![Krishi Jagran Chaupal Krishi Jagran Chaupal](https://d2ldof4kvyiyer.cloudfront.net/media/10828/rojar-triphati-pic.png)
Krishi Jagran Chaupal
25 ਅਗਸਤ 2022 ਦਾ ਦਿਨ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮ ਸੀ ਡੋਮਿਨਿਕ ਅਤੇ ਕੇਜੇ ਟੀਮ ਲਈ ਇੱਕ ਭਾਗਾ ਵਾਲਾ ਦਿਨ ਸਾਬਿਤ ਹੋਇਆ। ਦਿਨ ਦੀ ਸ਼ੁਰੁਆਤ ਇੱਕ ਬਹੁਤ ਮਹਤੱਵਪੂਰਨ ਕਾਰਜ ਨਾਲ ਕੀਤੀ ਗਈ। ਜਿਸਦੇ ਮੁੱਖ ਮਹਿਮਾਨ ਰੋਜਰ ਤ੍ਰਿਪਾਠੀ ਸਨ। ਇਸ ਕਾਰਜ ਦਾ ਮੁੱਖ ਵਿਸ਼ਾ ਕਿਸਾਨ ਭਰਾਵਾਂ ਨੂੰ ਟਿਕਾਊ ਖੇਤੀਬਾੜੀ ਬਾਰੇ ਜਾਣਕਾਰੀ ਦੇਣਾ ਸੀ। ਆਓ ਜਾਣਦੇ ਹਾਂ ਰੋਜਰ ਤ੍ਰਿਪਾਠੀ ਜੀ ਦੇ ਉੱਚ ਵਿਚਾਰਾਂ ਬਾਰੇ।
ਸਭ `ਤੋਂ ਪਹਿਲਾਂ ਕ੍ਰਿਸ਼ੀ ਜਾਗਰਣ ਦੇ ਸੰਸਥਾਪਕ ਐਮ ਸੀ ਡੋਮਿਨਿਕ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਰੋਜਰ ਤ੍ਰਿਪਾਠੀ ਦਾ ਸੁਵਾਗਤ ਬੜੇ ਹੀ ਸਤਿਕਾਰ ਅਤੇ ਉਤਸ਼ਾਹ ਨਾਲ ਕੀਤਾ। ਜੋ ਕਿ ਗਲੋਬਲ ਬਾਇਓਐਗ ਲਿੰਕੇਜ ਅਤੇ 'ਬਾਇਓਐਗ ਇਨੋਵੇਸ਼ਨਜ਼'(Global BioAg Linkages & 'BioAg Innovations) ਦੇ ਚੇਅਰਮੈਨ, ਸੀਈਓ ਅਤੇ ਸੰਸਥਾਪਕ ਹਨ। ਇਸ ਸਮਾਗਮ ਦੇ ਦੌਰਾਨ ਰੋਜਰ ਤ੍ਰਿਪਾਠੀ ਨੇ ਕਿਸਾਨਾਂ ਦੇ ਕਿੱਤੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸਾਨਾਂ ਤੋਂ ਬਿਨਾਂ ਮਨੁੱਖੀ ਜੀਵਨ ਦਾ ਵਿਕਾਸ ਨਹੀਂ ਹੋ ਸਕਦਾ। ਕਿਸਾਨ ਭਰਾ ਬਿਨਾਂ ਕਿਸੇ ਛੁੱਟੀ `ਤੋਂ ਖੇਤਾਂ ਵਿੱਚ ਲਗਾਤਾਰ ਕੰਮ ਕਰਦੇ ਹਨ। ਉਨ੍ਹਾਂ ਨੇ ਇਸ ਕਾਰਾਜ `ਚ ਟਿਕਾਊ ਖੇਤੀਬਾੜੀ `ਤੇ ਵੀ ਪ੍ਰਕਾਸ਼ ਪਾਇਆ।
![Team of Krishi Jagran Team of Krishi Jagran](https://d2ldof4kvyiyer.cloudfront.net/media/10829/mew-pic.png)
Team of Krishi Jagran
ਟਿਕਾਊ ਖੇਤੀਬਾੜੀ ਕਿ ਹੈ? (What is sustainable agriculture)
ਟਿਕਾਊ ਖੇਤੀਬਾੜੀ ਦੇ ਵਿਸ਼ੇ `ਚ ਰੋਜਰ ਤ੍ਰਿਪਾਠੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਅਜੋਕੇ ਸਮੇਂ ਦੀ ਖੇਤੀ ਵਜੋਂ ਸਭ ਤੋਂ ਵੱਡੀ ਜਰੂਰਤ ਹੈ। ਜਿਸ ਦਾ ਮੁੱਖ ਉਦੇਸ਼ ਕੁੱਦਰਤੀ ਸਰੋਤਾਂ ਦੀ ਸਹੀ ਢੰਗ ਨਾਲ ਵਰਤੋਂ ਕਰਦੇ ਹੋਏ ਪੈਦਾਵਾਰ `ਚ ਵਾਧਾ ਕਰਨਾ ਹੈ।
ਇਸ ਨਾਲ ਵਾਤਾਵਰਣ ਪ੍ਰਣਾਲੀ 'ਤੇ ਘੱਟੋ ਤੋਂ ਘੱਟ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ। ਮੁਨੱਖ ਦਾ ਕੁਦਰਤ ਨਾਲ ਸਹੀ ਸੰਬੰਧ ਬਣਿਆ ਰਹਿੰਦਾ ਹੈ। ਟਿਕਾਊ ਖੇਤੀਬਾੜੀ ਦੌਰਾਨ ਘੱਟ ਤੋਂ ਘੱਟ ਬਾਹਰੀ ਰਸਾਇਣਕ ਖਾਦਾਂ ਦੀ ਵਰਤੋਂ ਕਰਨਾ ਹੈ। ਜੋ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਰੋਕਦਾ ਹੈ। ਇਸ ਖੇਤੀ ਨਾਲ ਕਿਸਾਨਾਂ ਦੀ ਆਮਦਨ `ਚ ਵੀ ਵਾਧਾ ਹੁੰਦਾ ਹੈ।
ਇਹ ਵੀ ਪੜ੍ਹੋ : Government job: ਪੰਜਾਬ ਪੁਲਿਸ `ਚ ਸਬ ਇੰਸਪੈਕਟਰ ਦੀਆਂ 560 ਪੋਸਟਾਂ 'ਤੇ ਨਿਕਲੀ ਭਰਤੀ, ਜਲਦੀ ਅਰਜ਼ੀ ਪਾਓ!
ਕ੍ਰਿਸ਼ੀ ਜਾਗਰਣ ਚੋਪਾਲ:
ਜਿਵੇਂ ਕਿ ਤੁਸੀ ਸਾਰੇ ਜਾਣਦੇ ਹੋ ਕਿ ਨੌਜਵਾਨ ਪੀੜ੍ਹੀ ਦੀ ਸੋਚ ਅਤੇ ਕਿੱਤਿਆਂ `ਤੇ ਆਉਣ ਵਾਲਾ ਭੱਵਿਖ ਨਿਰਭਰ ਕਰਦਾ ਹੈ। ਇਸ ਖ਼ਾਸ ਦਿਨ ਦੇ ਸਮਾਗਮ `ਚ ਰੋਜਰ ਤ੍ਰਿਪਾਠੀ ਨੇ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਜੀਵਨ ਦੇ ਉਦੇਸ਼ ਬਾਰੇ ਸਮਝਾਇਆ। ਜੋ ਕਿ ਸਾਡੇ ਲਈ ਬਹੁਤ ਹੀ ਸ਼ਲਾਘਾਯੋਗ ਵਿਸ਼ਾ ਬਣ ਗਿਆ। ਇਸ ਸਮਾਗਮ ਰਾਹੀਂ ਕ੍ਰਿਸ਼ੀ ਜਾਗਰਣ ਦੀਆਂ ਖੁਸ਼ੀਆਂ `ਚ ਹੋਰ ਵਾਧਾ ਹੋਇਆ ਅਤੇ ਰੋਜਰ ਤ੍ਰਿਪਾਠੀ ਦੇ ਵਿਚਾਰ ਸਾਡੇ ਲਈ ਨਵੀਂ ਆਸ਼ਾ ਦੀ ਕਿਰਨ ਬਣੇ।
ਅੰਤ `ਚ ਅਸੀਂ ਆਪਣੀ ਸੰਪੂਰਨ ਕ੍ਰਿਸ਼ੀ ਜਾਗਰਣ ਟੀਮ ਵਲੋਂ ਰੋਜਰ ਤ੍ਰਿਪਾਠੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੈ।
Summary in English: Today, Roger Tripathi shared his thoughts in the Choupal of Krishi Jagran