!["ਐਕਸਪਲੋਰ ਦ ਅਨਐਕਸਪਲੋਰਡ ਐਫਲੂਐਂਟ ਐਗਰੀ ਓਡੀਸ਼ਾ" "ਐਕਸਪਲੋਰ ਦ ਅਨਐਕਸਪਲੋਰਡ ਐਫਲੂਐਂਟ ਐਗਰੀ ਓਡੀਸ਼ਾ"](https://d2ldof4kvyiyer.cloudfront.net/media/11986/17oct11.jpg)
"ਐਕਸਪਲੋਰ ਦ ਅਨਐਕਸਪਲੋਰਡ ਐਫਲੂਐਂਟ ਐਗਰੀ ਓਡੀਸ਼ਾ"
ਕਿਸਾਨਾਂ, ਖੇਤੀ ਮਾਹਿਰਾਂ ਤੇ ਖੇਤੀ ਉੱਦਮੀਆਂ ਨੂੰ ਇੱਕ ਮੰਚ 'ਤੇ ਲਿਆਉਣ ਦੇ ਉਦੇਸ਼ ਨਾਲ ਆਯੋਜਿਤ ਕੀਤੀ ਖੇਤੀ ਪ੍ਰਦਰਸ਼ਨੀ "ਐਕਸਪਲੋਰ ਦ ਅਨਐਕਸਪਲੋਰਡ ਐਫਲੂਐਂਟ ਐਗਰੀ ਓਡੀਸ਼ਾ" (Agricultural Exhibition) ਦਾ ਅੱਜ ਆਗਾਜ਼ ਹੋਇਆ। ਦੱਸ ਦੇਈਏ ਕਿ ਕ੍ਰਿਸ਼ੀ ਉਨਤੀ ਸੰਮੇਲਨ ਦੋ ਰੋਜ਼ਾ ਸੰਮੇਲਨ ਹੈ, ਜੋ ਅੱਜ (17 ਅਕਤੂਬਰ) ਤੇ ਕੱਲ੍ਹ (18 ਅਕਤੂਬਰ) ਜਾਰੀ ਰਹੇਗਾ।
![ਕ੍ਰਿਸ਼ੀ ਉਨਤੀ ਸੰਮੇਲਨ ਕ੍ਰਿਸ਼ੀ ਉਨਤੀ ਸੰਮੇਲਨ](https://d2ldof4kvyiyer.cloudfront.net/media/12007/17o4.jpg)
ਕ੍ਰਿਸ਼ੀ ਉਨਤੀ ਸੰਮੇਲਨ
![ਜਗਨਨਾਥ ਸਰਾਕਾ, ਐਸਟੀ ਤੇ ਐਸਸੀ ਵਿਕਾਸ ਮੰਤਰੀ ਤੇ ਐਮ.ਐਲ.ਏ ਮਕਰੰਦਾ ਮੁਦੁਲੀ, ਰਯਾਗੜਾ ਓਡੀਸ਼ਾ ਨੇ ਸ਼ਿਰਕਤ ਕੀਤੀ ਜਗਨਨਾਥ ਸਰਾਕਾ, ਐਸਟੀ ਤੇ ਐਸਸੀ ਵਿਕਾਸ ਮੰਤਰੀ ਤੇ ਐਮ.ਐਲ.ਏ ਮਕਰੰਦਾ ਮੁਦੁਲੀ, ਰਯਾਗੜਾ ਓਡੀਸ਼ਾ ਨੇ ਸ਼ਿਰਕਤ ਕੀਤੀ](https://d2ldof4kvyiyer.cloudfront.net/media/11981/17oct7.jpg)
ਜਗਨਨਾਥ ਸਰਾਕਾ, ਐਸਟੀ ਤੇ ਐਸਸੀ ਵਿਕਾਸ ਮੰਤਰੀ ਤੇ ਐਮ.ਐਲ.ਏ ਮਕਰੰਦਾ ਮੁਦੁਲੀ, ਰਯਾਗੜਾ ਓਡੀਸ਼ਾ ਨੇ ਸ਼ਿਰਕਤ ਕੀਤੀ
ਇਸ ਦੌਰਾਨ ਜਗਨਨਾਥ ਸਰਾਕਾ, ਐਸਟੀ ਤੇ ਐਸਸੀ ਵਿਕਾਸ ਮੰਤਰੀ ਤੇ ਐਮ.ਐਲ.ਏ ਮਕਰੰਦਾ ਮੁਦੁਲੀ, ਰਯਾਗੜਾ ਓਡੀਸ਼ਾ ਨੇ ਆਪਣੀ ਸ਼ਿਰਕਤ ਕੀਤੀ ਤੇ ਖੇਤੀਬਾੜੀ `ਤੇ ਆਪਣੇ ਵਿਚਾਰ ਸਾਂਝਾ ਕੀਤੇ। ਇਸ ਸੰਮੇਲਨ `ਚ ਮਹਿਲਾ ਕਿਸਾਨਾਂ ਨੇ ਵੀ ਆਪਣਾ ਯੋਗਦਾਨ ਵਖਾਇਆ ਤੇ ਪ੍ਰਦਰਸ਼ਨੀ `ਚ ਸ਼ਾਮਿਲ ਹੋਏ।
![ਮਹਿਲਾ ਕਿਸਾਨ ਪ੍ਰਦਰਸ਼ਨੀ `ਚ ਸ਼ਾਮਿਲ ਹੋਏ ਮਹਿਲਾ ਕਿਸਾਨ ਪ੍ਰਦਰਸ਼ਨੀ `ਚ ਸ਼ਾਮਿਲ ਹੋਏ](https://d2ldof4kvyiyer.cloudfront.net/media/11984/17oct10.jpg)
ਮਹਿਲਾ ਕਿਸਾਨ ਪ੍ਰਦਰਸ਼ਨੀ `ਚ ਸ਼ਾਮਿਲ ਹੋਏ
![ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੂੰ ਕੀਤਾ ਸਨਮਾਨਿਤ ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੂੰ ਕੀਤਾ ਸਨਮਾਨਿਤ](https://d2ldof4kvyiyer.cloudfront.net/media/12009/17o6.jpg)
ਕ੍ਰਿਸ਼ੀ ਜਾਗਰਣ ਦੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਨੂੰ ਕੀਤਾ ਸਨਮਾਨਿਤ
ਕ੍ਰਿਸ਼ੀ ਜਾਗਰਣ ਵੱਲੋਂ ਆਯੋਜਿਤ ਕੀਤੇ ਗਏ ਕ੍ਰਿਸ਼ੀ ਉਨਤੀ ਸੰਮੇਲਨ 2022 `ਚ ਕ੍ਰਿਸ਼ੀ ਜਾਗਰਣ ਤੇ ਐਗਰੀਕਲਚਰ ਵਰਲਡ ਦੇ ਸੰਸਥਾਪਕ ਤੇ ਸੰਪਾਦਕ ਇਨ ਚੀਫ਼ ਐਮ.ਸੀ ਡੋਮਿਨਿਕ ਵੀ ਸ਼ਾਮਿਲ ਹੋਏ। ਉਨ੍ਹਾਂ ਨੂੰ ਇਸ ਦੌਰਾਨ ਇਕ ਤੋਹਫ਼ਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਐਮ.ਸੀ ਡੋਮਿਨਿਕ ਨੇ ਸੰਮੇਲਨ `ਚ ਮੀਡਿਆ ਨਾਲ ਆਪਣੇ ਵਿਚਾਰ ਵੀ ਸਾਂਝੇ ਕੀਤੇ।
![ਐਮਸੀ ਡੋਮਿਨਿਕ ਮੀਡਿਆ ਨਾਲ ਗੱਲ ਕਰਦੇ ਹੋਏ ਐਮਸੀ ਡੋਮਿਨਿਕ ਮੀਡਿਆ ਨਾਲ ਗੱਲ ਕਰਦੇ ਹੋਏ](https://d2ldof4kvyiyer.cloudfront.net/media/12008/17o5.jpg)
ਐਮਸੀ ਡੋਮਿਨਿਕ ਮੀਡਿਆ ਨਾਲ ਗੱਲ ਕਰਦੇ ਹੋਏ
ਇਸ ਦੌਰਾਨ ਰਾਜੇਸ਼ ਕੁਮਾਰ ਪਾਧੀ, ਡਾਇਰੈਕਟਰ ਸੀ.ਯੂ.ਟੀ.ਐਮ, ਰਾਏਗੜਾ ਤੇ ਪ੍ਰੋਫੈਸਰ ਐਸ.ਪੀ ਨੰਦਾ ਵੀ ਮੌਜੂਦ ਸਨ। ਇਸਦੇ ਨਾਲ ਹੀ ਐਗਰੀਕਲਚਰ ਅਵੇਕਨਿੰਗ ਤੇ ਰਾਏਗੜਾ ਸੈਂਚੁਰੀਅਨ ਯੂਨੀਵਰਸਿਟੀ ਦੀ ਟੀਮ ਨੇ ਰਾਏਗੜਾ `ਚ ਵੱਖ-ਵੱਖ ਸੰਸਥਾਵਾਂ, ਗੈਰ ਸਰਕਾਰੀ ਸੰਗਠਨਾਂ ਤੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ।
ਦੱਸ ਦੇਈਏ ਕਿ ਕ੍ਰਿਸ਼ੀ ਜਾਗਰਣ ਵੱਲੋਂ ਐੱਮ ਐੱਸ ਸਵਾਮੀਨਾਥਨ ਸਕੂਲ ਆਫ਼ ਐਗਰੀਕਲਚਰ (M S Swaminathan School of Agriculture) ਦੇ ਸਹਿਯੋਗ ਨਾਲ ਸੈਂਚੁਰੀਅਨ ਯੂਨੀਵਰਸਿਟੀ ਵਿਖੇ ਸਕੂਲ ਆਫ਼ ਫਾਰਮੇਸੀ, ਰਾਇਆ `ਚ ਇਸ ਸੰਮੇਲਨ (Explore the Unexplored Affluent Agri Odisha) ਦਾ ਆਯੋਜਨ ਕੀਤਾ ਗਿਆ ਹੈ।
![ਕ੍ਰਿਸ਼ੀ ਉਨਤੀ ਸੰਮੇਲਨ `ਚ ਆਏ ਖੇਤੀ ਮਾਹਿਰ ਤੇ ਖੇਤੀ ਉੱਦਮੀ ਕ੍ਰਿਸ਼ੀ ਉਨਤੀ ਸੰਮੇਲਨ `ਚ ਆਏ ਖੇਤੀ ਮਾਹਿਰ ਤੇ ਖੇਤੀ ਉੱਦਮੀ](https://d2ldof4kvyiyer.cloudfront.net/media/12006/17o3.jpg)
ਕ੍ਰਿਸ਼ੀ ਉਨਤੀ ਸੰਮੇਲਨ `ਚ ਆਏ ਖੇਤੀ ਮਾਹਿਰ ਤੇ ਖੇਤੀ ਉੱਦਮੀ
ਇਹ ਵੀ ਪੜ੍ਹੋ : PM ਮੋਦੀ ਦੇਣਗੇ ਅੱਜ ਕਰੋੜਾਂ ਕਿਸਾਨਾਂ ਨੂੰ ਦੀਵਾਲੀ ਦਾ ਤੋਹਫਾ, ਖਾਤੇ 'ਚ ਆਉਣਗੇ 12ਵੀਂ ਕਿਸ਼ਤ ਦੇ 2000 ਰੁਪਏ
![ਕ੍ਰਿਸ਼ੀ ਉਨਤੀ ਸੰਮੇਲਨ ਕ੍ਰਿਸ਼ੀ ਉਨਤੀ ਸੰਮੇਲਨ](https://d2ldof4kvyiyer.cloudfront.net/media/11987/17oct12.jpg)
ਕ੍ਰਿਸ਼ੀ ਉਨਤੀ ਸੰਮੇਲਨ
ਖੇਤੀ ਪ੍ਰਦਰਸ਼ਨੀ ਦਾ ਆਗਾਜ਼ ਸਵੇਰੇ 10 ਵਜੇ ਕੀਤਾ ਗਿਆ ਹੈ। ਇਸ ਪ੍ਰਦਰਸ਼ਨੀ `ਚ ਖੇਤੀ ਮਾਹਿਰ ਤੇ ਖੇਤੀ ਉੱਦਮੀ ਖੇਤੀਬਾੜੀ ਸੰਗਠਨਾਂ ਤੇ ਰਵਾਇਤੀ ਅਭਿਆਸਾਂ `ਤੇ ਆਪਣੇ ਵਿਚਾਰ ਸਾਂਝਾ ਕੀਤੇ। ਜਿਕਰਯੋਗ ਹੈ ਕਿ ਕ੍ਰਿਸ਼ੀ ਉਨਤੀ ਸੰਮੇਲਨ ਖੇਤੀਬਾੜੀ ਉਦਯੋਗਾਂ ਨੂੰ ਇੱਕ ਪਲੇਟਫਾਰਮ ਪ੍ਰਦਾਨ ਕਰ ਰਿਹਾ ਹੈ। ਇਸ `ਚ ਭਾਗੀਦਾਰਾਂ ਨੂੰ ਉਨ੍ਹਾਂ ਦੀਆਂ ਨਵੀਨਤਮ ਤਕਨੀਕੀ ਕਾਢਾਂ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਹੈ ਤੇ ਨਾਲ ਹੀ ਕਿਸਾਨਾਂ ਨੂੰ ਆਪਣੇ ਰਵਾਇਤੀ ਖੇਤੀ ਅਭਿਆਸਾਂ ਨੂੰ ਪ੍ਰਗਟ ਕਰਨ ਲਈ ਇੱਕ ਪਲੇਟਫਾਰਮ ਦਿੱਤਾ ਜਾ ਰਿਹਾ ਹੈ।
![ਖੇਤੀ ਪ੍ਰਦਰਸ਼ਨੀ "ਐਕਸਪਲੋਰ ਦ ਅਨਐਕਸਪਲੋਰਡ ਐਫਲੂਐਂਟ ਐਗਰੀ ਓਡੀਸ਼ਾ" ਖੇਤੀ ਪ੍ਰਦਰਸ਼ਨੀ "ਐਕਸਪਲੋਰ ਦ ਅਨਐਕਸਪਲੋਰਡ ਐਫਲੂਐਂਟ ਐਗਰੀ ਓਡੀਸ਼ਾ"](https://d2ldof4kvyiyer.cloudfront.net/media/12005/17o2.jpg)
ਖੇਤੀ ਪ੍ਰਦਰਸ਼ਨੀ "ਐਕਸਪਲੋਰ ਦ ਅਨਐਕਸਪਲੋਰਡ ਐਫਲੂਐਂਟ ਐਗਰੀ ਓਡੀਸ਼ਾ"
ਇਹ ਗੱਲ ਸਾਹਮਣੇ ਆਈ ਹੈ ਕਿ ਕ੍ਰਿਸ਼ੀ ਜਾਗਰਣ ਇਸ ਮੇਲੇ ਰਾਹੀਂ ਡੌਂਗਰੀਆਂ ਆਦਿਵਾਸੀ ਬੁਣਕਰਾਂ ਦੀ ਦਸਤਕਾਰੀ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਉਤਸ਼ਾਹਿਤ ਕਰ ਰਿਹਾ ਹੈ। ਡੌਂਗਰੀਆਂ ਕੋਂਧ ਨਿਆਮਗਿਰੀ ਪਹਾੜਾਂ `ਚ ਰਹਿਣ ਵਾਲਾ ਇੱਕ ਆਦਿਮ ਕਬੀਲਾ ਹੈ। ਉਹ ਮੁੱਖ ਤੌਰ 'ਤੇ ਫਸਲਾਂ ਦੀ ਕਾਸ਼ਤ ਰਾਹੀਂ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ।
ਡੌਂਗਰੀਆਂ ਕੌਂਧਸ ਲੋਕ ਰਾਏਗੜਾ ਦੇ ਪੂਰਬੀ ਘਾਟ ਖੇਤਰ `ਚ ਰਹਿੰਦੇ ਹਨ ਤੇ ਬਾਗਬਾਨੀ `ਚ ਬਹੁਤ ਨਿਪੁੰਨ ਹੁੰਦੇ ਹਨ। ਇਸ ਕਬੀਲੇ ਨੇ ਮਿਰਚ, ਅਨਾਨਾਸ, ਹਲਦੀ ਤੇ ਕੇਲੇ ਦੀ ਖੇਤੀ ਕਰਕੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਜੰਗਲਾਂ `ਚੋਂ ਵਣ ਉਪਜ ਇਕੱਠੀ ਕਰਨਾ ਤੇ ਪਹਾੜੀਆਂ `ਚ ਖੇਤੀ ਕਰਨਾ ਇਸ ਕਬੀਲੇ ਦੀ ਉਪਜੀਵਕਾ ਹੈ।
Summary in English: Krishi Unnati Sammelan 2022: First Day of Odisha's Biggest Agricultural Exhibition