![Guru Angad Dev Veterinary Guru Angad Dev Veterinary](https://d2ldof4kvyiyer.cloudfront.net/media/4805/img-20210112-wa0039.jpg)
Guru Angad Dev Veterinary
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਨੇ ਪੰਜ ਦਿਨਾ ਸਿਖਲਾਈ ਦਾ ਆਯੋਜਨ ਕੀਤਾ।ਇਸ ਸਿਖਲਾਈ ਵਿਚ ਮੀਟ ਉਦਯੋਗ ਨਾਲ ਜੁੜੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਉੱਦਮੀਆਂ ਨੂੰ ਸਾਫ ਸੁਥਰੇ ਮੀਟ ਉਤਪਾਦਨ ਦੇ ਢੰਗ ਤਰੀਕਿਆਂ ਅਤੇ ਗੁਣਵੱਤਾ ਵਧਾਉਣ ਵਾਲੇ ਮੀਟ ਉਤਪਾਦਾਂ ਦੀ ਤਿਆਰੀ ਅਤੇ ਉੱਦਮਤਾ ਵਿਕਾਸ ਬਾਰੇ ਦੱਸਿਆ ਗਿਆ।
ਇਸ ਸਿਖਲਾਈ ਪ੍ਰੋਗਰਾਮ ਦਾ ਵਿਸ਼ਾ ਉਸਾਫ ਸੁਥਰਾ ਮੀਟ ਉਤਪਾਦਨ ਅਤੇ ਗੁਣਵੱਤਾ ਭਰਪੂਰ ਉਤਪਾਦਾਂ ਲਈ ਪ੍ਰਾਸੈਸਿੰਗ” ਸੀ।ਸਿਖਲਾਈ ਪ੍ਰੋਗਰਾਮ ਦੇ ਨਿਰਦੇਸ਼ਕ, ਡਾ. ਨਰਿੰਦਰ ਸਿੰਘ ਸ਼ਰਮਾ, ਮੁਖੀ, ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਸਨ।ਜਦਕਿ ਡਾ: ਪਵਨ ਕੁਮਾਰ ਅਤੇ ਡਾ: ਨਿਤਿਨ ਮਹਿਤਾ ਨੇ ਕੋਰਸ ਸੰਯੋਜਕ ਅਤੇ ਡਾ. ਸਿਮਰਨਜੀਤ ਕੌਰ ਨੇ ਤਕਨੀਕੀ ਸੰਯੋਜਕ ਵਜੋਂ ਕਾਰਜ ਕੀਤਾ। ਡਾ. ਓ ਪੀ ਮਾਲਵ ਅਤੇ ਡਾ. ਰਾਜੇਸ਼ ਵੀ. ਵਾਘ ਨੇ ਸਿਖਲਾਈ ਪ੍ਰੋਗਰਾਮ ਵਿਚ ਸਰਗਰਮੀ ਨਾਲ ਵੱਖ ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ।
![Animal Sciences University Animal Sciences University](https://d2ldof4kvyiyer.cloudfront.net/media/4804/img-20210115-wa0019.jpg)
Animal Sciences University
ਸਿਖਲਾਈ ਦੇ ਸਮਾਪਨ ’ਤੇ ਡਾ. ਸ਼ਰਮਾ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਵਿੱਤੀ ਸਹਿਯੋਗ ਰਾਸ਼ਟਰੀ ਕਿ੍ਰਸ਼ੀ ਵਿਕਾਸ ਯੋਜਨਾ ਤਹਿਤ ਮਿਲਿਆ ਸੀ ਜਿਸ ਦਾ ਮੰਤਵ ਪਸ਼ੂਧਨ, ਮੁਰਗੀ ਅਤੇ ਮੱਛੀ ਪਾਲਣ ਖੇਤਰ ਦੀ ਉਤਪਾਦਨ ਅਤੇ ਉਤਪਾਦਕਤਾ ਦੀਆਂ ਸੰਭਾਵਨਾਵਾਂ ਰਾਹੀਂ ਸਮਾਜਿਕ-ਆਰਥਿਕ ਉੱਨਤੀ ਰਾਹੀਂ ਵਿਕਾਸ ਕਰਨਾ ਹੈ। ਸਿਖਲਾਈ ਪ੍ਰੋਗਰਾਮ ਵਿਚ ਸਾਫ ਸੁਥਰੇ ਮੀਟ ਦੇ ਬੁਨਿਆਦੀ ਨੁਕਤੇ, ਪ੍ਰਾਸੈਸਿੰਗ ਪਲਾਂਟ ਦਾ ਦੌਰਾ, ਮਸ਼ਨੀਰੀ ਅਤੇ ਉਪਕਰਣਾਂ ਨਾਲ ਜਾਣ-ਪਛਾਣ ਅਤੇ ਮੁਰਗੀ, ਭੇਡ ਬਕਰੀ ਅਤੇ ਸੂਰ ਦੇ ਮੀਟ ਦੀ ਕਟਾਈ ਬਾਰੇ ਦੱਸਿਆ ਗਿਆ।ਇਸ ਤੋਂ ਇਲਾਵਾ ਸਿੱਖਿਆਰਥੀਆਂ ਨੂੰ ਇਸ ਖੇਤਰ ਵਿਚ ਕੰਮ ਕਰਦੀਆਂ ਏਜੰਸੀਆਂ ਅਤੇ ਆਪਣੀ ਦੁਕਾਨ ਸਥਾਪਿਤ ਕਰਨ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ।ਮਾਹਿਰਾਂ ਨੇ ਮੀਟ ਦੇ ਵੱਖ-ਵੱਖ ਗੁਣਵੱਤਾ ਭਰਪੁਰ ਉਤਪਾਦ ਜਿਵੇਂ ਅਚਾਰ, ਮੀਟ ਬਾਲ, ਪੈਟੀਆਂ, ਨਗੇਟ, ਸਾਸੇਜ ਅਤੇ ਕੀਮਾ ਸਮੋਸਾ ਆਦਿ ਬਨਾਉਣ ਬਾਰੇ ਵਿਹਾਰਕ ਗਿਆਨ ਦਿੱਤਾ ਗਿਆ।ਸਿਖਲਾਈ ਵਿਚ 13 ਸਿੱਖਿਆਰਥੀਆਂ ਨੇ ਹਿੱਸਾ ਲਿਆ ਜੋ ਕਿ ਵੱਖੋ-ਵੱਖਰੀਆਂ ਮੀਟ ਦੀਆਂ ਦੁਕਾਨਾਂ ਅਤੇ ਮੀਟ ਉਦਯੋਗ ਵਾਲੇ ਅਦਾਰਿਆਂ ਵਿਚ ਕੰਮ ਕਰਦੇ ਹਨ।ਉਨ੍ਹਾਂ ਨੇ ਸਾਰੇ ਕੰਮ ਨੂੰ ਹੱਥੀਂ ਕਰਕੇ ਇਸ ਦੇ ਬਾਰੇ ਜਾਣਕਾਰੀ ਲਈ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਪ੍ਰਾਸੈਸ ਕੀਤੇ ਮੀਟ ਉਤਪਾਦਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ ਇਸ ਲਈ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਉਨ੍ਹਾਂ ਦੀ ਪੈਕਿੰਗ ਅਤੇ ਮੰਡੀਕਾਰੀ ਨਾਲ ਮੁਨਾਫ਼ੇ ਨੂੰ ਵਧਾਇਆ ਜਾ ਸਕਦਾ ਹੈ।
ਇਸ ਨਾਲ ਉਤਪਾਦ ਦੀ ਕਵਾਲਿਟੀ ਅਤੇ ਸੁਰੱਖਿਆ ਵੀ ਵਧਦੀ ਹੈ।ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪ੍ਰਬੰਧਕਾਂ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਸਾਫ ਸੁਥਰੀਆਂ ਵਸਤਾਂ ਦੀ ਬਜ਼ਾਰ ਵਿਚ ਬਹੁਤ ਮੰਗ ਹੈ ਇਸ ਲਈ ਉਦਮੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਜੋ ਕਿ ਸਮੇਂ ਦੀ ਲੋੜ ਹੈ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਇਹ ਵੀ ਪੜ੍ਹੋ :- 26 ਜਨਵਰੀ 2021 ਨੂੰ ਕਿਸਾਨ ਜਥੇਬੰਦੀਆਂ ਦਿੱਲੀ ਆਉਟਰ ਰਿੰਗ ਰੋਡ 'ਤੇ ਕੱਢਣਗੇ ਟਰੈਕਟਰ ਰੈਲੀ
Summary in English: Training at Veterinary University on how to make high quality hygienic meat products