1. Home
  2. ਸਫਲਤਾ ਦੀਆ ਕਹਾਣੀਆਂ

An Ideal Village: ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਕੇ ਮਿਸਾਲ ਬਣਿਆ ਲੁਧਿਆਣਾ ਦਾ ਪਿੰਡ ਜਟਾਣਾ

ਪਰਾਲੀ ਸਾੜਨ ਨੂੰ ਅਕਸਰ ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਦੱਸਿਆ ਜਾਂਦਾ ਹੈ। ਇਹ ਉਦੋਂ ਹੈ ਜਦੋਂ ਪੰਜਾਬ ਦਿੱਲੀ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਵੀ ਨਹੀਂ ਹੈ। ਹਾਲਾਂਕਿ, ਇਸ ਮਾਮਲੇ 'ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅਜਿਹਾ ਕੋਈ ਵਿਗਿਆਨਕ ਅਧਿਐਨ ਨਹੀਂ ਹੈ, ਜੋ ਇਹ ਸਾਬਤ ਕਰਦਾ ਹੋਵੇ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਹਨ। ਅਜਿਹੇ 'ਚ ਅੱਜ ਅਸੀਂ ਤੁਹਾਡੇ ਨਾਲ ਪੰਜਾਬ ਦੇ ਇਕ ਆਦਰਸ਼ ਪਿੰਡ ਦੀ ਕਹਾਣੀ ਸਾਂਝੀ ਕਰ ਰਹੇ ਹਾਂ, ਜਿਸ ਨੇ ਇਨ੍ਹਾਂ ਸਵਾਲਾਂ ਦੇ ਸ਼ਾਨਦਾਰ ਜਵਾਬ ਦਿੱਤੇ ਹਨ ਅਤੇ ਪਰਾਲੀ ਦਾ ਸਹੀ ਤਰੀਕੇ ਨਾਲ ਪ੍ਰਬੰਧਨ ਕਰਕੇ ਇਕ ਵਧੀਆ ਮਿਸਾਲ ਕਾਇਮ ਕੀਤੀ ਹੈ।

Gurpreet Kaur Virk
Gurpreet Kaur Virk
ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਕੇ ਮਿਸਾਲ ਬਣਿਆ ਲੁਧਿਆਣਾ ਦਾ ਪਿੰਡ ਜਟਾਣਾ

ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਕੇ ਮਿਸਾਲ ਬਣਿਆ ਲੁਧਿਆਣਾ ਦਾ ਪਿੰਡ ਜਟਾਣਾ

Success Story: ਸਾਉਣੀ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਫ਼ਸਲ ਦੀ ਰਹਿੰਦ-ਖੂੰਹਦ ਖੇਤ ਵਿੱਚ ਹੀ ਰਹਿ ਜਾਂਦੀ ਹੈ, ਜਿਸ ਨੂੰ ਪਰਾਲੀ ਕਿਹਾ ਜਾਂਦਾ ਹੈ। ਇਸ ਨੂੰ ਨਸ਼ਟ ਕਰਨ ਤੋਂ ਬਾਅਦ ਹੀ ਕਿਸਾਨ ਖੇਤ ਵਿੱਚ ਅਗਲੀ ਫ਼ਸਲ ਦੀ ਤਿਆਰੀ ਸ਼ੁਰੂ ਕਰਦੇ ਹਨ। ਪਰਾਲੀ ਨੂੰ ਨਸ਼ਟ ਕਰਨ ਲਈ ਜ਼ਿਆਦਾਤਰ ਕਿਸਾਨ ਇਸ ਨੂੰ ਸਾੜਨ ਦੀ ਕੋਸ਼ਿਸ਼ ਕਰਦੇ ਹਨ, ਜਿਸਦੇ ਚਲਦਿਆਂ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪਰ ਇਸ ਵਾਰ ਲੁਧਿਆਣਾ ਵਿੱਚ ਹਵਾ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਇਸ ਵਾਰ ਪ੍ਰਦੂਸ਼ਣ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਘੱਟ ਰਿਹਾ ਹੈੈ, ਤੇ ਜੇ ਇਸ ਨੂੰ ਪਰਾਲੀ ਦੇ ਸਾੜਨ ਦੇ ਪੱਖੋ ਦੇਖੀਏ ਤਾਂ ਇਹ ਇੱਕ ਵੱਡੀ ਉਪਲੱਬਧੀ ਹੈ, ਜੋ ਨਾ ਸਿਰਫ ਯੂਨੀਵਰਸਿਟੀ ਅਤੇ ਕੇ.ਵੀ.ਕੇ, ਸਮਰਾਲਾ ਦੇ ਅਣਥੱਕ ਪਰਿਣਾਮਾਂ ਦਾ ਨਤੀਜਾ ਹੈ, ਬਲਕਿ ਕਿਸਾਨਾਂ ਵੱਲੋਂ ਯੂਨੀਵਰਸਿਟੀ ਦੁਆਰਾ ਸਿਫਾਰਸ਼ ਕੀਤੀਆਂ ਤਕਨੀਕਾਂ ਨੂੰ ਅਪਣਾਉਣ ਦਾ ਵੀ ਨਤੀਜਾ ਹੈ।

ਪਰਾਲੀ ਸਾੜਨ ਦੀ ਪ੍ਰਕਿਰਿਆ 'ਤੇ ਠੱਲ੍ਹ

ਜਾਣਕਾਰੀ ਮੁਤਾਬਕ ਇਸ ਵਾਰ ਲੁਧਿਆਣਾ ਦੇ ਕਈ ਪਿੰਡਾਂ ਵਿੱਚ ਨਾਂਹ ਦੇ ਬਰਾਬਰ ਅੱਗ ਲੱਗੀ ਹੈ, ਜਦੋਂਕਿ ਕਈ ਪਿੰਡਾਂ ਵਿੱਚ ਪਰਾਲੀ ਨੂੰ ਬਿਲਕੁਲ ਵੀ ਅੱਗ ਨਹੀਂ ਲਗਾਈ ਗਈ ਹੈ। ਇਸ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਸਮਰਾਲਾ ਦੀ ਟੀਮ ਵੱਲੋਂ ਪਿੰਡਾਂ ਦੇ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਤਕਨੀਕੀ ਸਹਿਯੋਗ ਦੇਣਾ, ਕਿਸਾਨਾਂ ਨਾਲ ਨਿੱਘੇ ਤੌਰ ਤੇ ਜੁੜੇ ਹੋਣਾ ਅਤੇ ਪਰਾਲੀ ਪ੍ਰਬੰਧਨ ਤਕਨੀਕਾਂ/ਮਸ਼ੀਨਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਲਈ ਸਿਖਲਾਈ ਅਤੇ ਪ੍ਰਦਰਸ਼ ਨੀ ਦੇਣਾ ਵੀ ਪਿੰਡ ਨੂੰ ਅੱਗ ਮੁਕਤ ਕਰਵਾਉਣ ਵਿੱਚ ਭੂਮਿਕਾ ਨਿਭਾੳਂਦਾ ਹੈ।

ਪਿੰਡ ਜਟਾਣਾ: ਇੱਕ ਆਦਰਸ਼ ਪਿੰਡ

ਪਿੰਡ ਜਟਾਣਾ ਦੇ ਕਿਸਾਨ ਕੇ.ਵੀ.ਕੇ, ਸਮਰਾਲਾ ਨਾਲ ਕਈ ਸਾਲਾਂ ਤੋਂ ਜੁੜੇ ਹੋਏ ਸਨ ਅਤੇ ਆਪਣੇ ਖੇਤਾਂ ਵਿੱਚ ਕਈ ਤਰਾਂ ਦੇ ਤਜ਼ਰਬੇ ਕਰਦੇ ਆ ਰਹੇ ਸਨ। ਪਿੰਡ ਦੇ ਕਿਸਾਨਾਂ ਦਾ ਕੇ.ਵੀ.ਕੇ ਸਮਰਾਲਾ, ਫਾਰਮ ਤੇ ਆ ਕੇ ਵੱਖ-ਵੱਖ ਮਸ਼ੀਨਾਂ (ਹੈਪੀ ਸੀਡਰ, ਪਲਟਾਵਾਂ ਹਲ, ਸੁਪਰ ਸੀਡਰ, ਸਮਾਰਟ ਸੀਡਰ ਆਦਿ) ਰਾਹੀਂ ਪਰਾਲੀ ਪ੍ਰਬੰਧਨ ਵਿੱਚ ਬੜੀ ਦਿਲਚਸਪੀ ਰਹੀ ਹੈ। ਇਸ ਤੋਂ ਸੇਧ ਲੈ ਕੇ ਪਿੰਡ ਜਟਾਣਾ ਦੇ ਅਗਾਂਹਵਧੂ ਕਿਸਾਨ ਸ. ਹਰਜੀਤ ਸਿੰਘ ਨੇ 2019 ਵਿੱਚ ਇੱਕ ਹੈਪੀ ਸੀਡਰ ਲਿਆ ਅਤੇ ਕੇ.ਵੀ.ਕੇ, ਸਮਰਾਲਾ ਦੇ ਸਹਿਯੋਗ ਨਾਲ ਪਹਿਲੇ ਸਾਲ ਹੀ 45 ਏਕੜ ਤਕਨੀਕੀ ਕਣਕ ਦੀ ਝੋਨੇ ਦੀ ਪਰਾਲੀ ਵਿੱਚ ਸਿੱਧੀ ਬਿਜਾਈ ਕੀਤੀ। ਪਿੰਡ ਦੇ ਸਾਰੇ ਕਿਸਾਨ ਇਸ ਤਜ਼ਰਬੇ ਨੂੰ ਲੈ ਕੇ ਬੜੇ ਉਤਸ਼ਾਹਿਤ ਸੀ ਕਿਉਂਕਿ ਹੈਪੀ ਸੀਡਰ ਤਕਨੀਕ ਦੇ ਨਾਲ ਜਿੱਥੇ ਪਰਾਲੀ ਨੂੰ ਪ੍ਰਬੰਧਨ ਕਰਨਾ ਸੌਖਾ ਸੀ, ਉੱਥੇ ਹੀ ਕਣਕ ਦੀ ਬਿਜਾਈ ਵਿੱਚ ਆਉਣ ਵਾਲੇ ਖਰਚੇ ਵੀ ਬਹੁਟ ਘੱਟਦੇ ਸੀ ਕਿਉਂਕਿ ਖੇਤ ਨੂੰ ਤਿਆਰ ਕਰਨ ਦਾ ਖਰਚ ਅਤੇ ਟਰੈਕਟਰ ਤੇ ਹੋਰ ਸੰਦਾਂ ਦੀ ਘਸਾਈ ਵਰਗੇ ਵਾਧੂ ਖਰਚੇ ਅਤੇ ਸਮੇਂ ਦੀ ਬਹੁਤ ਬਚੱਤ ਸੀ।

ਇਹ ਵੀ ਪੜ੍ਹੋ : ਦੂਰਦਰਸ਼ੀ ਸੋਚ ਦੇ ਮਾਲਿਕ Faridkot ਦੇ ਕਿਸਾਨ Gurpreet Singh ਬਣੇ ਮਿਸਾਲ, ਅਲੋਪ ਹੋ ਰਹੀ ਵਿਰਾਸਤੀ ਗਨੇਰੀਆਂ ਨੂੰ ਮੁੜ ਸੁਰਜੀਤ ਕਰਨ ਦਾ ਕਰ ਰਹੇ ਹਨ ਕੰਮ

ਇਸ ਵਿੱਚ ਕੋਈ ਦੋ ਰਾਏ ਨਹੀਂ ਕਿ ਹੈਪੀ ਸੀਡਰ ਤਕਨੀਕ ਵਿੱਚ ਬਹੁਤ ਦੱਮ ਹੈ, ਪਰ ਗੱਲ ਦਲੇਰੀ ਅਤੇ ਅੱਗੇ ਲਗਣ ਦੀ ਸੀ, ਇਹ ਸ. ਹਰਜੀਤ ਸਿੰਘ ਅਤੇ ਸ. ਅਮਨਦੀਪ ਸਿੰਘ ਨੇ ਕਰ ਦਿਖਾਇਆ। ਉਸ ਸਾਲ ਹੈਪੀ ਸੀਡਰ ਨਾਲ ਬੀਜੇ ਹੋਏ ਖੇਤਾਂ ਦਾ ਝਾੜ (22.5 ਕੁਇੰਟਲ/ ਏਕੜ) ਆਮ ਵਾਹ ਕੇ ਬੀਜੇ ਖੇਤਾਂ ਦਾ ਝਾੜ (21.0 ਕੁਇੰਟਲ/ ਏਕੜ) ਨਾਲੋਂ ਵੱਧ ਰਿਹਾ ਕਿਉਕਿ ਹੈਪੀ ਸੀਡਰ ਨਾਲ ਬੀਜੀ ਕਣਕ ਆਮ ਖੇਤਾਂ ਦੇ ਮੁਕਾਬਲੇ 7-10 ਦਿਨ ਪੱਕਣ ਲਈ ਜ਼ਿਆਦਾ ਲੈਂਦੀ ਹੈ ਜਿਸ ਕਰਕੇ ਕਣਕ ਦਾ ਦਾਣਾ ਮੋਟਾ ਬਣਦਾ ਹੈ। ਇਨ੍ਹਾਂ ਸਾਰਿਆਂ ਤਜਰਬਿਆਂ ਨੂੰ ਦੇਖ ਕੇ ਪਿੰਡ ਦੇ ਕਿਸਾਨ ਬਹੁਤ ਪ੍ਰਭਾਵਿਤ ਹੋਏ ਤੇ ਉਨ੍ਹਾਂ ਨੇ ਸ. ਹਰਜੀਤ ਸਿੰਘ ਤੋਂ ਪ੍ਰੇਰਣਾ ਲੈ ਕੇ ਅਗਲੇ ਸਾਲ ਹੈਪੀ ਸੀਡਰ ਨਾਲ ਕਣਕ ਬੀਜਣ ਦਾ ਫੈਸਲਾ ਲਿਆ।

ਇਸ ਸਾਲ ਪਿੰਡ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਪਿੰਡ ਵਿੱਚ 15 ਹੈਪੀ ਸੀਡਰ ਖਰੀਦੇ ਅਤੇ ਆਪਣੀ ਕਣਕ ਦੀ ਬੀਜਾਈ ਹੈਪੀ ਸੀਡਰ ਦੇ ਨਾਲ ਕੀਤੀ ਹੈ, ਜਿਸ ਸਦਕਾ ਆਪਣੇ ਪੂਰੇ ਪਿੰਡ ਨੂੰ ਅੱਗ ਮੁਕਤ ਕਰ ਦਿੱਤਾ ਹੈ। ਜਿਸ ਲਈ ਪਿੰਡ ਦੇ ਕਿਸਾਨ ਵਧਾਈ ਦੇ ਪਾਤਰ ਹਨ ਅਤੇ ਪਿੰਡ ਦੇ ਕਿਸਾਨਾਂ ਨੇ ਨਾਂ ਸਿਰਫ ਆਪਣੇ ਪਿੰਡ (2020 ਤੌਂ ਬਿਲਕੁਲ ਵੀ ਅੱਗ ਨਹੀਂ ਲਗਾਈ) ਬਲਕਿ ਆਪਣੇ ਨਾਲ ਦੇ ਪਿੰਡਾਂ ਵਿੱਚ ਵੀ ਕਿਰਾਏ 'ਤੇ ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਕਰ ਕੇ ਪਿੰਡਾ ਵਿੱਚ ਨਾ ਦੇ ਬਰਾਬਰ ਹੀ ਅੱਗ ਲਗਣ ਦਿੱਤੀ ਹੈ। ਪਿੰਡ ਦੇ ਕਿਸਾਨਾਂ ਦਾ ਕੇ.ਵੀ.ਕੇ, ਸਮਰਾਲਾ ਨੂੰ ਵਾਅਦਾ ਹੈ ਕਿ ਉਹ ਕੇ.ਵੀ.ਕੇ ਦੇ ਨਾਲ ਜੁੜ ਕੇ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਪਿੰਡਾ ਵਿੱਚ ਪਰਾਲੀ ਨੂੰ ਸਾੜਨ ਲਈ ਆਪਣੇ ਯੋਗਦਾਨ ਦੇਣਗੇ ਅਤੇ ਆਪਣੇ ਇਸ ਕਾਰਜ ਨਾਲ ਮਨੁਖਤਾ ਦਾ ਭਲਾ ਕਰਨਗੇ।

ਜ਼ਰੂਰੀ ਨੋਟ:ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: An Ideal Village: Jatana village of Ludhiana became an example due to proper management of straw

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters