![ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ](https://d2ldof4kvyiyer.cloudfront.net/media/10470/thumbnail_july_august_2022-16.jpg)
ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ
New Director General of ICAR: ਕ੍ਰਿਸ਼ੀ ਜਾਗਰਣ ਦੀ ਟੀਮ (Krishi Jagran Team) ਨੇ 1 ਅਗਸਤ 2022 ਯਾਨੀ ਸੋਮਵਾਰ ਨੂੰ ਸੀਨੀਅਰ ਵਿਗਿਆਨੀ ਡਾ. ਹਿਮਾਂਸ਼ੂ ਪਾਠਕ (Senior Scientist Dr. Himanshu Pathak) ਨਾਲ ਮੁਲਾਕਾਤ ਕੀਤੀ। ਇਸ ਮੌਕੇ ਕ੍ਰਿਸ਼ੀ ਜਾਗਰਣ ਵੱਲੋਂ ਆਈ.ਸੀ.ਏ.ਆਰ ਦੇ ਨਵੇਂ ਡਾਇਰੈਕਟਰ ਜਨਰਲ ਬਣੇ ਡਾ. ਹਿਮਾਂਸ਼ੂ ਪਾਠਕ ਨੂੰ ਵਧਾਈਆਂ ਦਿਤੀਆਂ ਗਈਆਂ ਅਤੇ ਫੁੱਲ ਭੇਟਾਂ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।
![ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ](https://d2ldof4kvyiyer.cloudfront.net/media/10471/met-himanshu-1.png)
ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ
Krishi Jagran team met Dr Himanshu Pathak: ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਅਤੇ ਸੰਪਾਦਕ-ਇਨ-ਚੀਫ਼ ਐਮਸੀ ਡੋਮਿਨਿਕ ਨੇ ਕ੍ਰਿਸ਼ੀ ਭਵਨ, ਨਵੀਂ ਦਿੱਲੀ ਵਿਖੇ ਸੋਮਵਾਰ 1 ਅਗਸਤ 2022 ਨੂੰ ਆਈ.ਸੀ.ਏ.ਆਰ ਦੇ ਨਵੇਂ ਡਾਇਰੈਕਟਰ ਜਨਰਲ ਬਣੇ ਡਾ. ਹਿਮਾਂਸ਼ੂ ਪਾਠਕ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੰਸਥਾ ਦੀ ਡਾਇਰੈਕਟਰ ਸ਼ਾਇਨੀ ਡੋਮਿਨਿਕ ਸਮੇਤ ਕ੍ਰਿਸ਼ੀ ਜਾਗਰਣ ਦੇ ਸੀਓਓ ਡਾ.ਪੀ.ਕੇ.ਪੰਤ, ਕਾਰਪੋਰੇਟ ਮਾਮਲੇ ਦੇ ਉਪ ਪ੍ਰਧਾਨ ਪੀ.ਐਸ.ਸੈਣੀ, ਸੀਨੀਅਰ ਕੰਟੈਂਟ ਮੈਨੇਜਰ ਪੰਕਜ ਖੰਨਾ ਅਤੇ ਕ੍ਰਿਸ਼ੀ ਜਾਗਰਣ ਦੀ ਟੀਮ ਮੌਜੂਦ ਸੀ।
![ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ](https://d2ldof4kvyiyer.cloudfront.net/media/10472/met-himanshu-14.png)
ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ
ਕਈ ਅਹਿਮ ਮੁੱਦਿਆਂ 'ਤੇ ਚਰਚਾ
ਇਸ ਮੌਕੇ ਡਾ. ਹਿਮਾਂਸ਼ੂ ਪਾਠਕ ਅਤੇ ਐਮਸੀ ਡੋਮਿਨਿਕ ਵਿਚਾਲੇ ਕਈ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਹੋਈ। ਖੇਤੀਬਾੜੀ ਤੋਂ ਲੈ ਕੇ ਕਿਸਾਨਾਂ ਨਾਲ ਸੰਬੰਧਿਤ ਕਈ ਮੁੱਖ ਮੁੱਦੇ ਵੀ ਵਿਚਾਰੇ ਗਏ।
![ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ](https://d2ldof4kvyiyer.cloudfront.net/media/10473/met-himanshu-3.png)
ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ
ਮੁਲਾਕਾਤ ਦੌਰਾਨ ਡਾ. ਹਿਮਾਂਸ਼ੂ ਪਾਠਕ ਨੇ ਕਿਹਾ ਕਿ ਖੇਤੀਬਾੜੀ ਖੇਤਰ ਦੇ ਵਿਕਾਸ ਲਈ ਕਈ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ICAR: ਡਾ. ਹਿਮਾਂਸ਼ੂ ਪਾਠਕ ਆਈ.ਸੀ.ਏ.ਆਰ ਦੇ ਨਵੇਂ ਡਾਇਰੈਕਟਰ ਜਨਰਲ ਵੱਜੋਂ ਨਿਯੁਕਤ
![ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ](https://d2ldof4kvyiyer.cloudfront.net/media/10475/met-himanshu-8.png)
ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ
ਤੁਹਾਨੂੰ ਦੱਸ ਦੇਈਏ ਕਿ ਕ੍ਰਿਸ਼ੀ ਜਾਗਰਣ ਪਿਛਲੇ 25 ਸਾਲਾਂ ਤੋਂ ਖੇਤੀਬਾੜੀ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ। ਇਸੇ ਲੜੀ ਤਹਿਤ ਡਾ: ਹਿਮਾਂਸ਼ੂ ਪਾਠਕ ਨੇ ਵੀ ਸੰਸਥਾ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਸਮੁੱਚੇ ਕ੍ਰਿਸ਼ੀ ਜਾਗਰਣ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੀਆਂ ਯੋਜਨਾਵਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
![ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ](https://d2ldof4kvyiyer.cloudfront.net/media/10476/met-himanshu-12.png)
ਡਾ. ਹਿਮਾਂਸ਼ੂ ਪਾਠਕ ਨੂੰ ਮਿਲੀ ਕ੍ਰਿਸ਼ੀ ਜਾਗਰਣ ਦੀ ਟੀਮ
ਇਸ ਦੌਰਾਨ ਕ੍ਰਿਸ਼ੀ ਜਾਗਰਣ ਦੇ ਮਾਰਕੀਟਿੰਗ ਵਿਭਾਗ ਦੀ ਜੀਐਮ ਮੇਘਾ ਸ਼ਰਮਾ, ਸੀਨੀਅਰ ਪੱਤਰਕਾਰ ਜੋਤੀ ਸ਼ਰਮਾ ਵੀ ਮੌਜੂਦ ਸਨ। ਕ੍ਰਿਸ਼ੀ ਜਾਗਰਣ ਟੀਮ ਨੇ ਆਈ.ਸੀ.ਏ.ਆਰ ਦੇ ਨਵੇਂ ਡਾਇਰੈਕਟਰ ਜਨਰਲ ਬਣੇ ਡਾ. ਹਿਮਾਂਸ਼ੂ ਪਾਠਕ ਨੂੰ ਵਧਾਈਆਂ ਦਿਤੀਆਂ ਅਤੇ ਫੁੱਲ ਭੇਟਾਂ ਕਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
Summary in English: The Krishi Jagran team met with the new Director General of ICAR, Dr. Himanshu Pathak