ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
![ਪੀਏਯੂ 'ਚ ਲੋਹੜੀ ਦੀਆਂ ਰੌਣਕਾਂ ਪੀਏਯੂ 'ਚ ਲੋਹੜੀ ਦੀਆਂ ਰੌਣਕਾਂ](https://d2ldof4kvyiyer.cloudfront.net/media/13390/lohri-pau-1.jpg)
ਪੀਏਯੂ 'ਚ ਲੋਹੜੀ ਦੀਆਂ ਰੌਣਕਾਂ
Lohri Celebration at PAU: ਲੋਹੜੀ ਉੱਤਰੀ ਭਾਰਤ (North India) ਵਿੱਚ, ਮੁੱਖ ਤੌਰ 'ਤੇ ਪੰਜਾਬ ਵਿੱਚ ਮਨਾਇਆ ਜਾਣ ਵਾਲਾ ਇੱਕ ਪ੍ਰਸਿੱਧ ਤਿਉਹਾਰ ਹੈ। ਪਸਾਰ ਸਿੱਖਿਆ ਵਿਭਾਗ ਵੱਲੋਂ 11 ਜਨਵਰੀ 2023 ਨੂੰ ਕੈਰੋਂ ਕਿਸਾਨ ਘਰ, ਪੀਏਯੂ (PAU) ਵਿਖੇ ਲੋਹੜੀ ਮਨਾਈ, ਜਿਸ ਵਿੱਚ ਫੈਕਲਟੀ ਅਤੇ ਵਿਦਿਆਰਥੀਆਂ ਨੇ ਵੱਧ-ਚੜ ਕੇ ਭਾਗ ਲਿਆ। ਆਓ ਦੇਖਦੇ ਹਾਂ ਲੋਹੜੀ ਦੇ ਜਸ਼ਨ ਦੇ ਇਹ ਖਾਸ ਪੱਲ...
ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਕੱਲ੍ਹ ਯਾਨੀ 11 ਜਨਵਰੀ 2023 ਦਿਨ ਬੁਧਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਵਿਭਾਗ ਦੇ ਮੁਖੀ ਡਾ.ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਤਿਉਹਾਰ ਨਿੱਘੇ ਮੌਸਮ ਦੀ ਆਮਦ ਲਈ ਮਨਾਇਆ ਜਾਂਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਨੇ ਦਸਿਆ ਕਿ ਇਹ ਰਵਾਇਤੀ ਲੋਕ ਗੀਤਾਂ, ਨਾਚਾਂ ਅਤੇ ਖਾਣ-ਪੀਣ ਦੇ ਵਿਚਕਾਰ ਹਾੜੀ ਦੀਆਂ ਫਸਲਾਂ ਦੇ ਚਮਕਦੇ ਮੋਤੀਆਂ ਨੂੰ ਦੇਖ ਕੇ ਖੁਸ਼ੀ ਨੂੰ ਫੈਲਾਉਣ ਦਾ ਇੱਕ ਤਰੀਕਾ ਹੈ।
![ਪੀਏਯੂ 'ਚ ਲੋਹੜੀ ਦੀਆਂ ਰੌਣਕਾਂ ਪੀਏਯੂ 'ਚ ਲੋਹੜੀ ਦੀਆਂ ਰੌਣਕਾਂ](https://d2ldof4kvyiyer.cloudfront.net/media/13392/lohri-pau.jpg)
ਪੀਏਯੂ 'ਚ ਲੋਹੜੀ ਦੀਆਂ ਰੌਣਕਾਂ
ਮੌਕੇ 'ਤੇ ਮੁੱਖ ਮਹਿਮਾਨ ਵੱਜੋਂ ਮੌਜੂਦ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਸਾਡੀਆਂ ਪਰੰਪਰਾਵਾਂ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਲੋਹੜੀ ਇੱਕ ਰਵਾਇਤੀ ਤਿਉਹਾਰ ਹੈ ਜੋ ਸਮੂਹਿਕ ਤੌਰ 'ਤੇ ਮਨਾਇਆ ਜਾਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਪਸਾਰ ਸਿੱਖਿਆ ਵਿਭਾਗ, ਜੋ ਕਿ ਤਕਨਾਲੋਜੀ ਦੇ ਤਬਾਦਲੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਸਾਡੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਮਹੱਤਤਾ ਦਾ ਪ੍ਰਚਾਰ ਵੀ ਕਰਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਪਸਾਰ ਸਿੱਖਿਆ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ ਜਾਣਗੇ।
ਇਹ ਵੀ ਪੜ੍ਹੋ : ਕਿਉਂ ਮਨਾਇਆ ਜਾਂਦਾ ਹੈ ਲੋਹੜੀ ਦਾ ਤਿਉਹਾਰ? ਪਿਛੋਕੜ 'ਤੇ ਇੱਕ ਨਜ਼ਰ...
ਪ੍ਰੋਗਰਾਮ ਦੌਰਾਨ ਪੀ.ਏ.ਯੂ. ਦੇ ਵਧੀਕ ਨਿਰਦੇਸ਼ਕ ਸੰਚਾਰ ਡਾ. ਟੀ.ਐਸ. ਰਿਆੜ ਨੇ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਕਿਹਾ ਕਿ ਪਸਾਰ ਸਿੱਖਿਆ ਵਿਭਾਗ ਸਾਡੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਲਈ ਪ੍ਰੋਗਰਾਮਾਂ ਦੇ ਆਯੋਜਨ ਲਈ ਹਮੇਸ਼ਾ ਸਹਾਈ ਹੁੰਦਾ ਹੈ।
ਇਸ ਮੌਕੇ ਡਾ. ਰਵਿੰਦਰ ਕੌਰ ਧਾਲੀਵਾਲ, ਡਾ. ਰੁਪਿੰਦਰ ਕੌਰ, ਡਾ. ਨਿਰਮਲ ਜੌੜਾ ਨੇ ਵੀ ਆਪਣੇ ਵਿਚਾਰ ਰੱਖੇ। ਵਿਦਿਆਰਥੀਆਂ ਨੇ ਲੋਕ ਨਾਚ, ਗਿੱਧਾ, ਕਵਿਤਾਵਾਂ ਆਦਿ ਪੇਸ਼ ਕੀਤੀਆਂ ਜਿਸ ਤੋਂ ਬਾਅਦ ਮੂੰਗਫਲੀ, ਗੱਚਕ, ਰੇਵਾੜੀਆਂ ਦਾ ਆਨੰਦ ਮਾਣਿਆ ਗਿਆ।
ਇਹ ਵੀ ਪੜ੍ਹੋ : Lohri Special ਘਰ ਵਿੱਚ ਇਹਦਾ ਤਿਆਰ ਕਰੋ ਤਿਲ ਦੀ ਰੇਵੜੀ
![ਪੀਏਯੂ 'ਚ ਲੋਹੜੀ ਦੀਆਂ ਰੌਣਕਾਂ ਪੀਏਯੂ 'ਚ ਲੋਹੜੀ ਦੀਆਂ ਰੌਣਕਾਂ](https://d2ldof4kvyiyer.cloudfront.net/media/13391/lohri-pau-2.jpg)
ਪੀਏਯੂ 'ਚ ਲੋਹੜੀ ਦੀਆਂ ਰੌਣਕਾਂ
ਕਿਵੇਂ ਮਨਾਈ ਜਾਂਦੀ ਹੈ ਲੋਹੜੀ?
ਗਾਉਣਾ ਅਤੇ ਨੱਚਣਾ ਜਸ਼ਨਾਂ ਦਾ ਇੱਕ ਅੰਦਰੂਨੀ ਹਿੱਸਾ ਹੈ। ਲੋਹੜੀ ਮੌਕੇ ਲੋਕ ਨਵੇਂ ਕੱਪੜੇ ਪਹਿਨਦੇ ਹਨ ਅਤੇ ਢੋਲ ਦੀ ਧੁਨ 'ਤੇ ਭੰਗੜਾ ਅਤੇ ਗਿੱਧਾ ਪਾਉਂਦੇ ਹਨ। ਪੰਜਾਬੀ ਗੀਤ ਗਾਏ ਜਾਂਦੇ ਹਨ ਅਤੇ ਹਰ ਕੋਈ ਖੁਸ਼ ਹੁੰਦਾ ਹੈ। ਲੋਹੜੀ ਦੇ ਦਿਨ ਖ਼ਾਸ ਤੌਰ 'ਤੇ ਸਰਸੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਖਾਣੇ ਵਿੱਚ ਮੁੱਖ ਕੋਰਸ ਵਜੋਂ ਪਰੋਸੀ ਜਾਂਦੀ ਹੈ। ਜਿਨ੍ਹਾਂ ਘਰਾਂ ਵਿੱਚ ਹਾਲ ਹੀ ਵਿੱਚ ਵਿਆਹ ਜਾਂ ਜਣੇਪੇ ਹੋਏ ਹਨ, ਉਨ੍ਹਾਂ ਵਿੱਚ ਲੋਹੜੀ ਦਾ ਤਿਉਹਾਰ ਉਤਸ਼ਾਹ ਦੇ ਉੱਚੇ ਪੱਧਰ 'ਤੇ ਪਹੁੰਚ ਜਾਂਦਾ ਹੈ। ਲੋਹੜੀ ਇੱਕ ਮਹਾਨ ਤਿਉਹਾਰ ਹੈ ਜੋ ਕਿਸਾਨਾਂ ਲਈ ਵੀ ਬਹੁਤ ਮਹੱਤਵ ਰੱਖਦਾ ਹੈ।
ਇਸ ਵਾਰ ਕਦੋਂ ਮਨਾਈ ਜਾਵੇਗੀ ਲੋਹੜੀ?
ਲੋਹੜੀ ਦਾ ਤਿਉਹਾਰ ਹਰ ਸਾਲ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਸਾਲ ਮਕਰ ਸੰਕ੍ਰਾਂਤੀ 15 ਜਨਵਰੀ ਨੂੰ ਮਨਾਈ ਜਾਵੇਗੀ, ਇਸ ਲਿਹਾਜ਼ ਨਾਲ ਲੋਹੜੀ ਦਾ ਤਿਉਹਾਰ 14 ਜਨਵਰੀ ਨੂੰ ਮਨਾਇਆ ਜਾਣਾ ਚਾਹੀਦਾ ਹੈ, ਪਰ ਫਿਰ ਵੀ ਲੋਹੜੀ 13 ਜਨਵਰੀ ਨੂੰ ਹੀ ਮਨਾਈ ਜਾਵੇਗੀ।
Summary in English: Lohri celebration at PAU, great enthusiasm among faculty and students