1. Home
  2. ਖਬਰਾਂ

ਰੁੱਖਾਂ ਤੋਂ ਬਗੈਰ ਮਨੁੱਖ ਦਾ ਭਵਿੱਖ ਅਸੰਭਵ: Vice Chancellor Dr. Satbir Singh Gosal

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਰੁੱਖ ਲਾਉਣ ਦੀ ਮਹਤੱਤਾ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਰੁੱਖਾਂ ਤੋਂ ਬਗੈਰ ਮਨੁੱਖ ਦਾ ਭਵਿੱਖ, ਉਸਦੀਆਂ ਲੋੜਾਂ ਅਤੇ ਭੋਜਨ ਅਸੰਭਵ ਹੋਵੇਗਾ। ਉਹਨਾਂ ਨੇ ਖੇਤੀ ਉਤਪਾਦਨ ਦੇ ਨਾਲ-ਨਾਲ ਆਲੇ-ਦੁਆਲੇ ਰੁੱਖ ਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

Gurpreet Kaur Virk
Gurpreet Kaur Virk
ਰੁੱਖਾਂ ਤੋਂ ਬਗੈਰ ਮਨੁੱਖ ਦਾ ਭਵਿੱਖ ਅਸੰਭਵ: ਪੀ.ਏ.ਯੂ. ਦੇ ਵਾਈਸ ਚਾਂਸਲਰ

ਰੁੱਖਾਂ ਤੋਂ ਬਗੈਰ ਮਨੁੱਖ ਦਾ ਭਵਿੱਖ ਅਸੰਭਵ: ਪੀ.ਏ.ਯੂ. ਦੇ ਵਾਈਸ ਚਾਂਸਲਰ

Green Initiative: ਪੀ.ਏ.ਯੂ. ਦੇ ਡਾਇੰਮਡ ਜੁਬਲੀ ਵਰ੍ਹੇ ਦੌਰਾਨ ਯੂਨੀਵਰਸਿਟੀ ਵੱਲੋਂ ਕਲੀਨ ਅਤੇ ਗਰੀਨ ਮੁਹਿੰਮ ਵਜੋਂ ਹੁਣ ਇਕ ਮਹੀਨੇ ਤੱਕ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ ਹੈ। ਇਹ ਕਾਰਜ ਜੁਲਾਈ ਮਹੀਨੇ ਦੇ ਪਹਿਲੇ ਹਫਤੇ ਮਨਾਏ ਜਾਣ ਵਾਲੇ ਵਣ ਮਹਾਂਉਤਸਵ ਨਾਲ ਜੋੜਿਆ ਗਿਆ ਹੈ, ਤਾਂ ਜੋ ਵਾਤਾਵਰਨ ਪ੍ਰਤੀ ਜਾਗਰੂਕਤਾ ਅਤੇ ਹਰਿਆਲੀ ਮੁਹਿੰਮ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਇਸੇ ਕਾਰਜ ਮੁਤਾਬਿਕ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਰੁੱਖ ਲਾਉਣ ਦੀ ਮਹਤੱਤਾ ਬਾਰੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਰੁੱਖਾਂ ਤੋਂ ਬਗੈਰ ਮਨੁੱਖ ਦਾ ਭਵਿੱਖ, ਉਸਦੀਆਂ ਲੋੜਾਂ ਅਤੇ ਭੋਜਨ ਅਸੰਭਵ ਹੋਵੇਗਾ। ਉਹਨਾਂ ਨੇ ਖੇਤੀ ਉਤਪਾਦਨ ਦੇ ਨਾਲ-ਨਾਲ ਆਲੇ-ਦੁਆਲੇ ਰੁੱਖ ਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਪੀ.ਏ.ਯੂ. ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਕੰਮਾਂ ਬਾਰੇ ਦੱਸਦਿਆਂ ਵਾਈਸ ਚਾਂਸਲਰ ਨੇ ਕਿਹਾ ਕਿ ਮੌਜੂਦਾ ਮਾਨਸੂਨ ਰੁੱਤ ਵਿਚ ਪੀ.ਏ.ਯੂ. ਨੇ 15,000 ਰੁੱਖ ਲਾਉਣ ਦਾ ਨਿਸ਼ਾਨਾ ਸਾਹਮਣੇ ਰੱਖਿਆ ਹੈ।

ਉਹਨਾਂ ਕਿਹਾ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕੋਰਸਾਂ ਵਿੱਚ ਪਹਿਲੇ ਸਾਲ ਦੇ ਵਿਦਿਆਰਥੀ ਇਸ ਮੁਹਿੰਮ ਦਾ ਧੁਰਾ ਹਨ। ਵਾਈਸ ਚਾਂਸਲਰ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਸਫਰ ਦੇ ਨਾਲ-ਨਾਲ ਰੁੱਖ ਲਾਉਣ ਦੀ ਜ਼ਿੰਮੇਵਾਰੀ ਬਾਰੇ ਸੁਚੇਤ ਕੀਤਾ। ਉਹਨਾਂ ਕਿਹਾ ਕਿ ਹਰ ਵਿਦਿਆਰਥੀ ਲਾਵੇ ਇਕ ਰੁੱਖ ਨਾਅਰੇ ਨੂੰ ਪੀ.ਏ.ਯੂ. ਕੈਂਪਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਅਤੇ ਬੀਜ ਫਾਰਮਾਂ ਤੱਕ ਪਹੁੰਚਾਇਆ ਜਾਵੇਗਾ। ਕਾਰਪੋਰੇਟ, ਸਮਾਜਿਕ ਜਿੰਮਵਾਰੀ ਯੋਜਨਾ ਤਹਿਤ ਵਰਧਮਾਨ ਸਪੈਸ਼ਲ ਸਟੀਲ ਪ੍ਰਾਈਵੇਟ ਲਿਮਿਟਡ ਦੀ ਇਮਦਾਦ ਨਾਲ ਇਕ ਏਕੜ ਵਿਚ ਮਿਆਵਾਕੀ ਜੰਗਲ ਸਥਾਪਿਤ ਕਰਨ ਦੀ ਯੋਜਨਾ ਬਾਰੇ ਵੀ ਉਹਨਾਂ ਦੱਸਿਆ। ਵਾਈਸ ਚਾਂਸਲਰ ਨੇ ਕਿਹਾ ਕਿ ਬਦਲਦੇ ਪੌਣ ਪਾਣੀ ਵਿਚ ਰੁੱਖਾਂ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਇਸ ਨਾਲ ਪੇਂਡੂ ਅਤੇ ਸ਼ਹਿਰੀ ਜੀਵਨ ਦੇ ਅਨੇਕ ਲਾਭ ਸਾਕਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਰੁੱਖਾਂ ਦੀ ਸਮਾਜਿਕ ਅਤੇ ਆਰਥਿਕ ਕੀਮਤ ਵੀ ਹੈ। ਉਹਨਾਂ ਨੇ ਰੁੱਖਾਂ ਅਤੇ ਮਨੁੱਖਾਂ ਦੇ ਸਾਥ ਦੀ ਗੱਲ ਕਰਦਿਆਂ ਇਸ ਸਾਂਝ ਨੂੰ ਬਰਕਰਾਰ ਰੱਖਣ ਲਈ ਮੌਜੂਦਾ ਪੀੜੀਆਂ ਨੂੰ ਸੱਦਾ ਦਿੱਤਾ।

ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਇਸ ਰੁੱਖ ਲਾਉਣ ਦੀ ਮੁਹਿੰਮ ਦੇ ਸਥਾਨਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਗੇਟ ਨੰਬਰ 3 ਦੇ ਕੋਲ ਬੋਗਨਵਿਲੀਆ ਨੂੰ ਲਾਇਆ ਜਾਏਗਾ। ਨੀਲੀ ਗੁਲਮੋਹਰ ਅਤੇ ਪਾਮ ਦੇ ਦਰੱਖਤ ਅਟਾਰੀ ਰੋਡ ਤੇ ਲਾਉਣ ਦੀ ਯੋਜਨਾ ਹੈ। ਪਾਰਕਰ ਹਾਊਸ ਦੇ ਨੇੜੇ ਤੇੜੇ ਕਚਨਾਰ ਦੇ ਰੁੱਖ ਅਤੇ ਸਿਫਟ ਰੋਡ ਤੇ ਲਾਰਜ ਸਟੋਨੀਆ ਦੇ ਰੁੱਖ ਲਾਏ ਜਾਣਗੇ। ਚਾਰਦਿਵਾਰੀ ਦੇ ਨਾਲ-ਨਾਲ ਕੁਦਰਤੀ ਜੰਗਲਾਤ ਦਾ ਮਾਹੌਲ ਬਨਾਉਣ ਦੀ ਯੋਜਨਾ ਹੈ। 3 ਜੁਲਾਈ ਤੋਂ ਸ਼ੁਰੂ ਹੋ ਕੇ ਇਸ ਮੁਹਿੰਮ ਤਹਿਤ ਹਰ ਰੋਜ਼ 150 ਤੋਂ 200 ਬੂਟੇ ਲਾਏ ਜਾਣਗੇ ਅਤੇ ਇਹ ਕਾਰਜ ਸਾਰਾ ਮਹੀਨਾ ਜਾਰੀ ਰਹਿਣ ਦਾ ਅਨੁਮਾਨ ਹੈ। ਇਸ ਨਾਲ ਪੀ.ਏ.ਯੂ. ਦਾ ਸਮੁੱਚਾ ਕੈਂਪਸ ਰੁੱਖਾਂ ਪੱਖੋਂ ਵਿਭਿੰਨਤਾ ਦੀ ਸੈਂਚਰੀ ਵਿਚ ਤਬਦੀਲ ਹੋ ਜਾਵੇਗਾ।

ਇਹ ਵੀ ਪੜ੍ਹੋ : Krishi Vigyan Kendra ਦੇ ਮਾਹਿਰਾਂ ਤੋਂ ਜਾਣੋ ਤਿੱਲਾਂ ਦੀ Successful Cultivation ਦਾ ਵਧੀਆ ਢੰਗ

ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੀਆਂ ਸਮਾਜਿਕ ਮੁਹਿੰਮਾਂ ਨੂੰ ਤਿਉਹਾਰ ਨਾਲ ਜੋੜ ਕੇ ਵਧੇਰੇ ਅਸਰਦਾਰ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਉਹਨਾਂ ਨੇ ਵਾਤਾਵਰਨ ਦੀ ਸੁਰੱਖਿਆ, ਕੁਦਰਤ ਦੀ ਸੰਭਾਲ ਅਤੇ ਸਥਿਰ ਵਿਕਾਸ ਵਿਚ ਰੁੱਖਾਂ ਦੇ ਯੋਗਦਾਨ ਦੀ ਗੱਲ ਕਰਦਿਆਂ ਵੱਧ ਤੋਂ ਵੱਧ ਰੁੱਖ ਲਾਉਣ ਲਈ ਅਪੀਲ ਕੀਤੀ। ਡਾ. ਭੁੱਲਰ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਬੰਨਿਆਂ ਅਤੇ ਮੋਟਰਾਂ ਕੋਲ ਖਾਲੀ ਥਾਵਾਂ ਉੱਪਰ ਰੁੱਖ ਲਾ ਕੇ ਪੰਜਾਬ ਨੂੰ ਹਰਾ ਭਰਾ ਬਨਾਉਣ ਵੱਲ ਕਦਮ ਪੁੱਟਣ ਲਈ ਕਿਹਾ।

ਫਲੋਰੀਕਲਚਰ ਅਤੇ ਲੈਂਡਸੇਕਿਪੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਛਾਂ ਦਾਰ ਅਤੇ ਫਲਦਾਰ ਰੁੱਖਾਂ ਦੇ ਨਾਲ-ਨਾਲ ਸਜਾਵਟੀ ਰੁੱਖਾਂ ਅਤੇ ਬੂਟਿਆਂ ਦਾ ਵਿਸ਼ੇਸ਼ ਮਹੱਤਵ ਹੈ। ਉਹਨਾਂ ਕਿਹਾ ਕਿ ਕੁਦਰਤ ਨੂੰ ਸੁੰਦਰਤਾ ਨਾਲ ਭਰਪੂਰ ਕਰਨ ਲਈ ਸਜਾਵਟੀ ਰੁੱਖ ਲਾਏ ਜਾਣੇ ਬੇਹੱਦ ਜ਼ਰੂਰੀ ਹਨ। ਇਸ ਨਾਲ ਬਦਲਦੇ ਵਾਤਾਵਰਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਯੋਗਤਾ ਮਿਲੇਗੀ। ਉਹਨਾਂ ਨੇ ਪੀ.ਏ.ਯੂ. ਕੈਂਪਸ ਨੂੰ ਦਿਲਕਸ਼ ਅਤੇ ਖੂਬਸੂਰਤ ਬਨਾਉਣ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿਵਾਇਆ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Without trees, the future of man is impossible: Vice Chancellor Dr Satbir Singh Gosal

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters