1. Home
  2. ਖਬਰਾਂ

ਕਿਸਾਨਾਂ ਅਤੇ ਕਿਸਾਨ ਬੀਬੀਆਂ ਨਾਲ Solar Cooker ਅਤੇ Solar Dryers ਦੇ ਗੁਰ ਸਾਂਝੇ, Dr. Rajinder Kaur ਨੇ ਕਿਹਾ 'LPG ਨਾਲੋਂ ਸੋਲਰ ਕੁੱਕਰ ਵੱਧ ਸਿਹਤਮੰਦ'

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ Krishi Vigyan Kendra, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਿੰਡ ਮੁਕੰਦਪੁਰ ਵਿਖੇ ਵੱਖ-ਵੱਖ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਿਸਾਨ ਬੀਬੀਆਂ ਅਤੇ ਕਿਸਾਨਾਂ ਨੂੰ ਸੋਲਰ ਕੁੱਕਰ ਅਤੇ ਸੋਲਰ ਡਰਾਇਅਰ ਦੀ ਮਹੱਤਤਾ ਅਤੇ ਘਰੇਲੂ ਪੱਧਰ ਤੇ ਵਰਤੋਂ ਨਾਲ ਸੰਬੰਧਤ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਸੰਬੰਧੀ ਜਾਣਕਾਰੀ ਦਿੱਤੀ ਗਈ।

Gurpreet Kaur Virk
Gurpreet Kaur Virk
ਸੂਰਜ ਸਾਡੇ ਲਈ ਮੁਫ਼ਤ ਊਰਜਾ ਦਾ ਖਜ਼ਾਨਾ: ਡਾ. ਰਜਿੰਦਰ ਕੌਰ

ਸੂਰਜ ਸਾਡੇ ਲਈ ਮੁਫ਼ਤ ਊਰਜਾ ਦਾ ਖਜ਼ਾਨਾ: ਡਾ. ਰਜਿੰਦਰ ਕੌਰ

Training Course: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 9.4.2024 ਨੂੰ ‘ਸੋਲਰ ਕੁੱਕਰ ਅਤੇ ਸੋਲਰ ਡਰਾਇਅਰ ਦੀ ਨਵਿਆਉਣ-ਯੋਗ ਊਰਜਾ ਦੇ ਸਰੋਤਾਂ ਵਜੋਂ ਵਰਤੋਂ’ ਅਤੇ ‘ਸਾਉਣੀ ਦੀਆਂ ਫ਼ਸਲਾਂ ਦੀ ਸਫਲ ਕਾਸ਼ਤ ਦੀਆਂ ਤਕਨੀਕਾਂ’ ਸਿਰਲੇਖ ਹੇਠ ਸਿਖਲਾਈ ਕੈਂਪਾਂ ਦਾ ਆਯੋਜਨ ਪਿੰਡ ਮੁਕੰਦਪੁਰ ਵਿਖੇ ਕੀਤਾ ਗਿਆ।

ਇਸ ਸਿਖਲਾਈ ਪ੍ਰੋਗਰਾਮ ਦੌਰਾਨ, ਕਿਸਾਨ ਬੀਬੀਆਂ ਅਤੇ ਕਿਸਾਨਾਂ ਨੂੰ ਸੰਬੋਧਿਤ ਅਤੇ ਸਮੂਹ ਚਰਚਾ ਵਿਧੀ ਰਾਂਹੀ ਸੋਲਰ ਕੁੱਕਰ ਅਤੇ ਸੋਲਰ ਡਰਾਇਅਰ ਦੀ ਮਹੱਤਤਾ ਅਤੇ ਘਰੇਲੂ ਪੱਧਰ ਤੇ ਵਰਤੋਂ ਨਾਲ ਸੰਬੰਧਤ ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ।

ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਡਾ. ਰਜਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿੱਚ ਸੂਰਜੀ ਊਰਜਾ ਦੀ ਬਹੁਤਾਤ ਹੋਣ ਕਰਕੇ, ਧੁੱਪ/ ਸੂਰਜ ਸਾਡੇ ਲਈ ਮੁਫ਼ਤ ਊਰਜਾ ਦਾ ਖਜ਼ਾਨਾ ਹੈ, ਜਦਕਿ ਹੋਰ ਊਰਜਾਵਾਂ ਜਿਵੇਂ ਕਿ ਐੱਲ.ਪੀ.ਜੀ ਆਦਿ ਰੋਜਮਰ੍ਹਾ ਦੀ ਵਰਤੋਂ ਹੋਣ ਕਰਕੇ ਬਹੁਤ ਸਾਰਾ ਸਰਮਾਇਆ ਖਪਤ ਕਰਵਾਉਦੀਆਂ ਹਨ। ਸੋਲਰ ਕੁੱਕਰ ਵਿੱਚ ਭੋਜਨ ਦੇ ਪੱਕਣ ਨਾਲ ਭੋਜਨ ਦੀ ਗੁਣਵੱਤਾ ਬਰਕਰਾਰ ਰਹਿੰਦੀ ਹੈ ਜਦਕਿ ਐੱਲ.ਪੀ.ਜੀ ਗੈਸ ਤੇ ਖਾਣਾ ਪਕਾਉਣ ਨਾਲ ਭੋਜਨ ਦੇ ਬਹੁਤ ਕੀਮਤੀ ਤੱਤ ਖਤਮ ਹੋ ਜਾਂਦੇ ਹਨ। ਇਸ ਲਈ ਸੋਲਰ ਕੁੱਕਰ ਸਿਹਤਮੰਦ ਹੈ। ਇਸ ਵਿੱਚ ਚਾਵਲ, ਦਾਲਾਂ ਅਤੇ ਸਬਜ਼ੀਆ ਵੀ ਬਣਾ ਸਕਦੇ ਹਾਂ।

ਇਸੇ ਤਰ੍ਹਾਂ ਡਾ. ਰਜਿੰਦਰ ਨੇ ਦੱਸਿਆ ਕਿ ਸੋਲਰ ਡਰਾਇਅਰ ਦੇ ਵੀ ਲਾਭ ਹਨ। ਉਹਨਾਂ ਸੋਲਰ ਡਰਾਇਅਰ ਰਾਹੀਂ ਸੁਕਾਈਆਂ ਜਾਣ ਵਾਲੀਆਂ ਜਿਣਸਾਂ: ਹਲਦੀ, ਮੇਥੀ, ਮਿਰਚਾਂ, ਵੜੀਆਂ, ਲਸਣ ਅਤੇ ਆਚਾਰ ਬਣਾਉਣ ਲਈ ਸਬਜ਼ੀਆਂ ਆਦਿ ਬਾਰੇ ਜਾਣਕਾਰੀ ਦਿੱਤੀ। ਉਹਨਾ ਇਹ ਵੀ ਦੱਸਿਆ ਕਿ ਸੋਲਰ ਡਰਾਇਅਰ ਵਿੱਚ ਜਿਣਸ ਖੁਲ੍ਹੀ ਧੁੱਪ ਮਕਾਬਲੇ ਸਾਫ਼, ਬੇਹਤਰ ਗੁਣਵੱਤਾ ਵਾਲੀ ਅਤੇ ਸੁੱਕਣ ਵਿੱਚ ਘੱਟ ਸਮਾਂ ਲੈਂਦੀ ਹੈ।

ਇਸੇ ਲੜ੍ਹੀ ਦੋਰਾਨ ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ), ਡਾ. ਜਸਵਿੰਦਰ ਕੁਮਾਰ ਨੇ ਝੋਨੇ ਅਤੇ ਬਾਸਮਤੀ ਦੀ ਚੰਗੀ ਪਨੀਰੀ ਤਿਆਰ ਕਰਨ ਸੰਬੰਧੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਸੰਬੰਧੀ, ਖਾਦ ਪ੍ਰਬੰੰਧਨ ਅਤੇ ਨਦੀਨਾਂ ਦੇ ਪ੍ਰਬੰੰਧਨ ਸੰਬੰਧੀ ਵੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : PAU ਦਾ Grainsera Private limited ਨਾਲ ਕਰਾਰ, ਸ਼ੂਗਰ ਦੇ ਮਰੀਜ਼ਾਂ ਲਈ Multigrain Flour Technology ਦੇ ਪਸਾਰ ਲਈ ਕੀਤਾ MoU Sign

ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਕਿਸਾਨਾਂ ਨੂੰ ਇਸ ਕੈਂਪ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸੰਬੰਧੀ ਅਪੀਲ ਕੀਤੀ ਅਤੇ ਪੀ.ਏ.ਯੂ. ਲੁਧਿਆਣਾ ਦੇ ਵੱਖ-2 ਕਾਲਜਾਂ ਦੇ ਆਗਾਮੀ ਦਾਖਲਿਆਂ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਡਾ. ਬੌਂਸ ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਕਿ ਖਾਂਦਾ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ।

Summary in English: Share the tips of Solar Cooker and Solar Dryers with farmers, Dr Rajinder Kaur said 'Solar cookers are healthier than LPG'

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters