![ਝੋਨੇ ਦੀ ਖਰੀਦ ਦਾ ਅੰਤਿਮ ਪੜਾਅ (ਫੋਟੋ-ਸੋਸ਼ਲ ਮੀਡੀਆ) ਝੋਨੇ ਦੀ ਖਰੀਦ ਦਾ ਅੰਤਿਮ ਪੜਾਅ (ਫੋਟੋ-ਸੋਸ਼ਲ ਮੀਡੀਆ)](https://d2ldof4kvyiyer.cloudfront.net/media/12276/cm-man.jpg)
ਝੋਨੇ ਦੀ ਖਰੀਦ ਦਾ ਅੰਤਿਮ ਪੜਾਅ (ਫੋਟੋ-ਸੋਸ਼ਲ ਮੀਡੀਆ)
ਝੋਨੇ ਦੀ ਵਾਢੀ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਇਸ ਦੀ ਖਰੀਦ ਪ੍ਰਕਿਰਿਆ ਚੱਲ ਰਹੀ ਹੈ। ਗੱਲ ਪੰਜਾਬ ਦੀ ਕਰੀਏ ਤਾਂ ਇੱਥੇ ਝੋਨੇ ਦੀ ਖਰੀਦ ਪ੍ਰਕਿਰਿਆ ਆਪਣੇ ਅੰਤਿਮ ਪੜਾਅ ਵਿੱਚ ਚੱਲ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੂਬੇ ਵਿੱਚ ਹੁਣ ਤੱਕ 110 ਲੱਖ ਮੀਟ੍ਰਿਕ ਟਨ ਦੀ ਖਰੀਦ ਹੋ ਚੁੱਕੀ ਹੈ, ਛੇਤੀ ਹੀ ਮੰਡੀਆਂ ਵਿੱਚ ਖਰੀਦ ਅਤੇ ਲਿਫਟਿੰਗ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇਗਾ।
![ਪੰਜਾਬ ਦੇ ਕਿਸਾਨਾਂ ਨੂੰ 18,660 ਕਰੋੜ ਦੀ ਅਦਾਇਗੀ (ਫੋਟੋ-ਸੋਸ਼ਲ ਮੀਡੀਆ) ਪੰਜਾਬ ਦੇ ਕਿਸਾਨਾਂ ਨੂੰ 18,660 ਕਰੋੜ ਦੀ ਅਦਾਇਗੀ (ਫੋਟੋ-ਸੋਸ਼ਲ ਮੀਡੀਆ)](https://d2ldof4kvyiyer.cloudfront.net/media/12277/cm-mann-1.jpg)
ਪੰਜਾਬ ਦੇ ਕਿਸਾਨਾਂ ਨੂੰ 18,660 ਕਰੋੜ ਦੀ ਅਦਾਇਗੀ (ਫੋਟੋ-ਸੋਸ਼ਲ ਮੀਡੀਆ)
ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਵਿੱਚ ਹਰ ਵਰਗ ਦੀਆਂ ਬੁਨਿਆਦੀ ਸਹੂਲਤਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਆਮ ਲੋਕ ਹੋਣ ਜਾਂ ਕਿਸਾਨ, ਮਾਣਯੋਗ ਸਰਕਾਰ ਸਭ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਇਸੇ ਦੇ ਮੱਦੇਨਜ਼ਰ ਪੰਜਾਬ 'ਚ ਚੱਲ ਰਹੀ ਝੋਨੇ ਦੀ ਖਰੀਦ ਪ੍ਰਕਿਰਿਆ ਆਪਣੇ ਅੰਤਿਮ ਪੜਾਅ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੁਣ ਤੱਕ 112 ਲੱਖ ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਆਇਆ ਸੀ। ਇਨ੍ਹਾਂ ਵਿੱਚੋਂ ਕਰੀਬ 110 ਲੱਖ ਮੀਟ੍ਰਿਕ ਟਨ ਦੀ ਖਰੀਦ ਮੁਕੰਮਲ ਕਰ ਲਈ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਮੰਡੀਆਂ 'ਚੋਂ 88 ਲੱਖ ਮੀਟ੍ਰਿਕ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਨਾਲ ਹੀ ਹੁਣ ਤੱਕ ਝੋਨੇ ਦੀ ਖਰੀਦ 'ਤੇ ਕਿਸਾਨਾਂ ਨੂੰ 18,660 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਪਠਾਨਕੋਟ ਦੀਆਂ ਅਨਾਜ ਮੰਡੀਆਂ ਦਾ ਨਿਰੀਖਣ ਕਰਨ ਪਹੁੰਚੇ ਸਨ।
![ਪੰਜਾਬ ਦੇ ਕਿਸਾਨਾਂ ਨੂੰ 18,660 ਕਰੋੜ ਦੀ ਅਦਾਇਗੀ (ਫੋਟੋ-ਸੋਸ਼ਲ ਮੀਡੀਆ) ਪੰਜਾਬ ਦੇ ਕਿਸਾਨਾਂ ਨੂੰ 18,660 ਕਰੋੜ ਦੀ ਅਦਾਇਗੀ (ਫੋਟੋ-ਸੋਸ਼ਲ ਮੀਡੀਆ)](https://d2ldof4kvyiyer.cloudfront.net/media/12278/cm-mann-2.jpg)
ਪੰਜਾਬ ਦੇ ਕਿਸਾਨਾਂ ਨੂੰ 18,660 ਕਰੋੜ ਦੀ ਅਦਾਇਗੀ (ਫੋਟੋ-ਸੋਸ਼ਲ ਮੀਡੀਆ)
ਸੀ.ਐਮ ਵੱਲੋਂ ਮੰਡੀਆਂ ਤੇ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ
ਇਸ ਮੌਕੇ ਸੀ.ਐਮ ਮਾਨ ਨੇ ਪਠਾਨਕੋਟ ਜ਼ਿਲ੍ਹੇ ਦੀਆਂ ਮੰਡੀਆਂ ਤੇ ਪੁਖ਼ਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਤੇ ਚੁੱਕਣ ਲਈ ਸਾਡੀ ਸਰਕਾਰ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਾਲ ਦੀ ਨਾਲ ਪੈਸੇ ਵੀ ਕਿਸਾਨਾਂ ਦੇ ਖਾਤੇ ‘ਚ ਪਾਏ ਜਾ ਰਹੇ ਨੇ। ਜਿਸਦੇ ਮੱਦੇਨਜ਼ਰ ਸਹੀ ਮਾਅਨੇ ‘ਚ ਅੰਨਦਾਤਾ ਮੰਡੀਆਂ ‘ਚੋਂ ਖੁਸ਼ੀ-ਖੁਸ਼ੀ ਫ਼ਸਲ ਵੇਚ ਕੇ ਘਰ ਜਾ ਰਿਹਾ ਹੈ।
ਬਿਜਲੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜ਼ਿਲ੍ਹਿਆਂ ਨੂੰ ਵੱਖ-ਵੱਖ ਜ਼ੋਨਾਂ ਵਿੱਚ ਵੰਡਣ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬਾ ਸਰਕਾਰ ਪਾਣੀ ਦੀ ਬੱਚਤ ਲਈ ਫਸਲੀ ਚੱਕਰ ਬਾਰੇ ਸਹੀ ਭਵਿੱਖਬਾਣੀ ਕਰਨ ਦੇ ਸਮਰੱਥ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਕਿਸਾਨਾਂ ਲਈ ਬਿਜਲੀ ਸਪਲਾਈ ਯਕੀਨੀ ਬਣਾਉਣ ਵਿੱਚ ਮਦਦ ਮਿਲੀ ਹੈ।
ਇਹ ਵੀ ਪੜ੍ਹੋ : CM Mann ਨੇ ਜੰਗੀ ਪੱਧਰ 'ਤੇ ਸ਼ੁਰੂ ਕੀਤਾ ਕੰਮ, ਸਰਕਾਰ ਨੇ ਪਰਾਲੀ ਸਾੜਨ ਵਿਰੁੱਧ ਵਿੱਢੀ ਮੁਹਿੰਮ
![ਪੰਜਾਬ ਦੇ ਕਿਸਾਨਾਂ ਨੂੰ 18,660 ਕਰੋੜ ਦੀ ਅਦਾਇਗੀ (ਫੋਟੋ-ਸੋਸ਼ਲ ਮੀਡੀਆ) ਪੰਜਾਬ ਦੇ ਕਿਸਾਨਾਂ ਨੂੰ 18,660 ਕਰੋੜ ਦੀ ਅਦਾਇਗੀ (ਫੋਟੋ-ਸੋਸ਼ਲ ਮੀਡੀਆ)](https://d2ldof4kvyiyer.cloudfront.net/media/12279/cm-mann-3.jpg)
ਪੰਜਾਬ ਦੇ ਕਿਸਾਨਾਂ ਨੂੰ 18,660 ਕਰੋੜ ਦੀ ਅਦਾਇਗੀ (ਫੋਟੋ-ਸੋਸ਼ਲ ਮੀਡੀਆ)
ਸੀ.ਐਮ ਮਾਨ ਦੀ ਝੋਨੇ ਦੀ ਖਰੀਦ ਪ੍ਰਕਿਰਿਆ 'ਤੇ ਨਜ਼ਰ
ਤੁਹਾਨੂੰ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਸਾਰੀ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ। ਕਿਸਾਨਾਂ ਨੂੰ ਆਪਣਾ ਝੋਨਾ ਵੇਚਣ 'ਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨੇ ਕਰਨਾ ਪਵੇ, ਇਸਦੇ ਲਈ ਸੂਬਾ ਸਰਕਾਰ ਨੇ ਖਰੀਦ ਪ੍ਰਕਿਰਿਆ ਨੂੰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਲਈ ਕਈ ਸ਼ਿਲਾਘਯੋਗ ਪਹਿਲਕਦਮੀਆਂ ਕੀਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਮੰਨੀਏ ਤਾਂ ਜ਼ਮੀਨੀ ਪੱਧਰ 'ਤੇ ਖਰੀਦ ਲਈ ਠੋਸ ਪ੍ਰਬੰਧ ਕੀਤੇ ਗਏ ਹਨ।
Summary in English: Last phase of paddy procurement, payment of 18,660 crores to the farmers of Punjab