![ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ](https://d2ldof4kvyiyer.cloudfront.net/media/14786/whatsapp-image-2023-03-27-at-110024-am.jpeg)
ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ
ਓਡੀਸ਼ਾ ਦੇ ਬਾਲਾਸੋਰ ਵਿੱਚ ਕਰੂਡਾ ਫੀਲਡ ਵਿਖੇ ਆਯੋਜਿਤ ਕ੍ਰਿਸ਼ੀ ਸੰਯੰਤਰ ਮੇਲਾ 2023 ਬੇਮਿਸਾਲ ਸਫਲਤਾ ਦੇ ਨਾਲ ਅੱਜ ਆਪਣੇ ਤੀਜੇ ਤੇ ਅਖੀਰਲੇ ਦਿਨ `ਚ ਪੁੱਜ ਗਿਆ ਹੈ। 25 ਮਾਰਚ ਤੋਂ ਸ਼ੁਰੂ ਹੋਏ ਇਸ ਮੇਲੇ `ਚ ਖੇਤੀਬਾੜੀ ਮਾਹਿਰਾਂ ਤੇ ਕੇਂਦਰੀ ਮੰਤਰੀਆਂ ਵੱਲੋਂ ਖੇਤੀਬਾੜੀ ਤੇ ਕਿਸਾਨੀ ਖੁਸ਼ਹਾਲੀ ਬਾਰੇ ਚਰਚਾ ਕੀਤੀ ਗਈ। ਮੇਲੇ `ਚ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨਾਂ, ਖੇਤੀ ਵਿਗਿਆਨੀਆਂ, ਖੇਤੀਬਾੜੀ ਇੰਜੀਨੀਅਰਾਂ ਅਤੇ ਖੇਤੀਬਾੜੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
![ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ](https://d2ldof4kvyiyer.cloudfront.net/media/14787/whatsapp-image-2023-03-27-at-23045-pm.jpeg)
ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ
ਇਹ ਮੇਲਾ ਉੜੀਸਾ ਦੇ ਖੇਤੀਬਾੜੀ ਤੇ ਸਹਾਇਕ ਖੇਤਰਾਂ ਨੂੰ ਉਤਸ਼ਾਹਿਤ ਕਰੇਗਾ ਤੇ ਬਾਲਾਸੋਰ ਜ਼ਿਲ੍ਹੇ ਦੇ ਖੇਤੀਬਾੜੀ ਸੈਕਟਰ ਨੂੰ ਹੋਰ ਵਧਾਏਗਾ। ਇਸ ਇਵੈਂਟ ਨੇ ਕਿਸਾਨਾਂ ਨੂੰ ਨਵੀਨਤਮ ਖੇਤੀਬਾੜੀ ਤਕਨਾਲੋਜੀ ਤੇ ਉਪਕਰਨਾਂ ਦੀ ਪੜਚੋਲ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ। ਇਸਦੇ ਨਾਲ ਹੀ ਮੇਲੇ ਵਿੱਚ 200 ਤੋਂ ਵੱਧ ਪ੍ਰਦਰਸ਼ਕ, ਨਿਰਮਾਤਾਵਾਂ, ਡੀਲਰਾਂ ਤੇ ਖੇਤੀਬਾੜੀ ਮਸ਼ੀਨਰੀ ਦੇ ਵਿਤਰਕਾਂ ਨੇ ਭਾਗ ਲਿਆ।
![ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ](https://d2ldof4kvyiyer.cloudfront.net/media/14788/whatsapp-image-2023-03-27-at-20155-pm.jpeg)
ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ
ਇਸ ਸਮਾਗਮ ਦਾ ਆਯੋਜਨ ਕ੍ਰਿਸ਼ੀ ਜਾਗਰਣ ਦੁਆਰਾ 25 ਤੋਂ 27 ਮਾਰਚ 2023 ਤੱਕ ਕੀਤਾ ਗਿਆ ਸੀ, ਜਿਸਦਾ ਥੀਮ "ਅਣਪਛਾਤੇ ਅਮੀਰ ਖੇਤੀ ਉੜੀਸਾ ਦੀ ਪੜਚੋਲ ਕਰੋ" ਰੱਖਿਆ ਗਿਆ ਸੀ। ਮਿਲੀ ਜਾਣਕਾਰੀ ਅਨੁਸਾਰ ਮੇਲੇ ਦੇ ਆਖਰੀ ਦਿਨ ਪ੍ਰੋਫੈਸਰ ਐਸ.ਪੀ ਨੰਦਾ (Dean, M.S. Swaminathan School of Agriculture, CUTM, Gajapati), ਸ੍ਰੀ ਤਪਸ ਰੰਜਨ ਪ੍ਰਧਾਨ (DDM NABARD, Balasore) ਨੇ ਸ਼ਮੂਲੀਅਤ ਕੀਤੀ। ਇਸ ਦੇ ਨਾਲ ਹੀ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐੱਮ.ਸੀ.ਡੋਮਿਨਿਕ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਹ ਵੀ ਪੜ੍ਹੋ : Krishi Sanyantra Mela 2023 ਦਾ ਹੋਇਆ ਆਗਾਜ਼, ਕੇਂਦਰੀ ਮੰਤਰੀਆਂ ਨੇ ਸਮਾਗਮ ਦੀ ਵਧਾਈ ਚਮਕ
![ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ](https://d2ldof4kvyiyer.cloudfront.net/media/14789/whatsapp-image-2023-03-27-at-122206-pm.jpeg)
ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ
ਇਸ ਮੇਲੇ ਵਿੱਚ ਸਾਰੇ ਅਗਾਂਹਵਧੂ ਕਿਸਾਨਾਂ ਅਤੇ ਪ੍ਰਦਰਸ਼ਕਾਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਮੇਲੇ ਵਿੱਚ ਖੇਤੀ ਵਿੱਚ ਵਰਤੇ ਜਾਣ ਵਾਲੇ ਉੱਨਤ ਗਿਆਨ ਅਤੇ ਤਕਨਾਲੋਜੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਜੋ ਕਿਸਾਨ ਵੱਧ ਤੋਂ ਵੱਧ ਉਤਪਾਦਕ ਅਤੇ ਖੁਸ਼ਹਾਲ ਹੋ ਸਕਣ। ਇਸ ਪ੍ਰੋਗਰਾਮ ਨੇ ਕਿਸਾਨਾਂ ਨੂੰ ਖੇਤੀ ਨਾਲ ਸਬੰਧਤ ਨਵੀਆਂ ਤਕਨੀਕਾਂ ਅਤੇ ਜਾਣਕਾਰੀਆਂ ਤੋਂ ਜਾਣੂ ਕਰਵਾਇਆ।
![ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ](https://d2ldof4kvyiyer.cloudfront.net/media/14790/whatsapp-image-2023-03-27-at-120110-pm.jpeg)
ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ
ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਇਸ ਮੇਲੇ ਰਾਹੀਂ ਕਿਸਾਨਾਂ ਵੱਲੋਂ ਪੈਦਾ ਕੀਤੀ ਫ਼ਸਲ ਨੂੰ ਮੰਡੀ ਵਿੱਚ ਢੁੱਕਵੇਂ ਭਾਅ ’ਤੇ ਕਿਵੇਂ ਵੇਚਿਆ ਜਾ ਸਕਦਾ ਹੈ, ਇਸ ਬਾਰੇ ਵੀ ਇਸ ਪ੍ਰੋਗਰਾਮ ਵਿੱਚ ਚਰਚਾ ਕੀਤੀ ਗਈ। ਜਿਸ ਨਾਲ ਕਿਸਾਨ ਲਾਭ ਉਠਾ ਸਕਦੇ ਹਨ।
![ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ](https://d2ldof4kvyiyer.cloudfront.net/media/14791/whatsapp-image-2023-03-27-at-115812-am.jpeg)
ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ
![ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ](https://d2ldof4kvyiyer.cloudfront.net/media/14792/whatsapp-image-2023-03-27-at-115612-am.jpeg)
ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ
![ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ](https://d2ldof4kvyiyer.cloudfront.net/media/14793/whatsapp-image-2023-03-27-at-114754-am.jpeg)
ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ
![ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ](https://d2ldof4kvyiyer.cloudfront.net/media/14794/whatsapp-image-2023-03-27-at-110127-am.jpeg)
ਤਿੰਨ ਰੋਜ਼ਾ ਕ੍ਰਿਸ਼ੀ ਸੰਯੰਤਰ ਮੇਲਾ ਅੱਜ ਸਮਾਪਤ
Summary in English: Krishi Sanyantra Mela 2023 was full of unprecedented success