ਭਾਰਤੀ ਕਿਸਾਨ ਸੰਘ ਦੇ ਬੈਨਰ ਹੇਠ ਕੀਤੀ ਜਾ ਰਹੀ ਗਰਜਨਾ ਰੈਲੀ ਵਿੱਚ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਈ ਵੱਡੀਆਂ ਗੱਲਾਂ ਕਹੀਆਂ ਹਨ।
![ਗਰਜਨਾ ਰੈਲੀ 'ਚ ਕਿਸਾਨਾਂ ਨੇ ਭਰੀ ਹੁੰਕਾਰ ਗਰਜਨਾ ਰੈਲੀ 'ਚ ਕਿਸਾਨਾਂ ਨੇ ਭਰੀ ਹੁੰਕਾਰ](https://d2ldof4kvyiyer.cloudfront.net/media/13064/garjana-today.jpg)
ਗਰਜਨਾ ਰੈਲੀ 'ਚ ਕਿਸਾਨਾਂ ਨੇ ਭਰੀ ਹੁੰਕਾਰ
Farmers Protest: ਇੱਕ ਵਾਰ ਫਿਰ ਤੋਂ ਕਿਸਾਨਾਂ ਨੇ ਆਪਣੀਆਂ ਮੰਗਾ ਨੂੰ ਲੈ ਕੇ ਦਿੱਲੀ ਵੱਲ ਕੂਚ ਕੀਤਾ ਹੈ। ਇਸ ਵਾਰ ਕਿਸਾਨ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਗਰਜਨਾ ਰੈਲੀ ਕਰਕੇ ਸਰਕਾਰ ਖਿਲਾਫ ਆਪਣਾ ਰੋਸ ਜਤਾ ਰਹੇ ਹਨ। ਭਾਰਤੀ ਕਿਸਾਨ ਸੰਘ (ਬੀ.ਕੇ.ਐਸ.) ਦੇ ਬੈਨਰ ਹੇਠ ਕੀਤੇ ਜਾ ਰਹੇ ਇਸ ਧਰਨੇ ਵਿੱਚ ਕਿਸਾਨਾਂ ਨੇ ਹੁਣ ਸਰਕਾਰ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਇਸ ਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ।
![ਗਰਜਨਾ ਰੈਲੀ 'ਚ ਕਿਸਾਨਾਂ ਨੇ ਭਰੀ ਹੁੰਕਾਰ ਗਰਜਨਾ ਰੈਲੀ 'ਚ ਕਿਸਾਨਾਂ ਨੇ ਭਰੀ ਹੁੰਕਾਰ](https://d2ldof4kvyiyer.cloudfront.net/media/13063/garjana-today-2.jpg)
ਗਰਜਨਾ ਰੈਲੀ 'ਚ ਕਿਸਾਨਾਂ ਨੇ ਭਰੀ ਹੁੰਕਾਰ
ਤੁਹਾਨੂੰ ਦੱਸ ਦੇਈਏ ਕਿ ਕਿਸਾਨਾਂ ਨੇ ਸੋਮਵਾਰ ਯਾਨੀ 19 ਦਸੰਬਰ ਤੋਂ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਭਾਰਤੀ ਕਿਸਾਨ ਸੰਘ ਦੀ ਅਗਵਾਈ 'ਚ ਰੋਸ ਰੈਲੀ ਸ਼ੁਰੂ ਕਰ ਦਿੱਤੀ ਹੈ। ਇਸ ਰੈਲੀ ਤਹਿਤ ਕਿਸਾਨਾਂ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਰੈਲੀ ਵਿੱਚ ਹੁਣ ਤੱਕ ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਹੋਰ ਕਈ ਸੂਬਿਆਂ ਤੋਂ ਆਏ 50 ਹਜ਼ਾਰ ਤੋਂ ਵੱਧ ਕਿਸਾਨ ਇੱਕਜੁੱਟ ਹੋ ਚੁੱਕੇ ਹਨ, ਜਿਸ ਕਾਰਨ ਇਹ ਗਿਣਤੀ ਦਿਨੋ-ਦਿਨ ਵਧਣ ਦੀ ਸੰਭਾਵਨਾ ਹੈ।
ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਹਿਲਾ ਕਿਸਾਨਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਨਾਅਰੇਬਾਜ਼ੀ ਕੀਤੀ ਕਿ, "ਨਾਰੀ ਸ਼ਕਤੀ ਜਾਗੇਗੀ, ਸਾਰੀਆਂ ਸਮੱਸਿਆਵਾਂ ਭਾਗੇਗੀ"। ਧਰਨੇ ਵਿੱਚ ਹਾਜ਼ਰ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਹ ਧਰਨਾ ਹੋਰ ਤੇਜ਼ ਹੋਵੇਗਾ ਅਤੇ ਇਸ ਦਾ ਨਤੀਜਾ ਸਰਕਾਰ ਨੂੰ ਭੁਗਤਣਾ ਪਵੇਗਾ।
![ਗਰਜਨਾ ਰੈਲੀ 'ਚ ਕਿਸਾਨਾਂ ਨੇ ਭਰੀ ਹੁੰਕਾਰ ਗਰਜਨਾ ਰੈਲੀ 'ਚ ਕਿਸਾਨਾਂ ਨੇ ਭਰੀ ਹੁੰਕਾਰ](https://d2ldof4kvyiyer.cloudfront.net/media/13062/garjana-today-1.jpg)
ਗਰਜਨਾ ਰੈਲੀ 'ਚ ਕਿਸਾਨਾਂ ਨੇ ਭਰੀ ਹੁੰਕਾਰ
ਸੋਮਵਾਰ ਨੂੰ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਨਾਲ ਸਬੰਧਤ ਕਿਸਾਨ ਸੰਗਠਨ ਭਾਰਤੀ ਕਿਸਾਨ ਸੰਘ (ਬੀਕੇਐਸ) ਨੇ ਕਿਸਾਨਾਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਉਨ੍ਹਾਂ ਦੀਆਂ ਕਈ ਮੰਗਾਂ ਨੂੰ ਲੈ ਕੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਿਸਾਨ ਗਰਜਨਾ ਰੈਲੀ ਕੀਤੀ। ਜ਼ਿਕਰਯੋਗ ਹੈ ਕਿ ਰਾਮਲੀਲਾ ਮੈਦਾਨ ਵਿੱਚ ਅੱਜ ਵੀ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਮੌਜੂਦ ਹਨ। ਜਿਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸਦੇ ਚਲਦਿਆਂ ਕੇਂਦਰ ਸਰਕਾਰ ਨੂੰ ਖੱਜਲ-ਖੁਆਰ ਹੋਣਾ ਪਵੇਗਾ।
ਇਸ ਦੌਰਾਨ ਮੰਚ 'ਤੇ ਮੌਜੂਦ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਕੁਝ ਮੰਗਾਂ ਪੂਰੀਆਂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਕਿਸੇ ਤੋਂ ਭੀਖ ਨਹੀਂ ਮੰਗ ਰਹੇ | ਭਾਰਤੀ ਕਿਸਾਨ ਸੰਘ ਦੇ ਸੀਨੀਅਰ ਅਧਿਕਾਰੀਆਂ ਨੇ ਮੰਚ ਤੋਂ ਬੋਲਦਿਆਂ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਰਕਾਰ 'ਤੇ ਸੰਕਟ ਦੇ ਬੱਦਲ ਹੋਰ ਡੂੰਘੇ ਹੋਣੇ ਯਕੀਨੀ ਹਨ।
ਇਹ ਵੀ ਪੜ੍ਹੋ : ਦਿੱਲੀ ਦੇ ਰਾਮਲੀਲਾ ਮੈਦਾਨ 'ਚ ਕਿਸਾਨਾਂ ਦੀ 'ਗਰਜਨਾ ਰੈਲੀ', ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜਾਰੀ
ਭਾਰਤੀ ਕਿਸਾਨ ਸੰਘ ਨੇ ਧਰਨੇ ਦੌਰਾਨ ਕਿਹਾ ਕਿ ਫਲ, ਸਬਜ਼ੀਆਂ, ਅਨਾਜ, ਦੁੱਧ ਦੇਣ ਵਾਲੇ ਕਿਸਾਨ ਅੱਜ ਆਪਣੀ ਖੇਤੀ ਉਪਜ ਦਾ ਢੁੱਕਵਾਂ ਭਾਅ ਨਾ ਮਿਲਣ ਕਾਰਨ ਬੇਹੱਦ ਨਿਰਾਸ਼ ਅਤੇ ਪਰੇਸ਼ਾਨ ਹਨ ਅਤੇ ਇਸ ਕਾਰਨ ਉਹ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਕਿਸਾਨਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਲਾਗਤ ਦੇ ਆਧਾਰ 'ਤੇ ਲਾਹੇਵੰਦ ਭਾਅ ਲਾਗੂ ਕਰਨ ਦੇ ਨਾਲ-ਨਾਲ ਸਰਕਾਰ ਇਹ ਵੀ ਯਕੀਨੀ ਬਣਾਏ ਕਿ ਕਿਸਾਨਾਂ ਨੂੰ ਇਹ ਭਾਅ ਆਸਾਨੀ ਨਾਲ ਮਿਲ ਸਕੇ।
ਕਿਸਾਨਾਂ ਦੀਆਂ ਮੁੱਖ ਮੰਗਾਂ:
● ਸਾਰੀਆਂ ਖੇਤੀ ਉਪਜਾਂ ਲਈ ਉਚਿਤ ਮੁੱਲ ਦਾ ਭੁਗਤਾਨ।
● ਖੇਤੀ ਲਾਗਤਾਂ 'ਤੇ ਜੀਐਸਟੀ ਖ਼ਤਮ ਕੀਤਾ ਜਾਵੇ।
● ਕਿਸਾਨ ਸਨਮਾਨ ਨਿਧੀ ਵਿੱਚ ਚੋਖਾ ਵਾਧਾ ਕੀਤਾ ਜਾਵੇ।
● ਜੀਐੱਮ ਫਸਲਾਂ ਦੀ ਮਨਜ਼ੂਰੀ ਵਾਪਸ ਲਈ ਜਾਵੇ।
Summary in English: The response of the farmers in Garjana rally, if the demands are not accepted, the government will have to face the consequences