![ਕ੍ਰਿਸ਼ੀ ਜਾਗਰਣ ਚੌਪਾਲ ਕ੍ਰਿਸ਼ੀ ਜਾਗਰਣ ਚੌਪਾਲ](https://d2ldof4kvyiyer.cloudfront.net/media/11400/kr-pic.jpg)
ਕ੍ਰਿਸ਼ੀ ਜਾਗਰਣ ਚੌਪਾਲ
ਆਧੁਨਿਕ ਸਮੇਂ `ਚ ਖੇਤੀਬਾੜੀ ਤਕਨੀਕਾਂ ਰਾਹੀਂ ਫ਼ਸਲਾਂ ਦੇ ਝਾੜ ਨੂੰ ਵਧਾਉਣ `ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਲਈ ਕੁਝ ਖ਼ਾਸ ਸੰਧਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜਿਸ ਰਾਹੀਂ ਕਿਸਾਨ ਵੀਰ ਆਪਣੀ ਫ਼ਸਲਾਂ ਨੂੰ ਮੌਸਮ, ਕੀੜੇ-ਮਕੌੜੇ, ਬਿਮਾਰੀਆਂ, ਵਾਤਾਵਰਨ ਅਤੇ ਰਸਾਇਣਕ ਖਾਦਾਂ ਤੋਂ ਬਚਾ ਸਕਣ। ਨਤੀਜੇ ਵੱਜੋਂ ਆਪਣੇ ਖੇਤ ਦੇ ਝਾੜ ਨੂੰ ਵਧਾ ਸਕਦੇ ਹਨ।
![ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ](https://d2ldof4kvyiyer.cloudfront.net/media/11413/smit-shah-12.png)
ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ
ਕ੍ਰਿਸ਼ੀ ਜਾਗਰਣ ਹਮੇਸ਼ਾ ਖੇਤੀਬਾੜੀ ਅਤੇ ਕਿਸਾਨਾਂ ਨੂੰ ਧਿਆਨ ਵਿੱਚ ਰੱਖ ਕੇ ਖੇਤੀ ਖੇਤਰ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੱਸ ਦੇਈਏ ਕਿ ਖੇਤੀਬਾੜੀ `ਚ ਮਹਾਰਤਾ ਪ੍ਰਾਪਤ ਮਹਿਮਾਨਾਂ ਨੂੰ ਖੇਤੀ ਬਾਰੇ ਚਰਚਾ ਕਰਨ ਲਈ ਕ੍ਰਿਸ਼ੀ ਜਾਗਰਣ ਵਿੱਚ ਬੁਲਾਇਆ ਜਾਂਦਾ ਹੈ। ਸੰਸਥਾ ਦੇ ਸੰਸਥਾਪਕ ਅਤੇ ਮੁੱਖ ਸੰਪਾਦਕ ਐਮਸੀ ਡੋਮਿਨਿਕ ਅਤੇ ਸਮੂਹ ਖੇਤੀਬਾੜੀ ਸਟਾਫ਼ ਨੇ ਸਮਿਟ ਸ਼ਾਹ ਦਾ ਸਵਾਗਤ ਕੀਤਾ।
![ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ](https://d2ldof4kvyiyer.cloudfront.net/media/11403/smit-shah-3.png)
ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ
ਇਨ੍ਹਾਂ ਮਸ਼ੀਨਾਂ ਦੀ ਖੇਤੀ `ਚ ਉਪਯੁਗਤਾ ਨੂੰ ਦੇਖਦੇ ਹੋਏ ਡਰੋਨ ਫੈਡਰੇਸ਼ਨ ਆਫ ਇੰਡੀਆ (DFI) ਦੇ ਪ੍ਰਧਾਨ "ਸਮਿਟ ਸ਼ਾਹ " ਨੇ ਕੇ.ਜੇ.ਚੌਪਾਲ ਵਿੱਚ ਅੱਜ ਯਾਨੀ ਮੰਗਲਵਾਰ ਨੂੰ ਆਪਣੇ ਵਿਚਾਰ ਸ਼ਾਝੇ ਕੀਤੇ। ਕਿਸਾਨਾਂ ਨੂੰ ਡਰੋਨ ਮਸ਼ੀਨ ਦੀ ਜਾਣਕਾਰੀ ਦੇਣ ਲਈ ਕ੍ਰਿਸ਼ੀ ਜਾਗਰਣ ਵੱਲੋਂ ਇਸ ਸਮਾਗਮ ਨੂੰ ਆਯੋਜਿਤ ਕੀਤਾ ਗਿਆ। ਇਸ ਮੌਕੇ `ਤੇ ਮੌਜ਼ੂਦਾ ਮੁੱਖ ਮਹਿਮਾਨ ਸ਼ਾਹ ਨੇ ਆਉਣ ਵਾਲੇ ਸਾਲਾਂ `ਚ ਖੇਤੀ ਲਈ ਡਰੋਨਾਂ ਦੀ ਮਹੱਤਤਾ ਬਾਰੇ ਦੱਸਿਆ।
![ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ](https://d2ldof4kvyiyer.cloudfront.net/media/11407/smit-shah-6.png)
ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ
ਡਰੋਨ ਇੱਕ ਅਜਿਹੀ ਮਸ਼ੀਨ ਹੈ ਜਿਸ ਨਾਲ ਕਿਸਾਨਾਂ ਦਾ ਕੀਮਤੀ ਸਮਾਂ, 80 ਤੋਂ 90 ਫੀਸਦੀ ਤੱਕ ਪਾਣੀ, ਮਜ਼ਦੂਰਾਂ ਦੀ ਬਚਤ ਹੁੰਦੀ ਹੈ। ਇਸ ਦੇ ਰਾਹੀਂ ਕਿਸਾਨ ਆਸਾਨੀ ਨਾਲ ਫ਼ਸਲਾਂ ਦੀ ਫੋਟੋ ਕਲਿੱਕ ਕਰ ਸਕਦੇ ਹਨ। ਜਿਸ ਨਾਲ ਉਹ ਸਮੇਂ `ਤੇ ਫਸਲਾਂ `ਚ ਵੱਧ ਰਹੇ ਕੀੜੇ-ਮਕੌੜਿਆਂ ਤੇ ਬਿਮਾਰੀਆਂ ਦੀ ਜਾਂਚ ਕਰ ਸਕਦੇ ਹਨ। ਆਪਣੇ ਖੇਤ ਦੀ ਪੈਦਾਵਾਰ ਨੂੰ ਘਟਾਉਣ ਵਾਲੇ ਮੁੱਖ ਕਾਰਕਾਂ ਨੂੰ ਰੋਕਣ `ਚ ਸਫ਼ਲਤਾ ਹਾਸਲ ਕਰ ਸਕਦੇ ਹਨ।
ਇਹ ਵੀ ਪੜ੍ਹੋ : Drone: 100% ਸਬਸਿਡੀ 'ਤੇ ਮਿਲ ਸਕਦੇ ਹਨ ਇਹ ਖੇਤੀਬਾੜੀ ਡਰੋਨ! ਜਾਣੋ ਕਿਵੇਂ ?
![ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ](https://d2ldof4kvyiyer.cloudfront.net/media/11405/smit-shah-4.png)
ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ
ਯੋਗਤਾ: ਜਿਹੜੇ ਕਿਸਾਨ ਸਿਰਫ਼ 10ਵੀਂ ਜਮਾਤ ਤੱਕ ਪੜ੍ਹੇ ਹਨ ਤੇ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦਾ ਮੌਕਾ ਪਾਲਦੇ ਹਨ, ਉਹ ਵੀ 5 ਦਿਨਾਂ ਡਰੋਨ ਪਾਇਲਟ ਕੋਰਸ ਵਿੱਚ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਬਾਅਦ ਉਨ੍ਹਾਂ ਕਿਸਾਨਾਂ ਨੂੰ ਲਾਇਸੈਂਸ ਵੀ ਦਿੱਤਾ ਜਾਏਗਾ।
![ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ](https://d2ldof4kvyiyer.cloudfront.net/media/11401/smit-shah-1.png)
ਡੀਐਫਆਈ ਪ੍ਰਧਾਨ ਸਮਿਟ ਸ਼ਾਹ ਨੇ ਕੀਤੀ ਸ਼ਿਰਕਤ
ਡਰੋਨ ਦੀ ਸਬਸਿਡੀ ਬਾਰੇ ਗੱਲ:
ਸਰਕਾਰ ਵੱਲੋਂ ਵੀ ਹੁਣ ਡਰੋਨ ਮਸ਼ੀਨ ਲਈ ਸਬਸਿਡੀ ਦਿੱਤੀ ਜਾ ਰਹੀ ਹੈ।
● ਖੇਤੀਬਾੜੀ ਯੂਨੀਵਰਸਿਟੀਆਂ ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ100 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
● ਐਫਪੀਓ ਅਤੇ ਸਹਿਕਾਰੀ ਸਭਾਵਾਂ ਨੂੰ 75 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
● CHC ਨੂੰ 40 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
● ਚਾਹਵਾਨ ਪੇਂਡੂ ਉੱਦਮੀਆਂ (ਜੋ ਇੱਕ ਛੋਟਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ) ਅਤੇ 90 ਪ੍ਰਤੀਸ਼ਤ ਬੈਂਕ ਲੋਨ ਕ੍ਰਿਸ਼ੀ ਇਨਫਰਾ ਫੰਡ ਦੇ ਅਧੀਨ ਦਿੱਤਾ ਜਾਂਦਾ ਹੈ।
Summary in English: "One can become a drone pilot with a 10th class qualification" - DFI President Smit Shah