![Guru Angad Dev Veterinary Guru Angad Dev Veterinary](https://d2ldof4kvyiyer.cloudfront.net/media/5662/02.jpg)
Guru Angad Dev Veterinary
’ਵਿਸ਼ਵ ਵੈਟਨਰੀ ਦਿਵਸ-2021’ ਦੇ ਮੌਕੇ ’ਤੇ 19 ਤੋਂ 24 ਅਪ੍ਰੈਲ ਤੱਕ ਇਕ ਹਫ਼ਤੇ ਦੇ ਸਮਾਰੋਹ ਵੈਟਨਰੀ ਹਸਪਤਾਲ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ।
ਇਹ ਦਿਨ ਹਰ ਸਾਲ ਅਪ੍ਰੈਲ ਦੇ ਆਖਰੀ ਸ਼ਨੀਵਾਰ ਨੂੰ ਪੂਰੀ ਦੁਨੀਆਂ ਵਿਚ ਮਨਾਇਆ ਜਾਂਦਾ ਹੈ।ਇਸ ਸਾਲ ਦਾ ਵਿਸ਼ਾ ਸੀ ”ਕੋਵਿਡ -19 ਸੰਕਟ ਦੌਰਾਨ ਵੈਟਨਰੀ ਡਾਕਟਰ ਦੀ ਭੂਮਿਕਾ”।ਹਸਪਤਾਲ ਨੇ ਪਸ਼ੂ ਪਾਲਕਾਂ ਲਈ ਜਾਗਰੂਕਤਾ ਕੈਂਪ ਲਗਾਇਆ ਅਤੇ ਕੋਵਿਡ -19 ਦੇ ਫੈਲਣ ਤੋਂ ਰੋਕਣ ਲਈ ਘਰਾਂ, ਡੇਅਰੀ ਫਾਰਮਾਂ ਅਤੇ ਪਸ਼ੂ ਹਸਪਤਾਲਾਂ ਵਿਚ ਸਾਵਧਾਨੀਆਂ ਵਰਤਣ ਸੰਬੰਧੀ ਪਰਚੇ ਵੰਡੇ।
ਡਾ ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਕੁੱਤਿਆਂ ਲਈ ਮੁਫਤ ਹਲਕਾਅ ਵਿਰੋਧੀ ਟੀਕੇ ਅਤੇ ਚਿਚੜਾਂ ਤੋਂ ਬਚਾਅ ਅਤੇ ਕਿਰਮ ਰਹਿਤ ਕਰਨ ਦੇ ਕੈਂਪ ਦਾ ਉਦਘਾਟਨ ਕੀਤਾ।ਡਾ: ਸਵਰਨ ਸਿੰਘ ਰੰਧਾਵਾ, ਹਸਪਤਾਲ ਦੇ ਨਿਰਦੇਸ਼ਕ ਨੇ ਪਾਲਤੂ ਜਾਨਵਰਾਂ ਦੇ ਮਾਲਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਗੰਭੀਰ ਅਤੇ ਜਾਨਲੇਵਾ ਬਿਮਾਰੀਆਂ ਤੋਂ ਸੁਰੱਖਿਅਤ ਅਤੇ ਤੰਦਰੁਸਤ ਰੱਖਣ ਲਈ ਸਹੀ ਟੀਕਾਕਰਨ ਅਤੇ ਕੀੜਿਆਂ ਤੋਂ ਬਚਾਅ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।ਖਣਿਜ ਮਿਸ਼ਰਣ, ਕੈਲਸ਼ੀਅਮ ਪੂਰਕ, ਕਿਰਮ ਰਹਿਤ ਕਰਨ ਦੀ ਦਵਾਈ ਅਤੇ ਹੋਰ ਫੀਡ ਪੂਰਕ ਵੀ ਡੇਅਰੀ ਕਿਸਾਨਾਂ ਨੂੰ ਮੁਫਤ ਵੰਡੇ ਗਏ।ਕਿਸਾਨਾਂ ਨੂੰ ਵੱਖ ਵੱਖ ਪ੍ਰਸ਼ਨਾਂ ਸਬੰਧੀ ਸਲਾਹ-ਮਸ਼ਵਰਾ ਵੀ ਦਿੱਤਾ ਗਿਆ।ਵਨ ਹੈਲਥ ਸੈਂਟਰ ਦੀ ਮਦਦ ਨਾਲ ਵੈਟਨਰੀ ਡਾਕਟਰਾਂ ਅਤੇ ਕਿਸਾਨਾਂ ਲਈ ਬਰੂਸਿਲੋਸਿਸ ਬੀਮਾਰੀ ਦੀ ਜਾਂਚ ਦਾ ਪ੍ਰਬੰਧ ਵੀ ਕੀਤਾ ਗਿਆ।
![Animal Sciences University Animal Sciences University](https://d2ldof4kvyiyer.cloudfront.net/media/5661/01-1.jpg)
Animal Sciences University
ਇਸ ਮੌਕੇ ਬੋਲਦਿਆਂ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੱਸਿਆ ਕਿ ਵਿਸ਼ਵ ਵੈਟਨਰੀ ਦਿਵਸ, ਪਸ਼ੂਆਂ ਅਤੇ ਮਨੁੱਖੀ ਭਲਾਈ, ਵਾਤਾਵਰਣ ਅਤੇ ਭੋਜਨ ਸੁਰੱਖਿਆ ਦੇ ਸੁਧਾਰ ਲਈ ਇਕ ਸਿਹਤ ਸੰਕਲਪ ਦੇ ਤੌਰ ’ਤੇ ਕੰਮ ਕਰਕੇ ਵੈਟਨਰੀ ਪੇਸ਼ੇ ਨੂੰ ਉੱਚਾ ਚੁੱਕਣ ਲਈ ਮਨਾਇਆ ਜਾਂਦਾ ਹੈ।
ਉਨ੍ਹਾਂ ਹਫਤੇ ਭਰ ਚੱਲਣ ਵਾਲੇ ਸਮਾਗਮਾਂ ਦੇ ਸਫਲਤਾਪੂਰਵਕ ਸੰਪੂਰਨ ਹੋਣ ਲਈ ਪ੍ਰਬੰਧਕਾਂ ਨੂੰ ਵਧਾਈ ਵੀ ਦਿੱਤੀ।
ਡਾ. ਰਾਜ ਸੁਖਬੀਰ ਸਿੰਘ ਨੇ ਕਾਰਸ ਲੈਬਾਰਟਰੀਜ਼ ਪ੍ਰਾਈਵੇਟ ਲਿਮਟਿਡ, ਵਿਰਬਕ ਐਨੀਮਲ ਹੈਲਥ ਇੰਡੀਆ ਪ੍ਰਾਈਵੇਟ ਲਿ.ਅਤੇ ਐਮ ਐਸ ਡੀ ਐਨੀਮਲ ਹੈਲਥ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: World Veterinary Week was celebrated at the Veterinary Hospital