![’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ ’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ](https://d2ldof4kvyiyer.cloudfront.net/media/10425/thumbnail_july_august_2022-8.jpg)
’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ
Fish Fair: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ਆਯੋਜਿਤ ਕੀਤੇ ਗਏ ’ਸਜਾਵਟੀ ਮੱਛੀ ਮੇਲੇ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਸਜਾਵਟੀ ਮੱਛੀਆਂ ਪਾਲਣ ਦੇ ਸ਼ੌਕੀਨ ਆਪਣੀਆਂ ਅੱਖਾਂ ਅਤੇ ਰੂਹ ਦੇ ਆਨੰਦ ਲਈ ਵਿਸ਼ੇਸ਼ ਤੌਰ ’ਤੇ ਇਸ ਮੇਲੇ ਵਿੱਚ ਪਹੁੰਚੇ।
![’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ ’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ](https://d2ldof4kvyiyer.cloudfront.net/media/10426/fair-fish-2.png)
’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ
Decorative Fish Mela: ਆਮ ਜਨਤਾ ਵਿਚ ਸਜਾਵਟੀ ਮੱਛੀਆਂ ਪ੍ਰਤੀ ਰੁਚੀ ਦਾ ਵਿਕਾਸ ਕਰਨ ਲਈ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵੱਲੋਂ ’ਸਜਾਵਟੀ ਮੱਛੀ ਮੇਲੇ’ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੇ ਗਏ ਮੱਛੀਆਂ ਪਾਲਣ ਵਾਲੇ ਐਕਵੇਰੀਅਮ ਵਿਸ਼ੇਸ਼ ਆਕਰਸ਼ਣ ਰੱਖਦੇ ਸਨ। ਅੰਡਰ-ਗ੍ਰੈਜੂਏਟ ਡਿਗਰੀ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਨੇ ਇਹ ਐਕਵੇਰੀਅਮ ਤਿਆਰ ਕੀਤੇ ਸਨ।
![’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ ’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ](https://d2ldof4kvyiyer.cloudfront.net/media/10427/fair-fish-3.png)
’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਬਤੌਰ ਮੁੱਖ ਮਹਿਮਾਨ ਮੇਲੇ ਦਾ ਉਦਘਾਟਨ ਕੀਤਾ। ਮੇਲੇ ਵਿੱਚ ਸਕੂਲੀ ਵਿਦਿਆਰਥੀਆਂ, ਇਸ ਪੇਸ਼ੇ ਦੇ ਵਪਾਰੀਆਂ, ਯੂਨੀਵਰਸਿਟੀ ਵਿਦਿਆਰਥੀਆਂ, ਆਮ ਜਨਤਾ ਅਤੇ ਅਧਿਆਪਕਾਂ ਨੇ ਭਰਵੀਂ ਹਾਜ਼ਰੀ ਲਗਵਾਈ।
ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਇਸ ਮੇਲੇ ਦਾ ਉਦੇਸ਼ ਆਮ ਜਨਤਾ ਵਿਚ ਸਜਾਵਟੀ ਮੱਛੀਆਂ ਪ੍ਰਤੀ ਰੁਚੀ ਦਾ ਵਿਕਾਸ ਕਰਨਾ ਸੀ। ਮੇਲੇ ਵਿਚ ਸਜਾਵਟੀ ਮੱਛੀਆਂ ਅਤੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਐਕਵੇਰੀਅਮ ਖਰੀਦਣ ਸੰਬੰਧੀ ਲੋਕਾਂ ਵਿਚ ਬਹੁਤ ਉਤਸਾਹ ਵੇਖਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਭਰਵੇਂ ਹੁੰਗਾਰੇ ਨਾਲ ਇਨ੍ਹਾਂ ਕਿੱਤਿਆਂ ਨੂੰ ਨਵਾਂ ਉਤਸਾਹ ਮਿਲਦਾ ਹੈ ਅਤੇ ਵਿਦਿਆਰਥੀਆਂ ਵਿਚ ਇਕ ਉਦਮੀਪਨ ਦੀ ਭਾਵਨਾ ਵਿਕਸਿਤ ਹੁੰਦੀ ਹੈ।
![’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ ’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ](https://d2ldof4kvyiyer.cloudfront.net/media/10428/fair-fish-4.png)
’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ
ਡਾ. ਵਨੀਤ ਇੰਦਰ ਕੌਰ ਨੇ ਦੱਸਿਆ ਕਿ ਇਹ ਮੇਲਾ ਭਾਰਤੀ ਖੇਤੀ ਖੋਜ ਪਰਿਸ਼ਦ ਦੀ ਪ੍ਰਯੋਗੀ ਸਿੱਖਿਆ ਪ੍ਰੋਗਰਾਮ ਲੜੀ ਅਧੀਨ ਕਰਵਾਇਆ ਗਿਆ ਸੀ, ਜਿਸ ਦਾ ਮੰਤਵ ਵਿਦਿਆਰਥੀਆਂ ਨੂੰ ਉਦਯੋਗ ਅਤੇ ਮੰਡੀ ਦੀਆਂ ਲੋੜਾਂ ਅਨੁਸਾਰ ਸਿੱਖਿਅਤ ਕਰਨਾ ਹੈ।
ਡਾ. ਸਚਿਨ ਖੈਰਨਾਰ ਅਤੇ ਡਾ. ਵਨੀਤ ਇੰਦਰ ਕੌਰ ਨੇ ਬਤੌਰ ਸੰਯੋਜਕ ਇਸ ਗਤੀਵਿਧੀ ਦਾ ਪ੍ਰਬੰਧ ਕੀਤਾ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਲੋਕਾਂ ਵਿਚ ਜਾਗਰੂਕਤਾ ਅਤੇ ਰੁਚੀ ਪੈਦਾ ਕਰਨ ਲਈ ਨਿਰੰਤਰ ਕਰਵਾਈਆਂ ਜਾਣਗੀਆਂ ਤਾਂ ਜੋ ਉਨ੍ਹਾਂ ਨੂੰ ਸਜਾਵਟੀ ਮੱਛੀਆਂ ਨੂੰ ਇਕ ਸ਼ਾਂਤ ਪਾਲਤੂ ਜੀਵ ਵਜੋਂ ਪਾਲਣ ਦੇ ਫਾਇਦੇ ਪਤਾ ਲਗਣ।
![’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ ’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ](https://d2ldof4kvyiyer.cloudfront.net/media/10429/fair-fish-5.png)
’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ
ਕਾਲਜ ਵੱਲੋਂ ਮੇਲੇ ਦੌਰਾਨ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ ਸਨ ਜਿਨ੍ਹਾਂ ਵਿਚ ਐਕਵੇਰੀਅਮ ਬਨਾਉਣਾ, ਨਾਅਰਾ ਤਿਆਰ ਕਰਨਾ, ਪੋਸਟਰ ਬਨਾਉਣਾ ਅਤੇ ਮੱਛੀ ਪਾਲਣ ਦੇ ਮੁਕਾਬਲੇ ਸਨ। ਡਾ. ਇੰਦਰਜੀਤ ਸਿੰਘ ਨੇ ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ।
ਇਹ ਵੀ ਪੜ੍ਹੋ : Millet Fair: 29 ਜੁਲਾਈ ਤੋਂ ਸ਼ੁਰੂ ਹੋਵੇਗਾ ਬਾਜਰਾ ਮੇਲਾ, ਕਿਸਾਨਾਂ ਲਈ ਸੁਨਹਿਰੀ ਮੌਕਾ
![’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ ’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ](https://d2ldof4kvyiyer.cloudfront.net/media/10430/fair-fish.png)
’ਸਜਾਵਟੀ ਮੱਛੀ ਮੇਲੇ’ ਨੂੰ ਭਰਵਾਂ ਹੁੰਗਾਰਾ
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸਜਾਵਟੀ ਮੱਛੀਆਂ ਦਾ ਕਿੱਤਾ ਬਹੁਤ ਘੱਟ ਸਰਮਾਏ ਅਤੇ ਜਗ੍ਹਾ ਨਾਲ ਬੜੀਆਂ ਵਧੀਆ ਸੰਭਾਵਨਾਵਾਂ ਅਧੀਨ ਕੀਤਾ ਜਾ ਸਕਦਾ ਹੈ। ਇਹ ਕਿੱਤਾ ਆਪਣੇ ਘਰ ਵਿਚ ਹੀ ਪੂਰਨ ਕਾਲ ਜਾਂ ਥੋੜ੍ਹਾ ਸਮਾਂ ਦੇ ਕੇ ਨੌਜਵਾਨ, ਔਰਤਾਂ ਜਾਂ ਬੇਰੁਜ਼ਗਾਰ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿਖੇ ਇਸ ਸੰਬੰਧੀ ਪੂਰਨ ਸਿਖਲਾਈ ਦੇ ਪ੍ਰਬੰਧ ਹਨ। ਇਸ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿਚ ਪਹੁੰਚ ਕੇ ਆਪਣੀ ਮੌਜੂਦਗੀ ਦਰਜ ਕੀਤੀ।
Summary in English: Ornamental Fish Fair: The 'Decorative Fish Mela' of the Veterinary University got a great response