![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14747/main-pic.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
Krishi Sanyantra Mela 2023 ਅੱਜ ਬਾਲਾਸੋਰ, ਉੜੀਸਾ ਦੇ ਕਰੂਡਾ ਫੀਲਡ ਵਿੱਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਉਤਪਾਦਨ ਦੇ ਕੇਂਦਰੀ ਮੰਤਰੀ ਪਰਸ਼ੋਤਮ ਰੁਪਾਲਾ, ਬਾਲਾਸੋਰ ਦੇ ਸੰਸਦ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਅਤੇ SBI ਦੇ Deputy General Manager, ਧਰੁਵ ਚਰਨ ਬਾਲਾ ਦੀ ਮੌਜੂਦਗੀ ਵਿੱਚ ਸ਼ੁਰੂ ਹੋਇਆ।
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14762/whatsapp-image-2023-03-25-at-123158-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਕਾਨਫਰੰਸ ਵਿੱਚ ਔਨਲਾਈਨ ਮਾਧਿਅਮ ਰਾਹੀਂ ਹਿੱਸਾ ਲਿਆ ਅਤੇ ਮੇਲੇ ਦੇ ਆਯੋਜਨ ਲਈ ਕ੍ਰਿਸ਼ੀ ਜਾਗਰਣ ਦੀ ਸ਼ਲਾਘਾ ਕੀਤੀ। ਉਨ੍ਹਾਂ ਭਾਰਤ ਸਰਕਾਰ ਦੀ ਤਰਫੋਂ ਕਾਨਫਰੰਸ ਨੂੰ ਵਧਾਈ ਦਿੱਤੀ ਅਤੇ Prime Minister Narendra Modi ਦੀ ਦੇਸ਼ ਦੇ ਕਿਸਾਨ ਹਿੱਤਾਂ ਪ੍ਰਤੀ ਸਮਰਪਣ ਦਾ ਪ੍ਰਗਟਾਵਾ ਕੀਤਾ।
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14749/whatsapp-image-2023-03-25-at-13220-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
ਉਨ੍ਹਾਂ ਨੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਸਮੇਤ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਨੂੰ ਉਜਾਗਰ ਕੀਤਾ, ਜਿਸ ਨਾਲ ਦੇਸ਼ ਭਰ ਦੇ 11.5 ਕਰੋੜ ਕਿਸਾਨਾਂ ਨੂੰ ਪਹਿਲਾਂ ਹੀ ਲਾਭ ਹੋਇਆ ਹੈ। ਮੰਤਰੀ ਤੋਮਰ ਨੇ ਜ਼ੋਰ ਦੇ ਕੇ ਕਿਹਾ ਕਿ ਉੜੀਸਾ ਦੇ ਕਿਸਾਨ ਵੀ ਇਸ ਯੋਜਨਾ ਦਾ ਲਾਭ ਲੈ ਰਹੇ ਹਨ ਅਤੇ ਆਪਣੀ ਆਰਥਿਕ ਸਥਿਤੀ ਨੂੰ ਸੁਧਾਰ ਰਹੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਮੰਨਿਆ ਕਿ ਕਿਸਾਨ ਆਪਣੀਆਂ ਖੇਤੀ ਤਕਨੀਕਾਂ ਨੂੰ ਆਧੁਨਿਕ ਤੇ ਅੱਗੇ ਵਧਾ ਕੇ ਕ੍ਰਿਸ਼ੀ ਸੰਯੰਤਰ ਮੇਲੇ ਤੋਂ ਲਾਭ ਉਠਾਉਣਗੇ। ਉਨ੍ਹਾਂ ਨੇ ਭਾਰਤ ਦੇ ਹਰ ਪਿੰਡ ਵਿੱਚ ਕਿਸਾਨ ਪੱਤਰਕਾਰਾਂ ਜਿਸਦੀ ਕ੍ਰਿਸ਼ੀ ਜਾਗਰਣ ਨੇ ਪਹਿਲ ਕੀਤੀ ਹੈ, ਦੀ ਲੋੜ ਦਾ ਸੁਝਾਅ ਦਿੱਤਾ।
ਇਹ ਵੀ ਪੜ੍ਹੋ : OUAT Kisan Mela 2023: ਉੜੀਸਾ 'ਚ ਦੋ ਰੋਜ਼ਾ ਕਿਸਾਨ ਮੇਲੇ ਦਾ ਆਯੋਜਨ, ਕਿਸਾਨ ਨਵੀਆਂ ਤਕਨੀਕਾਂ ਤੋਂ ਹੋਣਗੇ ਜਾਣੂ
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14750/whatsapp-image-2023-03-25-at-10408-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
ਕਾਨਫਰੰਸ ਦੌਰਾਨ ਪਰਸ਼ੋਤਮ ਰੁਪਾਲਾ ਨੇ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ MC Dominic ਅਤੇ ਉੜੀਸਾ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ। ਮੰਤਰੀ ਰੁਪਾਲਾ ਨੇ ਮੰਨਿਆ ਕਿ ਕ੍ਰਿਸ਼ੀ ਜਾਗਰਣ ਦੀ ‘Farmer the Journalist’ ਪਹਿਲਕਦਮੀ ਦੀ ਮਦਦ ਨਾਲ 1200 ਕਿਸਾਨਾਂ ਨੇ ਖੇਤੀ ਅਤੇ ਪਸ਼ੂ ਪਾਲਣ ਵਿੱਚ ਬਿਹਤਰ ਨਤੀਜੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕ੍ਰਿਸ਼ੀ ਜਾਗਰਣ ਦਾ ਕਿਸਾਨਾਂ ਪ੍ਰਤੀ ਸਮਰਪਣ ਦੇਸ਼ ਦੇ ਉੱਜਵਲ ਭਵਿੱਖ ਲਈ ਸ਼ਲਾਘਾਯੋਗ ਅਤੇ ਜ਼ਰੂਰੀ ਹੈ।
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14751/whatsapp-image-2023-03-25-at-13221-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
ਰੁਪਾਲਾ ਨੇ ਭਾਰਤ ਦੇ ਹਰ ਪਿੰਡ ਵਿੱਚ 'ਕਿਸਾਨ ਪੱਤਰਕਾਰ' ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ ਦੇ ਪੱਛਮੀ ਅਤੇ ਪੂਰਬੀ ਹਿੱਸਿਆਂ ਦੇ ਵਿਕਾਸ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ। ਰੁਪਾਲਾ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਕਿਸਾਨਾਂ ਨੂੰ ਸਾਰੀਆਂ ਨੀਤੀਆਂ ਦਾ ਲਾਭ ਦੇਣਾ ਹੈ ਅਤੇ ਕ੍ਰਿਸ਼ੀ ਜਾਗਰਣ ਇਸ ਯਤਨ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14752/whatsapp-image-2023-03-25-at-15025-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
ਸਾਰੰਗੀ ਸਮੇਤ ਕਈਆਂ ਵੱਲੋਂ ਇਸ ਸਮਾਗਮ ਦੀ ਸ਼ਲਾਘਾ ਕੀਤੀ ਗਈ, ਜਿਨ੍ਹਾਂ ਨੇ ਮੇਲੇ ਦੇ ਆਯੋਜਨ ਵਿੱਚ ਕ੍ਰਿਸ਼ੀ ਜਾਗਰਣ ਦੇ ਉੱਦਮ ਦੀ ਵਧਾਈ ਅਤੇ ਸ਼ਲਾਘਾ ਕੀਤੀ। ਸਾਰੰਗੀ ਨੇ ਬਾਲਾਸੋਰ ਦੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਖੇਤੀਬਾੜੀ ਯਤਨਾਂ ਲਈ ਆਪਣਾ ਸਮਰਥਨ ਦਿੱਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਮੇਲਾ ਕਿਸਾਨਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰੇਗਾ, ਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਤਕਨੀਕਾਂ ਨੂੰ ਅਪਣਾਉਣ ਅਤੇ ਆਪਣੇ ਖੇਤਾਂ ਵਿੱਚ ਵਰਮੀ ਕੰਪੋਸਟ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਸਾਨਾਂ ਨੂੰ ਆਪਣੇ ਗਿਆਨ ਅਤੇ ਹੁਨਰ ਨੂੰ ਵਧਾਉਣ ਲਈ ਅਜਿਹੇ ਹੋਰ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14753/whatsapp-image-2023-03-25-at-15050-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਤੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੇ ਵੀ ਖੇਤੀਬਾੜੀ ਵਿੱਚ ਨਵੀਨਤਾ ਦੀ ਮਹੱਤਤਾ ਅਤੇ ਕਿਸਾਨਾਂ ਨੂੰ ਨਵੇਂ ਵਿਚਾਰਾਂ ਅਤੇ ਤਕਨਾਲੋਜੀਆਂ ਲਈ ਖੁੱਲੇ ਹੋਣ ਦੀ ਲੋੜ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਸਮਾਗਮ ਦਾ ਪਹਿਲਾ ਦਿਨ ਇੱਕ ਵੱਡੀ ਸਫਲਤਾ ਰਹੀ ਹੈ, ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਤੇ ਤਕਨਾਲੋਜੀਆਂ ਨੂੰ ਅਪਣਾਉਣ ਅਤੇ ਉਨ੍ਹਾਂ ਦੀ ਪੈਦਾਵਾਰ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕਰੇਗਾ।
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14754/whatsapp-image-2023-03-25-at-15051-pm-1.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14748/whatsapp-image-2023-03-25-at-12137-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14755/whatsapp-image-2023-03-25-at-15051-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14756/whatsapp-image-2023-03-25-at-21035-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14757/whatsapp-image-2023-03-25-at-21036-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14758/whatsapp-image-2023-03-25-at-21043-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14759/whatsapp-image-2023-03-25-at-21044-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14760/whatsapp-image-2023-03-25-at-24900-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14763/whatsapp-image-2023-03-25-at-125936-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
![ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼ ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼](https://d2ldof4kvyiyer.cloudfront.net/media/14761/whatsapp-image-2023-03-25-at-123155-pm.jpeg)
ਕ੍ਰਿਸ਼ੀ ਸੰਯੰਤਰ ਮੇਲਾ 2023 ਦਾ ਹੋਇਆ ਆਗਾਜ਼
Summary in English: Krishi Sanyantra Mela 2023 started, Union Ministers brightened the event