![ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ](https://d2ldof4kvyiyer.cloudfront.net/media/14772/krishi-sanyantra-1.jpeg)
ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ
Krishi Sanyantra Day-2: ਕ੍ਰਿਸ਼ੀ ਸੰਯੰਤਰ ਸਮਾਗਮ (Krishi Sanyantra Event) 25 ਮਾਰਚ 2023 ਨੂੰ ਇੱਕ ਨਵੀਂ ਉਮੀਦ ਨਾਲ ਸ਼ੁਰੂ ਹੋਇਆ। ਇਹ ਬਾਲਾਸੋਰ ਦੇ ਕੁਰੁੰਦ ਜ਼ਿਲ੍ਹੇ ਵਿੱਚ ਆਯੋਜਿਤ ਕੀਤਾ ਗਿਆ ਹੈ, ਜੋ ਤਿੰਨ ਦਿਨਾਂ ਯਾਨੀ 25 ਮਾਰਚ ਤੋਂ ਲੈ ਕੇ 27 ਮਾਰਚ ਤੱਕ ਚਲਣਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਪੁੱਜ ਰਹੇ ਹਨ ਅਤੇ ਨਵੀਆਂ ਤਕਨੀਕਾਂ ਸਮੇਤ ਖੇਤੀ ਸਬੰਧੀ ਜਾਣਕਾਰੀ ਹਾਸਲ ਕਰ ਰਹੇ ਹਨ।
![ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ](https://d2ldof4kvyiyer.cloudfront.net/media/14773/krishi-sanyantra-2.jpeg)
ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ
ਗੱਲ ਕ੍ਰਿਸ਼ੀ ਸੰਯੰਤਰ ਸਮਾਗਮ ਦੇ ਦੂਜੇ ਦਿਨ ਦੀ ਕਰੀਏ ਤਾਂ ਇੱਥੇ ਦੂਜੇ ਦਿਨ ਪ੍ਰੋਫੈਸਰ ਐਚ.ਕੇ.ਪਾਤਰਾ ਡੀਨ ਐਗਰੀਕਲਚਰ ਕਾਲਜ OUAT ਭੁਵਨੇਸ਼ਵਰ, ਡਾ. ਸਵਾਗਤਿਕਾ ਸਾਹੂ ਸੀਨੀਅਰ ਵਿਗਿਆਨੀ ਅਤੇ ਮੁਖੀ ਕੇ.ਵੀ.ਕੇ. ਬਾਲਾਸੋਰ, ਡਾ. ਅਰਵਿੰਦ ਦਾਸ, ਸੀਨੀਅਰ ਵਿਗਿਆਨੀ ਅਤੇ ਮੁਖੀ ਕੇ.ਵੀ.ਕੇ. ਭਦਰਕ, ਡਾ. ਸੰਘਮਿੱਤਰਾ ਪਟਨਾਇਕ (ਡਾ. ਸੰਘਮਿੱਤਰਾ ਪਟਨਾਇਕ ਸੀਨੀਅਰ ਵਿਗਿਆਨੀ ਅਤੇ ਮੁਖੀ ਕੇ.ਵੀ.ਕੇ. ਮਯੂਰਭੰਜ-1) ਨੇ ਸ਼ਿਰਕਤ ਕੀਤੀ। ਦੂਜੇ ਦਿਨ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮਸੀ ਡੋਮਿਨਿਕ ਦੇ ਨਾਲ-ਨਾਲ ਕਈ ਪਤਵੰਤਿਆਂ ਨੇ ਵੀ ਮੇਲੇ ਦਾ ਆਨੰਦ ਮਾਣਿਆ।
![ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ](https://d2ldof4kvyiyer.cloudfront.net/media/14774/krishi-sanyantra-3.jpeg)
ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ
ਕ੍ਰਿਸ਼ੀ ਸੰਯੰਤਰ ਦੀ ਸ਼ੁਰੂਆਤ ਕੱਲ੍ਹ ਦੋ ਸੈਸ਼ਨਾਂ ਨਾਲ ਕੀਤੀ ਗਈ। ਪਹਿਲਾ ਸੈਸ਼ਨ ਬੈਟਰ ਐਗਰੀਕਲਚਰਲ ਮਸ਼ੀਨਰੀ ਅਤੇ ਉਪਕਰਨ (STIHL/SANY Industries) ਅਤੇ ਦੂਜਾ ਸੈਸ਼ਨ ਵਾਹ ਮੋਟਰਜ਼/ਵੇਅਰ ਐਨਰਜੀ ਕਿਸਾਨ 'ਤੇ ਕਰਵਾਇਆ ਗਿਆ। ਇਸ ਦੌਰਾਨ ਮੇਲੇ ਵਿੱਚ 50 ਤੋਂ ਵੱਧ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਮੇਲੇ ਵਿੱਚ ਇੱਕ ਪੈਨਲ ਚਰਚਾ ਵੀ ਕੀਤੀ ਗਈ, ਜੋ ਕਿ ਟਿਕਾਊ ਖੇਤੀ ਅਭਿਆਸਾਂ ਅਤੇ ਤਕਨਾਲੋਜੀ ਰਾਹੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ’ਤੇ ਆਧਾਰਿਤ ਸੀ।
![ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ](https://d2ldof4kvyiyer.cloudfront.net/media/14775/krishi-sanyantra-4.jpeg)
ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ
ਫਿਰ ਇਸ ਮੇਲੇ ਵਿੱਚ ਬਾਅਦ ਦੁਪਹਿਰ ਤਕਨੀਕੀ ਦਾ ਤੀਜਾ ਸੈਸ਼ਨ ਸ਼ੁਰੂ ਹੋਇਆ ਜੋ ਕਿ ਟਰੈਕਟਰ ਦੀ ਸਾਂਭ-ਸੰਭਾਲ (ਗੰਧਾਰ ਤੇਲ) ’ਤੇ ਸੀ। ਇਸ ਤੋਂ ਬਾਅਦ ਮੁੜ 50 ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸਭ ਤੋਂ ਇਲਾਵਾ ਅੱਜ ਦੂਜੇ ਦਿਨ ਇਸ ਮੇਲੇ ਵਿੱਚ ਕਈ ਮਹੱਤਵਪੂਰਨ ਕੰਮਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ, ਜੋ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ।
ਇਹ ਵੀ ਪੜ੍ਹੋ : Krishi Sanyantra Mela 2023 ਦਾ ਹੋਇਆ ਆਗਾਜ਼, ਕੇਂਦਰੀ ਮੰਤਰੀਆਂ ਨੇ ਸਮਾਗਮ ਦੀ ਵਧਾਈ ਚਮਕ
![ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ](https://d2ldof4kvyiyer.cloudfront.net/media/14776/krishi-sanyantra-5.jpeg)
ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ
ਪ੍ਰੋਗਰਾਮ ਦਾ ਮੁੱਖ ਉਦੇਸ਼ ਇਹ ਹੈ ਕਿ ਇਹ ਮੇਲਾ ਉੜੀਸਾ ਦੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਬਾਲਾਸੋਰ ਜ਼ਿਲ੍ਹੇ ਦੇ ਖੇਤੀਬਾੜੀ ਖੇਤਰ ਵਿੱਚ ਹੋਰ ਸੁਧਾਰ ਕਰੇਗਾ। ਇਸ ਮੇਲੇ ਵਿੱਚ ਸੂਬੇ ਦੇ ਵੱਖ-ਵੱਖ ਹਿੱਸਿਆਂ ਖਾਸ ਕਰਕੇ ਬਾਲਾਸੌਰ ਤੋਂ ਕਿਸਾਨਾਂ, ਖੇਤੀ ਵਿਗਿਆਨੀਆਂ, ਖੇਤੀਬਾੜੀ ਇੰਜੀਨੀਅਰਾਂ ਅਤੇ ਖੇਤੀਬਾੜੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਦੇਸ਼ ਦੇ ਖੇਤੀਬਾੜੀ ਸੈਕਟਰ ਨੂੰ ਮੁਕਾਬਲਤਨ ਖੁਸ਼ਹਾਲ ਅਤੇ ਮਜ਼ਬੂਤ ਬਣਾਉਣਾ ਹੈ, ਜਿਸ ਤਹਿਤ ਕਿਸਾਨਾਂ ਦਾ ਭਵਿੱਖ ਉੱਜਵਲ ਬਣ ਸਕਦਾ ਹੈ।
ਇਹ ਵੀ ਪੜ੍ਹੋ : OUAT Kisan Mela 2023: ਉੜੀਸਾ 'ਚ ਦੋ ਰੋਜ਼ਾ ਕਿਸਾਨ ਮੇਲੇ ਦਾ ਆਯੋਜਨ, ਕਿਸਾਨ ਨਵੀਆਂ ਤਕਨੀਕਾਂ ਤੋਂ ਹੋਣਗੇ ਜਾਣੂ
![ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ](https://d2ldof4kvyiyer.cloudfront.net/media/14777/krishi-sanyantra-6.jpeg)
ਕ੍ਰਿਸ਼ੀ ਸੰਯੰਤਰ ਸਮਾਗਮ 'ਚ ਕਈ ਕਿਸਾਨ ਸਨਮਾਨਿਤ
ਜ਼ਿਕਰਯੋਗ ਹੈ ਕਿ ਇਹ ਸਮਾਗਮ ਕ੍ਰਿਸ਼ੀ ਜਾਗਰਣ (Krishi Jagran) ਵੱਲੋਂ 25 ਤੋਂ 27 ਮਾਰਚ 2023 ਤੱਕ ਕਰਵਾਇਆ ਜਾਵੇਗਾ, ਜਿਸ ਦਾ ਵਿਸ਼ਾ ਹੈ "ਐਕਸਪਲੋਰ ਦ ਅਨਐਕਸਪਲੋਰਡ ਏਗਰੀ ਓਡਿਸ਼ਾ"। ਇਸ ਮੇਲੇ ਵਿੱਚ ਖੇਤੀ ਮਸ਼ੀਨਰੀ ਅਤੇ ਉਪਕਰਨਾਂ ਦੇ ਨਿਰਮਾਤਾ, ਡੀਲਰਾਂ ਅਤੇ ਵਿਤਰਕਾਂ ਸਮੇਤ 200 ਤੋਂ ਵੱਧ ਪ੍ਰਦਰਸ਼ਕਾਂ ਨੇ ਭਾਗ ਲਿਆ।
ਕ੍ਰਿਸ਼ੀ ਸੰਯੰਤਰ ਸਮਾਗਮ 2023 ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਲਈ ਨਵੀਨਤਮ ਖੇਤੀਬਾੜੀ ਤਕਨਾਲੋਜੀ ਅਤੇ ਸਾਜ਼ੋ-ਸਾਮਾਨ ਬਾਰੇ ਜਾਣਨ, ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਉਦਯੋਗ ਦੇ ਪੇਸ਼ੇਵਰਾਂ ਨਾਲ ਨੈੱਟਵਰਕ ਕਰਨ ਦਾ ਵਧੀਆ ਮੌਕਾ ਹੈ।
Summary in English: Many farmers were honored on the second day of Krishi Sanyantra fair, know what was special