਜੋਂ ਮਨਾਇਆ ਜਾਂਦਾ ਹੈ। ਜੇਕਰ ਤੁਸੀਂ ਇਸ ਬਾਰੇ ਨਹੀਂ ਜਾਣਦੇ ਹੋ, ਤਾਂ ਇਸ ਲੇਖ ਰਾਹੀਂ ਤੁਸੀਂ ਪੰਜਾਬ ਦਿਵਸ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਆਓ ਜਾਣਦੇ ਹਾਂ ਪੰਜਾਬ ਦਿਵਸ ਦੇ ਇਤਿਹਾਸ ਤੋਂ ਲੈ ਕੇ ਇਸ ਦੀ ਮਹੱਤਤਾ ਤੱਕ ਦੀ ਪੂਰੀ ਜਾਣਕਾਰੀ।
ਪੰਜਾਬ ਸ਼ਬਦ ਫ਼ਾਰਸੀ ਦੇ ਦੋ ਸ਼ਬਦਾਂ 'ਪੰਜ' ਤੇ 'ਆਬ' ਦਾ ਮਿਸ਼ਰਨ ਹੈ। 'ਪੰਜ' ਦਾ ਅਰਥ ਹੈ ਪੰਜ ਤੇ 'ਆਬ' ਦਾ ਅਰਥ ਹੈ ਪਾਣੀ, ਜੋ ਦਰਸਾਉਂਦਾ ਹੈ ਕਿ ਇਹ ਪੰਜ ਦਰਿਆਵਾਂ ਬਿਆਸ, ਚਨਾਬ, ਜੇਹਲਮ, ਰਾਵੀ ਤੇ ਸਤਲੁਜ ਨਾਲ ਘਿਰਿਆ ਹੋਇਆ ਹੈ। ਹਾਲਾਂਕਿ, 1947 `ਚ ਭਾਰਤ ਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਿਰਫ ਦੋ ਦਰਿਆ ਸਤਲੁਜ ਤੇ ਬਿਆਸ ਹੀ ਪੰਜਾਬ ਦੇ ਖੇਤਰ `ਚ ਪੈਂਦੇ ਹਨ। ਅੱਜ ਪੰਜਾਬ ਭੂਗੋਲਿਕ ਖੇਤਰਾਂ ਦੇ ਲਿਹਾਜ਼ ਨਾਲ ਭਾਰਤ ਦੇ 19ਵੇਂ ਸਭ ਤੋਂ ਵੱਡੇ ਸੂਬੇ ਤੇ ਆਬਾਦੀ ਦੇ ਲਿਹਾਜ਼ ਨਾਲ 16ਵੇਂ ਵੱਡੇ ਸੂਬੇ ਵਜੋਂ ਖੜ੍ਹਾ ਹੈ।
ਪੰਜਾਬ ਦਿਵਸ ਦਾ ਇਤਿਹਾਸ ਤੇ ਮਹੱਤਤਾ:
1 ਨਵੰਬਰ 1966 ਨੂੰ ਪੰਜਾਬ ਸੂਬੇ ਦੀ ਨੀਂਹ ਰੱਖਣ ਦੀ ਯਾਦ `ਚ ਹਰ ਸਾਲ 1 ਨਵੰਬਰ ਦੇ ਦਿਨ ਪੰਜਾਬ ਦਿਵਸ ਮਨਾਇਆ ਜਾਂਦਾ ਹੈ। ਪੰਜਾਬ ਦਿਵਸ ਨੂੰ ਪੰਜਾਬ ਗਠਨ ਦਿਵਸ ਵੀ ਕਿਹਾ ਜਾਂਦਾ ਹੈ, ਕਿਉਂਕਿ ਅੱਜ ਦੇ ਦਿਨ ਅਜੋਕੇ ਪੰਜਾਬ ਦਾ ਗਠਨ ਕੀਤਾ ਗਿਆ ਸੀ। ਦੱਸ ਦੇਈਏ ਕਿ 1950 ਦੇ ਸਮੇਂ `ਚ ਅਕਾਲੀ ਦਲ ਦੀ ਅਗਵਾਈ ਵਾਲੀ ਲਹਿਰ ਕਾਰਨ ਪੰਜਾਬ ਦੀ ਸਥਾਪਨਾ ਹੋਈ ਸੀ। 1 ਨਵੰਬਰ ਦਾ ਦਿਨ ਨਾਂ ਸਿਰਫ ਪੰਜਾਬ ਦਾ ਸਥਾਪਨਾ ਦਿਵਸ ਹੁੰਦਾ ਹੈ, ਸਗੋਂ 6 ਹੋਰ ਭਾਰਤੀ ਸੂਬਿਆਂ ਜਿਵੇਂ ਕੇ ਕੇਰਲਾ, ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਹਰਿਆਣਾ ਤੇ ਆਂਧਰਾ ਪ੍ਰਦੇਸ਼ ਦਾ ਗਠਨ ਦਿਵਸ ਵੀ ਹੁੰਦਾ ਹੈ।
ਇਹ ਵੀ ਪੜ੍ਹੋ: 1 ਨਵੰਬਰ ਤੋਂ ਸੱਭਿਆਚਾਰਕ ਰੰਗਾਂ 'ਚ ਰੰਗਿਆ ਜਾਵੇਗਾ ਯੁਵਕ ਮੇਲਾ
ਅਕਾਲੀ ਦਲ ਦੀ ਮੰਗ ਸਦਕਾ ਪੰਜਾਬ ਨੂੰ ਤਿੰਨ ਵੱਖ-ਵੱਖ ਸੂਬਿਆਂ `ਚ ਵੰਡ ਦਿੱਤਾ ਗਿਆ ਸੀ। ਪੰਜਾਬ ਪੁਨਰਗਠਨ ਐਕਟ (1966) ਦੇ ਤਹਿਤ ਕੇਂਦਰ ਸਰਕਾਰ ਨੇ ਪੰਜਾਬ ਸੂਬੇ ਨੂੰ ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਪੰਜਾਬ `ਚ ਵੰਡਣ ਲਈ ਸਹਿਮਤੀ ਦੇ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬੀ ਭਾਸ਼ਾ ਦੀ ਪਹਾੜੀ ਬੋਲੀ ਬੋਲਣ ਵਾਲਾ ਹਿੰਦੂ ਬਹੁਗਿਣਤੀ ਵਾਲਾ ਇਲਾਕਾ ਹਿਮਾਚਲ ਪ੍ਰਦੇਸ਼ ਬਣ ਗਿਆ, ਹਰਿਆਣਵੀ ਬੋਲੀ ਬੋਲਣ ਵਾਲੀ ਆਬਾਦੀ ਨੂੰ ਹਰਿਆਣਾ ਬਣਾਇਆ ਗਿਆ ਤੇ ਸਿੱਖ ਬਹੁਗਿਣਤੀ ਦੇ ਬਾਕੀ ਬਚੇ ਇਲਾਕਿਆਂ ਨੂੰ ਅਜੋਕੇ ਪੰਜਾਬ ਦਾ ਹਿੱਸਾ ਰੱਖਿਆ ਗਿਆ।
ਇਹ ਵੀ ਪੜ੍ਹੋ: Punjab Day 2022: ਪੰਜਾਬ ਦਿਵਸ ਦੇ ਮੌਕੇ ਜਾਣੋ ਇਸਦਾ ਇਤਿਹਾਸ ਤੇ ਮਹੱਤਤਾ
ਪਿਛੋਕੜ ਵੱਲ ਝਾਤ ਮਾਰੀਏ ਤਾਂ 1 ਨਵੰਬਰ ਦੇ ਦਿਨ ਭਾਰਤ ਵਿੱਚ ਕਈ ਇਤਿਹਾਸਕ ਬਦਲਾਅ ਹੋਏ ਸਨ। ਦਰਅਸਲ, ਕਈ ਸਾਲ ਪਹਿਲਾਂ 1 ਨਵੰਬਰ ਦੇ ਦਿਨ ਦੇਸ਼ ਦੇ ਵੱਖ-ਵੱਖ ਸੂਬਿਆਂ ਦਾ ਭਾਸ਼ਾ ਦੇ ਆਧਾਰ ‘ਤੇ ਪੁਨਰਗਠਨ ਕਰਨ ਦਾ ਫੈਸਲਾ ਲਿਆ ਗਿਆ ਸੀ। ਦੱਸ ਦੇਈਏ ਕਿ ਸਾਲ 1956 ਤੋਂ ਸਾਲ 2000 ਤੱਕ, ਭਾਰਤ ਦੇ ਛੇ ਵੱਖ-ਵੱਖ ਸੂਬਿਆਂ ਦਾ ਜਨਮ ਹੋਇਆ। ਇਸ ਵਿੱਚ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਛੱਤੀਸਗੜ੍ਹ, ਕਰਨਾਟਕ ਅਤੇ ਕੇਰਲ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਹ 6 ਸੂਬੇ ਇੱਕੋ ਦਿਨ ਆਪਣਾ ਸਥਾਪਨਾ ਦਿਵਸ ਮਨਾਉਂਦੇ ਹਨ। ਇਨ੍ਹਾਂ 6 ਸੂਬਿਆਂ ਤੋਂ ਇਲਾਵਾ 1956 ਵਿੱਚ 1 ਨਵੰਬਰ ਦੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਵੀ ਕੇਂਦਰ ਸ਼ਾਸਤ ਪ੍ਰਦੇਸ਼ ਵਜੋਂ ਮਾਨਤਾ ਪ੍ਰਾਪਤ ਹੋਈ ਸੀ।
Summary in English: Know why Punjab Day is celebrated, what is its history and significance?